ਪੰਜਾਬ ‘ਚ ‘ਆਪਰੇਸ਼ਨ ਸ਼ੀਲਡ’ Mock Drill ਹੁਣ 3 ਜੂਨ ਨੂੰ 2025 ਨੂੰ ਸ਼ਾਮ 7:30 ਵਜੇ ਕਰਵਾਇਆ ਜਾਵੇਗਾ
Chandigarh, 29,MAY,2025,(Azad Soch News):- :ਪੰਜਾਬ ਸਰਕਾਰ (Punjab Government) ਵੱਲੋਂ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਕਰਵਾਏ ਜਾਣ ਵਾਲੇ ਨਾਗਰਿਕ ਸੁਰੱਖਿਆ ਮਾਕ ਅਭਿਆਸ ‘ਆਪਰੇਸ਼ਨ ਸ਼ੀਲਡ’ ('Operation Shield') ਨੂੰ ਹੁਣ 3 ਜੂਨ 2025 ਨੂੰ ਸ਼ਾਮ 7:30 ਵਜੇ ਕਰਵਾਇਆ ਜਾਵੇਗਾ,ਇਹ ਮਾਕ ਅਭਿਆਸ ਪਹਿਲਾਂ 29 ਮਈ ਨੂੰ ਕਰਵਾਉਣਾ ਨਿਸ਼ਚਤ ਕੀਤਾ ਗਿਆ ਸੀ Punjab Home Guards and Civil Defence ਵਿਭਾਗ ਵੱਲੋਂ ਜਾਰੀ ਨੋਟਿਸ ਮੁਤਾਬਕ, ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਵਿਭਾਗ ਦੇ ਨੋਡਲ ਅਫਸਰ (Nodal Officer) ਇਸ ਸਮੇਂ NDRF ਵੱਲੋਂ ਦਿੱਤੀ ਜਾ ਰਹੀ "ਟਰੇਨਿੰਗ ਆਫ ਟਰੇਨਰਜ਼" (ToT) ‘ਚ ਸ਼ਾਮਿਲ ਹਨ, ਜੋ ਕਿ ਭਾਰਤ ਸਰਕਾਰ (Indian Government) ਦੇ ਗ੍ਰਹਿ ਮੰਤਰਾਲੇ ਦੇ ਹੁਕਮ ਅਧੀਨ ਚੱਲ ਰਹੀ ਹੈ।ਇਹ ਮਾਕ ਅਭਿਆਸ ਜੰਗ ਸਮੇਂ ਜਾਂ ਡਰੋਨ ਹਮਲੇ ਵਰਗੇ ਹਾਲਾਤਾਂ ਵਿੱਚ ਤਿਆਰੀ ਦੀ ਜਾਂਚ ਲਈ ਕਰਵਾਇਆ ਜਾ ਰਿਹਾ ਹੈ ਅਤੇ ਇਹ ਜੰਮੂ-ਕਸ਼ਮੀਰ, ਰਾਜਸਥਾਨ, ਗੁਜਰਾਤ, ਹਰਿਆਣਾ ਅਤੇ ਚੰਡੀਗੜ੍ਹ ‘ਚ ਹੋਣ ਵਾਲੇ ਅਭਿਆਸਾਂ ਦੇ ਸਮਨਵਯ ਵਿੱਚ ਹੋਵੇਗਾ।


