ਭਾਰਤੀ ਆਰਮੀ ਅਸਾਮੀਆਂ ਲਈ ਮੁਫ਼ਤ ਕੋਚਿੰਗ ਅਤੇ ਫਿਜੀਕਲ ਟ੍ਰੇਨਿੰਗ
By Azad Soch
On
ਬਰਨਾਲਾ, 22 ਮਈ
ਭਾਰਤੀ ਸੈਨਾ ਵਿੱਚ ਭਰਤੀ ਲਈ ਰਜਿਸਟਰੇਸ਼ਨ ਪ੍ਰੀਕਿਰਿਆ ਪੂਰੀ ਹੋ ਚੁੱਕੀ ਹੈ। ਜਿਸ ਸਬੰਧੀ ਜ਼ਿਲ੍ਹਾ ਰੋਜ਼ਗਾਰ ਉਤਪਤੀ ,ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਬਰਨਾਲਾ ਸ਼੍ਰੀਮਤੀ ਨਵਜੋਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਆਰਮੀ ਦੀ ਭਰਤੀ 2025 ਲਈ ਲਿਖਤੀ ਪ੍ਰੀਖਿਆ ਜੂਨ-2025 ਦੇ ਮਹੀਨੇ ਵਿੱਚ ਅਤੇ ਪ੍ਰੀਖਿਆ 'ਚ ਸਫਲ ਹੋਣ ਵਾਲੇ ਪ੍ਰਾਰਥੀਆਂ ਲਈ ਫਿਜ਼ੀਕਲ ਫਿਟਨੈਸ ਟੈਸਟ ਅਗਸਤ - 2025 ਦੇ ਮਹੀਨੇ ਵਿੱਚ ਹੋਣ ਦੀ ਸੰਭਾਵਨਾ ਹੈ।
ਉਹਨਾਂ ਦੱਸਿਆ ਕਿ ਜਿਨ੍ਹਾਂ ਪ੍ਰਾਰਥੀਆਂ ਨੇ ਭਾਰਤੀ ਆਰਮੀ ਸੈਨਾ ਭਰਤੀ -2025 ਲਈ ਅਪਲਾਈ ਕੀਤਾ ਹੈ ਅਤੇ ਜਿਹੜੇ ਪ੍ਰਾਰਥੀ ਲਿਖਤੀ ਪ੍ਰੀਖਿਆ ਅਤੇ ਫਿਜੀਕਲ ਫਿਟਨੈਸ ਦੀ ਤਿਆਰੀ ਲਈ ਚਾਹਵਾਨ ਹਨ, ਉਨ੍ਹਾਂ ਲਈ ਮੁਫ਼ਤ ਕੋਚਿੰਗ/ਟ੍ਰੇਨਿੰਗ ਜ਼ਿਲ੍ਹਾ ਬਰਨਾਲਾ ਵਿਖੇ ਕਰਵਾਈ ਜਾ ਰਹੀ ਹੈ।
ਉਹਨਾਂ ਦੱਸਿਆ ਕਿ ਸਰਕਾਰੀ ਸੀਨਿਅਰ ਸਕੈਡੰਰੀ ਸਕੂਲ ਬਰਨਾਲਾ ਅਤੇ ਐਸ.ਐਸ.ਡੀ ਕਾਲਜ,ਬਰਨਾਲਾ ਵਿਖੇ ਲਿਖਤੀ ਪ੍ਰੀਖਿਆ ਲਈ ਤਿਆਰੀ ਕਰਵਾਈ ਜਾਵੇਗੀ ਅਤੇ ਬਾਬਾ ਕਾਲਾ ਮਹਿਰ ਸਟੇਡੀਅਮ ਬਰਨਾਲਾ ਵਿਖੇ ਫਿਜੀਕਲ ਫਿਟਨਸ ਦੀ ਤਿਆਰੀ ਕਰਵਾਈ ਜਾਵੇਗੀ।
ਉਹਨਾਂ ਦੱਸਿਆ ਕਿ ਚਾਹਵਾਨ ਪ੍ਰਾਰਥੀ ਨਿਜੀ ਤੌਰ 'ਤੇ ਜ਼ਿਲ੍ਹਾ ਰੋਜ਼ਗਾਰ ਉਤਪਤੀ ,ਹੁਨਰ ਵਿਕਾਸ ਅਤੇ ਸਿਖਲਾਈ ਦਫਤਰ, ਡੀ.ਸੀ ਕੰਪਲੈਕਸ, ਦੂਜੀ ਮੰਜਿਲ,ਬਰਨਾਲਾ ਵਿਖੇ ਆ ਸਕਦੇ ਹਨ ਜਾਂ ਨੱਥੀ QR CODE ਨੂੰ ਸਕੈਨ ਕਰਕੇ ਰਜਿਸਟਰ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਦਫਤਰ ਦੇ ਹੈਲਪਲਾਈਨ ਨੰਬਰ 94170-39072 'ਤੇ ਸੰਪਰਕ ਕਰ ਸਕਦੇ ਹਨ।
Tags:
Related Posts
Latest News
14 Dec 2025 09:13:34
New Delhi,14,DEC,2025,(Azad Soch News):- OnePlus 15R ਵਿੱਚ 32-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ ਜੋ ਆਟੋਫੋਕਸ ਨਾਲ ਆਉਂਦਾ ਹੈ ਅਤੇ 4K 30fps...


