ਫਰੀਦਕੋਟ 'ਚ 20 ਸਾਲ ਬਾਅਦ ਮੁੜ ਸ਼ੁਰੂ ਹੋਇਆ ਖਾਦ ਦਾ ਰੇਲ ਰੈਕ , ਵਿਧਾਇਕ ਸੇਖੋਂ ਨੇ ਕੀਤੀ ਸ਼ੁਰੂਆਤ

ਫਰੀਦਕੋਟ 'ਚ 20 ਸਾਲ ਬਾਅਦ ਮੁੜ ਸ਼ੁਰੂ ਹੋਇਆ ਖਾਦ ਦਾ ਰੇਲ ਰੈਕ , ਵਿਧਾਇਕ ਸੇਖੋਂ ਨੇ ਕੀਤੀ ਸ਼ੁਰੂਆਤ

ਫਰੀਦਕੋਟ29 ਜੁਲਾਈ () ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਲਗਭਗ 20 ਸਾਲ ਬਾਅਦ ਫਰੀਦਕੋਟ ਰੇਲਵੇ ਸਟੇਸ਼ਨ 'ਤੇ ਖਾਦ ਦਾ ਰੈਕ ਮੁੜ ਸ਼ੁਰੂ ਕੀਤਾ ਗਿਆ ਹੈ। ਇਸ ਰੈਕ ਦੀ ਸ਼ੁਰੂਆਤ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਵੱਲੋਂ ਕੀਤੀ ਗਈ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਪਹਿਲਾਂ ਸੁਸਾਇਟੀਆਂ ਅਤੇ ਆੜਤੀਆਂ ਨੂੰ ਕੋਟਕਪੂਰਾਮੁਕਤਸਰ ਅਤੇ ਫਿਰੋਜ਼ਪੁਰ ਤੋਂ ਖਾਦ ਲਿਆਉਣੀ ਪੈਂਦੀ ਸੀਜਿਸ ਕਾਰਨ ਨਾ ਸਿਰਫ਼ ਵਾਧੂ ਖਰਚਾ ਹੁੰਦਾ ਸੀਸਗੋਂ ਸਮਾਂ ਵੀ ਬਹੁਤ ਜ਼ਾਇਆ ਹੁੰਦਾ ਸੀ। ਹੁਣ ਖਾਦ ਦਾ ਰੈਕ ਫਰੀਦਕੋਟ ਰੇਲਵੇ ਸਟੇਸ਼ਨ 'ਤੇ ਆਉਣ ਕਾਰਨ ਸਿੱਧੀ ਖਾਦ ਇਥੇ ਉਤਰੇਗੀਜਿਸ ਨਾਲ ਖੇਤੀਬਾੜੀ ਲਈ ਖਾਦ ਦੀ ਲਗਾਤਾਰ ਉਪਲਬਧਤਾ ਬਣੀ ਰਹੇਗੀ।

ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਅੱਜ ਆਏ ਰੈਕ ਵਿੱਚ ਲਗਭਗ 35 ਹਜ਼ਾਰ ਖਾਦ ਦੇ ਗੱਟੇ ਪਹੁੰਚੇ ਹਨ ਅਤੇ ਜਲਦੀ ਹੀ ਡੀ.ਏ.ਪੀ. ਖਾਦ ਦਾ ਰੈਕ ਵੀ ਫਰੀਦਕੋਟ ਵਿਖੇ ਆਵੇਗਾ। ਉਨ੍ਹਾਂ ਕਿਹਾ ਕਿ ਖਾਦ ਦੀ ਉਪਲਬਧਤਾ ਸਾਰੇ ਜ਼ਿਲ੍ਹੇ ਵਿੱਚ ਯਕੀਨੀ ਬਣਾਈ ਜਾਵੇਗੀ ਅਤੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਰੈਕ ਨੂੰ ਖਾਲੀ ਕਰਨ ਲਈ ਲੇਬਰ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ ਅਤੇ ਰੇਲਵੇਖਾਦ ਵਿਭਾਗਆੜਤੀਆਂ ਅਤੇ ਡੀਲਰਾਂ ਵਿਚਕਾਰ ਪੂਰਾ ਤਾਲਮੇਲ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਉਪਰਾਲਾ ਵੱਲੋਂ ਕਿਸਾਨ ਭਲਾਈ ਲਈ ਕੀਤੇ ਜਾ ਰਹੇ ਕਈ ਉਪਰਾਲਿਆਂ ਵਿੱਚੋਂ ਇੱਕ ਹੋਰ ਵੱਡਾ ਕਦਮ ਹੈ ਜੋ ਖੇਤੀਬਾੜੀ ਦੇ ਖੇਤਰ ਨੂੰ ਮਜ਼ਬੂਤ ਕਰੇਗਾ।

ਇਸ ਮੌਕੇ ਫਰੀਦਕੋਟ ਦੇ ਖਾਦ ਵਿਕਰੇਤਾਵਾਂ, ਆੜਤੀਆਂ, ਡੀਲਰਾਂ ਨੇ ਪੰਜਾਬ ਸਰਕਾਰ, ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਦਾ ਇਸ ਉਪਰਾਲੇ ਲਈ ਧੰਨਵਾਦ ਕੀਤਾ।

ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਫਰੀਦਕੋਟ ਸ. ਅਮਨਦੀਪ ਸਿੰਘ ਬਾਬਾ, ਸ. ਅਮਰਜੀਤ ਸਿੰਘ ਪਰਮਾਰਜਗਜੀਤ ਜੱਗੀਸਤਨਾਮ ਸਿੰਘ,ਪਰਗਟ ਸਿੰਘ ਸਾਦਿਕਬੱਬੂ ਆਹੂਜਾਅਸ਼ਵਨੀ ਬਾਂਸਲਮਨੋਜ ਜਿੰਦਲ ,ਆਸ਼ੂ ਅਗਰਵਾਲ ਹਾਜ਼ਰ ਸਨ। 

Advertisement

Advertisement

Latest News

Samsung Galaxy A07 5G ਵਰਜਨ ਜਲਦੀ ਹੀ ਲਾਂਚ ਹੋ ਸਕਦਾ ਹੈ, ਬਲੂਟੁੱਥ SIG ਵੈੱਬਸਾਈਟ 'ਤੇ ਸੂਚੀਬੱਧ Samsung Galaxy A07 5G ਵਰਜਨ ਜਲਦੀ ਹੀ ਲਾਂਚ ਹੋ ਸਕਦਾ ਹੈ, ਬਲੂਟੁੱਥ SIG ਵੈੱਬਸਾਈਟ 'ਤੇ ਸੂਚੀਬੱਧ
New Delhi,13,DEC,2025,(Azad Soch News):-  Samsung Galaxy A07 5G ਵਰਜਨ ਬਲੂਟੂਥ SIG ਵੈੱਬਸਾਈਟ ਤੇ ਸੂਚੀਬੱਧ ਹੋ ਗਿਆ ਹੈ, ਜੋ ਇਸ ਦੇ...
ਰੋਜ਼ਾਨਾ ਕੇਲੇ ਖਾਣ ਨਾਲ ਸਰੀਰ ਨੂੰ ਬਹੁਤ ਸਾਰੇ ਪੌਸ਼ਟਿਕ ਫਾਇਦੇ ਮਿਲਦੇ ਹਨ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 13-12-2025 ਅੰਗ 600
ਜ਼ਿਲ੍ਹਾ ਫਰੀਦਕੋਟ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਲਈ ਪ੍ਰਬੰਧ ਮੁਕੰਮਲ-ਡੀ.ਸੀ
ਚੋਣਾਂ ਨੂੰ ਨਿਰਪੱਖ ਅਤੇ ਸੁਰੱਖਿਅਤ ਬਣਾਉਣ ਲਈ ਮਾਲੇਰਕੋਟਲਾ ਪੁਲਿਸ ਚੌਕਸ- ਐਸ.ਐਸ.ਪੀ
ਜਿਲ੍ਹਾ ਮੈਜਿਸਟਰੇਟ ਵੱਲੋਂ ਜਿਲ੍ਹੇ ਅੰਦਰ ਲਾਊਂਡ ਸਪੀਕਰ/ਮੈਗਾਫੋਨ ਵਜਾਉਣ ਤੇ ਮਨਾਹੀ ਦੇ ਹੁਕਮ ਜਾਰੀ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਨਪੁਰ ਖੂਹੀ ਦੇ ਵਿਦਿਆਰਥੀਆਂ ਵੱਲੋਂ ਨੁੱਕੜ ਨਾਟਕ ਦਾ ਕੀਤਾ ਗਿਆ ਆਯੋਜਨ