ਆਮ ਆਦਮੀ ਕਲੀਨਿਕਾਂ ਤੇ ਹੁਣ ਮਿਲਣਗੀਆਂ ਐਂਟੀ ਰੈਬਿਜ਼ ਸੇਵਾਵਾਂ: ਸਿਵਲ ਸਰਜਨ
*ਆਮ ਆਦਮੀ ਕਲੀਨਿਕਾਂ ਦੇ ਮੈਡੀਕਲ ਅਫਸਰਾਂ ਨੂੰ ਰੈਬਿਜ਼, ਕੁਪੋਸ਼ਣ ਦੇ ਸ਼ਿਕਾਰ ਬੱਚਿਆਂ ਅਤੇ ਗੈਰ ਸੰਚਾਰੀ ਰੋਗਾਂ ਸਬੰਧੀ ਦਿੱਤੀ ਸਿਖਲਾਈ*
- ਆਮ ਆਦਮੀ ਕਲੀਨਿਕਾਂ ਤੇ ਹੁਣ ਮਿਲਣਗੀਆਂ ਐਂਟੀ ਰੈਬਿਜ਼ ਸੇਵਾਵਾਂ: ਸਿਵਲ ਸਰਜਨ
ਫ਼ਿਰੋਜ਼ਪੁਰ, 30 ਜੂਨ 2025 ( ਸੁਖਵਿੰਦਰ ਸਿੰਘ):- ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਦੀ ਅਗਵਾਈ ਹੇਠ ਆਮ ਆਦਮੀ ਕਲੀਨਿਕਾਂ ਦੇ ਮੈਡੀਕਲ ਅਫਸਰਾਂ ਅਤੇ ਕਲੀਨੀਕਲ ਸਹਾਇਕਾਂ ਨੂੰ ਐਂਟੀ ਰੈਬਿਜ਼ ਸੇਵਾਵਾਂ, ਗੰਭੀਰ ਕੁਪੋਸ਼ਣ ਦੇ ਸ਼ਿਕਾਰ ਬੱਚਿਆਂ ਦੀ ਦੇਖਭਾਲ ਅਤੇ ਗੈਰ-ਸੰਚਾਰੀ ਰੋਗਾਂ ਸਬੰਧੀ ਟਰੇਨਿੰਗ ਦਿੱਤੀ ਗਈ।
ਇਸ ਮੌਕੇ ਡਾ. ਰਾਜਵਿੰਦਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਘਰਾਂ ਦੇ ਨੇੜੇ ਵਧੀਆਂ ਸਿਹਤ ਸਹੂਲਤਾਂ ਦੇਣ ਲਈ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕੀਤੀ ਗਈ ਸੀ, ਅਤੇ ਹੁਣ ਇਹਨਾਂ ਸੇਵਾਂਵਾਂ ਵਿਚ ਵਾਧਾ ਕਰਦੇ ਹੋਏ ਪਰਿਵਾਰ ਨਿਯੋਜਨ ਅਤੇ ਗਰਭਵਤੀ ਔਰਤਾਂ ਦੀ ਦੇਖਭਾਲ ਸਬੰਧੀ ਸੇਵਾਵਾਂ ਵੀ ਸ਼ੂਰੂ ਕੀਤੀਆਂ ਜਾ ਚੱਕੀਆਂ ਹਨ। ਇਨ੍ਹਾ ਸੇਵਾਵਾਂ ਵਿਚ ਹੋਰ ਵਾਧਾ ਕਰਦੇ ਹੋਏ ਹੁਣ ਇੱਕ ਜੁਲਾਈ 2025 ਤੋਂ ਐਂਟੀ ਰੈਬਿਜ਼ ਸੇਵਾਵਾਂ, ਗੰਭੀਰ ਕੁਪੋਸ਼ਣ ਦੇ ਸ਼ਿਕਾਰ ਬੱਚਿਆਂ ਦੀ ਦੇਖਭਾਲ ਅਤੇ ਗੈਰ ਸੰਚਾਰੀ ਰੋਗਾਂ ਸਬੰਧੀ ਸੇਵਾਵਾਂ ਵੀ ਸ਼ੁਰੂ ਕੀਤੀਆਂ ਜਾ ਰਹੀਆਂ ਹਨ ।ਉਨ੍ਹਾ ਕਿਹਾ ਕਿ ਦਿਨੋ ਦਿਨ ਅਵਾਰਾ ਕੁਤਿਆਂ ਅਤੇ ਪਾਲਤੂ ਕੁੱਤਿਆਂ ਦੀ ਗਿਣਤੀ ਵਧ ਰਹੀ ਹੈ, ਜਿਸ ਕਾਰਨ ਕੁੱਤਿਆਂ ਦੇ ਕੱਟਣ ਦੀਆਂ ਘਟਨਾਵਾਂ ਵਧ ਰਹੀਆਂ ਹਨ। ਕੁਤਿਆਂ ਦੇ ਕੱਟਣ ਉਪਰੰਤ ਰੈਬਿਜ਼ ਤੋਂ ਬਚਾਅ ਲਈ ਜੋ ਟੀਕਾਕਰਨ ਕੀਤਾ ਜਾਂਦਾ ਹੈ ਇਹ ਸੇਵਾਵਾਂ ਹੁਣ ਤੱਕ ਸਿਵਲ ਹਸਪਤਾਲਾਂ ਅਤੇ ਸੀ.ਐਚ.ਸੀਜ਼ ਪੱਧਰ ਤੇ ਦਿੱਤੀਆਂ ਜਾਂਦੀਆਂ ਸਨ, ਹੁਣ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਘਰਾਂ ਦੇ ਨੇੜੇ ਇਹ ਸੇਵਾਵਾਂ ਉਪਲੱਬਧ ਕਰਵਾਉਣ ਲਈ ਆਮ ਆਦਮੀ ਕਲੀਨਿਕਾਂ ਵਿਚ ਵੀ ਇਹ ਸਹੂਲਤ ਸ਼ੁਰੂ ਕੀਤੀ ਜਾ ਰਹੀ ਹੈ। ਗੈਰ ਸੰਚਾਰੀ ਰੋਗਾਂ ਜਿਵੇਂ ਕਿ ਸ਼ੂਗਰ, ਬਲੱਡ ਪ੍ਰੈਸ਼ਰ ਆਦਿ ਦੇ ਇਲਾਜ ਵੀ ਆਮ ਆਦਮੀ ਕਲੀਨਿਕਾਂ ਤੇ ਉਪਲੱਬਧ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਵਿਚ ਹੁਣ ਇਹ ਨਵੀਆਂ ਸੇਵਾਵਾਂ ਸ਼ੁਰੂ ਹੋਣ ਨਾਲ ਲੋਕਾਂ ਨੂੰ ਹੋਰ ਲਾਭ ਮਿਲੇਗਾ।
ਇਸ ਮੌਕੇ ਵੱਖ-ਵੱਖ ਵਿਸ਼ਿਆਂ ਦੇ ਮਾਹਿਰ ਡਾ ਮਨਦੀਪ ਖੰਗੂਰਾ ਜ਼ਿਲਾ ਪਰਿਵਾਰ ਭਲਾਈ ਅਫ਼ਸਰ, ਡਾ ਗੁਰਮੇਜ ਰਾਮ ਡੀ.ਐਮ.ਸੀ., ਡਾ ਜਤਿੰਦਰ ਕੋਛੜ ਐਮ ਡੀ ਮੈਡੀਸਨ ,ਡਾ ਈਸ਼ਾ ਨਰੂਲਾ ਬੱਚਿਆ ਦੇ ਰੋਗਾਂ ਦੇ ਮਾਹਿਰ,ਡਾ ਸ਼ਮਿੰਦਰ ਜਿਲ੍ਹਾ ਐਪੀਡੀਮੋਲੋਜਿਸਟ ਵਲੋ ਟ੍ਰੇਨਿੰਗ ਵਿੱਚ ਮਜ਼ੂਦ ਆਮ ਆਦਮੀ ਕਲੀਨਿਕ ਦੇ ਡਾਕਟਰ ਅਤੇ ਕਲੀਨੀਕਲ ਅਸਿਸਟੈਂਟ ਨੂੰ ਸਬੰਧਤ ਬਿਮਾਰੀਆ ਸੰਬੰਧੀ ਵਿਸਥਾਰ ਨਾਲ ਟ੍ਰੇਨਿੰਗ ਦਿੱਤੀ। ਟ੍ਰੇਨਿੰਗ ਵਿੱਚ ਸੰਜੀਵ ਸ਼ਰਮਾ ਜਿਲ੍ਹਾ ਮਾਸ ਮੀਡੀਆ ਅਫਸਰ, ਅੰਕੁਸ਼ ਭੰਡਾਰੀ ਅਤੇ ਨੇਹਾ ਭੰਡਾਰੀ ਡਿਪਟੀ ਮਾਸ ਮੀਡੀਆ ਅਫ਼ਸਰ ਹਰੀਸ਼ ਕਟਾਰੀਆ ਜ਼ਿਲਾ ਪ੍ਰੋਗਰਾਮ ਮੈਨੇਜਰ ਸੰਜੀਵ ਬਹਿਲ ਤੋਂ ਇਲਾਵਾ ਸਮੂਹ ਆਮ ਆਦਮੀ ਕਲੀਨਿਕਾਂ ਦੇ ਮੈਡੀਕਲ ਅਫਸਰ ਅਤੇ ਕਲੀਨੀਕਲ ਅਸਿਸਟੈਟ ਹਾਜ਼ਰ ਸਨ।


