ਕੁਲਤਾਰ ਸਿੰਘ ਸੰਧਵਾਂ ਵੱਲੋਂ ਅਮਰੀਕਾ ਦੇ ਪੰਜਾਬੀਆਂ ਨੂੰ ਪੰਜਾਬ ‘ਚ ਨਿਵੇਸ਼ ਦਾ ਸੱਦਾ

ਕੁਲਤਾਰ ਸਿੰਘ ਸੰਧਵਾਂ ਵੱਲੋਂ ਅਮਰੀਕਾ ਦੇ ਪੰਜਾਬੀਆਂ ਨੂੰ ਪੰਜਾਬ ‘ਚ ਨਿਵੇਸ਼ ਦਾ ਸੱਦਾ


ਚੰਡੀਗੜ੍ਹ, 11 ਨਵੰਬਰ:

ਅਮਰੀਕਾ ਦੌਰੇ ‘ਤੇ ਗਏ ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅਮਰੀਕਾ ਵਸਦੇ ਪੰਜਾਬੀਆਂ ਨੂੰ ਪੰਜਾਬ ‘ਚ ਨਿਵੇਸ਼ ਦਾ ਸੱਦਾ ਦਿੰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਉਨ੍ਹਾਂ ਦੀ ਹਰ ਤਰ੍ਹਾਂ ਦੀ ਮਦਦ ਲਈ ਤਿਆਰ ਹੈ।

ਬੀਤੇ ਦਿਨੀਂ ਗਦਰ ਮੈਮੋਰੀਅਲ ਹਾਲ, ਸਾਨ ਫਰਾਂਸਿਸਕੋ ਵਿਖੇ ਕੌਂਸਲੇਟ ਜਨਰਲ ਆਫ ਇੰਡੀਆ, ਸਾਨ ਫਰਾਂਸਿਸਕੋ ਵੱਲੋਂ ਕੀਤੇ ਗਏ ਸਨਮਾਨ ਸਮਾਰੋਹ ਮੌਕੇ ਕੌਂਸਲੇਟ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਸ. ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਉਦਯੋਗ ਵਿਭਾਗ ਇੱਕ ਸਿੰਗਲ ਵਿੰਡੋ ਸਿਸਟਮ ਰਾਹੀਂ ਪੰਜਾਬ ‘ਚ ਨਿਵੇਸ਼ ਸਬੰਧੀ ਸੇਵਾਵਾਂ ਦੇ ਰਿਹਾ ਹੈ। ਉਨ੍ਹਾਂ ਕਿਹਾ ਪੰਜਾਬ ਨਿਵੇਸ਼ ਲਈ ਬਹੁਤ ਹੀ ਸਾਜਗਾਰ ਮਾਹੌਲ ਵਾਲਾ ਸੂਬਾ ਹੈ, ਜਿੱਥੇ ਇੱਕੋ ਛੱਤ ਥੱਲੇ ਉਦਯੋਗਾਂ ਸਬੰਧੀ ਸਮੁੱਚੀਆਂ ਸੇਵਾਵਾਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ।

ਸ. ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਐਨ.ਆਰ.ਆਈਜ਼ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਵਚਨਬੱਧ ਹੈ ਅਤੇ ਇਸ ਸਬੰਧੀ ਇੱਕ ਵਿਸ਼ੇਸ਼ ਪ੍ਰਣਾਲੀ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ।

ਸ. ਸੰਧਵਾਂ ਨੇ ਕਿਹਾ ਕਿ ਪੰਜਾਬੀ ਭਾਵੇਂ ਦੁਨੀਆਂ ਦੇ ਕਿਸੇ ਵੀ ਦੇਸ਼ ‘ਚ ਵਸਦੇ ਹੋਣ, ਪੰਜਾਬ ਪ੍ਰਤੀ ਦਰਦ ਤੇ ਅਪਣੱਤ ਉਨ੍ਹਾਂ ਦੇ ਦਿਲ ‘ਚ ਹਮੇਸ਼ਾ ਮੌਜੂਦ ਰਹਿੰਦਾ ਹੈ। ਉਨ੍ਹਾਂ ਐਨ.ਆਰ.ਆਈਜ਼ ਨੂੰ ਪੰਜਾਬ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਆਪਣੀ ਵਿਰਾਸਤ ਅਤੇ ਆਪਣਾ ਭਾਈਚਾਰਾ ਕਦੇ ਵੀ ਵਿਸਾਰਿਆ ਜਾ ਸਕਦਾ ਅਤੇ ਪੰਜਾਬੀ ਆਪਸੀ ਭਾਈਚਾਰੇ ਲਈ ਦੁਨੀਆਂ ਭਰ ‘ਚ ਮਸ਼ਹੂਰ ਵੀ ਹਨ।

ਇਸ ਮੌਕੇ ਕੌਂਸਲ ਜਨਰਲ ਡਾ. ਸ਼੍ਰੀਕਰ ਰੈਡੀ, ਡਿਪਟੀ ਕੌਂਸਲ ਜਨਰਲ ਸ੍ਰੀ ਅਧਲੱਖਾ, ਸ੍ਰੀ ਪਾਲ ਸਹੋਤਾ, ਡਾ. ਰਮੇਸ਼ ਯਾਪਰਾ, ਡਾ. ਹਰਮੇਸ਼ ਕੁਮਾਰ, ਸ੍ਰੀ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ, ਸ੍ਰੀ ਗੁਲਵਿੰਦਰ ਗਿੱਲ ਅਤੇ ਸ੍ਰੀ ਗੁਰਦੀਪ ਸਿੰਘ ਗਿੱਲ ਸਮੇਤ ਹੋਰਾਂ ਸਖਸ਼ੀਅਤਾਂ ਨੇ ਵੀ ਆਪਣੇ ਵਿਚਾਰ ਰੱਖੇ।

Tags:

Advertisement

Latest News

ਦੂਜੇ ਦਿਨ 22951 ਬੱਚਿਆਂ ਨੂੰ ਪਿਲਾਈਆਂ ਪੋਲਿਓ ਰੋਕੂ ਬੂੰਦਾਂ-ਡਾ. ਰਣਜੀਤ ਸਿੰਘ ਰਾਏ ਦੂਜੇ ਦਿਨ 22951 ਬੱਚਿਆਂ ਨੂੰ ਪਿਲਾਈਆਂ ਪੋਲਿਓ ਰੋਕੂ ਬੂੰਦਾਂ-ਡਾ. ਰਣਜੀਤ ਸਿੰਘ ਰਾਏ
ਮਾਨਸਾ, 9 ਦਸੰਬਰ :ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਆਈ.ਏ.ਐੱਸ. ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੋਲਿਓ ਦੀ ਬਿਮਾਰੀ ਦੇ ਮੁਕੰਮਲ ਖਾਤਮੇ ਲਈ...
ਵਿਧਾਇਕ ਸ੍ਰੀ ਜਗਦੀਪ ਸਿੰਘ ਗੋਲਡੀ ਕੰਬੋਜ਼ ਨੇ ਪਿੰਡ ਟਾਹਲੀਵਾਲਾ ਜੱਟਾ ਦੇ ਅਪਗ੍ਰੇਡ (ਮਿਡਲ ਤੋਂ ਹਾਈ) ਸਕੂਲ ਦਾ ਕੀਤਾ ਉਦਘਾਟਨ
ਮੁੱਖ ਮੰਤਰੀ ਵੱਲੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਸ਼ਹੀਦੀ ਸਭਾ ਦੇ ਪ੍ਰਬੰਧਾਂ ਦਾ ਜਾਇਜ਼ਾ
ਖਾਦ ਵਿਕ੍ਰੇਤਾ ਕਿਸਾਨਾਂ ਨੂੰ ਯੂਰੀਆ ਖਾਦ ਦੀ ਵਿਕਰੀ ਸਮੇਂ ਗੈਰ ਜ਼ਰੂਰੀ ਵਸਤਾਂ ਦੀ ਵਿਕਰੀ ਕਰਨ ਤੋਂ ਗੁਰੇਜ ਕਰਨ : ਮੁੱਖ ਖੇਤੀਬਾੜੀ ਅਫਸਰ
ਸਪੀਕਰ ਸੰਧਵਾਂ ਨੇ ਦੀਵਾਨ ਟੋਡਰ ਮੱਲ ਹਵੇਲੀ ਨੂੰ ਵਿਰਾਸਤੀ ਸਥਾਨ ਵਜੋਂ ਸੰਭਾਲਣ ਲਈ ਜ਼ੋਰ ਦਿੱਤਾ
ਕੇਂਦਰ ਸਰਕਾਰ ਕਿਸਾਨਾਂ ਦੇ ਮਸਲੇ ਬਿਨਾਂ ਕਿਸੇ ਦੇਰੀ ਦੇ ਹੱਲ ਕਰੇ: ਸਪੀਕਰ ਕੁਲਤਾਰ ਸਿੰਘ ਸੰਧਵਾਂ
ਜ਼ਿਲ੍ਹਾ ਮੈਜਿਸਟਰੇਟ ਨੇ ਹਥਿਆਰ ਚੁੱਕ ਕੇ ਚੱਲਣ ਦੀ ਕੀਤੀ ਮਨਾਹੀ