ਗ੍ਰੀਨ ਸਕੂਲ ਪ੍ਰੋਗਰਾਮ ਤਹਿਤ ਮਾਪਦੰਡ ਪੂਰੇ ਕਰਨ ਵਾਲੇ ਫਾਜ਼ਿਲਕਾ ਜ਼ਿਲ੍ਹੇ ਦੇ 11 ਸਰਕਾਰੀ ਸਕੂਲ ਦਿਲੀ ਵਿਖੇ ਐਵਾਰਡ ਨਾਲ ਸਨਮਾਨਿਤ

ਗ੍ਰੀਨ ਸਕੂਲ ਪ੍ਰੋਗਰਾਮ ਤਹਿਤ ਮਾਪਦੰਡ ਪੂਰੇ ਕਰਨ ਵਾਲੇ ਫਾਜ਼ਿਲਕਾ ਜ਼ਿਲ੍ਹੇ ਦੇ 11 ਸਰਕਾਰੀ ਸਕੂਲ ਦਿਲੀ ਵਿਖੇ ਐਵਾਰਡ ਨਾਲ ਸਨਮਾਨਿਤ

ਫਾਜ਼ਿਲਕਾ, 8 ਫਰਵਰੀ
ਭਾਰਤ ਸਰਕਾਰ ਦੀ ਮਨਿਸਟਰੀ ਆਫ ਇਨਵਾਇਰਨਮੈਂਟ ਫੋਰੈਸਟ ਐਡ ਕਲਾਈਮੇਟ ਚੇਜ ਅਧੀਨ ਚੱਲ ਰਹੇ ਇਨਵਾਇਰਨਮੈਂਟ ਐਜੂਕੇਸ਼ਨ ਪ੍ਰੋਗਰਾਮ ਵੱਲੋਂ ਵਿਗਿਆਨ ਤੇ ਪਰਿਆਵਰਨ ਕੇਦਰ ਨਵੀ ਦਿੱਲੀ ਪੰਜਾਬ ਰਾਜ ਕੌਸਲ ਫਾਰ ਸਾਇੰਸ ਤੇ ਯਤਨਾ ਸਦਕਾ ਪੰਜਾਬ ਰਾਜ ਦੇ ਸਮੂਹ ਸਰਕਾਰੀ ਤੇ ਗ਼ੈਰ ਸਰਕਾਰੀ ਸਕੂਲਾ ਦਾ ਗ੍ਰੀਨ ਸਕੂਲ ਪ੍ਰੋਗਰਾਮ ਅਧੀਨ ਕਰਵਾਏ ਗਏ ਜੀਐਸਪੀ ਆਡਿਟ 'ਚ ਫਾਜ਼ਿਲਕਾ ਜ਼ਿਲ੍ਹੇ ਦੇ 11 ਸਰਕਾਰੀ ਸਕੂਲਾ ਨੂੰ ਦਿਲੀ ਵਿਖੇ ਹੈਬੀਟੇਟ ਸੈਂਟਰ ਵਿਖੇ ਹੋਏ ਸਮਾਗਮ ਦੌਰਾਨ ਗ੍ਰੀਨ ਸਕੂਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਜ਼ਿਲ੍ਹਾ ਸਿਖਿਆ ਅਫਸਰ ਬ੍ਰਿਜ ਮੋਹਨ ਸਿੰਘ ਬੇਦੀ ਅਤੇ ਉਪ ਜ਼ਿਲ੍ਹਾ ਸਿਖਿਆ ਅਫਸਰ ਪੰਕਜ ਅੰਗੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਦਿਸਾ-ਨਿਰਦੇਸ਼ਾਂ ਤੇ ਸਿਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਸਰਕਾਰੀ ਸਕੂਲ ਇਨਫਰਾਸਟਕਚਰ, ਟੈਕਨਾਲੋਜੀ ਅਤੇ ਬੁਨਿਆਦੀ ਸਹੂਲਤਾਂ ਪੱਖੋਂ ਪੂਰੀ ਤਰ੍ਹਾਂ ਲੈਸ ਹੋਏ ਹਨ ਜਿਸ ਸਦਕਾ ਸਰਕਾਰੀ ਸਕੂਲਾਂ ਨੂੰ ਗ੍ਰੀਨ ਸਕੂਲ ਐਵਾਰਡ ਨਾਲ ਨਵਾਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਫਾਜ਼ਿਲਕਾ ਦੇ 11 ਸਰਕਾਰੀ ਸਕੂਲਾਂ ਨੂੰ ਇਹ ਮਾਣ ਹਾਸਲ ਹੋਣਾ ਸਰਹੱਦੀ ਜ਼ਿਲ੍ਹੇ ਦੇ ਵਸਨੀਕਾਂ ਨਹੀ ਖੁਸ਼ੀ ਵਾਲੀ ਗੱਲ ਹੈ।
ਦਿਲੀ ਵਿਖੇ ਸਨਮਾਨ ਸਮਾਰੋਹ ਦੌਰਾਨ ਐਵਾਰਡ ਲੈਣ ਮੌਕੇ ਸਿਖਿਆ ਵਿਭਾਗ ਤੋਂ ਜ਼ਿਲ੍ਹਾ ਨੋਡਲ ਅਫ਼ਸਰ ਈ.ਈ.ਪੀ. ਵਿਜੈ ਪਾਲ ਨੇ ਦੱਸਿਆ ਕਿ ਗ੍ਰੀਨ ਸਕੂਲ ਐਵਾਰਡ ਲਈ ਮਾਪਦੰਡਾਂ ਵਿਚ ਆਡਿਟ ਟੀਮ ਵੱਲੋਂ ਸਕੂਲਾ 'ਚ ਹਵਾ, ਪਾਣੀ, ਧਰਤੀ, ਭੋਜਨ ਦੀ ਗੁਣਵੱਤਾ, ਕੂੜਾ ਤੇ ਊਰਜਾ ਦੀਆ ਕਸੌਟੀਆ ਦੀ ਜਾਚ ਕੀਤੀ ਗਈ ਸੀ ਜਾਂਚ ਉਪਰੰਤ ਫਾਜ਼ਿਲਕਾ ਜ਼ਿਲੇਹ ਦੇ 11 ਸਕੁਲਾਂ ਦੀ ਚੋਣ ਹੋਈ, ਇਸ ਤੋਂ ਪਤਾ ਲਗਦਾ ਹੈ ਕਿ ਸੂਬੇ ਦੇ ਸਰਕਾਰੀ ਸਕੂਲ ਉਚ ਗੁਣਵੱਤਾ ਦਾ ਵਾਤਾਵਰਣ ਮੁਹੱਈਆ ਕਰਵਾਉਣ ਵਿਚ ਮੋਹਰੀ ਰਹੇ ਹਨ ਤੇ ਚੰਗੇ ਵਾਤਾਵਰਣ ਦੀ ਸਿਰਜਣਾ ਲਈ ਲਗਾਤਾਰ ਹੰਭਲੇ ਮਾਰੇ ਜਾ ਰਹੇ ਹਨ। ਇਸ ਦੌਰਾਨ ਭਾਰਤੀ ਏਅਰਟੈਲ ਫਾਉਂਡੇਸ਼ਨ ਦਾ ਵੀ ਵੱਢਮੁੱਲਾ ਯੋਗਦਾਨ ਰਿਹਾ ਹੈ।
ਜ਼ਿਲ੍ਹੇ ਦੇ 11 ਸਰਕਾਰੀ ਸਕੂਲ ਜਿਸ ਵਿਚ ਸਕੂਲ ਆਫ ਐਮੀਨਾਂਸ ਜਲਾਲਾਬਾਦ (ਪੱਛਮ), ਸਰਕਾਰੀ ਹਾਈ ਸਕੂਲ ਬਨਵਾਲਾ ਹਨਵੰਤਾ, ਸਰਕਾਰੀ ਹਾਈ ਸਕੂਲ ਹੀਰਾਂ ਵਾਲੀ, ਸਰਕਾਰੀ ਹਾਈ ਸਕੂਲ ਸੜੀਆਂ, ਸਰਕਾਰੀ ਹਾਈ ਸਕੂਲ ਚੁਵਾੜਿਆਂ ਵਾਲੀ, ਸਰਕਾਰੀ ਹਾਈ ਸਕੂਲ ਕਟੈਹੜਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਕੈਣ ਵਾਲਾ, ਸਰਕਾਰੀ ਸਕੂਲ ਬਲੇਲ ਕੇ ਹਸਲ, ਸਰਕਾਰੀ ਸਕੂਲ ਕਬੂਲ ਸ਼ਾਹ ਖੁਬਣ, ਸਰਕਾਰੀ ਸਕੂਲ ਖੁਬਣ ਅਤੇ ਸਰਕਾਰੀ ਸਕੂਲ ਮਾਹੂਆਣਾ ਬੋਦਲਾ ਸਾਮਿਲ ਹਨ।
ਅਵਾਰਡ ਸਮਾਗਮ ਦੌਰਾਨ ਪ੍ਰਿਤਪਾਲ ਸਿੰਘ ਕਾਰਜਕਾਰੀ ਡਾਇਰੈਕਟਰ ਪੰਜਾਬ ਸਟੇਟ ਕਾਉਂਸਲ ਫਾਰ ਸਾਇੰਸ ਐਂਡ ਟੈਕਨੋਲਜੀ, ਡਾਕਟਰ ਕੁਲਬੀਰ ਸਿੰਘ ਬਾਠ ਸੰਯੁਕਤ ਡਾਇਰੈਕਟਰ ਪੰਜਾਬ ਸਟੇਟ ਕਾਉਂਸਲ ਫੋਰ ਸਾਇੰਸ ਐਂਡ ਟੈਕਨੋਲਜੀ ਅਤੇ ਪ੍ਰੋਜੈਕਟ ਸਇੰਟਿਸਟ ਮੰਦਾਕਣੀ ਵਿਸ਼ੇਸ਼ ਤੌਰ ਤੇ ਨਾਲ ਮੌਜੂਦ ਰਹੇ | ਸਮਾਗਮ ਦੌਰਾਨ  ਸੋਨਮ ਵਾਂਗਚੁਕ ਤੇ ਸੁਨੀਤਾ ਨਾਰਾਇਣ ਡਾਇਰੈਕਟਰ ਜਨਰਲ ਸੀਐਸਸੀ ਦੇ ਨਾਲ-ਨਾਲ ਹੋਰਨਾਂ ਮਹਾਨ ਸ਼ਖਸੀਅਤਾਂ ਵੱਲੋਂ ਐਵਾਰਡ ਮਿਲਣ *ਤੇ ਅਧਿਆਪਕਾਂ ਵੱਲੋਂ ਖੁਸ਼ੀ ਪ੍ਰਗਟ ਕੀਤੀ ਗਈ|
ਇਸ ਮੌਕੇ ਉਨ੍ਹਾਂ ਨਾਲ ਸਕੂਲ ਪ੍ਰਿੰਸੀਪਲ ਕਬੂਲ ਸ਼ਾਹ ਖੁਬਣ ਡਾ ਨਵਜੀਤ ਕੌਰ, ਰਚਨਾ ਜੁਨੇਜਾ ਪ੍ਰਿੰਸੀਪਲ ਬਕੈਣ ਵਾਲਾ ਤੇ ਦਿਕਸ਼ਾ, ਸੁਮਿਤ ਪ੍ਰਿੰਸੀਪਲ ਬਲੇਲ ਕੇ ਹਸਲ, ਸੋਨੀਕਾ ਗੁਪਤਾ ਹੈਡ ਮਿਸਟਰੈਸ ਚੁਆੜਿਆਂ ਵਾਲੀ, ਰਾਕੇਸ਼ ਅਧਿਆਪਕ ਹੀਰਾਂ ਵਾਲੀ, ਭਾਰਤੀ ਏਅਰਟੈਲ ਫਾਉਂਡੇਸ਼ਨ ਤੋਂ ਪ੍ਰਦੀਪ ਕੁਮਾਰ ਅਕੈਡਮਿਕ ਮੈਂਅਰ, ਮੰਗਾ ਸਿੰਘ ਆਦਿ ਮੌਜੂਦ ਸਨ।

Tags:

Advertisement

Latest News

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 21-04-2026 ਅੰਗ 666 ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 21-04-2026 ਅੰਗ 666
ਧਨਾਸਰੀ ਮਹਲਾ ੪ ਘਰੁ ੧ ਚਉਪਦੇ ੴ ਸਤਿਗੁਰ ਪ੍ਰਸਾਦਿ ॥ ਜੋ ਹਰਿ ਸੇਵਹਿ ਸੰਤ ਭਗਤ ਤਿਨ ਕੇ ਸਭਿ ਪਾਪ ਨਿਵਾਰੀ...
ਇਸ ਕਦਮ ਦਾ ਉਦੇਸ਼ ਫਸਲੀ ਵਿਭਿੰਨਤਾ ਨੂ ਵੱਡਾ ਹੁਲਾਰਾ ਦੇ ਕੇ ਪੰਜਾਬ ਦੇ ਕਿਸਾਨਾਂ ਦੀ ਤਕਦੀਰ ਬਦਲਣਾ
ਸੂਬੇ ਦੀ ਵਿਸ਼ਾਲ ਸੰਭਾਵਨਾ ਅਤੇ ਸਹਿਯੋਗ ਦੇ ਮੌਕਿਆਂ ਦੀ ਪੜਚੋਲ ਲਈ ਐਨ.ਐਕਸ.ਪੀ. ਲੀਡਰਸ਼ਿਪ ਪੰਜਾਬ ਦਾ ਦੌਰਾ ਕਰੇਗੀ
ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਅਧੀਨ 728.48 ਕਰੋੜ ਰੁਪਏ ਜਾਰੀ, 1.43 ਲੱਖ ਤੋਂ ਵੱਧ ਪਰਿਵਾਰਾਂ ਨੂੰ ਮਿਲਿਆ ਸਿੱਧਾ ਲਾਭ : ਡਾ. ਬਲਜੀਤ ਕੌਰ
ਵਿਦੇਸ਼ੀ ਹੈਂਡਲਰਾਂ ਤੋਂ ਜ਼ਮੀਨੀ ਅਪਰਾਧੀਆਂ ਤੱਕ, ‘ਗੈਂਗਸਟਰਾਂ ‘ਤੇ ਵਾਰ’ ਨੇ ਸੰਗਠਿਤ ਅਪਰਾਧ ਦੀ ਕਮਰ ਤੋੜੀ
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸ੍ਰੀ ਮੁਕਤਸਰ ਸਾਹਿਬ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ
ਡਿਪਟੀ ਕਮਿਸ਼ਨਰ ਵੱਲੋਂ ਡੇਂਗੂ ਅਤੇ ਚਿਕਨਗੁਨਿਆ ਰੋਕਥਾਮ ਸਬੰਧੀ ਸਮੀਖਿਆ ਮੀਟਿੰਗ