ਸੁਲਤਾਨਪੁਰ ਲੋਧੀ ਵਿਧਾਇਕ ਵਲੋਂ ਵਿਕਾਸ ਅਤੇ ਢਾਂਚਾਗਤ ਪ੍ਰਾਜੈਕਟਾਂ ਦਾ ਐਲਾਨ

ਸੁਲਤਾਨਪੁਰ ਲੋਧੀ ਵਿਧਾਇਕ ਵਲੋਂ ਵਿਕਾਸ ਅਤੇ ਢਾਂਚਾਗਤ ਪ੍ਰਾਜੈਕਟਾਂ ਦਾ ਐਲਾਨ

*ਰਾਣਾ ਇੰਦਰ ਪ੍ਰਤਾਪ ਸਿੰਘ ਵਲੋਂ ਸੁਲਤਾਨਪੁਰ ਲੋਧੀ ਨੂੰ ਪੰਜਾਬ ਦਾ ਸਭ ਤੋਂ ਵਧੀਆ ਹਲਕਾ ਬਣਾਉਣ ਦਾ ਵਾਅਦਾ*

 

*ਸੁਲਤਾਨਪੁਰ ਲੋਧੀ ਵਿਧਾਇਕ ਵਲੋਂ ਵਿਕਾਸ ਅਤੇ ਢਾਂਚਾਗਤ ਪ੍ਰਾਜੈਕਟਾਂ ਦਾ ਐਲਾਨ*

 

ਸੁਲਤਾਨਪੁਰ ਲੋਧੀ 5 ਅਪ੍ਰੈਲ, 2025 :- ਸੁਲਤਾਨਪੁਰ ਲੋਧੀ ਤੋਂ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਅੱਜ ਆਪਣੇ ਹਲਕੇ ਵਿੱਚ ਵੱਖ-ਵੱਖ ਕਿਸਮ ਦੀਆਂ ਖੇਡਾਂ ਲਈ ਸਹੂਲਤਾਂ ਵਾਲਾ ਇੱਕ ਆਧੁਨਿਕ ਸਟੇਡਿਅਮ, ਸਾਰੇ ਮੌਸਮਾਂ ਵਿੱਚ ਵਰਤੇ ਜਾਣ ਯੋਗ ਸਵੀਮਿੰਗ ਪੂਲ ਅਤੇ ਵਿਸ਼ਵ-ਪੱਧਰੀ ਜਿਮ ਬਣਾਉਣ ਦਾ ਐਲਾਨ ਕੀਤਾ।ਉਨਾਂ‌ ਦਸਿਆ ਇਹ ਪ੍ਰੈਜੈਕਟ 50ਕਰੋੜ ਦੀ ਲਾਗਤ ਨਾਲ ਬਣਾਇਆ ਜਾਵੇਗਾ।

 

ਉਹ ਆਪਣੇ ਹਲਕੇ ਵਿੱਚ ਇੱਕ ਪ੍ਰਭਾਵਸਾਲੀ ਹੋਈ ਰੈਲੀ ਨੂੰ ਸੰਬੋਧਨ ਕਰ ਰਹੇ ਸਨ,ਜ਼ੋ ਕਿ ਉਨਾਂ ਦੇ ਨਵੀਂ ਸੋਚ ਨਵਾਂ ਪੰਜਾਬ‌ ਪ੍ਰੋਗਰਾਮ ਦੇ‌ਤਹਿਤ ਕਰਵਾਈ ਗਈ।ਉਨ੍ਹਾਂ ਨੇ ਇਹ ਵੀ ਵਾਅਦਾ ਕੀਤਾ ਕਿ ਪੀਣ ਯੋਗ ਪਾਣੀ ਦੀ ਸਪਲਾਈ ਲਈ 29 ਕਿਲੋਮੀਟਰ ਲੰਬੀਆਂ ਪਾਈਪ ਲਾਈਨਾਂ ਵਿਛਾਈ ਜਾਣਗੀਆਂ।

 

ਜੋਸ਼ ਨਾਲ ਭਰਪੂਰ ਇਕੱਤਰ ਹੋਏ ਹਲਕੇ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਨੇ ਕਿਹਾ: 2022 ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੈਂ ਹਲਕੇ ਲਈ ਸੀਵਰੇਜ ਪ੍ਰਣਾਲੀ ਦਾ ਵਾਅਦਾ ਕੀਤਾ ਸੀ ਅਤੇ ਮੈਂ ਉਹ ਪੂਰਾ ਕੀਤਾ।ਸੜਕਾਂ ਭਾਵੇਂ ਖਰਾਬ ਹੋ ਗਈਆਂ ਹਨ ਕਿਉਂਕਿ 14 ਫੁੱਟ ਗਹਿਰੀ ਸੀਵਰੇਜ ਲਾਈਨ ਪਾਉਣ ਲਈ ਉਨ੍ਹਾਂ ਨੂੰ ਖੋਦਿਆ ਗਿਆ ਸੀ, ਪਰ ਹੁਣ ਸੜਕਾਂ ਦੀ ਮੁਰੰਮਤ ਅਤੇ ਸੜਕਾਂ ਨੂੰ ਨਵਾਂ ਬਣਾਉਣ ਦਾ ਕੰਮ‌ ਜਲਦ ਸ਼ੁਰੂ ਹੋਵੇਗਾ ਅਤੇ ਇਹ ਹਲਕਾ ਸਭ ਤੋਂ ਵਧੀਆ ਸੜਕਾਂ ਵਾਲਾ ਬਣੇਗਾ।

ਇਹ ਧਰਤੀ ਗੁਰੂ ਨਾਨਕ ਦੇਵ ਜੀ ਦੀ ਹੈ ਅਤੇ ਉਨ੍ਹਾਂ ਦੀ ਕਿਰਪਾ ਨਾਲ ਮੈਨੂੰ ਤੁਹਾਡੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ, ਮੈਂ ਆਪਣੇ ਸਭ ਵਾਅਦੇ ਪੂਰੇ ਕਰਾਂਗਾ," ਉਨ੍ਹਾਂ ਨੇ ਐਲਾਨ ਕੀਤਾ, ਜਿਸ 'ਤੇ ਲੋਕਾਂ ਦੇ ਇਕਠ ਨੇ ਲਾਇਆ: “ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ!” ਦੇ ਜੈ ਕਾਰੇ ਨਾਲ ਜਵਾਬ ਦਿਤਾ।

ਰਾਣਾ ਇੰਦਰ ਪ੍ਰਤਾਪ ਸਿੰਘ ਅਨੁਸਾਰ, ਭਾਰਤ ਸਰਕਾਰ ਵਲੋਂ ਸੁਲਤਾਨਪੁਰ ਲੋਧੀ ਲਈ ਸਮਾਰਟ ਸਿਟੀ ਪ੍ਰਾਜੈਕਟਾਂ ਲਈ ਰੱਖੇ 220 ਕਰੋੜ ਰੁਪਏ ਦੇ ਫੰਡ ਉਨ੍ਹਾਂ ਦੀ ਵਿਧਾਇਕੀ ਤੋਂ ਪਹਿਲਾਂ ਲੈਪਸ ਹੋ ਗਏ ਸਨ, ਪਰ ਉਨ੍ਹਾਂ ਨੇ ਕੋਸ਼ਿਸ਼ਾਂ ਕਰਦਿਆਂ ਕੇਂਦਰੀ ਮੰਤਰੀਆਂ ਨਾਲ ਮੁਲਾਕਾਤਾਂ ਕਰਕੇ ਇਹ ਫੰਡ ਮੁੜ ਮਿਲਣ ਯੋਗ ਬਣਾਏ। ਹੁਣ ਜਲਦੀ ਹੀ 50 ਕਰੋੜ ਰੁਪਏ ਮਿਲਣਗੇ ਅਤੇ ਇਹ ਹਲਕਾ ਪੰਜਾਬ ਭਰ ਵਿੱਚ ਇੱਕ ਨਮੂਨਾ ਬਣੇਗਾ।ਭਾਵੁਕ ਹੋਏ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਹਰ ਹਫ਼ਤੇ ਸ਼ਨਿੱਚਰਵਾਰ ਤੋਂ ਸੋਮਵਾਰ ਤੱਕ ਇੱਥੇ ਰਹਿ ਕੇ ਹਲਕੇ ਦੀ ਸੇਵਾ ਕਰਕੇ ਅੰਦਰੂਨੀ ਸ਼ਾਂਤੀ ਮਿਲਦੀ ਹੈ।

 

ਕਿਸਾਨਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਹਲਕੇ ਦੇ ਕਿਸਾਨ ਬਹੁਤ ਮਿਹਨਤੀ ਹਨ ਅਤੇ ਗਾਜਰ, ਫੁੱਲ ਗੋਭੀ, ਮੱਕੀ, ਆਲੂ,ਚੂਕੰਦਰ ਤੋਂ ਇਲਾਵਾ ਝੋਨਾ ਅਤੇ ਕਣਕ ਵੀ ਉਗਾਉਂਦੇ ਹਨ। ਉਨਾਂ ਦਸਿਆ ਕਿ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਹਾਲ ਹੀ ਵਿੱਚ ਨਵੀਂ ਸੋਚ ਨਵਾਂ ਪੰਜਾਬ ਪ੍ਰੋਗਰਾਮ ਤਹਿਤ ਬਠਿੰਡਾ, ਫ਼ਰੀਦਕੋਟ ਅਤੇ ਮੁਕਤਸਰ ਵਿੱਚ ਕਿਸਾਨਾਂ ਨਾਲ ਹੋਈਆਂ ਮੀਟਿੰਗਾਂ ਦੌਰਾਨ ਖਰੀਫ ਮੱਕੀ ਨੂੰ ਨਿਊਨਤਮ ਸਮਰਥਨ ਮੁੱਲ ‘ਤੇ ਖਰੀਦਣ ਦਾ ਵਾਅਦਾ ਕੀਤਾ ਸੀ, ਜਿਸ ਦੀ ਪੁਸ਼ਟੀ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਰਦੇ ਹੋਏ ਕਿਹਾ: “ਤੁਸੀਂ ਮੱਕੀ ਉਗਾਓ, ਅਸੀਂ ਤੁਹਾਡੀ ਫ਼ਸਲ ਨੂੰ ਵਧੀਆ ਭਾਅ ‘ਤੇ ਖਰੀਦਾਂਗੇ, ਇਹ ਸਾਡਾ ਵਾਅਦਾ ਹੈ।”ਉਨ੍ਹਾਂ ਨੇ ਕਿਹਾ: “ਤਿੰਨ ਸਾਲ ਪਹਿਲਾਂ ਮੱਕੀ ਦਾ ਭਾਅ 800-900 ਰੁਪਏ ਪ੍ਰਤੀ ਕਵਿੰਟਲ ਹੁੰਦਾ ਸੀ, ਜਦੋਂ ਕਿ ਹੁਣ ਉਹ ਘੱਟੋ ਘੱਟ 2000 ਰੁਪਏ ਪ੍ਰਤੀ ਕਵਿੰਟਲ ਦੀ ਕੀਮਤ ‘ਤੇ ਖਰੀਦੀ ਜਾ ਰਹੀ ਹੈ।”

ਸੁਲਤਾਨਪੁਰ ਲੋਧੀ ਵਿੱਚ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਐਕਵਾਈਅਰ ਕੀਤੇ ਗਏ ਖੇਤੀਬਾੜੀ ਜ਼ਮੀਨ ਦੇ ਮੁਆਵਜ਼ੇ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਇੱਕ ਅਰਬਿਟਰੇਟਰ ਨਿਯੁਕਤ ਕੀਤਾ ਗਿਆ ਹੈ ਅਤੇ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਲਈ ਗਈ ਹੈ, ਉਨ੍ਹਾਂ ਨੂੰ ਪ੍ਰਤੀ ਏਕੜ ਇੱਕ ਕਰੋੜ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ।

ਉਨ੍ਹਾਂ ਇਹ ਵੀ ਕਿਹਾ ਕਿ 2022 ਵਿੱਚ ਵਿਧਾਇਕ ਬਣਨ ਤੋਂ ਬਾਅਦ ਹਲਕੇ ਵਿੱਚ ਕਿਸੇ ਉੱਤੇ ਕੋਈ ਝੂਠਾ ਕੇਸ ਦਰਜ ਨਹੀਂ ਹੋਇਆ, ਜੋ ਕਿ ਪਹਿਲਾਂ ਆਮ ਗੱਲ ਸੀ। “ਤੁਹਾਡੀ ਸਹਿਯੋਗ ਅਤੇ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਮੈਂ ਤੁਹਾਡੀ ਸੇਵਾ ਜਾਰੀ ਰੱਖਣਾ ਚਾਹੁੰਦਾ ਹਾਂ,” ਉਨ੍ਹਾਂ ਨੇ ਕਿਹਾ।

Advertisement

Advertisement

Latest News

Samsung Galaxy A07 5G ਵਰਜਨ ਜਲਦੀ ਹੀ ਲਾਂਚ ਹੋ ਸਕਦਾ ਹੈ, ਬਲੂਟੁੱਥ SIG ਵੈੱਬਸਾਈਟ 'ਤੇ ਸੂਚੀਬੱਧ Samsung Galaxy A07 5G ਵਰਜਨ ਜਲਦੀ ਹੀ ਲਾਂਚ ਹੋ ਸਕਦਾ ਹੈ, ਬਲੂਟੁੱਥ SIG ਵੈੱਬਸਾਈਟ 'ਤੇ ਸੂਚੀਬੱਧ
New Delhi,13,DEC,2025,(Azad Soch News):-  Samsung Galaxy A07 5G ਵਰਜਨ ਬਲੂਟੂਥ SIG ਵੈੱਬਸਾਈਟ ਤੇ ਸੂਚੀਬੱਧ ਹੋ ਗਿਆ ਹੈ, ਜੋ ਇਸ ਦੇ...
ਰੋਜ਼ਾਨਾ ਕੇਲੇ ਖਾਣ ਨਾਲ ਸਰੀਰ ਨੂੰ ਬਹੁਤ ਸਾਰੇ ਪੌਸ਼ਟਿਕ ਫਾਇਦੇ ਮਿਲਦੇ ਹਨ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 13-12-2025 ਅੰਗ 600
ਜ਼ਿਲ੍ਹਾ ਫਰੀਦਕੋਟ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਲਈ ਪ੍ਰਬੰਧ ਮੁਕੰਮਲ-ਡੀ.ਸੀ
ਚੋਣਾਂ ਨੂੰ ਨਿਰਪੱਖ ਅਤੇ ਸੁਰੱਖਿਅਤ ਬਣਾਉਣ ਲਈ ਮਾਲੇਰਕੋਟਲਾ ਪੁਲਿਸ ਚੌਕਸ- ਐਸ.ਐਸ.ਪੀ
ਜਿਲ੍ਹਾ ਮੈਜਿਸਟਰੇਟ ਵੱਲੋਂ ਜਿਲ੍ਹੇ ਅੰਦਰ ਲਾਊਂਡ ਸਪੀਕਰ/ਮੈਗਾਫੋਨ ਵਜਾਉਣ ਤੇ ਮਨਾਹੀ ਦੇ ਹੁਕਮ ਜਾਰੀ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਨਪੁਰ ਖੂਹੀ ਦੇ ਵਿਦਿਆਰਥੀਆਂ ਵੱਲੋਂ ਨੁੱਕੜ ਨਾਟਕ ਦਾ ਕੀਤਾ ਗਿਆ ਆਯੋਜਨ