ਪਾਕਿਸਤਾਨ ਦੇ ਮੈਂਬਰ ਪਾਰਲੀਮੈਂਟ ਕੱਲ੍ਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਹੋਏ ਨਤਮਸਤਕ
Amritsar Sahib, 09 Dec,2024,(Azad Soch News):- ਜਿੱਥੇ ਇੱਕ ਪਾਸੇ ਭਾਰਤ ਅਤੇ ਪਾਕਿਸਤਾਨ ਵਿੱਚ ਤਨਾਵ ਬਣਿਆ ਹੋਇਆ ਹੈ ਉੱਥੇ ਹੀ ਭਾਰਤ ਅਤੇ ਪਾਕਿਸਤਾਨ ਵਿੱਚ ਤਿੱਖੇ ਅਤੇ ਤਲਖੀ ਭਰੇ ਬਿਆਨ ਵੀ ਸਾਹਮਣੇ ਆਉਂਦੇ ਰਹਿੰਦੇ ਹਨ। ਅਤੇ ਭਾਰਤ ਪਾਕਿਸਤਾਨ ਵਿੱਚ ਚੱਲ ਰਹੇ ਵਪਾਰ ਨੂੰ ਪੁਲਬਾਮਾ ਅਟੈਕ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਸੀ।
ਅਤੇ ਜਿਸ ਨੂੰ ਲੈ ਕੇ ਜਿੱਥੇ ਇੱਕ ਪਾਸੇ ਮੈਂਬਰ ਪਾਰਲੀਮੈਂਟ ਭਾਰਤ ਦੇ ਅਤੇ ਖਾਸ ਤੌਰ ਤੇ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਇਸਦੀ ਆਵਾਜ਼ ਚੁੱਕਦੇ ਹੋਏ ਨਜ਼ਰ ਆਏ ਉੱਥੇ ਹੀ ਪਾਕਿਸਤਾਨ ਦੇ ਮੈਂਬਰ ਪਾਰਲੀਮੈਂਟ ਵੱਲੋਂ ਵੀ ਇਹ ਆਵਾਜ਼ ਆ ਚੁੱਕੀ ਜਾ ਰਹੀ ਹੈ ਕਿ ਦੋਨੇ ਦੇਸ਼ ਅਗਰ ਚਾਹਨ ਤਾਂ ਵਪਾਰ ਰਾਹੀਂ ਦੋਵਾਂ ਦੇਸ਼ਾਂ ਵਿੱਚ ਵਧੀਆ ਤਰਲੋਕਾ ਹੋ ਸਕਦੇ ਹਨ ਉਥੇ ਹੀ ਪਾਕਿਸਤਾਨ ਦੇ ਮੈਂਬਰ ਪਾਰਲੀਮੈਂਟ ਕੱਲ੍ਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਨੂੰ ਨਤਮਸਤਕ ਹੋਣ ਵਾਸਤੇ ਪਹੁੰਚੇ ਅਤੇ ਉਹਨਾਂ ਵੱਲੋਂ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ ਦੋਨਾਂ ਦੇਸ਼ਾਂ ਵਿੱਚ ਪਿਆਰ ਅਤੇ ਇਤਫਾਕ ਬਣਿਆ ਰਵੇ ਇਸ ਲਈ ਗੁਰੂ ਦੇ ਚਰਨਾਂ ਚ ਅਰਦਾਸ ਕੀਤੀ ਗਈ।
ਪਾਕਿਸਤਾਨ ਦੇ ਮੈਂਬਰ ਪਾਰਲੀਮੈਂਟ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਪਾਕਿਸਤਾਨ ਦੇ ਮੈਂਬਰ ਪਾਰਲੀਮੈਂਟ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ (Sachkhand Sri Darbar Sahib Ji) ਨਤਮਸਤਕ ਹੋਣ ਤੋਂ ਬਾਅਦ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਸ ਰੂਹਾਨੀਅਤ ਦੇ ਕੇਂਦਰ ਚ ਪਹੁੰਚ ਕੇ ਬਹੁਤ ਸਕੂਨ ਪ੍ਰਾਪਤ ਹੋਇਆ ਹੈ ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਦੋਨੋਂ ਦੇਸ਼ ਦੇ ਵਿੱਚ ਜੋ ਤਰਲੋਕਾਤ ਹਨ ਉਹ ਮੈਂਬਰ ਪਾਰਲੀਮੈਂਟ ਦੇ ਰਾਹੀਂ ਅਤੇ ਨੇਤਾਵਾਂ ਰਾਹੀਂ ਹੱਲ ਹੋ ਸਕਦੇ ਹਨ ਲੇਕਿਨ ਦੋਨੋਂ ਦੇਸ਼ ਦੇ ਨੇਤਾ ਅਤੇ ਮੀਡੀਆ ਦੋਨਾਂ ਦੇਸ਼ਾਂ ਨੂੰ ਇਕੱਠਾ ਨਹੀਂ ਹੋਣ ਦੇਣਾ ਚਾਹੁੰਦੇ ਹਨ ਉਹਨਾਂ ਨੇ ਕਿਹਾ ਕਿ ਇਹ ਜਿਆਦਾਤਰ ਮਸਾਲਾ ਲਗਾ ਕੇ ਦੋਨਾਂ ਦੇਸ਼ਾਂ ਦੇ ਵਿੱਚ ਫਿਰ ਤੋਂ ਖਟਾਸ ਭਰ ਦਿੰਦੇ ਹਨ।
ਉਹਨਾਂ ਨੇ ਕਿਹਾ ਬੋਲਦੇ ਹੋਏ ਕਿਹਾ ਕਿ ਜੋ ਭਾਰਤ ਅਤੇ ਪਾਕਿਸਤਾਨ ਵਿੱਚ ਵੀਜ਼ਾ ਨਹੀਂ ਮਿਲ ਪਾ ਰਿਹਾ ਇਸ ਨੂੰ ਲੈ ਕੇ ਜਿੱਥੇ ਪਾਕਿਸਤਾਨ ਦੇ ਵਿੱਚ ਇਹ ਮੁਸ਼ਕਿਲ ਸਾਹਮਣੇ ਆ ਰਹੀ ਹੈ ਉਥੇ ਹੀ ਪਾਕਿਸਤਾਨ ਦੇ ਵਿੱਚ ਵੀ ਇਹ ਮੁਸ਼ਕਿਲ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਭਾਰਤ ਵੱਲੋਂ ਕਈ ਮੁਸਲਿਮ ਮਸੀਦਾ ਹਨ ਜਿੱਥੇ ਕਿ ਮੱਥਾ ਟੇਕਣ ਵਾਸਤੇ ਨਹੀਂ ਜਾਣ ਦਿੱਤਾ ਜਾਂਦਾ ਲੇਕਿਨ ਦੋਨੋਂ ਦੇਸ਼ ਅਗਰ ਚਾਹਣ ਦਾ ਇਸਨੂੰ ਹੋਰ ਵਧੀਆ ਢੰਗ ਨਾਲ ਕਰ ਸਕਦੇ ਹਨ ਉਹਨਾਂ ਨੇ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਮਿਸਾਲ ਦਿੰਦੇ ਹੋਏ ਕਿਹਾ ਕਿ ਭਾਰਤ ਵਾਸਤੇ ਪਾਕਿਸਤਾਨ ਨੇ ਬਹੁਤ ਵਧੀਆ ਕਦਮ ਚੁੱਕਿਆ ਸੀ ਜਦੋਂ ਕਰਤਾਰਪੁਰ ਕੋਰੀਡੋਰ ਸ਼ੁਰੂ ਕੀਤਾ ਗਿਆ ਸੀ।
ਉਹ ਤੇ ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਜੇਕਰ ਦੋਨੇ ਦੇਸ਼ ਤਰੱਕੀ ਕਰਨਾ ਚਾਹੁੰਦੇ ਹਨ ਤਾਂ ਸਾਨੂੰ ਪਹਿਲਾਂ ਬਿਜਨਸਮੈਨਸ ਨੂੰ ਵੀਜ਼ਾ ਦੇਣਾ ਚਾਹੀਦਾ ਹੈ ਤਾਂ ਜੋ ਕਿ ਦੋਨੋਂ ਦੇਸ਼ ਇੱਕ ਦੂਜੇ ਨਾਲ ਵਧੀਆ ਢੰਗ ਨਾਲ ਵਪਾਰ ਕਰ ਸਕਣ ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਜੋ ਵੀਜ਼ਾ ਆਫ ਅਰਾਈਵਲ ਦੀ ਗੱਲ ਕੀਤੀ ਜਾ ਰਹੀ ਹੈ ਉਹ ਕਿਸੇ ਹੱਦ ਤੱਕ ਠੀਕ ਵੀ ਹੈ ਲੇਕਿਨ ਜੇਕਰ ਸਭ ਤੋਂ ਪਹਿਲਾਂ ਬਿਜ਼ਨਸਮੈਨ ਅਤੇ ਸ਼ਰਧਾਲੂਆਂ ਨੂੰ ਇਹ ਵੀਜੇ ਦੇਣੇ ਸ਼ੁਰੂ ਕੀਤੇ ਜਾਣ ਧਾਮ ਬਹੁਤ ਵਧੀਆ ਉਪਰਾਲਾ ਹੋ ਸਕਦਾ ਹੈ।
ਉਹ ਤੇ ਉਹਨਾਂ ਨੇ ਕਿਹਾ ਕਿ ਜੇਕਰ ਦੋਨਾਂ ਦੇਸ਼ਾਂ ਦੀ ਗੱਲ ਕੀਤੀ ਜਾਵੇ ਤਾਂ ਦੋਨੋਂ ਦੇਸ਼ ਇੱਕ ਦੂਸਰੇ ਨਾਲ ਮਿਲਣਾ ਚਾਹੁੰਦੇ ਹਨ ਉਥੇ ਹੀ ਪਾਕਿਸਤਾਨ ਵਿੱਚੋਂ ਹੋ ਰਹੀ ਏਸ਼ੀਆ ਕੱਪ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ ਲੇਕਿਨ ਭਾਰਤ ਪਾਕਿਸਤਾਨ ਜਾ ਕੇ ਨਹੀਂ ਮੈਚ ਖੇਡ ਪਾਵੇਗਾ ਤੇ ਬੋਲਦੇ ਹੋ ਉਹਨਾਂ ਨੇ ਕਿਹਾ ਕਿ ਖੇਡਾਂ ਅਤੇ ਬਿਜਨਸਮੈਨ ਹਮੇਸ਼ਾ ਹੀ ਦੋਨਾਂ ਦੇਸ਼ਾਂ ਨੂੰ ਇਕੱਠਾ ਕਰ ਸਕਦੇ ਹਨ ਅੱਗੇ ਬੋਲਦੇ ਉਹਨਾਂ ਨੇ ਕਿਹਾ ਕਿ ਜੋ ਨਸ਼ੇ ਦੇ ਕਾਰਨ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਮੁਸ਼ਕਿਲ ਬਿਲਕੁਲ ਇੱਕੋ ਜਹੀਆਂ ਹਨ ਅਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਨਸ਼ੇ ਦੇ ਖਿਲਾਫ ਜਰੂਰ ਆਵਾਜ਼ ਚੁੱਕਣੀ ਚਾਹੀਦੀ ਹੈ ਤੇ ਜੋ ਡਰੋਨ ਰਾਹੀਂ ਨਸ਼ਾ ਭੇਜ ਰਹੇ ਹਨ ਉਹਨਾਂ ਖਿਲਾਫ ਵੀ ਕਾਰਵਾਈ ਕਰਨੀ ਚਾਹੀਦੀ ਹੈ।
ਇੱਥੇ ਦੱਸਣ ਯੋਗ ਹੈ ਕੀ ਜਿੱਥੇ ਦੋਨੋਂ ਦੇਸ਼ ਭਾਰਤ ਤੇ ਪਾਕਿਸਤਾਨ ਇੱਕ ਦੂਸਰੇ ਦੇ ਨਾਲ ਵਪਾਰ ਕਰਨਾ ਚਾਹੁੰਦੇ ਹਨ ਉਥੇ ਹੀ ਦੋਨਾਂ ਦੇਸ਼ਾਂ ਦੇ ਸ਼ਰਧਾਲੂ ਵੀ ਦੋਨਾਂ ਦੇਸ਼ਾਂ ਵਿੱਚ ਪਹੁੰਚ ਆਪਣੇ ਧਾਰਮਿਕ ਸਥਾਨਾਂ ਤੇ ਨਤਮਸਤਕ ਹੋਣਾ ਚਾਹੁੰਦੇ ਹਨ ਲੇਕਿਨ ਪੁਰਾਣੀ ਚੱਲ ਰਹੀ ਤਲਖੀ ਦੇ ਕਾਰਨ ਬਹੁਤ ਸਾਰੇ ਲੋਕਾਂ ਨੂੰ ਇਸਦੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਆਮ ਲੋਕ ਇਸ ਵਿੱਚ ਜਰੂਰ ਖੱਜਲ ਖੁਆਰ ਹੋ ਰਹੇ ਹਨ। ਉੱਥੇ ਹੀ ਮੈਂਬਰ ਪਾਰਲੀਮੈਂਟ ਪਾਕਿਸਤਾਨ ਨੇ ਜਿੱਥੇ ਦੋਨਾਂ ਦੇਸ਼ਾਂ ਦੇ ਵਿੱਚ ਵਪਾਰ ਖੁੱਲਣ ਦੀ ਗੱਲ ਕੀਤੀ ਉਥੇ ਹੀ ਉਹਨਾਂ ਨੇ ਕਿਹਾ ਕਿ ਜੇਕਰ ਖੇਡ ਦੋਨਾਂ ਪਾਸੇ ਹੋਵੇਗੀ ਤਾਂ ਦੋਨਾਂ ਦੇਸ਼ਾਂ ਦੇ ਹੋਰ ਵੀ ਤਾਂ ਲੋਕਾਤ ਵਧੀਆ ਢੰਗ ਨਾਲ ਚੱਲਣਗੇ।