ਵਿਧਾਇਕ ਉੱਗੋਕੇ ਵਲੋਂ ਪਿੰਡ ਮਹਿਤਾ ਵਿਚ ਮੁੱਖ ਮੰਤਰੀ ਪਿੰਡ ਜਿਮ ਦਾ ਉਦਘਾਟਨ

ਵਿਧਾਇਕ ਉੱਗੋਕੇ ਵਲੋਂ ਪਿੰਡ ਮਹਿਤਾ ਵਿਚ ਮੁੱਖ ਮੰਤਰੀ ਪਿੰਡ ਜਿਮ ਦਾ ਉਦਘਾਟਨ

ਤਪਾ, 10 ਜੁਲਾਈ

      ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਜਿੱਥੇ ਕਰੋੜਾਂ ਰੁਪਏ ਦੀ ਲਾਗਤ ਨਾਲ ਪਿੰਡਾਂ ਵਿਚ ਖੇਡ ਮੈਦਾਨ ਬਣਾਏ ਗਏ, ਓਥੇ ਪਿੰਡਾਂ ਵਿਚ ਜਿਮ ਦਿੱਤੇ ਗਏ ਹਨ ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਨਸ਼ਾ ਮੁਕਤ ਅਤੇ ਸਿਹਤਮੰਦ ਹੋਵੇ।

ਇਹ ਪ੍ਰਗਟਾਵਾਂ ਵਿਧਾਇਕ ਹਲਕਾ ਭਦੌੜ ਸ. ਲਾਭ ਸਿੰਘ ਉੱਗੋਕੇ ਵਲੋਂ ਪਿੰਡ ਮਹਿਤਾ ਵਿਚ ਮੁੱਖ ਮੰਤਰੀ ਪਿੰਡ ਜਿਮ ਦਾ ਉਦਘਾਟਨ ਕਰਨ ਮੌਕੇ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵਲੋਂ ਪਹਿਲੇ ਪੜਾਅ ਵਿੱਚ ਸੂਬੇ ਵਿਚ 500 ਪੇਂਡੂ ਜਿਮ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ ਜਿਨ੍ਹਾਂ ਵਿਚ ਹਲਕਾ ਭਦੌੜ ਦੇ ਕਰੀਬ ਦਰਜਨ ਪਿੰਡ ਸ਼ਾਮਲ ਹਨ।

  ਓਹਨਾਂ ਦੱਸਿਆ ਕਿ ਇਨ੍ਹਾਂ ਜਿਮਾਂ ਵਿੱਚ ਬਹੁਤ ਹੀ ਉੱਚ ਗੁਣਵੱਤਾ ਵਾਲਾ ਸਮਾਂ ਦਿੱਤਾ ਗਿਆ ਹੈ ਜਿਨ੍ਹਾਂ ਵਿਚ ਬਾਰਬੈੱਲ ਅਤੇ ਵੇਟ ਸੈੱਟ, ਡਮਬੈੱਲ ਸੈੱਟ, ਬੈਂਚ ਸੈੱਟ, ਰੈਕ ਸੈੱਟ, ਫਲੋਰ ਮੈਟ, ਕੈਟਲ ਬੈੱਲ ਸੈੱਟ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਪੇਂਡੂ ਜਿਮ ਨੌਜਵਾਨਾਂ ਦੇ ਸਿਹਤਮੰਦ ਤੇ ਰੌਸ਼ਨ ਭਵਿੱਖ ਦੀ ਨੀਂਹ ਹਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਅਤੇ ਸਿਹਤਮੰਦ ਰੱਖਣ ਦਾ ਉਪਰਾਲਾ ਹੈ। ਇਸ ਮੌਕੇ ਪਿੰਡ ਵਾਸੀ ਅਤੇ ਮੋਹਤਬਰ ਹਾਜ਼ਰ ਸਨ। 

Advertisement

Latest News

ਪਸ਼ੂ-ਧਨ ਦੀ ਸਿਹਤ ਸੰਭਾਲ ‘ਚ ਦੇਰੀ, ਗੈਰਹਾਜ਼ਰੀ ਅਤੇ ਲਾਪਰਵਾਹੀ ਲਈ ਕੋਈ ਥਾਂ ਨਹੀਂ ਪਸ਼ੂ-ਧਨ ਦੀ ਸਿਹਤ ਸੰਭਾਲ ‘ਚ ਦੇਰੀ, ਗੈਰਹਾਜ਼ਰੀ ਅਤੇ ਲਾਪਰਵਾਹੀ ਲਈ ਕੋਈ ਥਾਂ ਨਹੀਂ
ਚੰਡੀਗੜ੍ਹ, 10 ਜੁਲਾਈ:ਸੂਬੇ ਦੀ ਪਸ਼ੂਧਨ ਸਿਹਤ ਸੰਭਾਲ ਪ੍ਰਣਾਲੀ ਵਿੱਚ ਹੋਰ ਸੁਧਾਰ ਲਈ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ...
ਅਬੋਹਰ ਅਤੇ ਮੋਰਿੰਡਾ ਨਗਰ ਨਿਗਮ ਚੋਣਾਂ ਵਿੱਚ ‘ਆਪ’ ਦੀ ਹੂੰਝਾ ਫੇਰ ਜਿੱਤ, ਮੇਅਰ, ਪ੍ਰਧਾਨ ਅਤੇ ਸਾਰੇ ਅਹਿਮ ਅਹੁਦਿਆਂ ’ਤੇ ਕਬਜ਼ਾ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ 'ਰੰਗਲਾ ਪੰਜਾਬ ਵਿਕਾਸ ਸਕੀਮ' ਵਿੱਚ ਤੇਜ਼ੀ ਲਿਆਉਣ ਲਈ ਸਖ਼ਤ ਸਮਾਂ-ਸੀਮਾਵਾਂ ਤੈਅ
ਰਾਮ ਮੰਦਰ ਦੇ ਡਾਕੂਆਂ ਨੂੰ ਸਜ਼ਾ ਦਿਵਾਉਣ ਲਈ ਸਿਗਨੇਚਰ ਕੰਪੇਨ ਦੀ ਸ਼ੁਰੂਆਤ ਕਰੇਗੀ ‘ਆਪ’- ਕੇਜਰੀਵਾਲ
ਅੰਮ੍ਰਿਤਸਰ ਵਿੱਚ 8.3 ਕਿਲੋਗ੍ਰਾਮ ਹੈਰੋਇਨ ਅਤੇ 2 ਲੱਖ ਰੁਪਏ ਦੀ ਡਰੱਗ ਮਨੀ ਸਣੇ ਇੱਕ ਨਾਬਾਲਗ ਸਮੇਤ ਦੋ ਕਾਬੂ
ਗੈਂਗਸਟਰਾਂ ਤੇ ਵਾਰ ਦਾ 171ਵਾਂ ਦਿਨ: ਪੰਜਾਬ ਪੁਲਿਸ ਵੱਲੋਂ 625 ਥਾਈਂ ਛਾਪੇਮਾਰੀ ;348 ਕਾਬੂ
ਮੇਰੀ ਰਸੋਈ ਸਕੀਮ ਤਹਿਤ ਰਾਸ਼ਨ ਕਿੱਟਾਂ ਦੀ ਵੰਡ ਨੇ 25 ਲੱਖ ਦਾ ਅੰਕੜਾ ਕੀਤਾ ਪਾਰ