ਖੁਸ਼ੀ ਫਾਊਂਡੇਸ਼ਨ ਵੱਲੋਂ ਮੈਨਸਟਰੂਅਲ ਹਾਈਜੀਨ ਪ੍ਰਤੀ ਪ੍ਰੇਰਿਤ ਕਰਨ ਹਿਤ ਔਰਤ ਨੁੰ ਪਿੰਡ ਕੋੜਿਆਂ ਵਾਲੀ ਵਿੱਚ ਸੈਨੇਟਰੀ ਪੈਡ ਵੰਡੇ ਗਏ

ਖੁਸ਼ੀ ਫਾਊਂਡੇਸ਼ਨ ਵੱਲੋਂ ਮੈਨਸਟਰੂਅਲ ਹਾਈਜੀਨ ਪ੍ਰਤੀ ਪ੍ਰੇਰਿਤ ਕਰਨ ਹਿਤ ਔਰਤ ਨੁੰ ਪਿੰਡ ਕੋੜਿਆਂ ਵਾਲੀ ਵਿੱਚ ਸੈਨੇਟਰੀ ਪੈਡ ਵੰਡੇ ਗਏ


ਫਾਜ਼ਿਲਕਾ 20 ਜੂਨ

ਚੇਅਰਪਰਸਨ ਖੁਸ਼ਬੂ ਸਾਵਣਸੁਖਾ ਦੀ ਅਗਵਾਈ ਵਿੱਚ ਖੁਸ਼ੀ ਫਾਊਂਡੇਸ਼ਨ ਵੱਲੋਂ ਮੈਨਸਟਰੂਅਲ ਹਾਈਜੀਨ ਜਾਗਰੂਕਤਾ ਦੌਰਾਨ ਪਿੰਡ ਕੋੜਿਆਂ ਵਾਲੀ ਦੀਆਂ ਵਿਦਿਆਰਥਣਾਂ ਤੇ 40 ਸਾਲ ਤੱਕ ਦੀ ਔਰਤਾਂ ਨੂੰ ਸੈਨੇਟਰੀ ਪੈਡਾਂ ਦੀ ਵੰਡ ਕਰਨ ਦੇ ਨਾਲ-ਨਾਲ ਵਰਤੋਂ ਕਰਨ ਦੀ ਜ਼ਰੂਰਤ ਅਤੇ ਮਹੱਤਤਾ ਬਾਰੇ ਜਾਣੂ ਕਰਵਾਇਆ ਉਨ੍ਹਾਂ ਕਿਹਾ ਕਿ ਸਿਹਤ ਦੀ ਸੰਭਾਲ ਅਤੇ ਸਫਾਈ ਨੂੰ ਬਰਕਰਾਰ ਰੱਖਣ ਲਈ ਸੈਨੇਟਰੀ ਪੈਡਾਂ ਦੀ ਵਰਤੋਂ ਕਰਨੀ ਚਾਹੀਦੀ ਹੈ |

ਉਨ੍ਹਾਂ ਕਿਹਾ ਕਿ ਇਸਦੀ ਵਰਤੋਂ ਲੜਕੀਆਂ ਅਤੇ ਔਰਤਾਂ ਲਈ ਬਹੁਤ ਜ਼ਰੂਰੀ ਹੈਮਾਹਵਾਰੀ ਦੌਰਾਨਇਹ ਪੈਡ ਉਨ੍ਹਾਂ ਨੂੰ ਕਈ ਗੰਭੀਰ ਬਿਮਾਰੀਆਂ ਤੋਂ ਬਚਾਉਂਦਾ ਹੈਔਰਤਾਂ ਦੀਆਂ ਜ਼ਿਆਦਾਤਰ ਬਿਮਾਰੀਆਂ ਉਨ੍ਹਾਂ ਦੀ ਸਿਹਤ ਦਾ ਧਿਆਨ ਨਾ ਰੱਖਣ ਕਾਰਨ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਸਿਹਤ ਪ੍ਰਤੀ ਸੁਚੇਤ ਹੋਣਾ ਬਹੁਤ ਲਾਜਮੀ ਹੈ।

ਇਸ ਦੌਰਾ ਉਨ੍ਹਾਂ ਲੜਕੀਆਂ ਦੀ ਉਚੇਰੀ ਪੜਾਈ ਨੂੰ ਜਾਰੀ ਰੱਖਣ ਅਤੇ ਕੈਰੀਅਰ ਦੀ ਸਹੀ ਚੋਣ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ 10ਵੀ, ਬਾਰਵੀ ਤੋਂ ਬਾਅਦ ਸਿਖਿਆ ਦੇ ਕਿਸ ਖੇਤਰ ਵੱਲ ਜਾਣਾ ਹੈ, ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਸਾਡੀ ਫਾਉਂਡੇਸ਼ਨ ਵਿਖੇ ਮੈਂਟਰ ਹਨ ਜੋ ਕਿ ਇਨ੍ਹਾ ਵਿਦਿਆਰਥਣਾਂ ਦੇ ਰੁਝਾਨ ਨੂੰ ਦੇਖਦਿਆਂ ਨੂੰ ਪੜ੍ਹਾਈ ਦੇ ਖੇਤਰ ਦੀ ਚੋਣ ਬਾਰੇ ਜਾਗਰੂਕ ਕਰ ਰਹੇ ਹਨ।

ਇਸ ਦੌਰਾਨ ਮੁਫਤ ਮੈਡੀਕਲ ਚੈਕਅਪ ਕੈਂਪ ਵੀ ਲਗਾਇਆ ਗਿਆ ਤੇ ਹਾਜਰੀਨ ਨੂੰ ਮੁਫਤ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ।

ਇਸ ਮੌਕੇ ਬੀ.ਈ.ਈ. ਦਿਵੇਸ਼ ਕੁਮਾਰ, ਰੀਟਾ ਕੁਮਾਰੀ ਏ.ਐਨ.ਐਮ., ਜਿਨੀਆ ਦੁਮੜਾ ਸੀ.ਐਚ.ਓ, ਮੀਨਾ ਕੁਮਾਰੀ ਤੇ ਨੀਲਮ ਰਾਣੀ ਆਸ਼ਾ ਵਰਕਰ, ਸਰਪੰਚ ਸੁਨੀਤਾ ਰਾਣੀ, ਅਲਕਾ ਜੁਨੇਜਾ, ਕੁਸਮ ਲਤਾ, ਸਾਕਸ਼ੀ, ਬਿਟੂ ਸੇਤੀਆ ਸਕੂਲ ਦਾ ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਹਾਜ਼ਰ ਸਨ।



Tags:

Advertisement

Latest News

ਇਨੈਲੋ ਪ੍ਰਧਾਨ ਅਭੈ ਚੌਟਾਲਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ,ਪੁੱਤਰ ਨੂੰ WhatsApp Voice ਨੋਟ ਭੇਜਿਆ ਇਨੈਲੋ ਪ੍ਰਧਾਨ ਅਭੈ ਚੌਟਾਲਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ,ਪੁੱਤਰ ਨੂੰ WhatsApp Voice ਨੋਟ ਭੇਜਿਆ
Chandigarh,17,JULY,2025,(Azad Soch News):- ਸੁਰੱਖਿਆ ਨੂੰ ਲੈ ਕੇ ਹਰਿਆਣਾ ਦੀ ਰਾਜਨੀਤੀ ਵਿੱਚ ਇੱਕ ਵਾਰ ਫਿਰ ਤਣਾਅ ਵਧ ਗਿਆ ਹੈ,ਇੰਡੀਅਨ ਨੈਸ਼ਨਲ ਲੋਕ...
ਖਾਲੀ ਪੇਟ ਪੀਓ 1 ਗਿਲਾਸ ਧਨੀਏ ਦਾ ਪਾਣੀ
ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਦੇ ਬੱਚਿਆਂ ਦੇ ਹਸਪਤਾਲ ‘ਚ ਲੱਗੀ ਭਿਆਨਕ ਅੱਗ
ਇਜ਼ਰਾਈਲੀ ਫੌਜ ਨੇ ਦਮਿਸ਼ਕ ਵਿਚ ਸੀਰੀਆ ਦੇ ਰੱਖਿਆ ਮੰਤਰਾਲੇ ਦੇ ਪ੍ਰਵੇਸ਼ ਦੁਆਰ ਦੇ ਨੇੜੇ ਹਮਲਾ ਕੀਤਾ
ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦੇ ਘਰ ਧੀ ਨੇ ਜਨਮ ਲਿਆ
ਸੀਨੀਅਰ ਕਾਂਗਰਸੀ ਆਗੂ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਗੁੱਟ 'ਤੇ ਸੱਟ ਲੱਗੀ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 17-07-2025 ਅੰਗ 646