ਮੀਤ ਹੇਅਰ ਨੇ ਸੰਸਦ ਵਿੱਚ ਦਵਾਈਆਂ ਦੀ ਵੱਧ ਕੀਮਤਾਂ ਦਾ ਮੁੱਦਾ ਚੁੱਕਿਆ

ਮੀਤ ਹੇਅਰ ਨੇ ਸੰਸਦ ਵਿੱਚ ਦਵਾਈਆਂ ਦੀ ਵੱਧ ਕੀਮਤਾਂ ਦਾ ਮੁੱਦਾ ਚੁੱਕਿਆ

ਚੰਡੀਗੜ੍ਹ/ਨਵੀਂ ਦਿੱਲੀ, 30 ਜੁਲਾਈ

ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਪਾਰਲੀਮੈਂਟ ਵਿੱਚ ਸਿਫ਼ਰ ਕਾਲ ਵਿੱਚ ਦਵਾਈਆਂ ਦੀ ਵੱਧ ਕੀਮਤਾਂ ਦਾ ਮੁੱਦਾ ਚੁੱਕਦਿਆਂ ਕੇਂਦਰ ਸਰਕਾਰ ਕੋਲ ਮੰਗ ਕੀਤੀ ਕਿ ਇਕ ਸਮਾਨ ਕੈਮੀਕਲ ਵਾਲੀਆਂ ਦਵਾਈਆਂ ਦੀਆਂ ਕੀਮਤਾਂ ਦੀ ਹੱਦ ਤੈਅ ਕੀਤੀ ਜਾਵੇ।

ਮੀਤ ਹੇਅਰ ਨੇ ਸਿਫ਼ਰ ਕਾਲ ਵਿੱਚ ਸਿਹਤ ਨਾਲ ਜੁੜਿਆਂ ਇੱਕ ਅਹਿਮ ਮਾਮਲਾ ਉਠਾਉਂਦਿਆਂ ਕਿਹਾ ਕਿ ਡਰੱਗ ਪ੍ਰਾਈਸ ਕੰਟਰੋਲ ਆਰਡਰ (ਡੀ.ਪੀ.ਸੀ.ਓ.) 2013 ਦੇ ਕਾਨੂੰਨ ਤਹਿਤ ਕੁਝ ਜ਼ਰੂਰੀ ਦਵਾਈਆਂ ਦੀਆਂ ਕੀਮਤਾਂ ਉਤੇ ਕੰਟਰੋਲ ਕੀਤਾ ਜਾ ਰਿਹਾ ਹੈ ਪ੍ਰੰਤੂ ਜਿਹੜੀਆਂ ਦਵਾਈਆਂ ਦੀ ਜ਼ਿਆਦਾ ਵਰਤੋਂ ਹੁੰਦੀ ਹੈ, ਉਹ ਬਲੱਬ ਪ੍ਰੈਸ਼ਰ, ਸ਼ੂਗਰ ਆਦਿ ਲਈ ਵਰਤੀਆਂ ਜਾਂਦੀਆਂ। ਇਨ੍ਹਾਂ ਉਪਰ ਕੀਮਤਾਂ ਦਾ ਕੰਟਰੋਲ ਨਹੀਂ ਹੈ। ਇਨ੍ਹਾਂ ਬਿਮਾਰੀ ਦੇ ਇਲਾਜ ਵਾਸਤੇ ਇਕ ਸਮਾਨ ਕੈਮੀਕਲ ਦੇ ਸੁਮੇਲ ਵਾਲੀਆਂ ਦਵਾਈਆਂ ਵੱਖ-ਵੱਖ ਕੰਪਨੀਆਂ ਵੱਲੋਂ ਬਣਾਈਆਂ ਜਾ ਰਹੀਆਂ ਹਨ ਪਰ ਦਵਾਈਆਂ ਦੀ ਕੀਮਤ ਵੀ ਵੱਖੋ-ਵੱਖਰੀ ਹੈ।

ਮੀਤ ਹੇਅਰ ਨੇ ਕਿਹਾ ਕਿ ਇਹ ਸਮੁੱਚੇ ਦੇਸ਼ ਦਾ ਸਾਂਝਾ ਮਸਲਾ ਹੈ ਜਿੱਥੇ ਦਵਾਈਆਂ ਦੀ ਵੱਧ ਕੀਮਤ ਨਾਲ ਦਵਾਈਆਂ ਤੋਂ 300 ਰੁਪਏ ਤੋਂ ਲੈ ਕੇ 1000 ਤੱਕ ਮੁਨਾਫਾ ਕਮਾਇਆ ਜਾ ਰਿਹਾ ਹੈ। ਉਦਾਹਰਨ ਵਜੋਂ 3 ਰੁਪਏ ਦੀ ਨਿਰਮਾਣ ਨਾਲ ਤਿਆਰ ਕੀਤੀ ਜਾ ਰਹੀ ਦਵਾਈ ਕੋਈ ਕੰਪਨੀ 10 ਰੁਪਏ ਵਿੱਚ ਵੇਚ ਰਿਹਾ ਹੈ ਤੇ ਕੋਈ 50 ਰੁਪਏ ਵਿੱਚ ਵੇਚ ਰਿਹਾ ਹੈ। ਉਨ੍ਹਾਂ ਸਰਕਾਰ ਅੱਗੇ ਗੁਜਾਰਿਸ਼ ਕੀਤੀ ਕਿ ਘੱਟੋ-ਘੱਟ ਇਕ ਸਮਾਨ ਕੈਮੀਕਲ ਵਾਲੀਆਂ ਦਵਾਈਆਂ ਦੀਆਂ ਕੀਮਤਾਂ ਦੀ ਹੱਦ ਤੈਅ ਕੀਤੀ ਜਾਵੇ।Pic (1) (1)Pic (1) (1)

Tags:

Advertisement

Advertisement

Latest News

ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਲਾਲਾ ਲਾਜਪਤ ਰਾਏ ਮਿਊਜ਼ੀਅਮ ਦਾ ਉਦਘਾਟਨ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਲਾਲਾ ਲਾਜਪਤ ਰਾਏ ਮਿਊਜ਼ੀਅਮ ਦਾ ਉਦਘਾਟਨ
ਜਲੰਧਰ, 8 ਦਸੰਬਰ : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਇਥੇ ਲਾਲਾ ਲਾਜਪਤ ਰਾਏ ਹਸਪਤਾਲ ਵਿਖੇ ਲਾਲਾ ਲਾਜਪਤ...
ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਸਬੰਧੀ ਚੋਣ ਅਮਲੇ ਦੀ ਰਿਹਸਲ 9 ਦਸੰਬਰ ਨੂੰ - ਉੱਪ ਮੰਡਲ ਮਜਿਸਟਰੇਟ ਖਡੂਰ ਸਾਹਿਬ
ਬਾਲ ਵਿਆਹ ਦੀ ਰੋਕਥਾਮ ਲਈ ਜਾਗਰੂਕਤਾ ਅਭਿਆਨ ਜਾਰੀ
ਜ਼ਿਲ੍ਹਾ ਪਰਿਸ਼ਦ / ਪੰਚਾਇਤ ਸੰਮਤੀ ਚੋਣਾਂ: ਜ਼ਿਲ੍ਹਾ ਚੋਣ ਅਫਸਰ, ਐੱਸ. ਐੱਸ. ਪੀ. ਨੇ ਪ੍ਰਬੰਧਾਂ ਸਬੰਧੀ ਕੀਤੀ ਬੈਠਕ
ਮਿੱਲ ਮਾਲਕਾਂ ਵੱਲੋਂ ਇੱਕ ਮੁਸ਼ਤ ਨਿਪਟਾਰਾ ਸਕੀਮ ਦਾ ਨਿਰੰਤਰ ਲਿਆ ਜਾ ਰਿਹੈ ਲਾਹਾ- ਪਨਸਪ ਜਿਲ੍ਹਾ ਮੈਨੇਜਰ
ਅਗਰਵਾਲ ਲੇਡੀਜ ਕਲੱਬ ਵੱਲੋਂ ਰੈੱਡ ਕਰਾਸ ਨੂੰ 31 ਹਜ਼ਾਰ ਰੁਪਏ ਦਾ ਯੋਗਦਾਨ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸੰਤ ਸਹਾਰਾ ਇੰਸੀਟਿਊਟ ਆਫ ਨਰਸਿੰਗ ਕਾਲਜ, ਸ੍ਰੀ ਮੁਕਤਸਰ ਸਾਹਿਬ ਵਿਖੇ ‘ਯੂਥ ਅਗੇਂਸਟ ਡਰੱਗਸ’ ਮੁਹਿੰਮ ਤਹਿਤ ਪ੍ਰੋਗਰਾਮ ਕੀਤਾ ਗਿਆ – ਸ੍ਰੀ ਹਿਮਾਂਸ਼ੂ ਅਰੋੜਾ, ਸੀ.ਜੀ.ਐੱਮ/ਸਕੱਤਰ