ਪਲੇਸਮੈਂਟ ਕੈਂਪ 2 ਅਗਸਤ ਨੂੰ : ਜਸਪ੍ਰੀਤ ਸਿੰਘ

ਪਲੇਸਮੈਂਟ ਕੈਂਪ 2 ਅਗਸਤ ਨੂੰ : ਜਸਪ੍ਰੀਤ ਸਿੰਘ

ਬਠਿੰਡਾ, 1 ਅਗਸਤ : ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਅਤੇ ਉਨ੍ਹਾਂ ਨੂੰ ਸਵੈ-ਰੋਜਗ਼ਾਰ ਦੇ ਕਾਬਿਲ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨਇਸੇ ਲੜੀ ਤਹਿਤ 2 ਅਗਸਤ 2024 ਨੂੰ ਸਥਾਨਕ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਡੀ.ਬੀ.ਈ.ਈ. ਸ. ਜਸਪ੍ਰੀਤ ਸਿੰਘ ਨੇ ਸਾਂਝੀ ਕੀਤੀ।

        ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਰੋਜਗਾਰ ਅਫਸਰ ਸ਼੍ਰੀਮਤੀ ਅੰਕਿਤਾ ਅਗਰਵਾਲ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਇੰਡੀਆ ਜੌਬ ਕਾਰਟ ਵੱਲੋਂ ਟੀਮ ਲੀਡਰਜੂਨੀਅਰ ਰੈਕਰਿਓਟਰਸਗਰਾਫਿਕਸ ਡਿਜ਼ਾਈਨਰ ਐਸ.ਈ.ਓ. ਸਪੈਸ਼ਲਿਸਟਵੀਡੀਓ ਗਰਾਫਿਕਸਐਡਮਿਸ਼ਨ ਕਾਊਂਸਲਰਐਚ.ਆਰ. ਰੈਕਰਿਓਟਰਸ ਦੀਆਂ ਅਸਾਮੀਆਂ ਲਈ ਲੜਕੇ ਤੇ ਲੜਕੀਆਂ ਦੀ ਚੋਣ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਟੀਮ ਲੀਡਰ ਲਈ ਯੋਗਤਾ ਗਰੈਜੂਏਸ਼ਨ ਨਾਲ ਆਈ.ਟੀ. ਜਾਂ ਨਾਨ ਆਈ.ਟੀ. ਸੈਕਟਰ ’ਚ ਰੈਕਰਿਓਟਮੈਂਟਸ ਦਾ ਇਕ ਸਾਲ ਦਾ ਤਜਰਬਾ ਹੋਣਾ ਜ਼ਰੂਰੀ ਹੈ ਤੇ ਤਨਖਾਹ 26,750/- ਤੋਂ 33,250/- ਰੁਪਏ ਪ੍ਰਤੀ ਮਹੀਨਾਂ ਦੇ ਨਾਲ ਬੋਨਸ ਦੀ ਸਹੂਲਤ ਵੀ ਹੋਵੇਗੀ। ਜੂਨੀਅਰ ਰੈਕਰਿਓਟਰ ਲਈ ਯੋਗਤਾ ਗਰੈਜੂਏਸ਼ਨ ਨਾਲ ਘੱਟੋ ਘੱਟ ਇਕ ਸਾਲ ਦਾ ਟੈਲੀਕਾਲਿੰਗ ਜਾਂ ਇਮੀਗ੍ਰੇਸ਼ਨ ਜਾਂ ਕੰਨਸਲਟੈਂਸੀ ਜਾਂ ਬੈਕਿੰਗ ਸੇਲਜ਼ ਦਾ ਤਜਰਬਾ ਹੋਣਾ ਜਰੂਰੀ ਹੈ। ਪ੍ਰਾਰਥੀ ਦੀ ਕਮਨਿਊਕੇਸ਼ਨ ਸਕਿੱਲ ਵਿੱਚ ਵਧਿਆ ਮੁਹਾਰਤ ਹੋਵੇ।

ਇਸ ਤਰ੍ਹਾਂ ਉਨ੍ਹਾਂ ਅੱਗੇ ਦੱਸਿਆ ਕਿ ਗਰਾਫਿਕਸ ਡਿਜ਼ਾਇਨਰ ਲਈ ਯੋਗਤਾ ਪ੍ਰਾਰਥੀ ਨੂੰ ਫੋਟੋਸ਼ੋਪਕੌਰਲ ਡਰਾਅ ਵਿੱਚ ਚੰਗੀ ਮੁਹਾਰਤ ਹੋਣੀ ਚਾਹੀਦੀ ਹੈ। ਐਸ.ਈ.ਓ. ਸਪੈਸ਼ਲਿਸਟ ਲਈ ਯੋਗਤਾ ਗਰੈਜੂਏਸ਼ਨ ਨਾਲ ਪ੍ਰਾਰਥੀ ਨੂੰ ਵਰਡ ਪ੍ਰੈਸਐਸ.ਈ.ਓ. ਦਾ ਤਜਰਬਾ ਹੋਣਾ ਚਾਹੀਦਾ ਹੈ। ਵੀਡੀਓ ਗਰਾਫਿਕਸ ਲਈ ਯੋਗਤਾ ਬਾਰਵੀਂ ਨਾਲ ਕੈਮਰਾ ਹੈਡਲਿੰਗ ਸਿਨੈਮੈਟਿਕ ਸ਼ੂਟ ਦਾ ਤਜਰਬਾ ਹੋਣਾ ਜਰੂਰੀ ਹੈ। ਐਡਮਿਸ਼ਨ ਕਾਊਂਸਲਰ ਲਈ ਯੋਗਤਾ ਗਰੈਜੂਏਸ਼ਨ ਨਾਲ ਕੰਪੀਊਟਰਐਮ.ਐਸ. ਆਫਿਸਇੰਟਰਨੈਟਐਕਸਲ ਦਾ ਤਜਰਬਾ ਹੋਣਾ ਜਰੂਰੀ ਹੈ। ਐਚ. ਆਰ. ਰੈਕਰਿਓਟਰਸ ਲਈ ਗਰੈਜੂਏਸ਼ਨ ਨਾਲ ਐਚ.ਆਰ. ਰੈਕਰਿਓਟਮੈਂਟਸ ਦਾ ਤਜਰਬਾ ਹੋਣਾ ਜ਼ਰੂਰੀ ਹੈ। ਇਨ੍ਹਾਂ ਅਸਾਮੀਆਂ ਲਈ ਤਨਖਾਹ 15000/- ਤੋਂ 25,000/-  ਰੁਪਏ ਪ੍ਰਤੀ ਮਹੀਨਾ ਦੇ ਨਾਲ ਬੋਨਸ ਵੀ ਦਿੱਤਾ ਜਾਵੇਗਾ।

ਪ੍ਰਬੰਧਕੀ ਸ਼ਾਖਾ ਤੋਂ ਸ਼੍ਰੀ ਬਲਤੇਜ ਸਿੰਘ ਨੇ ਦੱਸਿਆ ਕਿ ਪਲੇਸਮੈਂਟ ਕੈਂਪ ਵਿੱਚ ਫਲਿਪਕਾਰਟ ਵੱਲੋਂ ਡਿਲੀਵਰੀ ਬੁਆਏ ਦੀਆਂ ਅਸਾਮੀਆਂ ਲਈ ਵੀ ਸਿਲੈਕਸ਼ਨ ਕੀਤੀ ਜਾਵੇਗੀ। ਇਨ੍ਹਾਂ ਅਸਾਮੀਆਂ ਲਈ ਪ੍ਰਾਰਥੀਆਂ ਦੀ ਘੱਟੋ ਘੱਟ ਯੋਗਤਾ ਦਸਵੀਂ ਕੀਤੀ ਹੋਣੀ ਜਰੂਰੀ ਹੈ। ਇਨ੍ਹਾਂ ਅਸਾਮੀਆਂ ਲਈ ਲੜਕੇ ਤੇ ਲੜਕੀਆਂ ਦੋਵੇਂ ਯੋਗ ਹਨ। ਉਮਰ ਹੱਦ 18 ਤੋਂ 40 ਸਾਲ ਅਤੇ ਤਨਖਾਹ 14,000/- ਰੁਪਏ ਤੋਂ 20,000/-ਪ੍ਰਤੀ ਮਹੀਨਾ ਅਤੇ ਹੋਰ ਭੱਤੇ ਦਿੱਤੇ ਜਾਣਗੇ। ਪ੍ਰਾਰਥੀ ਕੋਲ ਆਪਣਾ ਬਾਈਕਪੈਨ ਕਾਰਡ ਅਤੇ ਸਮਾਰਟ ਫੋਨ ਹੋਣਾ ਜਰੂਰੀ ਹੈ।

ਕਰੀਅਰ ਕੌਸ਼ਲਰ ਸ਼੍ਰੀ ਵਿਸ਼ਾਲ ਚਾਵਲਾ ਨੇ ਦੱਸਿਆ ਕਿ ਵਿਦਿਆਰਥੀ ਆਪਣੇ ਨਾਲ ਆਪਣਾ ਬਾਇਓਡਾਟਾਵਿਦਿਅਕ ਯੋਗਤਾ ਦੇ ਸਰਟੀਫਿਕੇਟਅਧਾਰ ਕਾਰਡਪੈਨ ਕਾਰਡ ਆਦਿ ਲੈ ਕੇ ਮਿਤੀ 2 ਅਗਸਤ 2024 ਨੂੰ ਸਵੇਰੇ 09.30 ਵਜੇ ਸਥਾਨਕ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋਨੇੜੇ ਚਿਲਡਰਨ ਪਾਰਕਸਿਵਲ ਲਾਈਨ ਵਿਖੇ ਪਹੁੰਚ ਸਕਦੇ ਹਨ। ਇੰਟਰਵੀਓ ਤੇ ਆਉਣ ਤੋਂ ਪਹਿਲਾਂ ਪ੍ਰਾਰਥੀ ਫਾਰਮਲ ਡਰੈੱਸ ਵਿੱਚ ਆਉਣਾ ਯਕੀਨੀ ਬਣਾਉਣ। ਵਧੇਰੇ ਜਾਣਕਾਰੀ ਲਈ ਪ੍ਰਾਰਥੀ ਦਫਤਰ ਦੇ ਟੈਲੀਗ੍ਰਾਮ ਚੈਨਲ ਡੀ.ਬੀ.ਈ.ਈ. ਬਠਿੰਡਾ ਨੂੰ ਜੁਆਇੰਨ ਕਰ ਸਕਦੇ ਹਨ।

Tags:

Advertisement

Latest News

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਮੁਕਤੀ ਯਾਤਰਾ ਨੂੰ ਹਰ ਬਾਸ਼ਿੰਦਾ ਦੇਵੇ ਸਹਿਯੋਗ: ਵਿਧਾਇਕ ਉੱਗੋਕੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਮੁਕਤੀ ਯਾਤਰਾ ਨੂੰ ਹਰ ਬਾਸ਼ਿੰਦਾ ਦੇਵੇ ਸਹਿਯੋਗ: ਵਿਧਾਇਕ ਉੱਗੋਕੇ
ਭਦੌੜ, 18 ਮਈ     ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਪੰਜਾਬ ਨੂੰ ਨਸ਼ਾ ਮੁਕਤ...
ਵਾਰਡ ਡਿਫੈਂਸ ਕਮੇਟੀਆਂ ਦੀ ਨਸ਼ਿਆਂ ਦੇ ਖ਼ਾਤਮੇ 'ਚ ਹੋਵੇਗੀ ਅਹਿਮ ਭੂਮਿਕਾ : ਅਜੀਤ ਪਾਲ ਸਿੰਘ ਕੋਹਲੀ
ਨਸ਼ਾ ਮੁਕਤੀ ਯਾਤਰਾ ਬਣੀ ਲੋਕ ਲਹਿਰ, ਹੁਣ ਜਲਦੀ ਹੋਵੇਗਾ ਨਸ਼ਿਆਂ ਦਾ ਸਫਾਇਆ- ਵਿਧਾਇਕ ਅਮਨਦੀਪ ਕੌਰ ਅਰੋੜਾ
ਸਪੀਕਰ ਸ. ਸੰਧਵਾਂ ਨੇ ਪਿੰਡ ਮਿਸ਼ਰੀਵਾਲਾ, ਮੋਰਾਂਵਾਲੀ ਅਤੇ ਕਲੇਰ ਵਿਖੇ ਲੋਕਾਂ ਨੂੰ ਨਸ਼ਿਆਂ ਪ੍ਰਤੀ ਕੀਤਾ ਜਾਗਰੂਕ
ਜਲੰਧਰ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ 150 ਗ੍ਰਾਮ ਹੈਰੋਇਨ ਅਤੇ ਚਾਰ ਗੈਰ-ਕਾਨੂੰਨੀ ਹਥਿਆਰ ਸਮੇਤ ਗ੍ਰਿਫ਼ਤਾਰ ਕੀਤਾ
ਨਸ਼ਿਆਂ ਖਿਲਾਫ਼ ਜ਼ਮੀਨੀ ਜੰਗ: ਜ਼ਿਲ੍ਹੇ ਦੇ 21 ਪਿੰਡਾਂ ’ਚ ਕੱਢੀ ਗਈ ਨਸ਼ਾ ਮੁਕਤੀ ਯਾਤਰਾ
ਗ੍ਰਾਮ ਪੰਚਾਇਤਾਂ ਦੇ ਸਰਪੰਚਾਂ/ਪੰਚਾਂ ਦੀ ਜਿਮਨੀ ਚੋਣ ਲਈ ਵੋਟਰ ਸੂਚੀਆਂ ਦੀ ਸੁਧਾਈ ਦਾ ਪ੍ਰੋਗਰਾਮ ਜਾਰੀ