ਸਿਹਤ ਸੰਸਥਾਵਾ ਵਿੱਖੇ ਸ਼ਨੀਵਾਰ ਨੂੰ ਚੱਲਿਆ ਸਫਾਰੀ ਅਭਿਆਨ :ਸਿਵਿਲ ਸਰਜਨ

ਸਿਹਤ ਸੰਸਥਾਵਾ ਵਿੱਖੇ ਸ਼ਨੀਵਾਰ ਨੂੰ ਚੱਲਿਆ ਸਫਾਰੀ ਅਭਿਆਨ  :ਸਿਵਿਲ ਸਰਜਨ

ਫਾਜ਼ਿਲਕਾ   1 5 ਜੂਨ 
ਸਿਵਿਲ ਹਸਪਤਾਲ ਫਾਜ਼ਿਲਕਾ ਅਤੇ ਅਬੋਹਰ ਵਿਖੇ ਸ਼ਨੀਵਾਰ ਨੂੰ ਸਫਾਈ ਅਭਿਆਨ ਜਾਰੀ ਰਿਹਾ. . ਸਿਵਿਲ ਸਰਜਨ ਡਾਕਟਰ ਚੰਦਰ ਸ਼ੇਖਰ ਦੀ ਦਿਸ਼ਾ ਨਿਰਦੇਸ਼  ਤਹਿਤ ਹਰ ਸ਼ਨੀਵਾਰ ਨੂੰ ਸਿਹਤ ਸੰਸਥਾਵਾ ਵਿੱਖੇ ਕਰਮਚਾਰੀਆਂ ਨੇ ਸਾਫ ਸਫਾਈ ਤਹਿਤ ਅਭਿਆਨ ਜਾਰੀ ਰੱਖਿਆ ਜਿਸ ਦੀ ਸਮਾਜਸੇਵੀ ਸੰਸਥਾਵਾਂ ਨੇ ਸ਼ਾਲਾਘਾ ਕਰਦੇ ਹੋਏ ਕਿਹਾ ਕਿ ਇਸ ਨਾਲ ਲੋਕਾਂ ਨੂੰ ਫਾਇਦਾ ਮਿਲੇਗਾ. ਇਸ ਦੇ ਨਾਲ-ਨਾਲ ਸਿਵਿਲ ਸਰਜਨ ਨੇ ਲੋਕਾਂ ਨੁੰ ਅਪਿਲ ਕੀਤੀ ਹੈ ਹਸਪਤਾਲ ਸਟਾਫ ਨੂੰ ਸਾਫ ਸਫਾਈ ਲਈ ਸਹਿਯੋਗ ਜਰੂਰ ਦਿਉ. ਅੱਜ  ਸੀਨੀਅਰ ਮੈਡੀਕਲ ਅਫਸਰ ਡਾਕਟਰ ਰੋਹਿਤ ਗੋਇਲ ਦੀ ਅਗਵਾਈ ਹੇਠ ਫਾਜ਼ਿਲਕਾ ਅਤੇ ਡਾਕਟਰ ਨੀਰਜਾ ਗੁਪਤਾ ਦੀ ਅਗਵਾਈ ਹੇਠ ਅਬੋਹਰ ਸਿਵਿਲ ਹਸਪਤਾਲ ਵਿਖੇ ਸ਼ਨੀਵਾਰ ਅਤੇ ਐਤਵਾਰ ਨੂੰ ਸਟਾਫ ਦੀ ਡਿਊਟੀ ਲਗਾ ਕੇ ਹਸਪਤਾਲ ਨੂੰ ਧੋਇਆ ਜਾ ਰਿਹਾ ਹੈ ਅਤੇ ਖਾਸ ਕਰ ਬਾਥਰੂਮ ਅਤੇ ਟੋਇਲੇਟ  ਲਈ ਖਾਸ ਧਿਆਨ ਦਿੱਤਾ ਜਾ ਰਿਹਾ ਹੈ.
ਇਸ ਬਾਰੇ  ਜਾਨਕਾਰੀ ਦਿੰਦੇ ਹੋਏ  ਕਾਰਜਕਰੀ  ਸੀਨੀਅਰ ਮੈਡੀਕਲ ਅਫਸਰ ਡਾਕਟਰ ਰੋਹਿਤ ਗੋਇਲ ਅਤੇ ਡਾਕਟਰ ਨੀਰਜਾ ਗੁਪਤਾ ਨੇ ਦੱਸਿਆ ਕਿ ਸਫਾਈ ਲਈ ਵਿਭਾਗ ਵਲੋ ਖਾਸ ਹਿਦਾਇਤਾਂ ਮਿਲੀ ਹੈ ਅਤੇ ਹੁਣ ਸ਼ਨੀਵਾਰ ਅਤੇ ਐਤਵਾਰ ਨੂੰ ਮਰੀਜਾਂ ਦੀ ਬੀੜ ਕਾਫੀ ਘੱਟ ਹੁੰਦੀ ਹੈ ਇਸ ਕਰਕੇ ਸਾਰੇ ਹਸਪਤਾਲ ਨੂੰ ਧੋਇਆ ਜਾਵੇਗਾ ਅਤੇ ਰੋਜ਼ਾਨਾ ਸਫਾਈ ਲਈ ਵੀ ਸਫਾਈ ਸੇਵਕ ਦੀ ਡਿਊਟੀ ਲਗਾ ਦਿੱਤੀ ਗਈ ਹੈ. ਉਹਨਾਂ ਲੋਕਾਂ ਨੂੰ ਗੁਜ਼ਾਰਿਸ਼ ਕੀਤੀ ਹੈ ਕਿ ਹਸਪਤਾਲ ਆਉਣ ਤੋ ਬਾਦ ਸਫਾਈ ਪ੍ਰਤਿ ਸਹਿਯੋਗ ਦੇਣ ਕਿਉਂਕਿ ਇਹ ਹਸਪਤਾਲ ਸਾਰੀਆਂ ਦਾ ਹੈ ਅਤੇ ਕੁੜ ਇਧਰ ਉਧਰ ਨਾ ਸੁਟ ਕੇ ਡਸਟਬਿਨ ਵਿਚ ਪਾਇਆ ਜਾਵੇ. ਉਹਨਾਂ ਦੱਸਿਆ ਕਿ ਲੋਕ ਟਾਇਲਟ ਦੀ ਵਰਤੋ ਕਰਨ  ਤੋ ਬਾਦ ਪਾਣੀ ਖੁੱਲਾ ਛੱਡਣ ਤਾਂਕਿ ਬਦਬੂ ਦੀ ਸਮਸਿਆ ਨਾ ਆਵੇ. ਉਹਨਾਂ ਦੱਸਿਆ ਕਿ ਹਸਪਤਾਲ ਵਿਚ ਸਫਾਈ ਲਈ ਉਹ ਸਟਾਫ ਦੀ ਮੀਟਿੰਗ ਵੀ ਲੈ ਰਹੇ ਹਨ ਤਾਂਕਿ ਉਹਨਾਂ ਦੇ ਸੁਝਾਵ ਨਾਲ ਹਸਪਤਾਲ ਵਿਚ ਸਫਾਈ ਦਾ ਕੰਮ ਹੋਰ ਵਧੀਆ ਤਰੀਕੇ ਨਾਲ ਹੋ ਸਕੇ. ਇਸ ਤੋ ਇਲਾਵਾ ਹਸਪਤਾਲ ਵਿੱਚ ਪਾਣੀ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਠੰਡੇ ਪਾਣੀ ਦੇ  ਵਾਟਰ ਕੂਲਰ ਲਗੇ ਹੋਏ ਹੈ. ਉਹਨਾਂ ਕਿਹਾ ਕਿ ਵਾਰਡ ਵਿਚ  ਸਟਾਫ ਨੂੰ ਸਾਫ ਸਫਾਈ ਲਈ ਵਿਸੇਸ਼ ਹਿਦਾਇਤਾਂ ਜਾਰੀ ਕੀਤੀ ਗਈ ਹੈ.

Tags:

Advertisement

Advertisement

Latest News

OnePlus 15R ਵਿੱਚ 32-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ OnePlus 15R ਵਿੱਚ 32-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ
New Delhi,14,DEC,2025,(Azad Soch News):- OnePlus 15R ਵਿੱਚ 32-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ ਜੋ ਆਟੋਫੋਕਸ ਨਾਲ ਆਉਂਦਾ ਹੈ ਅਤੇ 4K 30fps...
ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਵੋਟਿੰਗ ਅੱਜ (14 ਦਸੰਬਰ) ਨੂੰ ਹੋਵੇਗੀ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 14-12-2025 ਅੰਗ 533
ਮੋਹਾਲੀ ਦੀਆਂ ਦੋ ਕੁੜੀਆਂ ਨੇ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕੀਤਾ ਹੈ
ਰਣਵੀਰ ਸਿੰਘ ਦੀ ਫਿਲਮ 'ਧੁਰੰਧਰ' ਨੇ ਆਪਣੇ ਰਿਲੀਜ਼ ਦੇ ਅੱਠਵੇਂ ਦਿਨ ਬਾਕਸ ਆਫਿਸ ਤੇ ਵਧੀਆ ਪ੍ਰਦਰਸ਼ਨ ਕੀਤਾ
ਵਿਨੇਸ਼ ਫੋਗਾਟ ਨੇ ਸੰਨਿਆਸ ਲਿਆ ਵਾਪਸ, 2028 ਲਾਸ ਏਂਜਲਸ ਓਲੰਪਿਕ ਵਿੱਚ ਧਮਾਲ ਮਚਾਉਣ ਲਈ ਤਿਆਰ
ਮਾਨ ਸਰਕਾਰ ਨੇ ਪੰਜਾਬ ਦੇ ਸਿੱਖਿਆ ਖੇਤਰ ਨੂੰ ਦਿੱਤਾ ਇੱਕ ਨਵਾਂ ਮੋੜ , 'ਪੰਜਾਬ ਯੁਵਾ ਉਦਯੋਗ ਯੋਜਨਾ' ਤਹਿਤ "ਮਿਸ਼ਨ ਰੋਜ਼ਗਾਰ" ਨੂੰ ਕੀਤਾ ਮਜ਼ਬੂਤ