ਯੁੱਧ ਨਸ਼ਿਆ ਵਿਰੁੱਧ ਮੁਹਿੰਮ ਪੰਜਾਬ ਸਰਕਾਰ ਦੇ ਉਪਰਾਲੇ ਨੇ ਸੂਬੇ ਵਿੱਚ ਨਸ਼ਿਆ ਨੂੰ ਠੱਲ ਪਾਉਣ ਦੇ ਨਵੇ ਕੀਰਤੀਮਾਨ ਸਥਾਪਿਤ ਕੀਤੇ- ਡਾ.ਸੰਜੀਵ ਗੌਤਮ
ਸ੍ਰੀ ਅਨੰਦਪੁਰ ਸਾਹਿਬ 17 ਜੁਲਾਈ ()
ਯੁੱਧ ਨਸ਼ਿਆ ਵਿਰੁੱਧ ਮੁਹਿੰਮ ਨੇ ਪੰਜਾਬ ਦੇ ਵਿੱਚ ਨਸ਼ਿਆ ਦੇ ਸੋਦਾਗਰਾਂ ਨੂੰ ਭਾਜੜਾ ਪਾ ਦਿੱਤੀਆਂ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰ ਅੰਦੇਸ਼ੀ ਸੋਚ ਕਾਰਨ ਹਜਾਰਾਂ ਨਸ਼ਾ ਤਸਕਰ ਜੇਲ੍ਹਾ ਵਿਚ ਡੱਕੇ ਗਏ ਹਨ, ਉਨ੍ਹਾਂ ਦੀਆਂ ਕਾਲੀਆ ਕਮਾਈਆਂ ਨਾਲ ਉਸਾਰੀਆਂ ਨਜਾਇਜ ਇਮਾਰਤਾਂ ਨਿਸਤੋਨਾਬੂਦ ਕੀਤੀਆ ਜਾ ਰਹੀਆਂ ਹਨ। ਇਹ ਬਦਲਦੇ ਪੰਜਾਬ ਦੀ ਮੂੰਹ ਬੋਲਦੀ ਤਸਵੀਰ ਹੈ।
ਇਹ ਪ੍ਰਗਟਾਵਾ ਡਾ.ਸੰਜੀਵ ਗੌਤਮ ਚੇਅਰਮੈਨ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਤੇ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਰੂਪਨਗਰ ਨੇ ਅੱਜ ਗੰਗੂਵਾਲ, ਸੱਧੇਵਾਲ, ਕਲੋਤਾ, ਰਾਮਪੁਰ, ਲੰਮਲੈਹੜੀ, ਬਣੀ, ਮਥੁਰਾ, ਗਰਾਂ, ਗਨਾਰੂ, ਅਗੰਮਪੁਰ, ਚੱਕ ਹੋਲਗੜ੍ਹ ਵਿਖੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਡਾ.ਗੌਤਮ ਨੇ ਦੱਸਿਆ ਕਿ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ, ਭਾਸ਼ਾ, ਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਦੀ ਅਗਵਾਈ ਵਿੱਚ ਇਹ ਨਸ਼ਾ ਮੁਕਤੀ ਯਾਤਰਾ ਅਰੰਭ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਖਿਲਾਫ ਜੰਗ ਨੂੰ ਪੂਰੀ ਗੰਭੀਰਤਾ ਨਾਲ ਲੜ ਰਹੀ ਹੈ ਅਤੇ ਇਸਦੇ ਲਈ ਜ਼ਮੀਨੀ ਪੱਧਰ 'ਤੇ ਜਾਗਰੂਕਤਾ ਫੈਲਾਉਣਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਨੇ ਕਿਹਾ ਕਿ ਮੇਰੀ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਉਹ ਆਪਣੀ ਅਵਾਜ ਬੁਲੰਦ ਕਰਨ ਤੇ ਆਪਣੇ ਇਲਾਕੇ ਵਿਚੋ ਨਸ਼ੇ ਦਾ ਖਾਤਮਾ ਕਰਨ। ਇਹ ਸਾਡੀ ਜਵਾਨੀ ਨੂੰ ਬਰਬਾਦ ਕਰਨ ਵਾਲੇ ਹੁਣ ਬਖਸ਼ੇ ਨਹੀ ਜਾਣਗੇ। ਉਨ੍ਹਾਂ ਨੇ ਕਿਹਾ ਕਿ ਨਸ਼ਿਆ ਦੀ ਸਪਲਾਈ ਲਾਈਨ ਤੋੜਨ ਦੀ ਜਰੂਰਤ ਹੈ, ਇਸ ਲਈ ਨਸ਼ਿਆ ਦੇ ਸੋਦਾਗਰ ਕਾਬੂ ਕਰਨ ਵਿਚ ਹੁਣ ਹੋਰ ਕੋਈ ਕਸਰ ਬਾਕੀ ਨਹੀ ਰਹਿਣ ਦਿੱਤੀ ਜਾਵੇਗੀ।
ਇਸ਼ਾਨ ਚੋਧਰੀ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਨੇ ਦੱਸਿਆ ਕਿ ਜਿਹੜੇ ਇਲਾਕੇ ਵਿੱਚ ਅਜਿਹੇ ਨਸ਼ਿਆ ਦੇ ਗ੍ਰਿਫਤ ਵਿਚ ਆਏ ਸਾਡੇ ਭਰਾ ਭੈਣ ਹਨ, ਉਨ੍ਹਾਂ ਨੂੰ ਹਮਦਰਦੀ ਦੀ ਜਰੂਰਤ ਹੈ, ਕਿਉਕਿ ਨਸ਼ਿਆ ਦੇ ਸੋਦਾਗਰਾਂ ਨੇ ਆਪਣੀ ਕੋਝੀਆ ਚਾਲਾ ਚੱਲ ਕੇ ਉਨ੍ਹਾਂ ਦਾ ਜੀਵਨ ਬਰਬਾਦ ਕਰਨ ਦਾ ਤਹੱਇਆ ਕੀਤਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਹਰ ਪਿੰਡ, ਸ਼ਹਿਰ, ਗਲੀ ਮੁਹੱਲੇ ਤੱਕ ਲੋਕਾਂ ਨੂੰ ਨਸ਼ਿਆ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਜਾਗਰੂਕ ਕਰਾਂਗੇ।
ਇਸ ਮੌਕੇ ਨਾਇਬ ਤਹਿਸੀਲਦਾਰ ਕਰਨਬੀਰ ਸਿੰਘ, ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ, ਹਿਤੇਸ ਸ਼ਰਮਾ ਦੀਪੂ ਕੋਆਰਡੀਨੇਟਰ ਯੁੱਧ ਨਸ਼ਿਆ ਵਿਰੁੱਧ, ਜੋਤੀ ਰਾਣਾ ਸਰਪੰਚ ਤੇ ਵੱਡੀ ਗਿਣਤੀ ਵਿਚ ਵੱਖ ਵੱਖ ਪਿੰਡਾਂ ਦੇ ਪਤਵੰਤੇ ਹਾਜ਼ਰ ਸਨ।


