ਸੁਨੀਤਇੰਦਰ ਸਿੰਘ ਨੇ ਸੰਭਾਲਿਆ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਅਹੁਦਾ

ਸੁਨੀਤਇੰਦਰ ਸਿੰਘ ਨੇ ਸੰਭਾਲਿਆ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਅਹੁਦਾ

ਬਰਨਾਲਾ, 24 ਮਈ
ਸਿੱਖਿਆ ਵਿਭਾਗ ਦੇ ਪੀਈਐੱਸ ਗਰੁੱਪ ਏ ਕੇਡਰ ਦੀਆਂ ਹੋਈਆਂ ਤਰੱਕੀਆਂ ਅਤੇ ਬਦਲੀਆਂ ਤਹਿਤ ਸ. ਸੁਨੀਤਇੰਦਰ ਸਿੰਘ ਵੱਲੋਂ ਜ਼ਿਲ੍ਹਾ ਸਿੱਖਿਆ ਦਫ਼ਤਰ ਬਰਨਾਲਾ ਵਿਖੇ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਦਾ ਅਹੁਦਾ ਸੰਭਾਲ ਲਿਆ ਗਿਆ ਹੈ।
 ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਇੰਦੂ ਸਿਮਕ ਦੀ ਅਗਵਾਈ ਵਿੱਚ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਨੀਰਜਾ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ. ਬਰਜਿੰਦਰਪਾਲ ਸਿੰਘ ਅਤੇ ਸਮੂਹ ਸਟਾਫ਼ ਵੱਲੋਂ ਨਵ ਨਿਯੁਕਤ ਡੀਈਓ ਸ. ਸੁਨੀਤਇੰਦਰ ਸਿੰਘ ਦਾ ਸਵਾਗਤ ਕੀਤਾ। ਅਹੁਦਾ ਸੰਭਾਲਣ ਤੋਂ ਬਾਅਦ ਡੀਈਓ ਸੁਨੀਤਇੰਦਰ ਸਿੰਘ ਨੇ ਕਿਹਾ ਕਿ ਉਹਨਾਂ ਦੀ ਸਿੱਖਿਆ ਵਿਭਾਗ ਵਿੱਚ ਪਹਿਲੀ ਜੁਆਇਨਿੰਗ 2 ਅਪ੍ਰੈਲ 1998 ਵਿੱਚ ਭੁਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਏਡਡ ਸਕੂਲ ਮੋਗਾ ਵਿਖੇ ਬਤੌਰ ਸਾਇੰਸ ਅਧਿਆਪਕ ਹੋਈ। ਉਸਤੋਂ ਬਾਅਦ 2001ਵਿੱਚ ਸਰਕਾਰੀ ਮਿਡਲ ਸਕੂਲ ਉਗੋਕੇ ਜ਼ਿਲ੍ਹਾ ਮੋਗਾ ਵਿਖੇ ਸਾਇੰਸ ਮਾਸਟਰ ਅਤੇ 14 ਫਰਵਰੀ 2014 ਵਿਖੇ ਪਦਉੱਨਤ ਹੋਕੇ ਸਰਕਾਰੀ ਹਾਈ ਸਕੂਲ ਥਰਾਜ ਜ਼ਿਲ੍ਹਾ ਮੋਗਾ ਵਿਖੇ ਮੁੱਖ ਅਧਿਆਪਕ , 4 ਅਗਸਤ 2017 ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੋਪੋ ਵਿਖੇ ਬਤੌਰ ਪ੍ਰਿੰਸੀਪਲ ਅਤੇ ਹੁਣ 23 ਮਈ 2025 ਵਿੱਚ ਪਦਉੱਨਤ ਹੋ ਕੇ ਜ਼ਿਲ੍ਹਾ ਬਰਨਾਲਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਵਜੋਂ ਅਹੁਦਾ ਸੰਭਾਲਿਆ। ਉਹਨਾਂ ਕਿਹਾ ਕਿ ਜ਼ਿਲ੍ਹੇ ਵਿਚ ਸਿੱਖਿਆ ਸੁਧਾਰ ਮੁਹਿੰਮ ਨੂੰ ਹੋਰ ਤੇਜ਼ ਕਰਨ, ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ ਦੇ ਹਰ ਪ੍ਰੋਜੈਕਟ ਨੂੰ ਲਾਗੂ ਕਰਨ ਵਿੱਚ ਆਪਣਾ ਪੂਰਾ ਯੋਗਦਾਨ ਪਾਉਣਗੇ। ਜ਼ਿਲ੍ਹੇ ਦੇ ਕਿਸੇ ਵੀ ਕਰਮਚਾਰੀ ਦਾ ਸਿੱਖਿਆ ਦਫ਼ਤਰ ਨਾਲ ਸੰਬੰਧਿਤ ਸਹੀ ਕੰਮ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ ਬੱਚਿਆਂ ਦੀ ਪੜ੍ਹਾਈ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। 
ਇਸ ਮੌਕੇ ਰਮਨਜੀਤ ਕੌਰ, ਪ੍ਰਿੰਸੀਪਲ ਦਰਸ਼ਨ ਸਿੰਘ, ਅੰਮ੍ਰਿਤਪਾਲ ਸਿੰਘ ਪਾਲੀ,ਡਿਪਟੀ ਡੀਈਓ ਮੋਗਾ ਗੁਰਦਿਆਲ ਸਿੰਘ ਅਤੇ ਨਿਸ਼ਾਨ ਸਿੰਘ,ਪ੍ਰਿੰਸੀਪਲ ਈਸ਼ਵਰ ਸਿੰਘ, ਚਰਨਜੀਤ ਸਿੰਘ, ਰਾਜੇਸ਼ਪਾਲ, ਵਰਿੰਦਰਜੀਤ ਸਿੰਘ ਬਿੱਟੂ, ਐਲਏ ਮਨਪਾਲ ਸਿੰਘ, ਸੁਪਰਡੈਂਟ ਰੇਸ਼ਮ ਸਿੰਘ, ਜਸਵਿੰਦਰ ਸਿੰਘ, ਰਵਿੰਦਰ ਸ਼ਰਮਾ, ਸਟੈਨੋ ਮਨਜੀਤ ਕੌਰ, ਡੀਐਸਐਮ ਰਾਜੇਸ਼ ਗੋਇਲ, ਬੀਐਨਓ ਹਰਪ੍ਰੀਤ ਕੌਰ, ਸੁਰੇਸ਼ਟਾ ਸ਼ਰਮਾ, ਜਸਵਿੰਦਰ ਸਿੰਘ, ਡੀਆਰਸੀ ਕਮਲਦੀਪ, ਮੀਡੀਆ ਕੋਆਰਡੀਨੇਟਰ ਹਰਵਿੰਦਰ ਰੋਮੀ,ਡਾਇਟ ਪ੍ਰਿੰਸੀਪਲ ਡਾ. ਮੁਨੀਸ਼ ਮੋਹਨ ਸ਼ਰਮਾ, ਪ੍ਰਿੰਸੀਪਲ ਵਸੁੰਧਰਾ ਕਪਿਲਾ, ਡੀਐਮ ਸਪੋਰਟਸ ਸਿਮਰਦੀਪ ਸਿੰਘ ਅਤੇ ਸਮੂਹ ਸਟਾਫ਼ ਹਾਜ਼ਰ ਰਿਹਾ।
 
Tags:

Advertisement

Latest News

ਹਰਿਆਣਾ ਵਿੱਚ ਮੀਂਹ ਦੀ ਭਵਿੱਖਬਾਣੀ ਕਰਦੇ ਹੋਏ,ਮੌਸਮ ਵਿਭਾਗ  ਨੇ Orange Alerts ਅਤੇ Yellow Alerts ਜਾਰੀ ਕੀਤੇ ਹਰਿਆਣਾ ਵਿੱਚ ਮੀਂਹ ਦੀ ਭਵਿੱਖਬਾਣੀ ਕਰਦੇ ਹੋਏ,ਮੌਸਮ ਵਿਭਾਗ ਨੇ Orange Alerts ਅਤੇ Yellow Alerts ਜਾਰੀ ਕੀਤੇ
Hisar,22,JUN,2025,(Azad Soch News):- ਹਰਿਆਣਾ ਦੇ ਪੰਜ ਜ਼ਿਲ੍ਹਿਆਂ ਵਿੱਚ ਸ਼ਨੀਵਾਰ ਨੂੰ ਮੀਂਹ ਪਿਆ,ਮੌਸਮ ਵਿਭਾਗ (Department of Meteorology) ਨੇ ਸੱਤ ਜ਼ਿਲ੍ਹਿਆਂ ਵਿੱਚ...
ਭਗਵਾਨ ਵਾਲਮੀਕਿ ਸ਼ੋਭਾ ਯਾਤਰਾ ਪ੍ਰਬੰਧਕ ਕਮੇਟੀ, ਚੰਡੀਗੜ੍ਹ ਦੇ ਚੇਅਰਮੈਨ ਦੀ ਕਾਰ 'ਤੇ ਚਲਾਈਆਂ ਗੋਲੀਆਂ,ਦੋ ਅਣਪਛਾਤੇ ਨੌਜਵਾਨਾਂ 'ਤੇ ਮਾਮਲਾ ਦਰਜ
ਬਿਹਾਰ 'ਚ ਸੀਬੀਆਈ ਦਾ ਛਾਪਾ
ਮੌਸਮ ਵਿਭਾਗ ਨੇ ਅੱਜ ਸੂਬੇ ਵਿੱਚ ਮੀਂਹ ਸਬੰਧੀ ਔਰੇਂਜ ਅਲਰਟ ਜਾਰੀ ਕੀਤਾ
ਈਰਾਨ ਅਤੇ ਇਜ਼ਰਾਈਲ ਦੀ ਜੰਗ ਵਿੱਚ ਹੁਣ ਅਮਰੀਕਾ ਵੀ ਸ਼ਾਮਲ,ਇਰਾਨ ਦੇ ਤਿੰਨ ਪਰਮਾਣੂ ਠਿਕਾਣਿਆਂ ਤੇ ਹਵਾਈ ਹਮਲਾ ਕੀਤਾ
ਵਿਰੋਧ ਪ੍ਰਦਰਸ਼ਨ ਵਿਦਿਆਰਥੀਆਂ ਦਾ ਮੌਲਿਕ ਅਧਿਕਾਰ, ਇਸ ਨੂੰ ਕਿਸੇ ਵੀ ਕੀਮਤ 'ਤੇ ਰੋਕਿਆ ਨਹੀਂ ਜਾ ਸਕਦਾ - ਮੀਤ ਹੇਅਰ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 22-06-2025 ਅੰਗ 621