ਭਾਰਤੀ ਚੋਣ ਕਮਿਸ਼ਨ ਦੇ ਅਧਿਕਾਰੀਆਂ ਵੱਲੋਂ ਲੁਧਿਆਣਾ ਦਾ ਵਿਸ਼ੇਸ਼ ਦੌਰਾ

ਭਾਰਤੀ ਚੋਣ ਕਮਿਸ਼ਨ ਦੇ ਅਧਿਕਾਰੀਆਂ ਵੱਲੋਂ ਲੁਧਿਆਣਾ ਦਾ ਵਿਸ਼ੇਸ਼ ਦੌਰਾ

ਲੁਧਿਆਣਾ, 27 ਨਵੰਬਰ (000) - ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਦੀ ਸਮੀਖਿਆ ਸਬੰਧੀ ਭਾਰਤੀ ਚੋਣ ਕਮਿਸ਼ਨ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਵਿਸ਼ੇਸ਼ ਦੌਰਾ ਕੀਤਾ ਗਿਆ। ਯੋਗਤਾ ਮਿਤੀ 01-01-2025 ਦੇ ਆਧਾਰ 'ਤੇ ਵਿਧਾਨ ਸਭਾ ਹਲਕਾ 59-ਸਾਹਨੇਵਾਲ, 60-ਲੁਧਿਆਣਾ ਪੂਰਬੀ ਅਤੇ 61-ਲੁਧਿਆਣਾ ਦੱਖਣੀ ਦੇ ਸਮੂਹ ਕਾਰਜ਼ਾਂ ਦੀ ਘੋਖ ਪੜਤਾਲ ਕੀਤੀ ਗਈ।

ਵੋਟਰ ਸੂਚੀਆਂ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਲੈਣ ਲਈ, ਸਥਾਨਕ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਮੀਟਿੰਗ ਦਾ ਆਯੋਜਨ ਹੋਇਆ ਜਿਸ ਵਿੱਚ ਭਾਰਤੀ ਚੋਣ ਕਮਿਸ਼ਨ ਦੇ ਡਾਇਰੈਕਟਰ ਦੀਪਾਲੀ ਮਾਸਿਰਕਰ, ਅਧੀਨ ਸਕੱਤਰ ਮਨੀਸ਼ ਕੁਮਾਰ, ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਅੰਕੁਰ ਮਹਿੰਦਰੂ, ਸਹਾਇਕ ਕਮਿਸ਼ਨਰ ਕ੍ਰਿਤਿਕਾ ਗੋਇਲ, ਚੋਣ ਤਹਿਸੀਲਦਾਰ ਅਮਨਦੀਪ ਸਿੰਘ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

ਭਾਰਤੀ ਚੋਣ ਕਮਿਸ਼ਨ ਦੇ ਅਧਿਕਾਰੀਆਂ ਵੱਲੋਂ ਮੀਟਿੰਗ ਦੌਰਾਨ ਟੋਲ ਫਰੀ ਨੰਬਰ 1950 'ਤੇ ਕਾਲ ਕਰਕੇ ਉਨ੍ਹਾਂ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਵੀ ਜਾਂਚ ਕੀਤੀ। ਉਨ੍ਹਾਂ ਵੱਲੋਂ ਨਵੇਂ ਵੋਟਰਾਂ ਦੇ ਫਾਰਮਾਂ ਦਾ ਨੀਰੀਖਣ ਕੀਤਾ ਗਿਆ।

ਉਨ੍ਹਾਂ ਵੱਖ-ਵੱਖ ਬੂਥ ਲੈਵਲ ਅਫਸਰਾਂ (ਬੀ.ਐਲ.ਓਜ਼) ਅਤੇ ਸੁਪਰਵਾਈਜਰਾਂ ਨਾਲ ਮੀਟਿੰਗ ਕਰਦਿਆਂ ਨਵੀਂਆਂ ਵੋਟਾਂ ਬਣਾਉਣ, ਵੋਟ ਕੱਟਵਾਉਣ, ਸੋਧ ਕਰਨ ਆਦਿ ਕਾਰਜਾਂ ਬਾਰੇ ਵਿਚਾਰ ਵਟਾਂਦਰੇ ਵੀ ਕੀਤੇ। ਉਨ੍ਹਾਂ ਸਪੱਸ਼ਟ ਕੀਤਾ ਕਿ ਸਮੂਹ ਯੋਗ ਵਿਅਕਤੀਆਂ ਨੂੰ ਆਪਣੀ ਵੋਟ ਬਣਵਾਉਣ ਲਈ ਸਵੀਪ ਗਤੀਵਿਧਆਂ ਰਾਹੀਂ ਪ੍ਰੇਰਿਤ ਕੀਤਾ ਜਾਵੇ ਅਤੇ ਨਵੀਆਂ ਵੋਟਾਂ ਬਣਾਉਣ ਲਈ ਵਿਸ਼ੇ਼ਸ਼ ਕੈਂਪਾਂ ਦਾ ਆਯੋਜਨ ਕੀਤਾ ਜਾਵੇ ਤਾਂ ਜੋ ਕੋਈ ਵੀ ਯੋਗ ਵਿਅਕਤੀ ਆਪਣੀ ਵੋਟ ਬਣਾਉਣ ਤੋਂ ਵਾਂਝਾ ਨਾ ਰਹੇ।

Tags:

Advertisement

Latest News

 ਆਮ ਆਦਮੀ ਪਾਰਟੀ ਨੇ ਕੁੰਵਰ ਵਿਜੇ ਪ੍ਰਤਾਪ ਦੀ ਥਾਂ ਲਾਇਆ ਨਵਾਂ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਨੇ ਕੁੰਵਰ ਵਿਜੇ ਪ੍ਰਤਾਪ ਦੀ ਥਾਂ ਲਾਇਆ ਨਵਾਂ ਹਲਕਾ ਇੰਚਾਰਜ
Chandigarh,09,JULY,2025,(Azad Soch News):-  ਆਮ ਆਦਮੀ ਪਾਰਟੀ ਦੇ ਮੁਅੱਤਲ MLA ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਹਲਕਾ ਅੰਮ੍ਰਿਤਸਰ ਨੌਰਥ ਵਿੱਚ ਆਮ ਆਦਮੀ...
ਖਾਣੇ ਤੋਂ ਬਾਅਦ ਜ਼ਰੂਰ ਖਾਓ ਸੌਂਫ
ਪੰਜਾਬੀ ਫਿਲਮ 'ਮੈਂ ਤੇਰੇ ਕੁਰਬਾਨ' ਇੱਕ ਵੱਡੇ ਵਿਵਾਦ ਵਿੱਚ ਘਿਰਦੀ ਨਜ਼ਰੀ ਆ ਰਹੀ ਹੈ
10 ਕੇਂਦਰੀ ਟਰੇਡ ਯੂਨੀਅਨਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਗਠਜੋੜ ਨੇ ਸਰਕਾਰ ਦੀਆਂ ਮਜ਼ਦੂਰ ਵਿਰੋਧੀ, ਕਿਸਾਨ ਵਿਰੋਧੀ ਅਤੇ ਰਾਸ਼ਟਰ ਵਿਰੋਧੀ ਕਾਰਪੋਰੇਟ ਪੱਖੀ ਨੀਤੀਆਂ ‘ਭਾਰਤ ਬੰਦ’ ਦਾ ਸੱਦਾ
ਕੱਪੜਾ ਵਪਾਰੀ ਦੇ ਹੱਤਿਆਕਾਂਡ ਵਿੱਚ ਸ਼ਾਮਿਲ ਦੋ ਦੋਸ਼ੀ ਮੁਕਾਬਲੇ ਦੌਰਾਨ ਹਲਾਕ
ਬਠਿੰਡਾ ਵਿੱਚ ਪਾਕਿਸਤਾਨ ਦੀ ਹਮਾਇਤ ਵਾਲੇ ਡਰੱਗ ਤਸਕਰੀ ਕਾਰਟਲ ਦਾ ਪਰਦਾਫਾਸ਼; 40 ਕਿਲੋ ਹੈਰੋਇਨ ਸਮੇਤ ਛੇ ਗ੍ਰਿਫ਼ਤਾਰ
ਹਰਜੋਤ ਬੈਂਸ ਵੱਲੋਂ ਪੰਜਾਬ ਯੂਨੀਵਰਸਿਟੀ ਦਾ ਹਲਫ਼ਨਾਮੇ ਬਾਰੇ ਫੈਸਲਾ ਤਾਨਾਸ਼ਾਹੀ ਤੇ ਆਪਹੁਦਰਾ ਕਰਾਰ, ਮੁੜ ਵਿਚਾਰਨ ਦੀ ਮੰਗ