ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਭਲਕੇ ਯਾਨੀ 30 ਅਪ੍ਰੈਲ ਨੂੰ 8ਵੀਂ ਤੇ 12ਵੀਂ ਦੇ ਨਤੀਜੇ ਐਲਾਨੇਗਾ
Mohali,29 April,2024,(Azad Soch News):- ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ (Punjab School Education Board Mohali) ਭਲਕੇ ਯਾਨੀ 30 ਅਪ੍ਰੈਲ ਨੂੰ 8ਵੀਂ ਤੇ 12ਵੀਂ ਦੇ ਨਤੀਜੇ ਐਲਾਨੇਗਾ,ਇਕ ਵਾਰ ਰਿਜ਼ਲਟ ਜਾਰੀ ਹੋਣ ਦੇ ਬਾਅਦ ਵਿਦਿਆਰਥੀ ਅਧਿਕਾਰਕ ਵੈੱਬਸਾਈਟ www.pseb.ac.in ‘ਤੇ ਆਪਣੇ ਨੰਬਰ ਦੇਖ ਸਕਣਗੇ,ਨੰਬਰ ਦੀ ਜਾਂਚ ਕਰਨ ਲਈ ਉਮੀਦਵਾਰਾਂ ਨੂੰ ਆਪਣਾ ਰਜਿਸਟ੍ਰੇਸ਼ਨ ਨੰਬਰ, ਰੋਲ ਨੰਬਰ ਤੇ ਪਾਸਵਰਡ ਦਰਜ ਕਰਨਾ ਹੋਵੇਗਾ,ਅਧਿਕਾਰਕ ਐਲਾਨ ਮੁਤਾਬਕ PSEB 30 ਅਪ੍ਰੈਲ ਨੂੰ ਦੁਪਹਿਰ ਵਿਚ ਕਲਾਸ 12 ਦਾ ਨਤੀਜਾ ਐਲਾਨ ਦੇਵੇਗਾ ਜਿਵੇਂ ਹੀ ਨਤੀਜੇ ਐਲਾਨੇ ਜਾਣਗੇ,ਵਿਦਿਆਰਥੀ ਇਸ ਨੂੰ ਅਧਿਕਾਰਕ ਵੈੱਬਸਾਈਟ pseb.ac.in ਤੋਂ ਦੇਖ ਸਕਣਗੇ,ਇਸ ਸਾਲ ਬੋਰਡ (Board) ਨੇ ਵਿਦਿਆਰਥੀਆਂ ਲਈ 13 ਫਰਵਰੀ ਤੋਂ 30 ਮਾਰਚ 2024 ਵਿਚ ਇੰਟਰ ਪ੍ਰੀਖਿਆ ਆਯੋਜਿਤ ਕੀਤੀ।
ਇੰਟਰ ਪ੍ਰੀਖਿਆ ਦੀ ਬੀਐਸਈਬੀ ਇੰਟਰਮੀਡੀਏਟ ਪ੍ਰੀਖਿਆ (BSEB Intermediate Exam) ਦੀ ਉੱਤਰ ਕੁੰਜੀ ਮਾਰਚ ਵਿੱਚ ਜਾਰੀ ਕੀਤੀ ਗਈ ਸੀ,ਉੱਤਰ ਕੁੰਜੀ ਵਿੱਚ ਦਿੱਤੀ ਗਈ ਕਿਸੇ ਵੀ ਚੁਣੌਤੀ ਨੂੰ ਉਠਾਉਣ ਲਈ ਉਮੀਦਵਾਰਾਂ ਨੂੰ ਮਾਰਚ ਤੱਕ ਦਾ ਸਮਾਂ ਦਿੱਤਾ ਗਿਆ ਸੀ,ਵਿਦਿਆਰਥੀਆਂ ਕੋਲ ਆਪਣੀ ਉੱਤਰ ਕੁੰਜੀ ਤੇ ਓਐੱਮਆਰ ਸ਼ੀਟ (OMR Sheet) ਦੀ ਫੋਟੋਕਾਪੀ ਲਈ ਰਿਕਵੈਸਟ (Request) ਕਰਨ ਦਾ ਆਪਸ਼ਨ ਵੀ ਹੋਵੇਗਾ,ਪੀਐੱਸਈਬੀ ਇੰਟਰ ਕਲਾਸ (PSEB Inter Class) 12 ਦੇ ਰਿਜ਼ਲਟ ਦੇ ਐਲਾਨ ਦੇ ਬਾਅਦ ਜੋ ਵਿਦਿਆਰਥੀ ਪ੍ਰੀਖਿਆ ਪਾਸ ਕਰਨ ਵਿਚ ਅਸਫਲ ਰਹਿਣਗੇ,ਉਹ ਪੰਜਾਬ ਬੋਰਡ ਕੰਪਾਰਟਮੈਂਟ ਪ੍ਰੀਖਿਆ (Punjab Board Compartment Exam) ਵਿਚ ਸ਼ਾਮਲ ਹੋ ਸਕਣਗੇ,ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) ਰਿਜ਼ਲਟ ਐਲਾਨਣ ਦੇ ਬਾਅਦ ਕੰਪਾਰਟਮੈਂਟਲ ਪ੍ਰੀਖਿਆ (Compartmental Examination) ਬਾਰੇ ਜਾਣਕਾਰੀ ਦੇਵੇਗਾ।