ਪ੍ਰੇਮ ਸੈਣੀ ਤੇ ਸਵੀਨ ਸੈਣੀ ਨੇ ਸਾਂਝੀ ਰਸੋਈ ‘ਚ ਪਾਇਆ 5,100 ਰੁਪਏ ਦਾ ਯੋਗਦਾਨ

ਪ੍ਰੇਮ ਸੈਣੀ ਤੇ ਸਵੀਨ ਸੈਣੀ ਨੇ ਸਾਂਝੀ ਰਸੋਈ ‘ਚ ਪਾਇਆ 5,100 ਰੁਪਏ ਦਾ ਯੋਗਦਾਨ

ਹੁਸ਼ਿਆਰਪੁਰ, 5 ਜਨਵਰੀ :
          ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਮੁਹੱਲਾ ਈਸ਼ ਨਗਰ, ਹੁਸ਼ਿਆਰਪੁਰ ਵਿਖੇ ਚਲਾਇਆ ਜਾ ਰਿਹਾ ‘ਸਾਂਝੀ ਰਸੋਈ’ ਪ੍ਰੋਜੈਕਟ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਹੇਠ ਸਫ਼ਲਤਾ ਪੂਰਵਕ ਚੱਲ ਰਿਹਾ ਹੈ, ਜਿਸ ਦਾ ਰੋਜ਼ਾਨਾ 450 ਤੋਂ 500 ਗ਼ਰੀਬ ਅਤੇ ਲੋੜਵੰਦ ਵਿਅਕਤੀ ਲਾਭ ਪ੍ਰਾਪਤ ਕਰ ਰਹੇ ਹਨ।
        ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਮੰਗੇਸ਼ ਸੂਦ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੀ ਸਫਲਤਾ ਲਈ ਪ੍ਰੇਮ ਸੈਣੀ ਅਤੇ ਸਵੀਨ ਸੈਣੀ, ਨਾਈਸ ਕੰਪਿਊਟਰ ਸੈਂਟਰ, ਹੁਸ਼ਿਆਰਪੁਰ ਵੱਲੋਂ ਆਪਣੀ ਮਾਤਾ ਸਵਰਗੀ ਲੀਲਾ ਦੇਵੀ ਜੀ ਦੀ ਯਾਦ ਵਿੱਚ 5100 ਰੁਪਏ ਦੀ ਰਾਸ਼ੀ ਸਾਂਝੀ ਰਸੋਈ ਵਿਖੇ ਦਿੱਤੀ ਗਈ ਹੈ। ਇਸ ਮੌਕੇ ਵਾਈਸ ਚੇਅਰਮੈਨ ਹਸਪਤਾਲ ਭਲਾਈ ਸੈਕਸ਼ਨ ਰਾਜੀਵ ਬਜਾਜ ਅਤੇ ਲੇਖਾਕਾਰ ਰੈੱਡ ਕਰਾਸ ਸੁਸਾਇਟੀ ਸਰਬਜੀਤ ਜੀ ਮੌਜੂਦ ਸਨ।
        ਇਸ ਮੌਕੇ ਮੰਗੇਸ਼ ਸੂਦ ਵੱਲੋਂ ਇਹ ਵੀ ਦੱਸਿਆ ਗਿਆ ਕਿ ਜ਼ਿਲ੍ਹਾ ਰੈੱਡ ਕਰਾਸ ਵੱਲੋਂ ਚਲਾਇਆ ਜਾ ਰਿਹਾ ਇਹ ਪ੍ਰੋਜੈਕਟ ਜ਼ਿਲ੍ਹੇ ਦੇ ਦਾਨੀ ਸੱਜਣਾ/ਸਮਾਜ ਸੇਵਕਾਂ ਵੱਲੋਂ ਦਾਨ ਵਜੋਂ ਮੁਹੱਈਆ ਕੀਤੇ ਜਾ ਰਹੇ ਫੰਡਾਂ ਦੁਆਰਾ ਹੀ ਚਲਾਇਆ ਜਾ ਰਿਹਾ ਹੈ, ਜਿਨ੍ਹਾਂ ਵੱਲੋਂ ਜਿੱਥੇ ਬੁੱਕ-ਏ-ਡੇਅ ਸਕੀਮ ਅਧੀਨ ਆਪਣੇ ਪਰਿਵਾਰਕ ਮੈਂਬਰਾਂ ਦੇ ਜਨਮ ਦਿਨ, ਵਿਆਹ/ਸ਼ਾਦੀ ਵਰ੍ਹੇਗੰਢ ਅਤੇ ਯਾਦਾਂ ਨਾਲ ਸਬੰਧਤ ਦਿਨ ਸਾਂਝੀ ਰਸੋਈ ਵਿਖੇ ਮਨਾਉਣ ਸਬੰਧੀ ਲਗਾਤਾਰ ਵਿੱਤੀ ਸਹਾਇਤਾ ਮੁਹੱਈਆ ਕਰਨ ਦੇ ਨਾਲ-ਨਾਲ ਰਾਸ਼ਨ ਸਮੱਗਰੀ ਦੀ ਸਹਾਇਤਾ ਵੀ ਮੁਹੱਈਆ ਕਰਵਾਈ ਜਾਂਦੀ ਹੈ। 

Advertisement

Latest News

ਪੰਜਾਬ ਵਿਧਾਨ ਸਭਾ  ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ  'ਟੈਕਸਲਾ' ਟੈਲੀਵਿਜ਼ਨ ਦੇ ਸੰਸਥਾਪਕ ਰਾਜਾ ਸਿੰਘ ਓਬਰਾਏ ਦੇ ਦੇਹਾਂਤ 'ਤੇ ਦੁੱਖ  ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ 'ਟੈਕਸਲਾ' ਟੈਲੀਵਿਜ਼ਨ ਦੇ ਸੰਸਥਾਪਕ ਰਾਜਾ ਸਿੰਘ ਓਬਰਾਏ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ, 4 ਮਾਰਚ:ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਭਾਰਤ ਦੇ ਮਸ਼ਹੂਰ ਟੈਲੀਵਿਜ਼ਨ ਬ੍ਰਾਂਡ ਟੈਕਸਲਾ ਦੇ ਸੰਸਥਾਪਕ ਰਾਜਾ...
ਕਣਕ ਦੀ ਕਟਾਈ ਉਪਰੰਤ ਗੰਨੇ ਦੀ ਬਿਜਾਈ, ਪਨੀਰੀ ਤਿਆਰ ਕਰਕੇ, ਕਰਨੀ ਬਿਹਤਰ ਵਿਕਲਪ : ਕੇਨ ਕਮਿਸ਼ਨਰ
ਏ.ਡੀ.ਜੀ.ਪੀ ਪੰਜਾਬ, ਐੱਮ ਐੱਫ ਫਾਰੂਕੀ ਅਤੇ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਸਮੇਤ ਵੱਖ-ਵੱਖ ਸਖਸ਼ੀਅਤਾਂ ਵਲੋਂ ਸ਼ਰਧਾ ਦੇ ਫੁੱਲ ਭੇਂਟ
ਹੋਲਾ ਮਹੱਲਾ ਦੌਰਾਨ ਲੰਗਰਾਂ ਵਿੱਚੋ ਗਿੱਲਾ ਤੇ ਸੁੱਕਾ ਕੂੜਾ ਇਕੱਠਾ ਕਰਕੇ ਢੁਕਵਾ ਪ੍ਰਬੰਧਨ ਕਰਵਾਇਆ ਜਾ ਰਿਹੇ- ਸੁਖਪਾਲ ਸਿੰਘ
ਹੋਲਾ ਮਹੱਲਾ ਦੌਰਾਨ ਸ਼ਰਧਾਲੂਆਂ ਨੂੰ ਨਿਰਵਿਘਨ 24/7 ਮਿਲੀ ਜਲ ਸਪਲਾਈ ਤੇ ਸੈਨੀਟੇਸ਼ਨ ਦੀ ਸਹੂਲਤ
ਸਪੀਕਰ ਵੱਲੋਂ ਮਾਪਿਆਂ ਨੂੰ ਆਪਣੇ ਬੱਚਿਆਂ ਦੁਆਰਾ ਮੋਬਾਈਲ ਫੋਨ ਦੀ ਵਰਤੋਂ ਨੂੰ ਸੀਮਤ ਕਰਨ ਦੀ ਅਪੀਲ
ਹੋਲੇ-ਮਹੱਲੇ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਐਮਪੀ ਮਲਵਿੰਦਰ ਕੰਗ ਹੋਏ ਨਤਮਸਤਕ