ਅਹਿਮਦਗੜ੍ਹ ਦੇ ਪਿੰਡਾਂ ਵਿੱਚ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਵਲੋਂ "ਵਿਕਸਿਤ ਖੇਤੀ ਸੰਕਲਪ ਅਭਿਆਨ" ਤਹਿਤ ਕਿਸਾਨਾਂ ਨੂੰ ਕੀਤਾ ਜਾਗਰੂਕ

ਅਹਿਮਦਗੜ੍ਹ ਦੇ ਪਿੰਡਾਂ ਵਿੱਚ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਵਲੋਂ

ਅਹਿਮਦਗੜ੍ਹ /ਮਾਲੇਰਕੋਟਲਾ 7 ਜੂਨ :

 

              ਕਿਸਾਨਾਂ ਨੂੰ ਸਮਰੱਥ ਬਣਾਉਣ ਅਤੇ ਸਰਕਾਰੀ ਭਲਾਈ ਯੋਜਨਾਵਾਂ ਬਾਰੇ ਉਨ੍ਹਾਂ ਦੀ ਜਾਣਕਾਰੀ ਵਧਾਉਣ ਦੇ ਉਦੇਸ਼ ਨਾਲ, ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੀ ਵਾਢੀ ਤੋਂ ਬਾਅਦ ਇੰਜੀਨੀਅਰਿੰਗ ਅਤੇ ਤਕਨਾਲੋਜੀ ਸੰਸਥਾ (ICAR-CIPHET) ਲੁਧਿਆਣਾ ਇਕਾਕੀ ਅਤੇ ਭਾਰਤੀ ਮਿਲਟਸ ਖੋਜ ਸੰਸਥਾ (IIMR) ਦੀ ਸਾਂਝੀ ਟੀਮ ਐਲ-6 ਵਲੋਂ ਅਹਿਮਦਗੜ੍ਹ ਬਲਾਕ ਦੇ ਵੱਖ-ਵੱਖ ਪਿੰਡਾਂ ਵਿੱਚ ਕਿਸਾਨਾਂ ਨੂੰ ਜਾਗਰੂਕ ਕਰਨ ਲਈ "ਵਿਕਸਿਤ ਖੇਤੀ ਸੰਕਲਪ ਅਭਿਆਨ" ਤਹਿਤ ਵਿਸੇ਼ਸ ਮੁਹਿੰਮ ਉਲੀਕੀ ਗਈ ਹੈ  । ਇਸ ਮੁਹਿੰਮ ਦਾ ਮਕਸਦ ਪਿੰਡ ਵਾਸੀਆਂ ਦੀ ਭਾਗੀਦਾਰੀ ਰਾਹੀਂ ਖੇਤੀਬਾੜੀ ਵਿਕਾਸ ਨੂੰ ਪ੍ਰੋਸਾਹਿਤ ਕਰਨਾ ਹੈ।

             ਸੀਨੀਅਰ ਵਿਗਿਆਨੀ  ICAR-CIPHET ਡਾ. ਸੁਰਿਆ ਤੁਸ਼ੀਰ ਨੇ  ਕਿਸਾਨਾਂ ਅਤੇ ਪਿੰਡਾਂ ਦੇ ਸਰਪੰਚਾਂ ਨਾਲ ਮੀਟਿੰਗਾਂ ਕੀਤੀਆਂ ਅਤੇ ਕੇਂਦਰ ਸਰਕਾਰ ਦੀਆਂ ਮੁੱਖ ਖੇਤੀਬਾੜੀ ਯੋਜਨਾਵਾਂ ਤੋਂ ਉਨ੍ਹਾਂ ਨੂੰ ਜਾਣੂ ਕਰਵਾਇਆ । ਡਾ. ਬੀ.ਐਸ. ਜਾਟ ਅਤੇ ਡਾ. ਮਹਰਸ਼ੀ ਤੋਮਰ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ, ਖੇਤੀਬਾੜੀ ਢਾਂਚਾ ਨਿਧੀ, ਕਿਸਾਨ ਕਰੈਡਿਟ ਕਾਰਡ, ਅਤੇ ਪ੍ਰਧਾਨ ਮੰਤਰੀ ਕਿਸਾਨ ਮਾਨਧਨ ਯੋਜਨਾ ਵਰਗੀਆਂ ਮੁੱਖ ਯੋਜਨਾਵਾਂ ’ਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਨ੍ਹਾਂ ਯੋਜਨਾਵਾਂ ਦੇ ਲਾਭ ਅਤੇ ਅਰਜ਼ੀ ਦੀ ਪ੍ਰਕਿਰਿਆ ਨੂੰ ਸੌਖੇ ਉਦਾਹਰਣਾਂ ਰਾਹੀਂ ਸਮਝਾਇਆ ਗਿਆ, ਤਾਂ ਜੋ ਵੱਧ ਤੋਂ ਵੱਧ ਕਿਸਾਨ ਲਾਭ ਲੈ ਸਕਣ। ਉਤਪਾਦਕ ਸੰਸਥਾਵਾਂ (FPO) ਡਾ. ਰਵਿ ਪ੍ਰਕਾਸ਼ ਨੇ ਕਿਸਾਨ ਨੂੰ ਸਹਿਕਾਰੀ ਸੰਭਾਵਾਂ ਦੀ ਅਹਮਿਅਤ ਤੋਂ ਜਾਣੂ ਕਰਵਾਇਆ ਤੇ ਕਿਹਾ ਕਿ ਸਹਿਕਾਰੀ ਸਭਾਵਾਂ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਇਕੱਠੀ ਤਾਕਤ ਅਤੇ ਬਿਹਤਰ ਮਾਰਕੀਟ ਪਹੁੰਚ ਰਾਹੀਂ ਲਾਭ ਮਿਲ ਸਕਦਾ ਹੈ।

        ਮੀਟਿੰਗ ਦੌਰਾਨ ਕਿਸਾਨਾਂ ਨੇ ਸਬਜ਼ੀਆਂ ਲਈ ਘੱਟੋ-ਘੱਟ ਸਮਰਥਨ ਮੁੱਲ , ਯੂਰੀਆ ਅਤੇ ਡੀਏਪੀ ਦੀ ਟੈਗਿੰਗ ਨਾਲ ਜੁੜੀਆਂ ਸਮੱਸਿਆਵਾਂ, ਅਤੇ ਸਬਸਿਡੀ ਵਾਲੇ ਖੇਤੀ ਯੰਤਰਾਂ ਦੀਆਂ ਵੱਧ ਕੀਮਤਾਂ ਆਦਿ ਸਬੰਧੀ ਆਪਣੀਆਂ ਸਮੱਸਿਆਵਾਂ ਤੋਂ ਉਨ੍ਹਾ ਨੂੰ ਅਵਗਤ ਕਰਵਾਇਆ । ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਅਹਿਮਦਗੜ੍ਹ ਹਰਮਿੰਦਰ ਸਿੰਘ ਨੇ ਕਿਹਾ ਕਿ ਇਹ ਮੁਹਿੰਮ ਪਿੰਡਾਂ ਦੇ ਕਿਸਾਨਾਂ ਨੂੰ ਨੀਤੀਆਂ ਅਤੇ ਯੋਜਨਾਵਾਂ ਨਾਲ ਜੋੜਨ ਵੱਲ ਇੱਕ ਸਕਾਰਾਤਮਕ ਕਦਮ ਸਾਬਤ ਹੋਈ ਹੈ।

Tags:

Advertisement

Latest News

ਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ 'ਪੰਜਾਬ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025' ਪੇਸ਼ ਕੀਤਾ ਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ 'ਪੰਜਾਬ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025' ਪੇਸ਼ ਕੀਤਾ
ਚੰਡੀਗੜ੍ਹ, 14 ਜੁਲਾਈ* :ਸੂਬੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਪੰਜਾਬ ਦੇ ਮੁੱਖ...
ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਚੈਕਿੰਗ ਜਾਰੀ-ਸਫਾਈ ਨਾ ਰੱਖਣ ਕਾਰਨ ਦੁਕਾਨਦਾਰ ਦਾ ਕੱਟਿਆ ਚਲਾਨ
ਜਾਗਰੂਕਤਾ ਨਾਲ ਕਈ ਜਾਨਾਂ ਬਚਾਈਆਂ ਜਾ ਸਕਦੀਆਂ ਹਨ: ਡਾ. ਰੋਹਿਤ ਗੋਇਲ
ਵਿਕਰਮ ਸੂਦ ਨੇ ਪਰਿਵਾਰ ਸਮੇਤ ਸਾਂਝੀ ਰਸੋਈ ‘ਚ ਪਾਇਆ 5000 ਰੁਪਏ ਦਾ ਯੋਗਦਾਨ
ਨਸ਼ਾ ਮੁਕਤੀ ਯਾਤਰਾ ਤਹਿਤ ਮੁੜ ਸ਼ੁਰੂ ਕੀਤੀਆਂ ਜਾਣਗੀਆਂ ਪਿੰਡਾਂ ‘ਚ ਜਾਗਰੂਕਤਾ ਮੀਟਿੰਗਾਂ: ਐਸ.ਡੀ.ਐਮ. ਜਸਪਾਲ ਸਿੰਘ ਬਰਾੜ
ਨਸ਼ਿਆਂ ਖ਼ਿਲਾਫ਼ ਜਾਗਰੂਕ ਕਰਨ ਲਈ ਨਸ਼ਾ ਮੁਕਤੀ ਯਾਤਰਾ 15 ਜੁਲਾਈ ਤੋਂ ਮੁੜ ਸ਼ੁਰੂ ਹੋਵੇਗੀ : ਡਿਪਟੀ ਕਮਿਸ਼ਨਰ
ਐਸ.ਡੀ.ਐਮ. ਵੱਲੋਂ 15 ਜੁਲਾਈ ਤੋ ਸ਼ੁਰੂ ਹੋਣ ਵਾਲੀ ਨਸ਼ਾ ਮੁਕਤੀ ਯਾਤਰਾ ਸਬੰਧੀ ਅਧਿਕਾਰੀਆਂ ਤੇ ਪਤਵੰਤਿਆਂ ਨਾਲ ਬੈਠਕਾਂ