ਪਿੰਡ ਢਿਲਵਾਂ ਕਲਾਂ ਵਿਖੇ ਨਵੀਂ ਕੋਚ ਦਾ ਸਨਮਾਨ
By Azad Soch
On
ਫ਼ਰੀਦਕੋਟ 28 ਜੂਨ ()
ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਮੋੜਣ ਅਤੇ ਉਨ੍ਹਾਂ ਦੇ ਸਰਵਪੱਖੀ ਵਿਕਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਪਿੰਡ ਢਿਲਵਾਂ ਕਲਾਂ ਵਿੱਚ ਨਵੇਂ ਬਾਸਕਟਬਾਲ ਮੈਦਾਨ ਦੀ ਸਥਾਪਨਾ ਕੀਤੀ ਗਈ ਹੈ। ਜਿਸ ਲਈ ਨਵ ਨਿਯੁਕਤ ਬਾਸਕਟਬਾਲ ਕੋਚ ਮੈਡਮ ਗੁਰਜੀਤ ਕੌਰ ਦਾ ਵਿਸ਼ੇਸ਼ ਤੌਰ ’ਤੇ ਪਿੰਡ ਵਾਸੀਆਂ ਵਲੋਂ ਗਰਮਜੋਸ਼ੀ ਨਾਲ ਸਵਾਗਤ ਤੇ ਸਨਮਾਨ ਕੀਤਾ ਗਿਆ।
ਇਸ ਮੌਕੇ ਆਯੋਜਿਤ ਸਮਾਗਮ ਵਿਚ ਸ਼ਾਮਲ ਚੇਅਰਮੈਨ ਸੁਖਜੀਤ ਸਿੰਘ ਢਿਲਵਾਂ ਨੇ ਆਪਣੇ ਸੰਬੋਧਨ ਕਿਹਾ ਕਿ ਪਿੰਡ ਵਿੱਚ ਨਵੀਂ ਪੀੜ੍ਹੀ ਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਤੰਦਰੁਸਤ ਰੱਖਣ ਲਈ ਖੇਡਾਂ ਰਾਹੀਂ ਉਨ੍ਹਾਂ ਨੂੰ ਨਸ਼ਾ ਮੁਕਤ ਜੀਵਨ ਵੱਲ ਲੈ ਜਾਣ ਦੀ ਲੋੜ ਹੈ। ਉਨ੍ਹਾਂ ਨਾਲ ਸਰਪੰਚ ਰਾਜਵਿੰਦਰ ਢਿੱਲੋ, ਸਰਪੰਚ ਯੋਧਬੀਰ ਸਿੰਘ ਅਤੇ ਸਮੂਹ ਪੰਚਾਇਤ ਮੈਂਬਰਾਂ ਨੇ ਕੋਚ ਗੁਰਜੀਤ ਕੌਰ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਉਜਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਯੂਥ ਕਲੱਬ ਢਿੱਲਵਾਂ ਕਲਾਂ ਦੇ ਮਹੰਤ ਬਾਬਾ ਜਰਨੈਲ ਸਿੰਘ ਦੀ ਅਗਵਾਈ ਹੇਠ ਸਮੂਹ ਕਲੱਬ ਮੈਂਬਰ ਤੋਂ ਇਲਾਵਾ ਗੁਰਮੀਤ ਸਿੰਘ ਗੀਤਾ,ਸੁਸਾਇਟੀ ਪ੍ਰਧਾਨ ਗੁਰਜਿੰਦਰ ਢਿੱਲੋ, ਖੁਸ਼ਵੀਤ ਭਲੂਰੀਆ, ਗੋਪੀ ਗਿੱਲ, ਹੈਪੀ ਬੁੱਟਰ, ਸੁਖਦੀਪ ਢਿੱਲੋ, ਦੀਪਾ ਵੈਹਣੀਵਾਲ, ਖੁਸ਼ ਧਾਲੀਵਾਲ, ਮਹਾਂਵੀਰ ਢਿੱਲੋ, ਗੁਰਭੇਜ ਸਿੰਘ ਭੇਜਾ, ਬੰਟੀ ਹਾਜ਼ਰ ਸਨ।
Tags:
Related Posts
Latest News
13 Dec 2025 22:38:21
Chandigarh/Mohali,13,DEC,2025,(Azad Soch News):- ਮੋਹਾਲੀ ਦੀਆਂ ਦੋ ਕੁੜੀਆਂ ਨੇ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕੀਤਾ ਹੈ। ਇਹ...


