ਰਾਜਬਹਾਦਰ ਸਿੰਘ ਗਿੱਲ ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਸਿੱਖਿਆ ਕਮੇਟੀ ਦੇ ਕੁਆਰਡੀਨੇਟਰ ਨਿਯੁਕਤ
ਫਿਰੋਜ਼ਪੁਰ 22 ਮਾਰਚ 2025 (ਸੁਖਵਿੰਦਰ ਸਿੰਘ ) ਸੂਬੇ ਵਿੱਚ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਅਤੇ ਬਿਹਤਰ ਬਣਾਉਣ ਦੇ ਮਕਸਦ ਨਾਲ ਹਰੇਕ ਹਲਕੇ ਚ ਸਿੱਖਿਆ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ, ਜਿਸ ਤਹਿਤ ਹਲਕਾ ਫਿਰੋਜ਼ਪੁਰ ਸ਼ਹਿਰੀ ਦਾ ਸਿੱਖਿਆ ਕਮੇਟੀ ਦਾ ਕੋਆਰਡੀਨੇਰ ਰਾਜਬਹਾਦਰ ਸਿੰਘ ਗਿੱਲ ਨੂੰ ਨਿਯੁਕਤ ਕੀਤਾ ਗਿਆ। ਇਸ ਮੌਕੇ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਰਣਬੀਰ ਸਿੰਘ ਭੁੱਲਰ ਨੇ ਰਾਜਬਹਾਦਰ ਸਿੱਘ ਗਿੱਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਇਨ੍ਹਾਂ ਨੂੰ ਇਹ ਜਿੰਮੇਵਾਰੀ ਸੌਂਪੀ ਗਈ ਹੈ ਤਾਂ ਜੋ ਜ਼ਿਲੇ ਵਿੱਚ ਸਿੱਖਿਆ ਸੰਸਥਾਵਾਂ ਵਿੱਚ ਹੋਰ ਬਿਹਤਰੀ ਨਾਲ ਕੰਮ ਕੀਤਾ ਜਾ ਸਕੇ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਅਤੇ ਸਿਹਤ ਵਿਭਾਗ ਵੱਲ ਪਹਿਲ ਦੇ ਆਧਾਰ ਤੇ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਇਨ੍ਹਾਂ ਵਿਭਾਗਾਂ ਦੀ ਬਿਹਤਰੀ ਲਈ ਲਗਾਤਾਰ ਕੰਮ ਕੀਤੇ ਜਾ ਰਹੇ ਹਨ।
ਇਸ ਦੌਰਾਨ ਸਿੱਖਿਆ ਕਮੇਟੀ ਦੇ ਨਵ-ਨਿਯੁਕਤ ਕੁਆਰਡੀਨੇਟਰ ਰਾਜਬਹਾਦਰ ਸਿੰਘ ਗਿੱਲ ਨੇ ਹਲਕਾ ਸ਼ਹਿਰੀ ਵਿਧਾਇਕ ਰਣਬੀਰ ਸਿੰਘ ਭੁੱਲਰ ਅਤੇ ਸਮੁੰਚੀ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਖੁਸ਼ ਹਨ ਕਿ ਉਨ੍ਹਾਂ ਨੂੰ ਇਹ ਜਿੰਮੇਵਾਰੀ ਸੌਂਪੀ ਗਈ ਹੈ ਅਤੇ ਉਹ ਉਨ੍ਹਾਂ ਨੂੰ ਸੌਂਪੀ ਇਸ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।
ਇਸ ਮੌਕੇ ਹਿਮਾਸ਼ੂ ਠੱਕਰ ਪੀ.ਏ, ਗੁਰਜੀਤ ਸਿੰਘ ਚੀਮਾ ਅਟਾਰੀ, ਨੇਕ ਪ੍ਰਤਾਪ ਸਿੰਘ ਬਾਵਾ,ਹਰਦੇਵ ਸਿੰਘ ਵਿਰਕ,ਗੁਰਭੇਜ ਸਿੰਘ,ਸੁੱਖਦੇਵ ਸਿੰਘ ਸਰਪੰਚ (ਭੱਦਰੂ),ਰਜਿੰਦਰ ਸਿੰਘ ਸਰਪੰਚ ਅੱਕੂ ਵਾਲਾ,ਦਲੇਰ ਸਿੰਘ ਸਰਪੰਚ, ਬਲਾਕ ਪ੍ਰਧਾਨ ਬੱਗੇ ਕੇ ਖੁਰਦ, ਜਗਦੀਪ ਸਿੰਘ ਮਿੰਟੂ ਆਦਿ ਹਾਜ਼ਰ ਸਨ।