ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਲੁਧਿਆਣਾ ਸਿਆਸੀ ਹੋਰਡਿੰਗਜ਼ 'ਤੇ ਪ੍ਰਕਾਸ਼ਕ, ਪ੍ਰਿੰਟਰ ਦਾ ਨਾਮ ਤੇ ਪਤਾ ਛਪਿਆ ਹੋਣਾ ਲਾਜ਼ਮੀ - ਸਾਕਸ਼ੀ ਸਾਹਨੀ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਲੁਧਿਆਣਾ ਸਿਆਸੀ ਹੋਰਡਿੰਗਜ਼ 'ਤੇ ਪ੍ਰਕਾਸ਼ਕ, ਪ੍ਰਿੰਟਰ ਦਾ ਨਾਮ ਤੇ ਪਤਾ ਛਪਿਆ ਹੋਣਾ ਲਾਜ਼ਮੀ - ਸਾਕਸ਼ੀ ਸਾਹਨੀ

ਲੁਧਿਆਣਾ, 13 ਅਪ੍ਰੈਲ (000) - ਜ਼ਿਲ੍ਹਾ ਚੋਣ ਅਫ਼ਸਰ ਲੁਧਿਆਣਾ ਸਾਕਸ਼ੀ ਸਾਹਨੀ ਵੱਲੋਂ ਸਪੱਸ਼ਟ ਕੀਤਾ ਗਿਆ ਗਿਆ ਸਾਰੇ ਰਾਜਨੀਤਿਕ ਹੋਰਡਿੰਗਜ਼/ਫਲੈਕਸਾਂ 'ਤੇ ਪ੍ਰਕਾਸ਼ਕ ਅਤੇ ਪ੍ਰਿੰਟਰ ਦੇ ਨਾਮ ਵੀ ਹੋਣੇ ਚਾਹੀਦੇ ਹਨ।

ਭਾਰਤੀ ਚੋਣ ਕਮਿਸ਼ਨ ਦੇ ਸਥਾਨਕ ਸਵੈ-ਸਰਕਾਰ/ਨਗਰਪਾਲਿਕਾ ਅਥਾਰਟੀਆਂ ਦੁਆਰਾ ਨਿਯੰਤਰਿਤ/ਨਿਯੰਤ੍ਰਿਤ ਸਾਈਟਾਂ 'ਤੇ ਚੋਣਾਂ ਨਾਲ ਸਬੰਧਤ ਹੋਰਡਿੰਗ ਲਗਾਉਣ ਸਬੰਧੀ ਨਵੀਨਤਮ ਦਿਸ਼ਾ-ਨਿਰਦੇਸ਼ਾਂ ਦਾ ਹਵਾਲਾ ਦਿੰਦੇ ਹੋਏ, ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਨੇ ਕਿਹਾ ਕਿ ਇਨ੍ਹਾਂ ਹੋਰਡਿੰਗਾਂ ਅਤੇ ਬੈਨਰਾਂ 'ਤੇ ਪ੍ਰਿੰਟਰਾਂ ਅਤੇ ਪ੍ਰਕਾਸ਼ਕਾਂ ਦੇ ਨਾਮ ਅਤੇ ਪਤੇ ਦਾ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਲੋਕ ਪ੍ਰਤੀਨਿਧੀ ਐਕਟ 1951 ਦੀ ਧਾਰਾ 127 ਏ ਅਨੁਸਾਰ ਚੋਣ ਪੈਂਫਲੈਟਾਂ/ਪੋਸਟਰਾਂ ਦੀ ਛਪਾਈ ਜਾਂ ਪ੍ਰਕਾਸ਼ਨ, ਪ੍ਰਿੰਟਰ ਅਤੇ ਪ੍ਰਕਾਸ਼ਕ ਦਾ ਨਾਮ ਅਤੇ ਪਤਾ ਲਿਖੇ ਬਿਨ੍ਹਾਂ ਨਹੀਂ ਕੀਤੀ ਜਾ ਸਕਦੀ ਹੈ।
 
ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਵੱਲੋਂ ਸਮੂਹ ਲੋਕਲ ਬਾਡੀ ਅਥਾਰਟੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਜ਼ਿਲ੍ਹਾ ਲੁਧਿਆਣਾ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਸਥਾਨਾਂ 'ਤੇ ਲੱਗਣ ਵਾਲੇ ਚੋਣਾਂ ਨਾਲ ਸਬੰਧਤ ਫਲੈਕਸ ਹੋਰਡਿੰਗ ਸਬੰਧੀ ਭਾਰਤੀ ਚੋਣ ਕਮਿਸ਼ਨ ਦੇ ਨਵੀਨਤਮ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ.
 
ਜ਼ਿਲ੍ਹਾ ਚੋਣ ਅਫ਼ਸਰ ਨੇ ਸਮੂਹ ਰਾਜਨੀਤਿਕ ਪਾਰਟੀਆਂ ਅਤੇ ਪ੍ਰਿੰਟਿੰਗ ਮਸ਼ੀਨਾਂ ਦੇ ਮਾਲਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਚੋਣ ਸਬੰਧੀ ਫਲੈਕਸ-ਹੋਰਡਿੰਗਜ਼, ਬੈਨਰਾਂ, ਪੋਸਟਰਾਂ, ਪੈਂਫਲੇਟਾਂ ਆਦਿ 'ਤੇ ਪ੍ਰਿੰਟਰ ਦੇ ਨਾਲ-ਨਾਲ ਪ੍ਰਕਾਸ਼ਕ ਦਾ ਨਾਮ ਅਤੇ ਪਤਾ ਛਾਪਣਾ ਯਕੀਨੀ ਬਣਾਉਣ।

Tags:

Advertisement

Latest News

ਆਈਫੋਨ ਸਸਤੇ ਹੋਏ,ਐਪਲ ਨੇ ਘਟਾਈਆਂ ਇਨ੍ਹਾਂ 7 ਮਾਡਲਾਂ ਦੀਆਂ ਕੀਮਤਾਂ ਆਈਫੋਨ ਸਸਤੇ ਹੋਏ,ਐਪਲ ਨੇ ਘਟਾਈਆਂ ਇਨ੍ਹਾਂ 7 ਮਾਡਲਾਂ ਦੀਆਂ ਕੀਮਤਾਂ
New Delhi,27 July,2024,(Azad Soch News):- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmala Sitharaman) ਨੇ ਬਜਟ (ਬਜਟ 2024) ਵਿੱਚ ਕਈ ਵੱਡੇ ਐਲਾਨ...
ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਅੱਜ ਤੋਂ ਹਰਿਆਣਾ ਵਿਧਾਨ ਸਭਾ ਚੋਣ ਪ੍ਰਚਾਰ ਦੀ ਕਮਾਨ ਸੰਭਾਲੇਗੀ
ਪੰਜਾਬ ’ਚ ਬਣੇਗੀ ਨਵੀਂ ਮਾਲਵਾ ਨਹਿਰ,ਮੁੱਖ ਮੰਤਰੀ ਭਗਵੰਤ ਮਾਨ ਅੱਜ ਲੈਣਗੇ ਜਾਇਜ਼ਾ
ਪੀ.ਐਸ.ਪੀ.ਸੀ.ਐਲ ਦੇ ਕੋਟਕਪੂਰਾ ਕੇਂਦਰੀ ਭੰਡਾਰ ’ਚ ਹੇਰਾਫੇਰੀ ਦੀ ਕੋਸ਼ਿਸ਼ ਕਰਨ ਐਕਸੀਅਨ,ਜੇ.ਈ ਤੇ ਸਟੋਰ ਕੀਪਰ ਮੁੱਅਤਲ : ਹਰਭਜਨ ਸਿੰਘ
ਭਾਰਤ-ਸ਼੍ਰੀਲੰਕਾ ਵਿਚਕਾਰ ਅੱਜ ਪਹਿਲਾT-20 Match ਖੇਡਿਆ ਜਾਵੇਗਾ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 27-07-2024 ਅੰਗ 826
ਸੁਰਿੰਦਰ ਛਿੰਦਾ ਦੀ ਲੋਕ ਗਾਇਕੀ ਨੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਅਹਿਮ ਯੋਗਦਾਨ ਪਾਇਆ-ਡਾ. ਬਲਜੀਤ ਕੌਰ