ਤਜਿੰਦਰਪਾਲ ਸਿੰਘ ਦੀ ਕਪਤਾਨ ਪੁਲਿਸ (ਐਸ.ਪੀ.) ਵਿਜੀਲੈਂਸ ਵਜੋਂ ਤਰੱਕੀ

ਤਜਿੰਦਰਪਾਲ ਸਿੰਘ ਦੀ ਕਪਤਾਨ ਪੁਲਿਸ (ਐਸ.ਪੀ.) ਵਿਜੀਲੈਂਸ ਵਜੋਂ ਤਰੱਕੀ

ਰੂਪਨਗਰ, 17 ਜੁਲਾਈ: ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਅੱਜ ਦੇ ਹੁਕਮਾਂ ਅਨੁਸਾਰ ਉਪ ਕਪਤਾਨ ਪੁਲਿਸ (ਡੀ.ਐੱਸ.ਪੀ.) ਤਜਿੰਦਰਪਾਲ ਸਿੰਘ ਨੂੰ ਕਪਤਾਨ ਪੁਲਿਸ (ਐਸ.ਪੀ.) ਵਿਜੀਲੈਂਸ ਵਜੋਂ ਤਰੱਕੀ ਦਿੱਤੀ ਗਈ ਹੈ।
 
ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਐਸ.ਪੀ. ਤਜਿੰਦਰਪਾਲ ਸਿੰਘ ਨੇ ਦੱਸਿਆ ਕਿ ਉਹ 25 ਦਸੰਬਰ 2016 ਤੋਂ ਪੰਜਾਬ ਵਿਜੀਲੈਂਸ ਬਿਊਰੋ ਵਿੱਚ ਡੀ.ਐੱਸ.ਪੀ. ਵਜੋਂ ਸੇਵਾ ਨਿਭਾ ਰਹੇ ਹਨ। ਉਨ੍ਹਾਂ ਨੇ ਆਪਣੇ ਕਰੀਅਰ ਦੌਰਾਨ ਵੱਖ-ਵੱਖ ਥਾਵਾਂ ‘ਤੇ ਮਹੱਤਵਪੂਰਨ ਜ਼ਿੰਮੇਵਾਰੀਆਂ ਨਿਭਾਈਆਂ ਹਨ।
 
ਉਨ੍ਹਾਂ ਦੀਆਂ ਮੁੱਖ ਤਾਇਨਾਤੀਆਂ ਵਿੱਚ ਡੀ.ਐੱਸ.ਪੀ. ਵਿਜੀਲੈਂਸ ਗੁਰਦਾਸਪੁਰ (2016 ਤੋਂ 2018 ਤੱਕ), ਡੀ.ਐੱਸ.ਪੀ. ਵਿਜੀਲੈਂਸ ਅੰਮ੍ਰਿਤਸਰ (2018 ਤੋਂ 2020 ਤੱਕ), ਡੀ.ਐੱਸ.ਪੀ. ਵਿਜੀਲੈਂਸ ਬਿਊਰੋ ਈ.ਓ.ਡਬਲਯੂ. ਅਤੇ ਫਲਾਇੰਗ ਸਕੁਆਡ ਪੰਜਾਬ ਵਿਜੀਲੈਂਸ ਭਵਨ (2021 ਤੋਂ 2025 ਤੱਕ) ਅਤੇ 10 ਨਵੰਬਰ 2025 ਤੋਂ ਲੈ ਕੇ ਹੁਣ ਤੱਕ ਡੀ.ਐੱਸ.ਪੀ. ਵਿਜੀਲੈਂਸ ਰੂਪਨਗਰ ਵਜੋਂ ਸੇਵਾ ਕਰ ਰਹੇ ਹਨ।
 
ਉਨ੍ਹਾਂ ਦੀ ਵਿਦਿਅਕ ਯੋਗਤਾ ਵਿੱਚ ਟ੍ਰਿਪਲ ਐੱਮ.ਏ. ਅਤੇ ਐੱਮ.ਬੀ.ਏ. ਸ਼ਾਮਲ ਹਨ।
 
ਐਸ.ਪੀ. ਤਜਿੰਦਰਪਾਲ ਸਿੰਘ ਨੇ ਕਿਹਾ ਕਿ ਉਹ ਆਪਣੀਆਂ ਨਵੀਆਂ ਜ਼ਿੰਮੇਵਾਰੀਆਂ ਨੂੰ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਨਿਭਾਉਂਦੇ ਹੋਏ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹਨ। 

Advertisement

Latest News

ਪੀਐਮ ਮੋਦੀ ਨੇ ਸੂਬੇ ਦੇ ਬਕਾਇਆ ਫੰਡਾਂ ਨੂੰ ਨਜ਼ਰਅੰਦਾਜ਼ ਕਰਕੇ ਪੰਜਾਬ ਦੇ ਹਰ ਵਰਗ ਨੂੰ ਨਿਰਾਸ਼ ਕੀਤਾ: ਹਰਪਾਲ ਸਿੰਘ ਚੀਮਾ ਪੀਐਮ ਮੋਦੀ ਨੇ ਸੂਬੇ ਦੇ ਬਕਾਇਆ ਫੰਡਾਂ ਨੂੰ ਨਜ਼ਰਅੰਦਾਜ਼ ਕਰਕੇ ਪੰਜਾਬ ਦੇ ਹਰ ਵਰਗ ਨੂੰ ਨਿਰਾਸ਼ ਕੀਤਾ: ਹਰਪਾਲ ਸਿੰਘ ਚੀਮਾ
*ਚੰਡੀਗੜ੍ਹ, 17 ਜੁਲਾਈ 2026*  ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ...
ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਵੱਡੀ ਗਿਣਤੀ ਵਿੱਚ ਔਰਤਾਂ ਨੂੰ 3,000 ਰੁਪਏ ਮਿਲੇ
ਵਿਧਾਨ ਸਭਾ ਹਲਕਾ ਗਿੱਦੜਬਾਹਾ ਦੇ ਪਿੰਡ ਮਧੀਰ ਅਤੇ ਗੁਰੂਸਰ ਵਿਖੇ ਕਰਵਾਏ ਗਏ ਡਾਕੂਮੈਂਟਰੀ ਸ਼ੋਅ
ਭਲਾਈ ਯੋਜਨਾ ਤੋਂ ਅੱਗੇ: ਕਿਵੇਂ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਬਣੀ ਪੰਜਾਬ ਦਾ ਨਵਾਂ ਸੋਸ਼ਲ ਮੀਡੀਆ ਟ੍ਰੈਂਡ
ਬਾਦਲ ਦਾ 'ਧਰਮ ਯੁੱਧ ਮੋਰਚਾ' ਦਾ ਐਲਾਨ ਪੰਜਾਬੀਆਂ ਨੂੰ ਗੁੰਮਰਾਹ ਕਰਨ ਲਈ ਸਿਰਫ਼ ਇੱਕ ਸਿਆਸੀ ਡਰਾਮਾ ਹੈ: ਬਲਤੇਜ ਪੰਨੂ
ਸ੍ਰੀ ਰਾਮ ਮੰਦਰ ਚੰਦਾ-ਚੋਰੀ ਕਰਨ ਵਾਲਿਆਂ ਦਾ ਸਭ ਤੋਂ ਵੱਡਾ ਆਗੂ ਪੰਜਾਬ ਆ ਕੇ ਲੋਕਾਂ ਨੂੰ ਇਮਾਨਦਾਰੀ ਦੇ ਭਾਸ਼ਣ ਦੇ ਰਿਹਾ ਹੈ: ਅਰਵਿੰਦ ਕੇਜਰੀਵਾਲ
ਰੀਜਨਲ ਟਰਾਂਸਪੋਰਟ ਅਫ਼ਸਰ ਮਨਜੀਤ ਕੌਰ ਵੱਲੋਂ ਓਵਰਲੋਡ ਵਾਹਨਾਂ ਖ਼ਿਲਾਫ਼ ਸਖ਼ਤ ਕਾਰਵਾਈ; ਸਕੂਲ ਬੱਸਾਂ ਦੀ ਵੀ ਕੀਤੀ ਵਿਸ਼ੇਸ਼ ਚੈਕਿੰਗ