ਅੱਜ ਸਿੱਖ ਜਗਤ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ
ਧੰਨੁ ਧੰਨੁ ਰਾਮਦਾਸ ਗੁਰ ਜਿਨਿ ਸਿਰਿਆ ਤਿਨੈ ਸਵਾਰਿਆ॥
Amritsar Sahib,19 OCT,2024,(Azad Soch News):- ਅੱਜ ਸਿੱਖ ਜਗਤ ਵਿੱਚ ਸ੍ਰੀ ਗੁਰੂ ਰਾਮਦਾਸ ਜੀ (Shri Guru Ram Das Ji) ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ,ਅੱਜ 490ਵਾਂ ਪ੍ਰਕਾਸ਼ ਪੁਰਬ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸ਼੍ਰੋਮਣੀ ਕਮੇਟੀ ਅਤੇ ਸਿੱਖ ਸੰਗਤਾਂ ਵੱਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ,ਸੰਗਤ ਵੱਡੀ ਗਿਣਤੀ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨਤਮਸਤਕ ਹੋ ਰਹੀ ਹੈ,ਸ੍ਰੀ ਹਰਿਮੰਦਰ ਸਾਹਿਬ ਜੀ, (Shri Harmandir Sahib Ji) ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਗੁਰਦੁਆਰਾ ਬਾਬਾ ਅਟੱਲ ਰਾਏ ਜੀ ਵਿਖੇ ਸੁੰਦਰ ਜਲੋਅ ਸਾਹਿਬ (Sundar Jalow Sahib) ਸਜਾਏ ਗਏ ਹਨ,ਸ਼ਾਮ ਨੂੰ ਦੀਪਮਾਲਾ ਅਤੇ ਆਤਿਸ਼ਬਾਜੀ ਦਾ ਅਲੌਕਿਕ ਨਜ਼ਾਰਾ ਸ਼ਰਧਾਲੂਆਂ ਨੂੰ ਦੇਖਣ ਨੂੰ ਮਿਲੇਗਾ,ਦੁਪਹਿਰ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਸਮਾਗਮ ਹੋਵੇਗਾ,ਗੁਰੂ ਰਾਮਦਾਸ ਜੀ,ਗੁਰੂ ਰਾਮਦਾਸ (ਭਾਈ ਜੇਠਾ ਜੀ) ਜੀ ਦੇ ਪਿਤਾ ਦਾ ਨਾ ਸ੍ਰੀ ਹਰੀ ਦਾਸ ਜੀ ਅਤੇ ਮਾਤਾ ਦਾ ਨਾਂ ਦਇਆ ਕੌਰ ਜੀ ਹੈ,ਛੋਟੀ ਉਮਰ ਵਿੱਚ ਹੀ ਆਪ ਜੀ ਦੇ ਮਾਤਾ ਪਿਤਾ ਅਕਾਲ ਚਲਾਣਾ ਕਰ ਗਏ,ਸ਼੍ਰੀ ਗੁਰੂ ਰਾਮ ਦਾਸ ਜੀ (Shri Guru Ram Das Ji) ਨੂੰ ਉਹਨਾਂ ਦੀ ਨਾਨੀ ਜੀ ਆਪਣੇ ਨਾਲ ਪਿੰਡ ਬਾਸਰਕੇ ਲੈ ਆਏ,ਆਪ ਜੀ ਕੁੱਝ ਸਾਲ ਪਿੰਡ ਬਾਸਕਰੇ ਵਿੱਚ ਰਹੇ,ਜਦੋਂ ਗੁਰੂ ਅਮਰਦਾਸ ਜੀ 1552 ਵਿੱਚ ਗੋਇੰਦਵਾਲ ਸਾਹਿਬ (Goindwal Sahib) ਵਿੱਚ ਵਸ ਗਏ ਤਾਂ ਰਾਮ ਦਾਸ ਜੀ ਵੀ ਨਵੀਂ ਨਗਰੀ ਵਿੱਚ ਚਲੇ ਗਏ ਅਤੇ ਆਪਣਾ ਜ਼ਿਆਦਾਤਰ ਸਮਾਂ ਗੁਰੂ ਦੇ ਦਰਬਾਰ ਵਿੱਚ ਬਿਤਾਇਆ,1553 ਵਿੱਚ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੀ ਛੋਟੀ ਪੁੱਤਰੀ ਬੀਬੀ ਭਾਨੀ ਜੀ ਨਾਲ ਵਿਆਹ ਕੀਤਾ।


ਉਨ੍ਹਾਂ ਦੇ ਤਿੰਨ ਪੁੱਤਰ ਹੋਏ ਸਨ ਬਾਬਾ ਸ਼੍ਰੀ ਪ੍ਰਿਥਵੀ ਚੰਦ, ਬਾਬਾ ਸ਼੍ਰੀ ਮਹਾਦੇਵ ਅਤੇ ਬਾਬਾ ਸ਼੍ਰੀ ਅਰਜਨ ਦੇਵ ਜੀ,ਸਿੱਖ ਧਰਮ ਦੇ ਪਹਿਲੇ ਦੋ ਗੁਰੂਆਂ ਵਾਂਗ ਗੁਰੂ ਅਮਰਦਾਸ ਜੀ ਨੇ ਆਪਣੇ ਪੁੱਤਰਾਂ ਦੀ ਚੋਣ ਕਰਨ ਦੀ ਬਜਾਏ ਭਾਈ ਜੇਠਾ ਜੀ ਨੂੰ ਆਪਣਾ ਉੱਤਰਾਧਿਕਾਰੀ ਚੁਣਿਆ ਅਤੇ ਭਾਈ ਜੇਠਾ ਦੀ ਸੇਵਾ ਨਿਰਸਵਾਰਥ ਸ਼ਰਧਾ ਅਤੇ ਗੁਰੂ ਦੇ ਹੁਕਮਾਂ ਦੀ ਅਟੁੱਟ ਆਗਿਆਕਾਰੀ ਕਾਰਨ ਉਨ੍ਹਾਂ ਦਾ ਨਾਮ ਰਾਮ ਰੱਖਿਆ, “ਦਾਸ ਜਾਂ ਪਰਮਾਤਮਾ ਦਾ ਸੇਵਕ,ਗੁਰੂ ਰਾਮਦਾਸ ਜੀ,ਗੁਰੂ ਰਾਮਦਾਸ ਜੀ, ਚੌਥੇ ਸਿੱਖ ਗੁਰੂ, ਆਪਣੇ ਪੂਰਵਜ ਗੁਰੂ ਅਮਰਦਾਸ ਜੀ ਪ੍ਰਤੀ ਆਪਣੇ ਅਟੁੱਟ ਸਮਰਪਣ ਅਤੇ ਨਿਰਸਵਾਰਥ ਸੇਵਾ ਲਈ ਮਸ਼ਹੂਰ ਹਨ,ਸ਼੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ 1 ਸਤੰਬਰ 1574 ਨੂੰ ਗੁਰੂ ਰਾਮਦਾਸ ਜੀ ਗੁਰਗੱਦੀ ਤੇ ਬੈਠੇ,ਗੁਰੂ ਅਮਰਦਾਸ ਜੀ ਪ੍ਰਤੀ ਉਨ੍ਹਾਂ ਦੀ ਸੇਵਾ, ਨਿਮਰਤਾ ਅਤੇ ਸ਼ਰਧਾ ਨਾਲ ਚਿੰਨ੍ਹਿਤ ਸੀ,ਸ਼੍ਰੀ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੀ ਬਹੁਤ ਜਿਆਦਾ ਸੇਵਾ ਕੀਤੀ ਤੇ ਗੋਇੰਦਵਾਲ ਸਾਹਿਬ ਵਿੱਚ ਗੁਰੂ ਜੀ ਦੇ ਨਿਵਾਸ ਵਿੱਚ ਵੱਖ-ਵੱਖ ਡਿਊਟੀਆਂ ਨਿਭਾਈਆਂ,ਉਹਨਾਂ ਦੀ ਨਿਰਸਵਾਰਥ ਸੇਵਾ, ਜਿਸ ਵਿਚ ਬਹੁਤ ਸਾਰੇ ਕੰਮ ਸ਼ਾਮਲ ਹੁੰਦੇ ਸਨ, ਸਿੱਖ ਧਰਮ ਪ੍ਰਤੀ ਆਪਣੀ ਵਚਨਬੱਧਤਾ ਨੂੰ ਦਰਸਾਉਂਦੇ ਸਨ,ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨਾਂ ਵਿੱਚੋਂ ਇੱਕ ਗੋਇੰਦਵਾਲ ਸਾਹਿਬ ਵਿਖੇ “ਅੰਮ੍ਰਿਤ ਸਰੋਵਰ” ("Amrit Sarovar") ਨਾਮਕ ਪਵਿੱਤਰ ਸਰੋਵਰ ਦੀ ਖੁਦਾਈ ਕਰਵਾਈ ਸੀ,ਜੋ ਅੱਜ ਵੀ ਬਹੁਤ ਧਾਰਮਿਕ ਮਹੱਤਵ ਰੱਖਦਾ ਹੈ,ਗੁਰੂ ਰਾਮਦਾਸ ਜੀ ਦੀ ਗੁਰੂ ਅਮਰਦਾਸ ਜੀ ਪ੍ਰਤੀ ਸ਼ਰਧਾ ਅਤੇ ਉਨ੍ਹਾਂ ਦੀ ਅਮੁੱਲ ਸੇਵਾ ਨੇ ਸਿੱਖ ਧਰਮ ਵਿੱਚ ਨਿਰਸਵਾਰਥ ਸੇਵਾ ਅਤੇ ਨਿਮਰਤਾ ਦੇ ਸਿਧਾਂਤਾਂ ਦੀ ਨੀਂਹ ਰੱਖੀ।



