ਸੰਤ ਗੁਰੂ ਰਵਿਦਾਸ ਜੀ ਦੀ ਬਾਣੀ ਨੇ ਸਮਾਜ ਨੂੰ ਸਹੀ ਸੇਧ ਦਿੱਤੀ- ਹਰਜੋਤ ਬੈਂਸ

ਸੰਤ ਗੁਰੂ ਰਵਿਦਾਸ ਜੀ ਦੀ ਬਾਣੀ ਨੇ ਸਮਾਜ ਨੂੰ ਸਹੀ ਸੇਧ ਦਿੱਤੀ- ਹਰਜੋਤ ਬੈਂਸ

ਨੰਗਲ 16 ਮਾਰਚ ()

ਸੰਤ ਬ੍ਰਹਮਾਨੰਦ ਜੀ ਮਹਾਰਾਜ ਜੀ ਦੇ ਧਾਰਮਿਕ ਸਮਾਗਮ ਮੌਕੇ ਸੰਤ ਰਵਿਦਾਸ ਮੱਠ ਪੱਸੀਵਾਲ ਵਿਖੇ ਭਰਵੇ ਤੇ ਪ੍ਰਭਾਵਸ਼ਾਲੀ ਸਮਾਗਮ ਵਿੱਚ ਸ਼ਿਰਕਤ ਕਰਨ ਮੌਕੇ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆਤਕਨੀਕੀ ਸਿੱਖਿਆਉਦਯੋਗਿਕ ਸਿਖਲਾਈਉਚੇਰੀ ਸਿੱਖਿਆਭਾਸ਼ਾ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਨੇ ਸਮਾਜ ਨੂੰ ਹਮੇਸ਼ਾ ਸਹੀ ਸੇਧ ਦਿੱਤੀ ਹੈ। ਦੇਸ਼ ਦੀ ਏਕਤਾ ਅਤੇ ਭਾਈਚਾਰਕ ਸਾਂਝ ਵਿੱਚ ਡੇਰਾ ਬੱਲਾ ਦਾ ਬਹੁਤ ਵੱਡਾ ਯੋਗਦਾਨ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਵੀ ਡੇਰੇ ਨਾਲ ਬਹੁਤ ਪਿਆਰ ਅਤੇ ਸ਼ਰਧਾ ਹੈ। ਅੱਜ ਬਹੁਤ ਭਾਗਾ ਵਾਲਾ ਦਿਹਾੜਾ ਹੈਜਦੋਂ ਅਸੀ ਡੇਰਾ ਬੱਲਾ ਦੇ ਸੰਤ ਨਿਰੰਜਣ ਦਾਸ ਜੀ ਸੱਚਖੰਡ ਬੱਲਾ ਵਾਲੇ ਅਤੇ ਸੰਤ ਗੋਪਾਲਾ ਨੰਦ ਜੀ ਸੰਤ ਰਵਿਦਾਸ ਮੱਠ ਪੱਸੀਵਾਲ ਦੇ ਸਮੂਹਿਕ ਦਰਸ਼ਨ ਕਰ ਰਹੇ ਹਾਂ।

      ਅੱਜ ਪੱਸੀਵਾਲ ਵਿਖੇ ਧਾਰਮਿਕ ਸਮਾਗਮ ਮੌਕੇ ਸ਼ਿਰਕਤ ਕਰਦਿਆਂ ਕੈਬਨਿਟ ਮੰਤਰੀ ਹਰਜੋਤ ਬੈਸ ਨੇ ਕਿਹਾ ਕਿ ਭਾਈਚਾਰਕ ਸਾਝ ਅਤੇ ਏਕਤਾ ਦਾ ਸੰਦੇਸ਼ ਦੇਣ ਵਾਲੇ ਮਹਾਪੁਰਸ਼ਾ ਦਾ ਅਸੀ ਬਹੁਤ ਸਤਿਕਾਰ ਕਰਦੇ ਹਾਂਹੁਣ ਜਾਤ-ਪਾਤਧਰਮਅਮੀਰਗਰੀਬ ਦਾ ਪਾੜਾ ਖਤਮ ਹੋ ਗਿਆ ਹੈਅਸੀ ਜਾਗਰੂਕ ਸਮਾਜ ਵਿੱਚ ਵਿਚਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਮੈਨੂੰ ਮਹਾਪੁਰਸ਼ਾ ਦਾ ਅਸ਼ੀਰਵਾਦ ਮਿਲਿਆ ਹੈਜਿਸ ਨਾਲ ਪੰਜਾਬ ਦੇ ਸਿੱਖਿਆ ਵਿਭਾਗ ਦੀ ਸੇਵਾ ਦਾ ਮੌਕਾ ਮਿਲਿਆ ਹੈ। ਸਿੱਖਿਆ ਵਿਭਾਗ ਦੀ ਸੇਵਾ ਕਰਦਿਆਂ ਹਮੇਸ਼ਾ ਇਹ ਕੋਸ਼ਿਸ ਕੀਤੀ ਹੈ ਕਿ ਇਮਾਨਦਾਰੀ ਨਾਲ ਕੰਮ ਕੀਤਾ ਜਾਵੇਸਕੂਲਾਂ ਤੇ ਸਿੱਖਿਆ ਸੰਸਥਾਵਾਂ ਵਿੱਚ ਭਾਈਚਾਰਕ ਸਾਝਾ ਮਜਬੂਤ ਹੋਵੇਇਹ ਸੂਬੇ ਅਤੇ ਦੇਸ਼ ਦੀ ਤਰੱਕੀ ਤੇ ਏਕਤਾ ਲਈ ਬੇਹੱਦ ਜਰੂਰੀ ਹੈ।

    ਆਪਣੇ ਸੰਬੋਧਨ ਦੌਰਾਨ ਸਤਿਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾ ਅਤੇ ਬਾਣੀ ਦਾ ਜਿਕਰ ਕਰਦੇ ਹੋਏ ਕੈਬਨਿਟ ਮੰਤਰੀ ਨੇ ਕਿਹਾ ਕਿ ਇਨ੍ਹਾਂ ਦੀ ਦੂਰ ਅੰਦੇਸ਼ੀ ਸੋਚ ਨੇ ਸਮਾਜ ਨੂੰ ਸਹੀ ਸੇਧ ਦਿੱਤੀ ਹੈਅਸੀ ਉਨ੍ਹਾਂ ਦੀਆਂ ਸਿੱਖਿਆਵਾ ਤੇ ਦਰਸਾਏ ਮਾਰਗ ਉਤੇ ਚੱਲ ਰਹੇ ਹਾਂ। ਡੇਰੇ ਲਈ ਜਦੋ ਵੀ ਕੋਈ ਹੁਕਮ ਹੋਇਆ ਹੈਉਹ ਖਿੜੇ ਮੱਥੇ ਪ੍ਰਵਾਨ ਕੀਤਾ ਹੈਕਿਉਕਿ ਜੋ ਸਮਰੱਥਾਂ ਬਖਸ਼ੀ ਹੈਉਹ ਮਹਾਪੁਰਸ਼ਾ ਦੇ ਆਸ਼ੀਰਵਾਦਸੰਗਤਾਂਮਾਤਾਵਾਂ ਤੇ ਭੈਣਾ ਵੱਲੋ ਹੀ ਬਖਸ਼ੀ ਗਈ ਹੈ।

   ਕੈਬਨਿਟ ਮੰਤਰੀ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਇਮਾਨਦਾਰੀ ਨਾਲ ਕੰਮ ਕੀਤਾ ਹੈਜੋ ਤਾਕਤ ਮਿਲੀ ਹੈਉਹ ਇਸ ਇਲਾਕੇ ਦੀ ਸੇਵਾ ਲਈ ਮਿਲੀ ਹੈਇਮਾਨਦਾਰੀ ਨਾਲ ਕੰਮ ਕਰ ਰਹੇ ਹਾਂਲੋਕਾਂ ਦੀਆਂ ਆਸਾ ਤੇ ਖਰੇ ਉਤਰਾਗੇ। ਉਨ੍ਹਾਂ ਨੇ ਕਿਹਾ ਕਿ ਧਾਰਮਿਕ ਸਥਾਨਾ ਦੇ ਦਰਸ਼ਨ ਕਰਕੇ ਮਹਾਪੁਰਸ਼ਾ ਦਾ ਆਸ਼ੀਰਵਾਦ ਲੈ ਕੇ ਜੀਵਨ ਵਿੱਚ ਨਵੀਆ ਪੁਲਾਘਾ ਪੁੱਟ ਰਹੇ ਹਾਂ।    

   ਇਸ ਮੌਕੇ ਡਾ.ਸੰਜੀਵ ਗੌਤਮ ਚੇਅਰਮੈਨ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਤੇ ਹੋਰ ਪਤਵੰਤੇ ਹਾਜ਼ਰ ਸਨ।

Tags:

Advertisement

Advertisement

Latest News

OnePlus 15R ਵਿੱਚ 32-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ OnePlus 15R ਵਿੱਚ 32-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ
New Delhi,14,DEC,2025,(Azad Soch News):- OnePlus 15R ਵਿੱਚ 32-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ ਜੋ ਆਟੋਫੋਕਸ ਨਾਲ ਆਉਂਦਾ ਹੈ ਅਤੇ 4K 30fps...
ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਵੋਟਿੰਗ ਅੱਜ (14 ਦਸੰਬਰ) ਨੂੰ ਹੋਵੇਗੀ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 14-12-2025 ਅੰਗ 533
ਮੋਹਾਲੀ ਦੀਆਂ ਦੋ ਕੁੜੀਆਂ ਨੇ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕੀਤਾ ਹੈ
ਰਣਵੀਰ ਸਿੰਘ ਦੀ ਫਿਲਮ 'ਧੁਰੰਧਰ' ਨੇ ਆਪਣੇ ਰਿਲੀਜ਼ ਦੇ ਅੱਠਵੇਂ ਦਿਨ ਬਾਕਸ ਆਫਿਸ ਤੇ ਵਧੀਆ ਪ੍ਰਦਰਸ਼ਨ ਕੀਤਾ
ਵਿਨੇਸ਼ ਫੋਗਾਟ ਨੇ ਸੰਨਿਆਸ ਲਿਆ ਵਾਪਸ, 2028 ਲਾਸ ਏਂਜਲਸ ਓਲੰਪਿਕ ਵਿੱਚ ਧਮਾਲ ਮਚਾਉਣ ਲਈ ਤਿਆਰ
ਮਾਨ ਸਰਕਾਰ ਨੇ ਪੰਜਾਬ ਦੇ ਸਿੱਖਿਆ ਖੇਤਰ ਨੂੰ ਦਿੱਤਾ ਇੱਕ ਨਵਾਂ ਮੋੜ , 'ਪੰਜਾਬ ਯੁਵਾ ਉਦਯੋਗ ਯੋਜਨਾ' ਤਹਿਤ "ਮਿਸ਼ਨ ਰੋਜ਼ਗਾਰ" ਨੂੰ ਕੀਤਾ ਮਜ਼ਬੂਤ