ਮਹੀਨੇ ਦੋਰਾਨ ਲੋਕਾਂ ਨੂੰ ਸਿਹਤ ਸੇਵਾਵਾ ਦੇਣ ਵਾਲੇ ਡਾਕਟਰ ਅਤੇ ਸਟਾਫ ਨੂੰ ਕੀਤਾ ਸਨਮਾਨਿਤ

ਮਹੀਨੇ ਦੋਰਾਨ ਲੋਕਾਂ ਨੂੰ ਸਿਹਤ ਸੇਵਾਵਾ ਦੇਣ ਵਾਲੇ ਡਾਕਟਰ ਅਤੇ ਸਟਾਫ ਨੂੰ ਕੀਤਾ ਸਨਮਾਨਿਤ

ਫਾਜ਼ਿਲਕਾ 4 ਸਤੰਬਰ

ਸਿਹਤ ਵਿਭਾਗ ਵਿਚ ਸ਼ਲਾਘਾਯੋਗ ਵਿਭਾਗੀ ਸੇਵਾਵਾਂ ਨਿਭਾਉਣ ਵਾਲੇ ਕਰਮਚਾਰੀਆਂ ਦੀ ਹੋਂਸਲਾ ਅਫਜਾਈ ਕਰਨ ਲਈ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿਖੇ ਹਰ ਮਹੀਨੇ ਵਧੀਆ ਸਿਹਤ ਸੁਵਿਧਾ ਦੇਣ ਵਾਲੇ ਸਟਾਫ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਲੋੜੀ ਤਹਿਤ ਸਿਵਲ ਹਸਪਤਾਲ ਵਿਖੇ ਅਧਿਕਾਰੀਆਂ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਕਾਰਜ਼ਕਾਰੀ ਸਿਵਲ ਸਰਜਨ ਡਾਕਟਰ ਏਰਿਕ, ਸੀਨੀਅਰ ਮੈਡੀਕਲ ਅਫਸਰ ਡਾ. ਰੋਹਿਤ ਗੋਇਲਐਮ ਐਮ ਓ ਡਾਕਟਰ ਵਿਕਾਸ ਗਾਂਧੀ ਆਦਿ ਵਿਸ਼ੇਸ਼ ਤੌਰ ਤੇ ਹਾਜਰ ਰਹੇ।

ਡਾਕਟਰ ਏਰਿਕ ਨੇ ਸਨਮਾਨਿਤ ਹੋਣ ਵਾਲੇ ਸਮੂਹ ਕਰਮਚਾਰੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਭਵਿੱਖ ਲਈ ਹੋਰ ਮਿਹਨਤ ਤੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣ। ਉਨ੍ਹਾਂ ਬਾਕੀ ਅਧਿਕਾਰੀਆਂ ਕਰਮਚਾਰੀਆਂ ਨੂੰ ਵੀ ਕਿਹਾ ਕਿ ਉਨ੍ਹਾਂ ਲਈ ਸਮੂਹ ਅਧਿਕਾਰੀ ਕਰਮਚਾਰੀ ਸਨਮਾਨ ਦੇ ਹੱਕਦਾਰ ਹਨ ਕਿ ਉਹ ਆਪਣੀਆਂ  ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਹਨਉਹ ਹੋਰ ਵੀ ਮਿਹਨਤ ਤੇ ਤਨਦੇਹੀ ਨਾਲ ਡਿਊਟੀ ਨਿਭਾਉਣ ਤਾਂਕਿ ਭਵਿੱਖ ਵਿਚ ਉਹ ਵੀ ਸਨਮਾਨਿਤ ਕੀਤੇ ਜਾ ਸਕਣ।

ਜਾਣਕਾਰੀ ਦਿੰਦਿਆਂ ਡਾਕਟਰ ਰੋਹਿਤ ਗੋਇਲ ਨੇ ਦੱਸਿਆ ਹਸਪਤਾਲ ਵਿਖੇ ਹੁਣ ਹਰ ਮਹੀਨੇ ਸਟਾਫ ਦੀ ਕਾਰਗੁਜ਼ਾਰੀ ਦੇ ਆਧਾਰ ਤੇ ਸਨਮਾਨਿਤ ਕੀਤਾ ਜਾਵੇਗਾ ਤਾਂਕਿ ਹੋਰਾਂ ਦਾ ਵੀ ਹੌਸਲਾ ਵਧੇ। ਉਹਨਾਂ ਨੇ ਦੱਸਿਆ ਕਿ ਇਨ੍ਹਾਂ ਸਨਮਾਨਿਤ ਹੋਣ ਵਾਲੇ ਅਧਿਕਾਰੀਆਂ ਕਰਮਚਾਰੀਆਂ ਵਿੱਚ ਮੈਡੀਕਲ ਅਫਸਰ ਡਾ. ਨਿਸ਼ਾਂਤ ਸੇਤੀਆਸਟਾਫ ਨਰਸ ਰੂਬੀਨਰਸਿੰਗ ਸਿਸਟਰ ਸੁਨੀਤਾ ਰਾਣੀਰਿਧਮਮਮਤਾ ਰਾਣੀਵਿਜੇ ਕੁਮਾਰਓਮ ਪ੍ਰਕਾਸ਼ ਨੂੰ ਸਨਮਾਨਿਤ ਕੀਤਾ ਗਿਆ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਈਈ ਹਰਮੀਤ ਸਿੰਘ,  ਦਿਵੇਸ਼ ਕੁਮਾਰ ਬੀਸੀਸੀ ਸੁਖਦੇਵ ਸਿੰਘ ਹਾਜਰ ਸਨ।

Tags:

Advertisement

Latest News

ਵਿਧਾਇਕ ਰਮਨ ਅਰੋੜਾ ਨੇ ਸਿਹਤਮੰਦ ਜੀਵਨਸ਼ੈਲੀ ਤੇ ਰਿਵਾਇਤੀ ਖਾਣੇ ਦੀ ਮਹੱਤਤਾ ’ਤੇ ਦਿੱਤਾ ਜ਼ੋਰ ਵਿਧਾਇਕ ਰਮਨ ਅਰੋੜਾ ਨੇ ਸਿਹਤਮੰਦ ਜੀਵਨਸ਼ੈਲੀ ਤੇ ਰਿਵਾਇਤੀ ਖਾਣੇ ਦੀ ਮਹੱਤਤਾ ’ਤੇ ਦਿੱਤਾ ਜ਼ੋਰ
ਜਲੰਧਰ, 15 ਮਾਰਚ : ਵਿਧਾਇਕ ਰਮਨ ਅਰੋੜਾ ਨੇ ਸ਼ਨੀਵਾਰ ਨੂੰ ਫੂਡ ਅਤੇ ਡਰੱਗ ਅਡਮਿਨੀਸਟ੍ਰੇਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਏ ਗਏ...
ਭਾਜਪਾ ਆਪਣੇ ਰਾਜਨੀਤਿਕ ਵਿਰੋਧੀਆਂ ਨੂੰ ਖ਼ਤਮ ਕਰਨ ਲਈ ਹੱਦਬੰਦੀ ਨੂੰ ਵਰਤ ਰਹੀ ਹੈ: ਮੁੱਖ ਮੰਤਰੀ
ਪੰਜਾਬ ਸਰਕਾਰ 5.3 ਕਰੋੜ ਰੁਪਏ ਦੀ ਲਾਗਤ ਨਾਲ ਖ਼ਰੀਦੇਗੀ ਸੈਕਸਡ ਸੀਮਨ ਦੀਆਂ 2 ਲੱਖ ਖੁਰਾਕਾਂ: ਖੁੱਡੀਆਂ
ਪੰਜਾਬ ਪੁਲਿਸ ਵੱਲੋਂ ਬਿਹਾਰ ਤੋਂ ਬੀ.ਕੇ.ਆਈ. ਅੱਤਵਾਦੀ ਮਾਡਿਊਲ ਦੇ ਤਿੰਨ ਕਾਰਕੁਨ ਗ੍ਰਿਫ਼ਤਾਰ
ਪੰਜਾਬ ਸਰਕਾਰ ਦੀਆਂ ਪਿਛਲੇ 3 ਸਾਲਾਂ ਦੇ ਦੌਰਾਨ ਬਿਜਲੀ ਖੇਤਰ ਵਿੱਚ ਪ੍ਰਾਪਤੀਆਂ
ਭਾਜਪਾ ਆਪਣੇ ਰਾਜਨੀਤਿਕ ਵਿਰੋਧੀਆਂ ਨੂੰ ਖ਼ਤਮ ਕਰਨ ਲਈ ਹੱਦਬੰਦੀ ਨੂੰ ਵਰਤ ਰਹੀ ਹੈ: ਮੁੱਖ ਮੰਤਰੀ
ਲਾਅ ਐਂਡ ਆਰਡਰ ਖ਼ਰਾਬ ਕਰਨ ਵਾਲਿਆਂ 'ਤੇ ਹੋਵੇਗੀ ਸਖ਼ਤ ਕਾਰਵਾਈ - 'ਆਪ' ਆਗੂ ਨੀਲ ਗਰਗ