ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਤਹਿਤ ਕਿਸਾਨਾਂ ਨੂੰ ਖੇਤੀ ਦੇ ਨਾਲ-ਨਾਲ ਖੇਤੀ ਸਹਾਇਕ ਧੰਦੇ ਅਪਣਾਉਣ ਲਈ ਕੀਤਾ ਪ੍ਰੇਰਿਤ
ਸ੍ਰੀ ਮੁਕਤਸਰ ਸਾਹਿਬ, 04 ਜੂਨ
ਕ੍ਰਿਸ਼ੀ ਵਿਗਆਨ ਕੇਂਦਰ, ਸ੍ਰੀ ਮੁਕਤਸਰ ਸਾਹਿਬ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਹਿਯੋਗ ਨਾਲ ਅੱਜ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਤਹਿਤ 9 ਪਿੰਡ ਬਾਜਾ ਮਰਾੜ, ਬਰੀਵਾਲਾ, ਹਰੀਕੇ ਕਲਾਂ, ਲੱਕੜਵਾਲਾ, ਅਸਪਾਲ, ਰਾਣੀਵਾਲਾ, ਤੱਪਾਖੇੜਾ, ਅਧਨੀਆ ਅਤੇ ਮਾਹੂਆਣਾ ਵਿਖੇ ਕਿਸਾਨ ਵੀਰਾਂ ਨੂੰ ਖੇਤੀ ਦੇ ਨਾਲ-ਨਾਲ ਖੇਤੀ ਸਹਾਇਕ ਧੰਦੇ ਜਿਵੇਂ ਕਿ ਪੋਲਟਰੀ, ਮੱਛੀ ਪਾਲਣ, ਡੇਅਰੀ, ਖੁੰਬਾਂ ਦੀ ਕਾਸ਼ਤ ਅਤੇ ਵਰਮੀਕੰਪੋਸਟਿੰਗ ਆਦਿ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ ਹੈ ਅਤੇ ਕਿਸਾਨ ਬੀਬੀਆਂ ਕੁਝ ਪ੍ਰਮੁੱਖ ਸਹਾਇਕ ਧੰਦੇ ਜਿਵੇਂ ਕਿ ਅਚਾਰ ਬਣਾਉਣਾ, ਮੁਰੱਬਾ ਬਣਾਉਣਾ, ਸਟਿਚਿੰਗ ਅਤੇ ਟਾਈ ਐਂਡ ਡਾਈ ਦੁਪੱਟਾ ਬਣਾਉਣਾ ਅਪਣਾ ਸਕਦੀਆਂ ਹਨ।
ਇਹ ਸਹਾਇਕ ਧੰਦੇ ਕਿਸਾਨਾਂ ਦੀ ਆਰਥਿਕ ਹਾਲਤ ਨੂੰ ਮਜ਼ਬੂਤ ਕਰਨ ਅਤੇ ਖੇਤੀਬਾੜੀ ਨਾਲ ਜੁੜੇ ਹੋਏ ਸਾਰੇ ਖੇਤਰਾਂ ਵਿੱਚ ਵਿਕਾਸ ਦੇ ਨਵੇਂ ਮੌਕੇ ਪ੍ਰਦਾਨ ਕਰਨ ਵਿੱਚ ਮਦਦਗਾਰ ਸਾਬਤ ਹੋ ਰਹੇ ਹਨ। ਇਸ ਅਭਿਆਨ ਦਾ ਮਕਸਦ ਕਿਸਾਨਾਂ ਨੂੰ ਆਧੁਨਿਕ ਤਕਨੀਕਾਂ ਅਤੇ ਖੇਤੀ ਨਾਲ ਜੁੜੇ ਹੋਏ ਨਵੇਂ ਕਾਰੋਬਾਰੀ ਮੌਕਿਆਂ ਬਾਰੇ ਜਾਣੂ ਕਰਵਾਉਣਾ ਹੈ, ਤਾਂ ਜੋ ਉਹ ਆਪਣੀ ਆਰਥਿਕ ਹਾਲਤ ਨੂੰ ਸੁਧਾਰ ਸਕਣ। ਸੁਨੇਹਾ ਦਿੱਤਾ ਗਿਆ ਕਿ ਖੇਤੀ ਨੂੰ ਇੱਕ ਬਹੁਤ ਵਧੀਆ ਧੰਦਾ ਬਣਾਇਆ ਜਾ ਸਕਦਾ ਹੈ ਜੇਕਰ ਕਿਸਾਨ ਆਧੁਨਿਕ ਤਕਨੀਕਾਂ ਅਤੇ ਨਵੇਂ ਰੂਪਾਂ ਨੂੰ ਆਪਣਾਉਂਦੇ ਹਨ। ਇਹ ਸਹਾਇਕ ਧੰਦੇ ਕਿਸਾਨਾਂ ਨੂੰ ਖੇਤੀ ਦੇ ਨਾਲ-ਨਾਲ ਆਰਥਿਕ ਤਰੱਕੀ ਦੇ ਨਵੇਂ ਮੌਕੇ ਦਿੰਦੇ ਹਨ।
ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਰ ਖੇਤੀ ਵਿਗਿਆਨੀਆਂ ਨੇ ਕਿਸਾਨਾਂ ਨੂੰ ਇਹ ਦੱਸਿਆ ਕਿ ਖੇਤੀ ਵਿੱਚ ਹੋ ਰਹੇ ਬਦਲਾਵਾਂ ਨਾਲ ਕਿਵੇਂ ਇਹ ਸਹਾਇਕ ਧੰਦੇ ਚੰਗਾ ਮੁਨਾਫਾ ਦੇ ਸਕਦੇ ਹਨ। ਜਿਵੇਂ ਕਿ ਪੋਲਟਰੀ ਅਤੇ ਡੇਅਰੀ, ਖੇਤੀ ਦੇ ਨਾਲ-ਨਾਲ, ਮੱਛੀ ਪਾਲਣ ਅਤੇ ਖੁੰਬਾਂ ਦੀ ਕਾਸ਼ਤ ਵਰਗੇ ਸਹਾਇਕ ਧੰਦੇ ਨਾ ਸਿਰਫ ਮੌਸਮ ਦੇ ਅਨੁਸਾਰ ਕਿਸਾਨਾਂ ਦੀ ਆਮਦਨ ਨੂੰ ਸਥਿਰ ਕਰਦੇ ਹਨ, ਪਰ ਇਹ ਖੇਤੀਬਾੜੀ ਦਾ ਇੱਕ ਦੂਜਾ ਅਤੇ ਮੁਕੰਮਲ ਰੂਪ ਵੀ ਪ੍ਰਦਾਨ ਕਰਦੇ ਹਨ ਜੋ ਕਿਸਾਨਾਂ ਦੀ ਭਵਿੱਖੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਦੇ ਹਨ। ਖੇਤੀ ਮਾਹਿਰਾਂ ਨੇ ਦੱਸਿਆ ਕਿ ਇਹਨਾਂ ਸਹਾਇਕ ਧੰਦਿਆਂ ਬਾਰੇ ਕ੍ਰਿਸ਼ੀ ਵਿਗਿਆਨ ਕੇਂਦਰ ਵਲੋਂ ਵੱਖ-ਵੱਖ ਸਮੇਂ ’ਤੇ ਸਿਖਲਾਈ ਕੋਰਸ ਕਰਵਾਏ ਜਾਂਦੇ ਹਨ।


