ਰੰਗਲੇ ਪੰਜਾਬ ਦੀ ਸਿਰਜਨਾ ਲਈ ਯੁੱਧ ਨਸ਼ਿਆ ਵਿਰੁੱਧ ਸੰਗਰਾਮ ਹੁਣ ਲੋਕ ਸਮਰਥਨ ਨਾਲ ਲੋਕ ਲਹਰਿ ਬਣਿਆ- ਧਾਲੀਵਾਲ

ਰੰਗਲੇ ਪੰਜਾਬ ਦੀ ਸਿਰਜਨਾ ਲਈ ਯੁੱਧ ਨਸ਼ਿਆ ਵਿਰੁੱਧ ਸੰਗਰਾਮ ਹੁਣ ਲੋਕ ਸਮਰਥਨ ਨਾਲ ਲੋਕ ਲਹਰਿ  ਬਣਿਆ- ਧਾਲੀਵਾਲ

ਅੰਮ੍ਰਿਤਸਰ/ਅਜਨਾਲਾ, 7 ਜੂਨ()-ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇਵਿਧਾਇਕ ਤੇ ਸਾਬਕਾ ਮੰਤਰੀ ਸ੍ਰ.ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ.ਭਗਵੰਤ ਸਿੰਘ ਮਾਨ ਦੀ ਸਰਕਾਰ ਵਲੋਂ ਰੰਗਲੇ ਪੰਜਾਬ ਦੀ ਸਿਰਜਨਾ ਲਈ ਨਸ਼ਿਆਂ  ਦੇ ਪਸਾਰੇ ਦੀ ਕਬਰ ਪੁੱਟਣ ਲਈ ਵਿੱਢਿਆ ਯੁੱਧ ਨਸ਼ਆਿਂ ਵਿਰੁਧ ਸੰਗਰਾਮ ਹੁਣ ਜਾਗਰੂਕਤਾ ਲੋਕ ਲਹਰਿ ਉੱਭਰ ਚੁੱਕਿਆ ਹੈ ਅਤੇ ਇਸ ਲਹਿਰ ਤਹਿਤ ਯੁੱਧ ਨਸ਼ਿਆਂ ਵਿਰੁਧ ਸੰਗਰਾਮ ਨੂੰ ਪੰਜਾਬ ਦੇ ਅਮਨ ਪਸੰਦ ਸ਼ਹਿਰੀਆਂਸਮਾਜ ਸੇਵੀਆਂ ਅਤੇ ਸੂਬਾ ਸਰਕਾਰ ਵਲੋਂ ਗਠਿਤ ਪੇਂਡੂ ਡਿਫੈਂਸ ਕਮੇਟੀਆਂ ਦੇ 1.25 ਲੱਖ ਮੈਂਬਰਾਂ ਦੀ ਬਦੌਲਤ ਮਿਲੀ ਸਫਲਤਾ ਦੇ ਨਤੀਜੇ ਵਜੋਂ ਸੈਕੜਿਆ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ 2700 ਕਲਿੋਗ੍ਰਾਮ ਤੋਂ ਵੱਧ ਹੀਰੋਇਨਆਈਸ ਡਰੱਗ ਆਦਿ ਸਿੰਥੈਟਕਿ ਨਸ਼ੇ ਬਰਾਮਦ ਕੀਤੇ ਗਏ,ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਤੇ ਪੀਲਾ ਪੰਜਾ (ਬਲਡੋਜਰ) ਚਲਾਉਣਨਸ਼ਿਆਂ ਦੀ ਕਾਲੀ ਕਮਾਈ ਨਾਲ ਬਣੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਸਮੇਤ  ਕਰੋੜਾਂ ਦੀ ਡਰੱਗ ਮਨੀ ਜ਼ਬਤ ਕਰਨ ਦੀਆਂ ਇਤਹਿਾਸਕਿ ਪ੍ਰਾਪਤੀਆਂ ਹੋਈਆਂ ਹਨ।ਸ੍ਰ. ਧਾਲੀਵਾਲ ਅੱਜ ਅਜਨਾਲਾ ਵਿਖੇ ਐਸ.ਡੀ.ਐਮ. ਅਜਨਾਲਾ ਸ਼੍ਰੀਮਤੀ ਚਾਰੂਮਿਤਾਡੀ.ਐਸ.ਪੀ. ਗੁਰਦੀਪ ਸਿੰਘਬੀ.ਡੀ.ਪੀ.ਓ. ਸਿਤਾਰਾ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਸਰਕਾਰੀ ਤੌਰ ਤੇ ਕਰਵਾਏ ਗਏ ਯੁੱਧ ਨਸ਼ਿਆਂ ਵਿਰੁੱਧ ਸੰਹੁ ਚੁੱਕ ਜਾਗਰੂਕਤਾ ਸਮਾਰੋਹ ਨੂੰ ਬਤੌਰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। ਸਮਾਰੋਹ ਚ ਅਜਨਾਲਾ ਹਲਕੇ ਦੀਆਂ  183 ਪਿੰਡਾਂ ਦੀਆਂ ਪੇਂਡੂ ਡਫਿੈਂਸ ਕਮੇਟੀਆਂ ਦੇ ਇੰਚਾਰਜਅਜਨਾਲਾ ਤੇ ਰਮਦਾਸ ਸ਼ਹਿਰੀ ਵਾਰਡਾਂ ਦੀਆਂ ਡਿਫੈਸ ਕਮੇਟੀਆਂਕੌਸਲਰਸਾਬਕਾ ਕੌਸਲਰ ਤੇ ਨਸ਼ਾ ਵਿਰੋਧੀ ਸਮਾਜ ਸੇਵੀ ਸੰਸਥਾਵਾਂ ਦੇ ਆਗੂ  ਵੱਡੀ ਗਿਣਤੀ ਚ ਮੌਜੂਦ ਸਨ। ਸ਼੍ਰ.ਧਾਲੀਵਾਲ ਨੇ ਸਪਸ਼ਟ ਐਲਾਨ ਕੀਤਾ ਕਿ ਮਾਨ ਸਰਕਾਰ ਵਲੋਂ ਨਸ਼ਿਆ ਦੀ ਕਬਰ ਪੁੱਟਣ ਲਈ ਵਿੱਢਿਆ ਯੁੱਧ ਨਸ਼ਿਆ ਵਿਰੁਧ ਸੰਗਰਾਮ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪੰਜਾਬ ਨਸ਼ਿਆ ਤੋਂ ਮੁਕਤ ਨਹੀਂ ਹੋ ਜਾਂਦਾ। ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਸੰਗਰਾਮ ਨੂੰ ਸਫਲ ਬਣਾਉਣ ਲਈ ਪੇਂਡੂ ਤੇ ਸ਼ਹਿਰੀ ਵਾਰਡ ਨੂੰ ਇਕਾਈ ਨਿਰਧਾਰਤ ਕਰਕੇ ਪੇਂਡੂ ਤੇ ਸ਼ਹਿਰੀ ਡਿਫੈਸ ਕਮੇਟੀਆਂ ਦੇ ਸਮੂਹ ਮੈਂਬਰਾਂ ਸਣੇ ਨਸ਼ਾ ਵਿਰੋਧੀ ਸਮਾਜ ਸੇਵੀ ਸੰਸਥਾਵਾਂ ਨੂੰ ਸੱਦਾ ਦਿੱਤਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਨਸ਼ਿਆਂ ਨੂੰ ਜੜ੍ਹ ਪੁੱਟਣ ਲਈ ਵਿੱਢੇ ਸੰਗਰਾਮ ਯੁੱਧ ਨਸ਼ਿਆਂ ਵਿਰੁੱਧ ਦਾ ਸਰਗਰਮ ਹਿੱਸਾ ਬਣਦੇ ਹੋਏ ਪਿੰਡਾਂ ਤੇ ਸ਼ਹਿਰੀ ਵਾਰਡਾਂ ਦੇ ਨਿਗਰਾਨ ਬਣ ਕੇ ਨਸ਼ਾ ਮੁਕਤ ਰੰਗਲੇ ਸਿਹਤਮੰਦ ਪੰਜਾਬ ਦੀ ਸਿਰਜਣਾ ਲਈ ਇਤਿਹਾਸਕ ਯੋਗਦਾਨ ਭੂਮਿਕਾ ਨਿਭਾਈ ਜਾਵੇ। ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦੇ ਪਸਾਰੇ ਲਈ ਲਈ ਕੇਂਦਰ ਚ ਭਾਜਪਾ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਨੂੰ ਬਰਾਬਰ ਜਵਾਬਦੇਹ ਠਹਿਰਾਇਆ ਅਤੇ ਕਿਹਾ ਕਿ  ਕੇਂਦਰੀ ਸਰਕਾਰ ਨੇ ਪੰਜਾਬ ਦੇ ਹੱਕਾਂ ਤੇ ਕਥਿਤ ਤੌਰ ਤੇ ਡਾਕਾ ਮਾਰਨ ਤੋਂ ਇਲਾਵਾ ਪੰਜਾਬ ਦੇ ਹਿੱਤਾਂ ਨੂੰ ਸੁਰੱਖਿਅਤ ਰੱਖਣ ਲਈ ਨਿਭਾਏ ਜਾ ਰਹੇ ਮਤਰੇਈ ਮਾਂ ਸਲੂਕ ਨੂੰ ਜਾਰੀ ਰੱਖਦੇ ਹੋਏ  ਮਤਰੇਈ ਮਾਂ ਵਾਲੀ ਨੀਤੀ ਤਹਿਤ ਹੀ ਸਰਹੱਦੀ ਸੂਬੇ ਪੰਜਾਬ ਚ ਨਸ਼ਿਆ ਦੇ ਧੰਦੇ ਨੂੰ ਚੌਪਟ ਕਰਨ ਚ ਸੂਬੇ ਦੀ ਮਾਨ ਸਰਕਾਰ ਨੂੰ ਵਿਸ਼ੇਸ਼ ਸੁਰੱਖਆਿ ਆਰਥਕਿ ਪੈਕੇਜ ਦੇਣ ਤੋਂ ਚੁੱਪ ਧਾਰੀ ਹੋਈ ਹੈ ਜਦੋਂ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਹੁਰਾਂ ਨੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਵਿਦੇਸ਼ ਗਰਿਹ ਮੰਤਰਾਲਾ ਸਮੇਤ ਹੋਰ ਕੇਂਦਰੀ ਵਜ਼ੀਰਾਂ ਕੋਲ ਸਰਹੱਦ ਪਾਰੋਂ ਪਾਕਸਿਤਾਨ ਵਲੋਂ ਡਰੋਂਨ ਆਦਿ ਤਕਨੀਕਾਂ ਨਾਲ ਨਸ਼ਿਆ ਤੇ ਮਾਰੂ ਅਗਨ ਸ਼ਸ਼ਤਰਾਂ ਦੀਆਂ ਖੇਪਾਂ ਭੇਜਣ ਦੀਆਂ ਭਾਰਤ ਵਿਰੋਧੀ ਸਾਜਿਸ਼ ਦਾ ਝੰਜਟ ਖਤਮ ਕਰਨ ਲਈ ਪੰਜਾਬ ਦੀ 533 ਕਿਲੋ ਮੀਟਰ ਲੰਮੀ ਭਾਰਤ ਪਾਕਿ ਕੌਮਾਂਤਰੀ ਸਰਹੱਦ ਨੂੰ ਸੀਲ ਕਰਨ ਲਈ ਦਿੱਤੀਆਂ ਤਜ਼ਵੀਜਾਂ  ਨੂੰ ਅਮਲ ਚ ਲਿਆਉਣ ਦੀ ਬਜਾਏ ਅਜੇ ਤੱਕ ਫਾਈਲਾਂ ਦੇ ਢੇਰ ਹੇਠਾ ਦੱਬਿਆ ਜਾਂ ਰੱਦੀ ਦੀ ਟੋਕਰੀ ਚ ਸੁੱਟ ਦਿੱਤਾ ਹੋਇਆ ਹੈ । ਸੂਬਾ ਮਾਨ ਸਰਕਾਰ ਨੇ ਆਪਣੇ ਸਾਧਨਾਂ ਤੋਂ 52 ਕਰੋੜ ਰੁਪਏ ਦੀ ਲਾਗਤ ਨਾਲ ਪਾਕਸਿਤਾਨ ਤੋਂ ਆ ਰਹੇ ਡਰੋਂਨ ਰਾਹੀਂ ਨਸ਼ਿਆਂ ਦੇ ਸਿਲਸਿਲੇ ਨੂੰ ਠੱਲ੍ਹਣ ਦੀ ਕੋਸ਼ਿਸ਼ ਲਈ ਹੰਭਲਾ ਬੋਲਦਿਆ ਪੰਜਾਬ ਚ ਕੌਮਾਂਤਰੀ ਸਰਹੱਦ ਦੀਆਂ ਤਿੰਨ ਸੰਵੇਦਨਸ਼ੀਲ ਥਾਵਾਂ ਤੇ ਐਂਟੀ ਡਰੋਨ ਸਿਸਟਮ ਦੀ ਵਿਵਸਥਾ ਕੀਤੀ ਹੈ। ਸਮਾਰੋਹ ਦੇ ਅੰਤ ਤੇ  ਸਹੁੰ ਚੁੱਕ ਜਾਗਰੂਕਤਾ ਸਮਾਰੋਹ ਚ ਸ਼ਾਮਿਲ ਸਮੂਹ ਨਸ਼ਾ ਵਿਰੋਧੀ ਸਮਾਜ ਸੇਵੀਆਂ,  ਪੇਂਡੂ ਡਿਫੈਂਸ ਕਮੇਟੀਆਂ ਨੂੰ ਨਸ਼ਿਆਂ ਦੇ ਖਾਤਮੇ ਲਈ ਨਸ਼ਾ ਤਸਕਰਾਂ ਵਿਰੁੱਧ ਸੱਚੀ ਤੇ ਸੁੱਚੀ ਪ੍ਰਸ਼ਾਸ਼ਨ ਨੂੰ ਸੂਚਨਾ ਦੇਣਨਸ਼ੇੜੀਆਂ ਨੂੰ ਨਸ਼ੇ ਛੁਡਾੳੇੁਣ ਲਈ ਪ੍ਰੇਰਿਤ ਕਰਕੇ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਚ ਲਿਜਾਣ ਲਈ ਪ੍ਰਸ਼ਾਸ਼ਨ ਵਲੋਂ ਸਮੂਹਕਿ ਹਲਫ਼ ਦਵਿਾਇਆ ਗਿਆ।

ਕੈਪਸ਼ਨ: ਸਰਕਾਰੀ ਤੌਰ ਤੇ ਕਰਵਾਏ ਗਏ ਯੁੱਧ ਨਸ਼ਿਆਂ ਵਿਰੁੱਧ ਸਹੁੰ ਚੁੱਕ ਜਾਗਰੂਕਤਾ ਸਮਾਰੋਹ ਨੂੰ ਬਤੌਰ ਮੁੱਖ ਮਹਿਮਾਨ ਵਜੋਂ ਸ੍ਰ.ਕੁਲਦੀਪ ਸਿੰਘ ਧਾਲੀਵਾਲ ਸੰਬੋਧਨ ਕਰਨ ਸਮੇਂ ਐਸ.ਡੀ.ਐਮ. ਅਜਨਾਲਾ ਸ਼੍ਰੀਮਤੀ ਚਾਰੂਮਿਤਾਡੀ.ਐਸ.ਪੀ. ਗੁਰਦੀਪ ਸਿੰਘ ਦੇ ਨਾਲ।

ਅਤੇ ਸਮਾਰੋਹ ਚ ਸ਼ਾਮਿਲ ਹਾਜਰੀਨ । 

Advertisement

Latest News

ਭਾਜਪਾ ਦੀ ਧੂਰੀ ਰੈਲੀ 'ਤੇ ਹਰਪਾਲ ਚੀਮਾ ਦਾ ਤੰਜ- ਸੀਐਮ ਨਾਇਬ ਸੈਣੀ ਜਨਤਾ ਨੂੰ ਨਹੀਂ, ਖਾਲੀ ਕੁਰਸੀਆਂ ਨੂੰ ਭਾਸ਼ਣ ਦੇ ਕੇ ਪਰਤੇ ਭਾਜਪਾ ਦੀ ਧੂਰੀ ਰੈਲੀ 'ਤੇ ਹਰਪਾਲ ਚੀਮਾ ਦਾ ਤੰਜ- ਸੀਐਮ ਨਾਇਬ ਸੈਣੀ ਜਨਤਾ ਨੂੰ ਨਹੀਂ, ਖਾਲੀ ਕੁਰਸੀਆਂ ਨੂੰ ਭਾਸ਼ਣ ਦੇ ਕੇ ਪਰਤੇ
ਚੰਡੀਗੜ੍ਹ 7 ਜੂਨ-      ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੀ ਧੂਰੀ ਜਨਸਭਾ...
ਰੰਗਲੇ ਪੰਜਾਬ ਦੀ ਸਿਰਜਨਾ ਲਈ ਯੁੱਧ ਨਸ਼ਿਆ ਵਿਰੁੱਧ ਸੰਗਰਾਮ ਹੁਣ ਲੋਕ ਸਮਰਥਨ ਨਾਲ ਲੋਕ ਲਹਰਿ ਬਣਿਆ- ਧਾਲੀਵਾਲ
ਭਾਰਤ ਚੋਣ ਕਮਿਸ਼ਨ ਦੀ ਡਾਇਰੈਕਟਰ ਜਨਰਲ (ਆਈ.ਟੀ.) ਡਾ. ਸੀਮਾ ਖੰਨਾ ਅਤੇ ਮੁੱਖ ਚੋਣ ਅਧਿਕਾਰੀ ਪੰਜਾਬ ਅਨਿੰਦਤਾ ਮਿੱਤਰਾ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ
ਬੀਜੇਪੀ ਸਰਕਾਰ ਵੱਲੋਂ ਐਲਪੀਜੀ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਨੇ ਆਮ ਲੋਕਾਂ ’ਤੇ ਮਹਿੰਗਾਈ ਦਾ ਬੋਝ ਦਿੱਤਾ ਵਧਾ : ਹਰਪਾਲ ਸਿੰਘ ਚੀਮਾ
ਗੈਂਗਸਟਰਾਂ ‘ਤੇ ਵਾਰ ਦਾ 138ਵਾਂ ਦਿਨ: ਪੰਜਾਬ ਪੁਲਿਸ ਵੱਲੋਂ 541 ਥਾਈਂ ਛਾਪੇਮਾਰੀ; 281 ਗ੍ਰਿਫ਼ਤਾਰ
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਪੰਜਾਬ ਵੋਟਰਾਂ ਅਤੇ ਬੀ.ਐਲ.ਓਜ਼. ਦਾ ਧੰਨਵਾਦ
ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਵਿਧਾਨ ਸਭਾ ਹਲਕਾ ਸੁਨਾਮ ਦੇ ਵੱਖ-ਵੱਖ ਪਿੰਡਾਂ ਵਿੱਚ ਕਰੀਬ 12 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਅਤੇ ਲੋਕ ਅਰਪਣ