ਕਿਸਾਨਾਂ ਵੱਲੋਂ ਭਾਜਪਾ ਨੇਤਾਵਾਂ ਦਾ ਜ਼ਬਰਦਸਤ ਵਿਰੋਧ

 ਕਿਸਾਨਾਂ ਵੱਲੋਂ ਭਾਜਪਾ ਨੇਤਾਵਾਂ ਦਾ ਜ਼ਬਰਦਸਤ ਵਿਰੋਧ

Patiala,07 April,2024,(Azad Soch News):-  ਪਟਿਆਲਾ 'ਚ ਕਿਸਾਨਾਂ ਨੇ ਭਾਰਤੀ ਜਨਤਾ ਪਾਰਟੀ (BJP) ਦੀ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ (Preneet Kaur) ਦਾ ਵਿਰੋਧ ਕੀਤਾ ਹੈ,ਪ੍ਰਨੀਤ ਕੌਰ ਪਟਿਆਲਾ ਵਿੱਚ ਚੋਣ ਪ੍ਰਚਾਰ ਕਰ ਰਹੀ ਸੀ,ਤਾਂ ਇਸ ਦੌਰਾਨ ਕਿਸਾਨਾਂ ਨੇ ਭਾਜਪਾ ਵਿਰੋਧੀ ਨਾਅਰੇਬਾਜ਼ੀ ਕੀਤੀ,ਪ੍ਰਨੀਤ ਕੌਰ (Preneet Kaur) ਪਟਿਆਲਾ (Patiala) ਵਿੱਚ ਆਪਣੇ ਇੱਕ ਪ੍ਰੋਗਰਾਮ ਵਿੱਚ ਪਹੁੰਚੀ ਹੋਈ ਸੀ,ਇਸ ਦੌਰਾਨ ਕਿਸਾਨਾਂ ਨੇ ਉੱਥੇ ਪਹੁੰਚ ਕੇ ਪ੍ਰਨੀਤ ਕੌਰ (Praneet Kaur) ਦੇ ਕਾਫਲੇ ਨੂੰ ਰੋਕ ਲਿਆ,ਪ੍ਰੋਗਰਾਮ ਵਿੱਚ ਪਹੁੰਚਣ ਲਈ ਪ੍ਰਨੀਤ ਕੌਰ ਦੀ ਕਾਰ ਨੂੰ ਪਿੱਛੇ ਰੋਕ ਲਿਆ ਗਿਆ ਅਤੇ ਪੁਲਿਸ (Police) ਨੇ ਉਨ੍ਹਾਂ ਦੇ ਕਾਫਲੇ ਨੂੰ ਭੀੜ ਵਿੱਚੋਂ ਸੁਰੱਖਿਅਤ ਰਸਤਾ ਮੁਹੱਈਆ ਕਰਵਾਇਆ,ਓਧਰ ਲਹਿਰਾਗਾਗਾ (Laheragaga) ਵਿੱਚ ਭਾਜਪਾ ਵੱਲੋਂ ਕਰਵਾਏ ਜਾ ਰਹੇ ਬੂਥ ਸੰਮੇਲਨ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ (Bharatiya Kisan Union Unity) ਨੇ ਜ਼ਬਰਦਸਤ ਵਿਰੋਧ ਕੀਤਾ,ਕਿਸਾਨ ਯੂਨੀਅਨ ਨੇ ਭਾਜਪਾ ਦੇ ਬੂਥ ਸੰਮੇਲਨ ਦੇ ਗੇਟ ਅੱਗੇ ਪਹੁੰਚ ਕੇ ਨਾਅਰੇਬਾਜੀ ਕਰਕੇ ਤੇ ਕਾਲੀਆਂ ਝੰਡੀਆਂ ਦਿਖਾ ਕੇ ਰੋਸ ਜਤਾਇਆ,ਕਿਸਾਨਾਂ ਨੂੰ ਰੋਕਣ ਲਈ ਭਾਰੀ ਪੁਲਿਸ ਫੋਰਸ (Police Force) ਤਾਇਨਾਤ ਕੀਤੀ ਗਈ ਸੀ। 

Advertisement

Latest News

ਸ਼ਹਿਨਾਜ਼ ਗਿੱਲ ਦੀ ਪੰਜਾਬੀ ਫਿਲਮ 'ਇੱਕ ਕੁੜੀ' ਸਿਨੇਮਾਘਰ ਵਿੱਚ ਇਸ ਸਮੇਂ ਕਾਫੀ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਸ਼ਹਿਨਾਜ਼ ਗਿੱਲ ਦੀ ਪੰਜਾਬੀ ਫਿਲਮ 'ਇੱਕ ਕੁੜੀ' ਸਿਨੇਮਾਘਰ ਵਿੱਚ ਇਸ ਸਮੇਂ ਕਾਫੀ ਚੰਗਾ ਪ੍ਰਦਰਸ਼ਨ ਕਰ ਰਹੀ ਹੈ
Patiala,12,NOV,2025,(Azad Soch News):-  ਸ਼ਹਿਨਾਜ਼ ਗਿੱਲ ਦੀ ਪੰਜਾਬੀ ਫਿਲਮ 'ਇੱਕ ਕੁੜੀ' ਸਿਨੇਮਾਘਰ ਵਿੱਚ ਇਸ ਸਮੇਂ ਕਾਫੀ ਚੰਗਾ ਪ੍ਰਦਰਸ਼ਨ ਕਰ ਰਹੀ ਹੈ।...
ਭਾਰਤ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਮੰਗਲਵਾਰ ਨੂੰ ਅਫਰੀਕਾ ਦੇ ਦੋ ਦੇਸ਼ਾਂ ਦੀ ਆਪਣੀ ਯਾਤਰਾ ਦੇ ਆਖਰੀ ਪੜਾਅ ਵਿੱਚ ਬੋਤਸਵਾਨਾ ਦੀ ਰਾਜਧਾਨੀ ਗਬੋਰੋਨ ਪਹੁੰਚੇ
Chandigarh Sports News: ਵਿਵੇਕ ਹਾਈ ਸਕੂਲ ਦੀਆਂ ਟੀਮਾਂ ਸੈਕਟਰ 42 ਦੋ ਵਰਗਾਂ ਦੇ ਫਾਈਨਲ ਵਿੱਚ
ਹਰਿਆਣਾ ਵਿੱਚ ਸਿਰਸਾ, ਭਿਵਾਨੀ ਸਮੇਤ ਕਈ ਜ਼ਿਲ੍ਹਿਆਂ ਵਿੱਚ ਭਾਰੀ ਠੰਢ ਅਤੇ ਸ਼ੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ
Samsung ਦਾ 50MP ਕੈਮਰੇ ਵਾਲਾ ਫਲੈਗਸ਼ਿਪ ਸਮਾਰਟਫੋਨ Samsung Galaxy S23 5G
ਮੋਟੀ ਇਲਾਇਚੀ ਦੇ ਕਈ ਸਿਹਤਮੰਦ ਫਾਇਦੇ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 12-11-2025 ਅੰਗ 592