ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ੍ਰ ਇੱਟਾਂਵਾਲੀ ਪਿੰਡ ਝੰਡੇਂਆਣਾ ‘ਚ ਅੱਜ ਸੁਣਨਗੇ ਪੀੜਤਾਂ ਦੀਆਂ ਸ਼ਿਕਾਇਤਾਂ
ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ੍ਰ ਇੱਟਾਂਵਾਲੀ ਪਿੰਡ ਝੰਡੇਂਆਣਾ ‘ਚ ਅੱਜ ਸੁਣਨਗੇ ਪੀੜਤਾਂ ਦੀਆਂ ਸ਼ਿਕਾਇਤਾਂ
11 ਵਜੇ ਪਹੁੰਚਣਗੇ ਪਿੰਡ ਝੰਡੇਆਣਾ ਸਰਕੀ ‘ਚ
ਮੋਗਾ: ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ ਗੁਰਪ੍ਰੀਤ ਸਿੰਘ ਇੱਟਾਂਵਾਲੀ ਪਿੰਡ ਝੰਡੇਆਣਾ ਸਰਕੀ ਵਿਖੇ ਦੌਰੇ ਦੌਰਾਨ ਲੋਕਾਂ ਦੀਆਂ ਮੁਸ਼ਕਿਲਾਂ ਸੁਣਨਗੇ।ਸ੍ਰ ਗੁਰਪ੍ਰੀਤ ਸਿੰਘ ਇੱਟਾਂਵਾਲੀ ਦੇ ਲੋਕ ਸੰਪਰਕ ਅਫਸਰ ਸ ਸਤਨਾਮ ਸਿੰਘ ਗਿੱਲ ਨੇ ਪ੍ਰੈਸ ਦੇ ਨਾਮ ਜਾਰੀ ਬਿਆਨ ‘ਚ ਦੱਸਿਆ ਕਿ ਪਿੰਡ ਝੰਡੇਆਣਾ ਸਰਕੀ ਦੇ ਲੋਕਾਂ ਵੱਲੋਂ ਦੂਸ਼ਿਤ ਪਾਣੀ ਘਰਾਂ ‘ਚ ਵੜਨ ਅਤੇ ਗੰਦੇਂ ਪਾਣੀ ਦੀ ਨਿਕਾਸੀ ਦੇ ਯੋਗ ਪ੍ਰਬੰਧ ਨਾ ਹੋਣ ਦੀ ਸ਼ਿਕਾਇਤ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੂੰ ਸੌਂਪੀ ਸੀ। ਜਿਸ ਨੂੰ ਗੰਭੀਰਤਾ ਨਾਲ ਵਿਚਾਰਦੇ ਹੋਏ , ਬਹੁ-ਗਿਣਤੀ ਅਨੁਸੂਚਿਤ ਜਾਤੀ ਦਿਆਂ ਘਰਾਂ ਨੂੰ ਦਰਪੇਸ਼ ਸਮੱਸਿਆਂ ਦਾ ਮੌਕੇ ਤੇ ਹੱਲ ਕਰਨ ਅਤੇ ਪ੍ਰਭਾਵਿਤ ਪ੍ਰੀਵਾਰਾਂ ਦੀ ਸੁਣਵਾਈ ਕਰਨ ਲਈ ਮਿਤੀ 26 ਜੁਲਾਈ 2025 ਨੂੰ ਸਮਾਂ 11 ਵਜੇ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ੍ਰ ਗੁਰਪ੍ਰੀਤ ਸਿੰਘ ਇੱਟਾਂਵਾਲੀ ਵਿਜ਼ਟ ਤੇ ਆ ਰਹੇ ਹਨ।ਉਨ੍ਹਾ ਨੇ ਮੋਗੇ ਜ਼ਿਲ੍ਹੇ ਦੇ ਹੋਰਨਾ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਕਤ ਪਿੰਡ ‘ਚ ਲੋੜਵੰਦ ਕਮਿਸ਼ਨ ਨੂੰ ਮਿਲਕੇ ਆਪਣੀਆਂ ਸ਼ਿਕਾਇਤਾਂ ਸੌਂਪ ਸਕਦੇ ਹਨ।ਲੋਕ ਸੰਪਰਕ ਅਫਸਰ ਸ੍ਰ ਸਤਨਾਮ ਸਿੰਘ ਗਿੱਲ ਨੇ ਮੋਗਾ ਜ਼ਿਲ੍ਹੇ ਦੇ ਮੀਡੀਆ ਕ੍ਰਮੀਆਂ ਨੂੰ ਇਸ ਵਿਜ਼ਟ ਨੂੰ ਕਵਰੇਜ਼ ਦੇਣ ਦਾ ਸੱਦਾ ਦਿੱਤਾ ਹੈ।


