ਭਲਕੇ, ਪੰਜਾਬ ਹੱਜ ਕਮੇਟੀ ਵੱਲੋਂ ਹੱਜ 'ਤੇ ਜਾਣ ਵਾਲੇ ਹਾਜੀਆਂ ਦੀ ਸਹੂਲਤ ਲਈ ਟੀਕਾਕਰਨ ਕੈਂਪ ਸਥਾਨਕ ਸਾਗਰ ਪੈਲੇਸ ਵਿਖੇ - ਵਿਧਾਇਕ ਮਾਲੇਰਕੋਟਲਾ

ਭਲਕੇ, ਪੰਜਾਬ ਹੱਜ ਕਮੇਟੀ ਵੱਲੋਂ ਹੱਜ 'ਤੇ ਜਾਣ ਵਾਲੇ ਹਾਜੀਆਂ ਦੀ ਸਹੂਲਤ ਲਈ ਟੀਕਾਕਰਨ ਕੈਂਪ ਸਥਾਨਕ ਸਾਗਰ ਪੈਲੇਸ ਵਿਖੇ - ਵਿਧਾਇਕ ਮਾਲੇਰਕੋਟਲਾ

ਮਾਲੇਰਕੋਟਲਾ 06 ਮਈ :

        ਭਲਕੇ 07 ਮਈ ਨੂੰ ਪੰਜਾਬ ਹੱਜ ਕਮੇਟੀ ਵੱਲੋਂ ਹੱਜ 2025 ਲਈ ਰਵਾਨਾ ਹੋਣ ਵਾਲੇ ਹਾਜੀਆਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਂਣ ਲਈ ਸਥਾਨਕ ਸਾਗਰ ਪੈਲੇਸ ਵਿਖੇ ਟੀਕਾਕਰਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਵਿਧਾਇਕ ਮਾਲੇਰਕੋਟਲਾ  ਡਾ. ਜਮੀਲ ਉਰ ਰਹਿਮਾਨ ਨੇ ਦਿੱਤੀ ।

               ਉਨ੍ਹਾਂ ਦੱਸਿਆ ਕਿ ਇਹ ਕੈੱਪ ਯਾਤਰੀਆਂ ਦੀ ਸਹੂਲਤ ਲਈ ਸਵੇਰੇ 10 ਵਜੇ ਸ਼ੁਰੂ ਹੋ ਕੇ ਦੁਪਿਹਰ 3 ਵਜੇ ਤੱਕ ਚੱਲੇਗਾ। ਕੈਂਪ ਦੌਰਾਨ ਹਾਜੀ ਉਮੀਦਵਾਰਾਂ ਨੂੰ ਹੱਜ ਯਾਤਰਾ ਤੋਂ ਪਹਿਲਾਂ ਜ਼ਰੂਰੀ ਟੀਕੇ ਲਗਾਏ ਜਾਣਗੇ, ਜੋ ਕਿ ਯਾਤਰਾ ਲਈ  ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲਾਜ਼ਮੀ ਹਨ।

            ਵਿਧਾਇਕ ਮਾਲੇਰਕੋਟਲਾ ਨੇ ਦੱਸਿਆ ਕਿ ਕੈਂਪ ਦਾ ਉਦੇਸ਼ ਧਾਰਮਿਕ ਯਾਤਾਰਾ ਤੇ ਜਾਣ ਵਾਲੇ ਸਰਧਾਲੂਆਂ ਨੂੰ ਤੰਦਰੁਸਤ, ਜਾਣਕਾਰੀ ਯੁਕਤ ਅਤੇ ਸੁਰੱਖਿਅਤ ਯਾਤਰਾ ਲਈ ਤਿਆਰ ਕਰਨਾ ਹੈ। ਉਨ੍ਹਾਂ ਕਿਹਾ ਕਿ "ਸਾਨੂੰ ਯਕੀਨ ਹੈ ਕਿ ਇਸ ਵਿਸ਼ੇਸ ਸਿਹਤ ਕੈਂਪ ਰਾਹੀਂ ਭਾਈਚਾਰੇ ਨੂੰ ਸਿਹਤ ਸੰਬੰਧੀ ਆਵਸ਼ਕ ਸਹੂਲਤਾਂ ਮਿਲਣਗੀਆਂ ਜੋ ਉਨ੍ਹਾਂ ਦੀ ਯਾਤਰਾ ਨੂੰ ਸਹਿਜ ਅਤੇ ਸੁਰੱਖਿਅਤ ਬਣਾਉਣਗੀਆਂ।"

          ਡਾ. ਜਮੀਲ ਉਰ ਰਹਿਮਾਨ ਨੇ ਕਿਹਾ ਕਿ "ਇਹ ਕੈਂਪ ਯਾਤਰੀਆਂ ਦੀ ਸਿਹਤ ਦੀ ਰੱਖਿਆ ਲਈ ਇੱਕ ਵਧੀਆ ਉਪਰਾਲਾ ਹੈ। ਮਾਲੇਰਕੋਟਲਾ ਲਈ ਇਹ ਮਾਣ ਦੀ ਗੱਲ ਹੈ ਕਿ ਇੱਥੇ ਇਸ ਤਰ੍ਹਾਂ ਦੀ ਸੇਵਾ ਪ੍ਰਦਾਨ ਕੀਤੀ ਜਾ ਰਹੀ ਹੈ। ਹੱਜ ਸਿਰਫ ਧਾਰਮਿਕ ਯਾਤਰਾ ਨਹੀਂ, ਸਗੋਂ ਇਹ ਸਿਹਤਮੰਦ ਰਹਿਣ ਦੇ ਉਦੇਸ਼ ਨਾਲ ਵੀ ਜੁੜੀ ਹੋਈ ਹੈ।"ਕੈਂਪ ਵਿੱਚ ਤਜਰਬੇਕਾਰ ਡਾਕਟਰਾਂ ਅਤੇ ਸਿਹਤ ਵਿਭਾਗ ਦੀ ਟੀਮ ਹਾਜ਼ਰ ਰਹੇਗੀ ਜੋ ਹਰ ਸ਼ਰਧਾਲੂ ਦੀ ਸਿਹਤ ਜਾਂਚ ਕਰਕੇ ਉਨ੍ਹਾਂ ਨੂੰ ਯੋਗ ਟੀਕਾਕਰਨ ਕਰੇਗਾ ਅਤੇ ਨਾਲ ਹੀ ਉਨ੍ਹਾਂ ਨੂੰ ਯਾਤਰਾ ਦੌਰਾਨ ਰੱਖਣ ਵਾਲੀਆਂ ਸਾਵਧਾਨੀਆਂ ਬਾਰੇ ਵੀ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਸਿਹਤ ਕੈਂਪ ਦੌਰਾਨ ਸਰਧਾਲੂਆਂ ਨੂੰ ਆਪਣਾ ਆਧਾਰ ਕਾਰਡ, ਪਾਸਪੋਰਟ, ਹੱਜ ਰਜਿਸਟਰੇਸ਼ਨ ਪੱਤਰ ਅਤੇ ਪਿਛਲੇ ਟੀਕਾਕਰਨ ਦੇ ਦਸਤਾਵੇਜ਼ (ਜੇਕਰ ਉਪਲਬਧ ਹੋਣ) ਨਾਲ ਲਿਆਉਣ ਦੀ ਅਪੀਲ ਕੀਤੀ ।ਪੰਜਾਬ ਹੱਜ ਕਮੇਟੀ ਨੇ ਸਾਰੇ ਹਾਜੀ ਸਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਕੈਂਪ ਵਿੱਚ ਸਮੇਂ ਸਿਰ ਪਹੁੰਚਣ ਦੀ ਯਕੀਨੀ ਬਣਾਉਣ, ਤਾਂ ਜੋ ਉਹਨਾਂ ਦੀ ਯਾਤਰਾ ਲਈ ਸਿਹਤ ਸੰਬੰਧੀ ਜ਼ਰੂਰੀ ਚੈਕਅੱਪ ਹੋ ਸਕੇ ।

Tags:

Advertisement

Advertisement

Latest News

ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ : ਡਿਪਟੀ ਕਮਿਸ਼ਨਰ ਅਤੇ ਐੱਸ ਐੱਸ ਪੀ ਵੱਲੋਂ ਵੱਖ ਵੱਖ ਪੋਲਿੰਗ ਬੂਥਾਂ 'ਤੇ ਲਿਆ ਗਿਆ ਜਾਇਜ਼ਾ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ : ਡਿਪਟੀ ਕਮਿਸ਼ਨਰ ਅਤੇ ਐੱਸ ਐੱਸ ਪੀ ਵੱਲੋਂ ਵੱਖ ਵੱਖ ਪੋਲਿੰਗ ਬੂਥਾਂ 'ਤੇ ਲਿਆ ਗਿਆ ਜਾਇਜ਼ਾ
ਬਰਨਾਲਾ, 14 ਦਸੰਬਰ   ਅੱਜ ਜ਼ਿਲ੍ਹੇ ਅੰਦਰ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀਆਂ ਲਈ ਪਈਆਂ ਵੋਟਾਂ ਅਮਨ ਕਾਨੂੰਨ ਦੀ ਸਥਿਤੀ ਤੋਂ ਬਰਕਰਾਰ...
OnePlus 15R ਵਿੱਚ 32-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ
ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਵੋਟਿੰਗ ਅੱਜ (14 ਦਸੰਬਰ) ਨੂੰ ਹੋਵੇਗੀ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 14-12-2025 ਅੰਗ 533
ਮੋਹਾਲੀ ਦੀਆਂ ਦੋ ਕੁੜੀਆਂ ਨੇ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕੀਤਾ ਹੈ
ਰਣਵੀਰ ਸਿੰਘ ਦੀ ਫਿਲਮ 'ਧੁਰੰਧਰ' ਨੇ ਆਪਣੇ ਰਿਲੀਜ਼ ਦੇ ਅੱਠਵੇਂ ਦਿਨ ਬਾਕਸ ਆਫਿਸ ਤੇ ਵਧੀਆ ਪ੍ਰਦਰਸ਼ਨ ਕੀਤਾ
ਵਿਨੇਸ਼ ਫੋਗਾਟ ਨੇ ਸੰਨਿਆਸ ਲਿਆ ਵਾਪਸ, 2028 ਲਾਸ ਏਂਜਲਸ ਓਲੰਪਿਕ ਵਿੱਚ ਧਮਾਲ ਮਚਾਉਣ ਲਈ ਤਿਆਰ