ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸੇਵਾ-ਮੁਕਤ ਲੈਕਚਰਾਰ
*ਅਧਿਆਪਕ ਬਣਨ ਦਾ ਮਕਸਦ ਸਿਰਫ ਰੁਜਗਾਰ ਪ੍ਰਾਪਤੀ ਤੱਕ ਸੀਮਤ ਨਹੀਂ ਸਗੋਂ ਇਹ ਇੱਕ ਮਿਸ਼ਨਰੀ ਭਾਵਨਾ ਨਾਲ ਨਿਭਾਈ ਜਾਣ ਵਾਲੀ ਉੱਤਮ ਸੇਵਾ ਹੈ। ਆਪਣੇ ਕਿੱਤੇ ਪ੍ਰਤੀ ਸਮਰਪਿਤ, ਮਿਹਨਤੀ , ਇਮਾਨਦਾਰ ਤੇ ਅਣਥੱਕ, ਪ੍ਰੇਰਨਾਮਈ ਦ੍ਰਿੜ ਇਰਾਦੇ ਵਰਗੇ ਗੁਣਾਂ ਦੇ ਧਾਰਨੀ ਵਿਰਲੀਆਂ ਹੀ ਸ਼ਖ਼ਸੀਅਤਾਂ ਹੁੰਦੀਆਂ ਹਨ। । ਇਹ ਸਾਰੇ ਗੁਣਾਂ ਦੀ ਗੁਥਲੀ ਦੇ ਧਾਰਕ ਸਰਦਾਰ ਦਰਸ਼ਨ ਸਿੰਘ ਜੋ ਕਿ 31ਮਈ 2025 ਨੂੰ ਸਿੱਖਿਆ ਵਿਭਾਗ, ਪੰਜਾਬ ਦੀ ਸੇਵਾ ਤੋਂ ਸੇਵਾ ਮੁਕਤ ਹੋਏ ਹਨ । ਦਰਸ਼ਨ ਸਿੰਘ ਨੇ ਲਗਭਗ 25 ਸਾਲ ਨਿਰ-ਸੁਆਰਥ, ਬੇਦਾਗ ਅਧਿਆਪਨ ਸੇਵਾ ਨਾਲ ਸਮਾਜ ਲਈ ਬਹੁਤ ਵੱਡਮੁਲਾ ਯੋਗਦਾਨ ਪਾਇਆ !*
*ਸਰਦਾਰ ਦਰਸ਼ਨ ਸਿੰਘ ਦਾ ਜਨਮ ਪਟਿਆਲਾ ਜ਼ਿਲ੍ਹੇ ਦੇ ਪਿੰਡ ਧਨੇਠਾ ਵਿਖੇ ਮਿਤੀ 3 ਮਈ, 1967 ਨੂੰ ਪਿਤਾ ਸਵਰਗੀ. ਸ. ਸਵਰਨ ਸਿੰਘ ਤੇ ਮਾਤਾ ਸ੍ਰੀਮਤੀ ਸਵਰਨ ਕੌਰ ਜੀ ਦੀ ਕੁੱਖੋਂ ਹੋਇਆ। ਉਨ੍ਹਾਂ ਆਪਣੀ ਮੁੱਢਲੀ ਸਿੱਖਿਆ ਪਿੰਡ ਦੇ ਹਾਈ ਸਕੂਲ ਧਨੇਠਾ ਤੋਂ ਪੂਰੀ ਕਰਨ ਤੋਂ ਬਾਅਦ ਗ੍ਰੈਜੂਏਸ਼ਨ ਪਬਲਿਕ ਕਾਲਜ ਸਮਾਣਾ ਅਤੇ ਐਮ.ਏ. ਅਰਥ ਸ਼ਾਸਤਰ, ਬੀ.ਐੱਡ, ਐਮ.ਐਡ ਅਤੇ ਐਲ ਐਲ.ਬੀ. ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰਾਪਤ ਕੀਤੀ। ਇਸ ਤੋਂ ਇਲਾਵਾ ਐਮ.ਏ. ਅੰਗਰੇਜ਼ੀ ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਤੋਂ ਕੀਤੀ।ਉਨ੍ਹਾਂ ਦਾ ਵਿਆਹ 3 ਜਨਵਰੀ,1999 ਨੂੰ ਸ੍ਰੀਮਤੀ ਰੁਪਿੰਦਰ ਕੌਰ ਨਾਲ ਵਿਆਹ ਹੋਇਆ । ਪ੍ਰਮਾਤਮਾ ਵੱਲੋਂ ਆਪ ਨੂੰ ਦੋ ਮਹਿਕਦੇ ਫੁੱਲਾਂ ਦੀ ਦਾਤ ਬਖਸ਼ਿਸ਼ ਹੋਈ । ਉਨ੍ਹਾਂ ਦੀ ਸਪੁੱਤਰੀ ਰਮਣੀਕ ਕੌਰ ਐਮ.ਬੀ.ਬੀ.ਐਸ. ਡਾਕਟਰ ਹੈ ਅਤੇ ਸਪੁੱਤਰ ਜੋਬਨਪ੍ਰੀਤ ਸਿੰਘ ਨੇ ਬੀ.ਟੈਕ. ਸਿਵਲ ਇੰਜੀਨੀਅਰਿੰਗ ਦੀ ਡਿਗਰੀ ਚਿਤਕਾਰਾ ਯੂਨੀਵਰਸਿਟੀਆਂ ਪਟਿਆਲਾ ਤੋਂ ਪ੍ਰਾਪਤ ਕੀਤੀ।ਅੱਜਕਲ ਉਨ੍ਹਾਂ ਦੀ ਪਤਨੀ ਸ੍ਰੀਮਤੀ ਰੁਪਿੰਦਰ ਕੌਰ ਬਤੌਰ ਬੀ.ਡੀ.ਪੀ.ਓ. ਮਾਛੀਵਾੜਾ, ਜਿਲ੍ਹਾ ਲੁਧਿਆਣਾ ਵਿਖੇ ਸੇਵਾ ਨਿਭਾ ਰਹੇ ਹਨ।*
*ਉਨ੍ਹਾਂ ਨੇ ਆਪਣੀ ਸਰਕਾਰੀ ਸੇਵਾ ਦਾ ਸਫਰ 8 ਸਤੰਬਰ, 2000 ਨੂੰ ਬਤੌਰ ਐਸ.ਐਸ. ਮਾਸਟਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਨੌਰੀ ਕਲਾਂ, ਜ਼ਿਲ੍ਹਾ ਸੰਗਰੂਰ ਤੋਂ ਸ਼ੁਰੂ ਹੋਇਆ। ਉਨ੍ਹਾਂ ਨੇ 2001 ਤੋਂ 2007 ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਜੀਪੁਰ ਵਿਖੇ ਅਤੇ 2007 ਤੋਂ 2012 ਤੱਕ ਬਤੌਰ ਕਾਨੂੰਨੀ ਸਲਾਹਕਾਰ, ਜ਼ਿਲ੍ਹਾ ਗਾਈਡਸੈਂਸ ਕੌਂਸਲਰ, ਦਫਤਰ ਜ਼ਿਲ੍ਹਾ ਸਿੱਖਿਆ ਅਫਸਰ (ਸ) ਪਟਿਆਲਾ ਵਿਖੇ ਸੇਵਾ ਨਿਭਾਗੀ। ਉਨ੍ਹਾਂ ਤਰੱਕੀ ਤੋਂ ਬਾਅਦ 26 ਦਿਸੰਬਰ , 2012 ਨੂੰ ਬਤੌਰ ਅੰਗਰੇਜ਼ੀ ਲੈਕਚਰਾਰ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨ, ਪਟਿਆਲਾ ਵਿਖੇ ਜੁਆਇਨ ਕੀਤਾ।*
*ਸ੍ਰੀ ਦਰਸ਼ਨ ਸਿੰਘ ਲਗਭਗ 25 ਸਾਲ ਦੀ ਸਰਕਾਰੀ ਸੇਵਾ ਕਰਨ ਉਪਰੰਤ ਸੇਵਾ ਮੁਕਤ ਹੋਏ ਹਨ। ਇਸ ਮੌਕੇ ਤੇ ਉਨ੍ਹਾਂ ਨੂੰ ਸਕੂਲ ਸਿੱਖਿਆ ਵਿਭਾਗ, ਪੰਜਾਬ ਵੱਲੋਂ ਵਿਸ਼ੇਸ਼ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਪੜ੍ਹਾਈ ਦੇ ਨਾਲ ਨਾਲ ਵਿਦਿਆਰਥੀਆਂ ਦੀ ਸਖਸ਼ੀਅਤ ਨੂੰ ਬਹੁਤ ਨਿਖਾਰਿਆ। ਉਨ੍ਹਾਂ ਦੇ ਅਣਥੱਕ ਯਤਨਾਂ ਸਦਕਾ ਹਮੇਸ਼ਾਂ ਬੋਰਡ ਦੇ ਨਤੀਜੇ ਸਿਖਰਾਂ ਤੇ ਰਹੇ।*
*ਲੇਖਕ ਸ੍ਰੀ ਦਰਸ਼ਨ ਸਿੰਘ ਨਾਲ ਨਿੱਜੀ ਪਧਰ ਤੇ ਸੰਨ 2018 ਤੋਂ ਸੰਪਰਕ ਵਿੱਚ ਹੈ। ਲੇਖਕ ਨੇ ਸ੍ਰੀ ਦਰਸ਼ਨ ਸਿੰਘ ਦੀ ਸ਼ਖ਼ਸੀਅਤ ਨੂੰ ਸ਼ਬਦਾਂ ਦੀ ਲੜੀ ਵਿੱਚ ਬਿਆਨ ਕਰਦਿਆ ਦੱਸਿਆ ਹੈ ਕਿ ਮਨੁੱਖੀ ਸਮਾਜ ਵਿੱਚ ਕਈ ਅਜਿਹੀਆਂ ਆਕਰਸ਼ਕ ਸ਼ਖਸੀਅਤਾਂ ਹੁੰਦੀਆਂ ਹਨ ਜਿਨ੍ਹਾਂ ਦਾ ਮੁਕਾਬਲਾ ਅਸ਼ੀਂ ਇਤਰ ਦੇ ਵੱਡੇ ਸ਼ੋਰੂਮ ਨਾਲ ਕਰ ਸਕਦੇ ਹਾਂ, ਉਨ੍ਹਾਂ ਦੀ ਸ਼ਖਸੀਅਤ ਵਿੱਚ ਅਜਿਹੇ ਬਹੁਪੱਖੀ ਗੁੱਣ ਹੁੰਦੇ ਹਨ, ਜਿਹੜੇ ਗ੍ਰਹਿਣ ਕਰਨੇ ਅਸੰਭਵ ,ਉਨ੍ਹਾਂ ਦੀ ਗਿਣਤੀ ਵੀ ਨਹੀਂ ਹੋ ਸਕਦੀ। ਉਦਾਹਰਣ ਦੇ ਤੌਰ ਤੇ ਜਦੋਂ ਕਦੇ ਅਸੀਂ ਇਤਰ ਦੇ ਵੱਡੇ ਸ਼ੋੑਰੂਮ ਵਿੱਚ ਜਾਂਦੇ ਭਾਵੇਂ ਅਸੀਂ ਇਤਰ ਦੇ ਵੱਡੇ ਸ਼ੋੑਰੂਮ ਤੋਂ ਕੁਝ ਖਰੀਦ ਕਰੀਏ ਜਾਂ ਨਾ ਪਰ ਸਾਨੂੰ ਇਤਰ ਦੇ ਸ਼ੋੑਰੂਮ ਤੋਂ ਬਾਹਰ ਆ ਕੇ ਇਤਰ ਦੀ ਮਹਿਕ ਜ਼ਰੂਰ ਮਹਿਸੂਸ ਹੁੰਦੀ ਹੈ ।*
*ਉਨ੍ਹਾਂ ਦੀ ਸੇਵਾ ਮੁਕਤੀ ਦੇ ਮੌਕੇ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਿਵਲ ਲਾਈਨ, ਪਟਿਆਲਾ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਸ੍ਰੀਮਤੀ ਸੀਮਾਂ ਉਪੱਲ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਿਵਲ ਲਾਈਨ, ਪਟਿਆਲਾ ਸ੍ਰੀ ਦਰਸ਼ਨ ਸਿੰਘ ਲੈਕਚਰਾਰ ਅੰਗਰੇਜ਼ੀ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਡਾਕਟਰ ਸੁਰਿੰਦਰ ਸਿੰਘ ਚੱਢਾ ਚੇਅਰਮੈਨ ਸਕਾਲਰ ਫੀਲਡਜ਼ ਪਬਲਿਕ ਸਕੂਲ ਪਟਿਆਲਾ, ਸਰਦਾਰ ਸਵਰਨ ਸਿੰਘ ਸੋਢੀ ਡਾਇਰੈਕਟਰ ਸਕਾਲਰ ਫੀਲਡਜ਼ ਪਬਲਿਕ ਸਕੂਲ, ਚੰਦਨਦੀਪ ਕੌਰ ਪ੍ਰਿੰਸੀਪਲ, ਡਾਕਟਰ ਰਮਣੀਕ ਕੌਰ, ਮਨਜੀਤ ਸਿੰਘ ਚਾਹਲ ਸਾਬਕਾ ਸੂਚਨਾ ਤੇ ਲੋਕ ਸੰਪਰਕ ਅਫਸਰ ਪਾਵਰਕਾਮ,ਇੰਜ਼: ਜੋਬਨਪ੍ਰੀਤ ਸਿੰਘ, ਰੁਪਿੰਦਰ ਕੌਰ ਬੀਡੀਪੀਓ ਮਾਛੀਵਾੜਾ, ਗਗਨਦੀਪ ਕੌਰ ਸਾਇੰਸ ਮਿਸਟੈਸ ਜ਼ਿਲਾ ਸਾਇੰਸ ਕੋਆਰਡੀਨੇਟਰ,ਜਸਕਰਨ ਸਿੰਘ, ਪੁਸਪਿੰਦਰ ਕੋਰ, ਰਜਿੰਦਰ ਸਿੰਘ ਲੈਕਚਰਾਰ ਪੰਜਾਬੀ ਨੇ ਵਿਸ਼ੇਸ਼ ਤੌਰ ਤੇ ਸਮਾਗਮ ਵਿੱਚ ਸ਼ਾਮਲ ਹੋਕੇ ਸ੍ਰੀ ਦਰਸ਼ਨ ਸਿੰਘ ਨੂੰ ਸੇਵਾ ਮੁਕਤੀ ਤੇ ਰੰਗਦਾਰ ਗੁਲਦਸਤੇ ਅਤੇ ਤੋਹਫ਼ੇ ਨਾਲ ਸਨਮਾਨਿਤ ਕੀਤਾ ਅਤੇ ਸੇਵਾ ਮੁਕਤੀ ਤੇ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।*