ਪੰਚਾਇਤੀ ਉਪ ਚੋਣਾਂ ਲਈ ਜ਼ਿਲ੍ਹੇ ‘ਚ ਆਖ਼ਰੀ ਦਿਨ 23 ਨਾਮਜ਼ਦਗੀ ਪੱਤਰ ਹੋਏ ਦਾਖਲ-ਜ਼ਿਲ੍ਹਾ ਚੋਣ ਅਫ਼ਸਰ

ਪੰਚਾਇਤੀ ਉਪ ਚੋਣਾਂ ਲਈ ਜ਼ਿਲ੍ਹੇ ‘ਚ ਆਖ਼ਰੀ ਦਿਨ 23 ਨਾਮਜ਼ਦਗੀ ਪੱਤਰ ਹੋਏ ਦਾਖਲ-ਜ਼ਿਲ੍ਹਾ ਚੋਣ ਅਫ਼ਸਰ

ਮਾਨਸਾ, 17 ਜੁਲਾਈ :
ਜ਼ਿਲ੍ਹੇ ਅੰਦਰ ਵੱਖ-ਵੱਖ ਪਿੰਡਾਂ ਦੇ 19 ਵਾਰਡਾਂ ਲਈ ਪੰਚਾਂ ਦੀ 27 ਜੁਲਾਈ ਨੂੰ ਹੋਣ ਵਾਲੀ ਉਪ ਚੋਣ ਵਾਸਤੇ ਅੱਜ ਨਾਮਜ਼ਦਗੀਆਂ ਭਰਨ ਦੇ ਆਖ਼ਰੀ ਦਿਨ ਕੁੱਲ 23 ਉਮੀਦਵਾਰਾਂ ਵਲੋਂ ਆਪੋਂ-ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ, ਆਈ.ਏ.ਐਸ. ਨੇ ਦਿੱਤੀ।
 
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਬਲਾਕ ਮਾਨਸਾ ਦੇ ਪਿੰਡ ਰਮਦਿੱਤੇਵਾਲਾ ਦੇ ਵਾਰਡ ਨੰਬਰ 09 ਵਿਚ 01 ਨਾਮਜ਼ਦਗੀ ਹੋਈ। ਬਲਾਕ ਬੁਢਲਾਡਾ ਦੇ ਪਿੰਡ ਰਾਮਪੁਰ ਮੰਡੇਰ ਦੇ ਵਾਰਡ ਨੰਬਰ 01 'ਚ 01 ਨਾਮਜ਼ਦਗੀ, ਅਕਬਰਪੁਰ ਖਡਾਲ ਦੇ ਵਾਰਡ ਨੰਬਰ 08 ਵਿਚ 02, ਫਰੀਦਕੇ ਦੇ ਵਾਰਡ ਨੰਬਰ 05 ਵਿਚ 01, ਹਸਨਪੁਰ ਦੇ ਵਾਰਡ ਨੰਬਰ 05 ਵਿਚ 02, ਗੋਰਖਨਾਥ ਦੇ ਵਾਰਡ ਨੰਬਰ 06 ਵਿਚ 01 ਅਤੇ ਸਿਰਸੀਵਾਲਾ ਦੇ ਵਾਰਡ ਨੰਬਰ 02 ਵਿਚ 02 ਨਾਮਜ਼ਦਗੀਆਂ ਹੋਈਆਂ।
ਬਲਾਕ ਝੁਨੀਰ ਦੇ ਪਿੰਡ ਮਾਖੇਵਾਲਾ ਵਿਚ 03 ਅਤੇ ਰਾਮਾਨੰਦੀ ਵਿਖੇ 01 ਨਾਮਜ਼ਦਗੀ ਹੋਈ। ਬਲਾਕ ਸਰਦੂਲਗੜ੍ਹ ਦੇ ਪਿੰਡ ਭਗਵਾਨਪੁਰ ਹੀਂਗਣਾ ਦੇ ਵਾਰਡ ਨੰਬਰ 04 ਵਿਚ 01, ਚੂਹੜੀਆਂ ਦੇ ਵਾਰਡ ਨੰਬਰ 04 ਵਿਚ 01, ਝੰਡਾ ਕਲਾਂ ਦੇ ਵਾਰਡ ਨੰਬਰ 03 ਵਿਚ 01 ਅਤੇ ਵਾਰਡ ਨੰਬਰ 07 ਵਿਚ 01, ਕਰੰਡੀ ਦੇ ਵਾਰਡ ਨੰਬਰ 05 ਵਿਚ 01 ਅਤੇ ਵਾਰਡ ਨੰਬਰ 08 ਵਿਚ 01, ਕੋਠੇ ਜਟਾਣਾਂ ਕਲਾਂ ਦੇ ਵਾਰਡ ਨੰਬਰ 02 ਵਿਚ 01 ਅਤੇ ਪਿੰਡ ਨਾਹਰਾਂ ਦੇ ਵਾਰਡ ਨੰਬਰ 03 ਵਿਚ 02 ਨਾਮਜ਼ਦਗੀਆਂ ਹੋਈਆਂ।
ਜ਼ਿਲ੍ਹਾ ਚੋਣ ਅਫ਼ਸਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਉਪ ਚੋਣਾਂ ਲਈ ਜਮ੍ਹਾਂ ਕਰਵਾਏ ਨਾਮਜ਼ਦਗੀ ਪੱਤਰਾਂ ਦੀ 18 ਜੁਲਾਈ ਨੂੰ ਪੜਤਾਲ ਕੀਤੀ ਜਾਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ 19 ਜੁਲਾਈ ਨੂੰ ਜਮ੍ਹਾਂ ਕਰਵਾਏ ਹੋਏ ਨਾਮਜ਼ਦਗੀ ਪੱਤਰ ਵਾਪਿਸ ਲਏ ਜਾ ਸਕਦੇ ਹਨ ਅਤੇ 27 ਜੁਲਾਈ ਨੂੰ ਵੋਟਾਂ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਅਤੇ ਉਸੇ ਦਿਨ ਹੀ ਨਤੀਜੇ ਐਲਾਨੇ ਜਾਣਗੇ। 

Tags:

Advertisement

Advertisement

Latest News

ਮੋਹਾਲੀ ਦੀਆਂ ਦੋ ਕੁੜੀਆਂ ਨੇ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕੀਤਾ ਹੈ ਮੋਹਾਲੀ ਦੀਆਂ ਦੋ ਕੁੜੀਆਂ ਨੇ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕੀਤਾ ਹੈ
Chandigarh/Mohali,13,DEC,2025,(Azad Soch News):-   ਮੋਹਾਲੀ ਦੀਆਂ ਦੋ ਕੁੜੀਆਂ ਨੇ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕੀਤਾ ਹੈ। ਇਹ...
ਰਣਵੀਰ ਸਿੰਘ ਦੀ ਫਿਲਮ 'ਧੁਰੰਧਰ' ਨੇ ਆਪਣੇ ਰਿਲੀਜ਼ ਦੇ ਅੱਠਵੇਂ ਦਿਨ ਬਾਕਸ ਆਫਿਸ ਤੇ ਵਧੀਆ ਪ੍ਰਦਰਸ਼ਨ ਕੀਤਾ
ਵਿਨੇਸ਼ ਫੋਗਾਟ ਨੇ ਸੰਨਿਆਸ ਲਿਆ ਵਾਪਸ, 2028 ਲਾਸ ਏਂਜਲਸ ਓਲੰਪਿਕ ਵਿੱਚ ਧਮਾਲ ਮਚਾਉਣ ਲਈ ਤਿਆਰ
ਮਾਨ ਸਰਕਾਰ ਨੇ ਪੰਜਾਬ ਦੇ ਸਿੱਖਿਆ ਖੇਤਰ ਨੂੰ ਦਿੱਤਾ ਇੱਕ ਨਵਾਂ ਮੋੜ , 'ਪੰਜਾਬ ਯੁਵਾ ਉਦਯੋਗ ਯੋਜਨਾ' ਤਹਿਤ "ਮਿਸ਼ਨ ਰੋਜ਼ਗਾਰ" ਨੂੰ ਕੀਤਾ ਮਜ਼ਬੂਤ
ਪੰਜਾਬ ਭਰ ਵਿੱਚ ਲਗਾਈ ਗਈ ਚੌਥੀ ਰਾਸ਼ਟਰੀ ਲੋਕ ਅਦਾਲਤ
‘ਯੁੱਧ ਨਸ਼ਿਆਂ ਵਿਰੁੱਧ’: 287ਵੇਂ ਦਿਨ, ਪੰਜਾਬ ਪੁਲਿਸ ਵੱਲੋਂ 725 ਗ੍ਰਾਮ ਹੈਰੋਇਨ ਸਮੇਤ 27 ਨਸ਼ਾ ਤਸਕਰ ਗ੍ਰਿਫ਼ਤਾਰ
ਮੋਹਾਲੀ ਦੀਆਂ ਦੋ ਲੜਕੀਆਂ ਫਲਾਇੰਗ ਅਫਸਰ ਵਜੋਂ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ