ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਰਹਿੰਦੀ ਦੁਨੀਆਂ ਤੱਕ ਸਮੁੱਚੀ ਮਾਨਵਤਾ ਨੂੰ ਸੇਧ ਦਿੰਦੀਆਂ ਰਹਿਣਗੀਆਂ- ਹਰਜੋਤ ਸਿੰਘ ਬੈਂਸ

ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਰਹਿੰਦੀ ਦੁਨੀਆਂ ਤੱਕ ਸਮੁੱਚੀ ਮਾਨਵਤਾ ਨੂੰ ਸੇਧ ਦਿੰਦੀਆਂ ਰਹਿਣਗੀਆਂ- ਹਰਜੋਤ ਸਿੰਘ ਬੈਂਸ

ਨੰਗਲ 1 ਫਰਵਰੀ: ਸ. ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ
ਪੰਜਾਬ ਨੇ ਅੱਜ ਸ੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਦੇ ਪਾਵਨ ਮੌਕੇ ਕਲਸੇੜਾ, ਪੱਟੀ ਤੇ ਭਨਾਮ ਪਿੰਡਾਂ ਵਿੱਚ ਕਰਵਾਏ ਸਮਾਗਮਾਂ ਵਿੱਚ ਹਾਜ਼ਰੀ ਭਰੀ।
     ਕੈਬਨਿਟ ਮੰਤਰੀ ਨੇ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੂੰ ਯਾਦ ਕਰਦਿਆਂ ਕਿਹਾ ਕਿ ਗੁਰੂ ਜੀ ਦੀਆਂ ਸਿੱਖਿਆਵਾਂ ਰਹਿੰਦੀ ਦੁਨੀਆਂ ਤੱਕ ਸਮੁੱਚੀ ਮਾਨਵਤਾ ਨੂੰ ਸੇਧ ਦਿੰਦੀਆਂ ਰਹਿਣਗੀਆਂ। ਇਸ ਦੌਰਾਨ ਇਲਾਕਾ ਨਿਵਾਸੀਆਂ ਨੇ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸਨਮਾਨਿਤ ਵੀ ਕੀਤਾ।  ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਭਨਾਮ,ਪੱਟੀ ਤੇ ਕਲਸੇੜਾ ਵਿਖੇ ਗੁਰੂ ਰਵਿਦਾਸ ਜੀ ਦੀਆ ਸੰਸਥਾਵਾਂ ਨੂੰ ਪੰਜ ਪੰਜ ਲੱਖ ਰੁਪਏ ਦਿੱਤੇ ਤਾਂ ਜੋ ਵਿਕਾਸ ਦੇ ਕੰਮ ਕਰਵਾਏ ਜਾ ਸਕਣ।
    ਗੁਰੂ ਰਵਿਦਾਸ ਮੰਦਿਰ ਵਿੱਚ ਕਰਵਾਏ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਸਮਾਜ ਨੂੰ ਸਮਾਨਤਾ, ਭਰਾਤਰੀਭਾਵ, ਪ੍ਰੇਮ ਅਤੇ ਮਨੁੱਖਤਾ ਦੇ ਰਾਹ ‘ਤੇ ਤੁਰਨ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਕਿਹਾ ਕਿ ਗੁਰੂ ਜੀ ਦੀਆਂ ਸਿੱਖਿਆਵਾਂ ਸਿਰਫ਼ ਪੰਜਾਬ ਜਾਂ ਭਾਰਤ ਵਾਸੀਆਂ ਲਈ ਹੀ ਨਹੀਂ ਸਗੋਂ ਪੂਰੀ ਦੁਨੀਆਂ ਤੇ ਮਾਨਵਤਾ ਲਈ ਮਾਰਗਦਰਸ਼ਕ ਹਨ ਅਤੇ ਮਨੁੱਖਤਾ ਨੂੰ ਹਮੇਸ਼ਾਂ ਨੇਕੀ, ਇਮਾਨਦਾਰੀ ਅਤੇ ਸੇਵਾ ਦੀ ਪ੍ਰੇਰਣਾ ਦਿੰਦੀਆਂ ਰਹਿਣਗੀਆਂ।
    ਇਸ ਮੌਕੇ ਡਾਕਟਰ ਸੰਜੀਵ ਗੌਤਮ ਜ਼ਿਲ੍ਹਾ ਪ੍ਰਧਾਨ ਰੂਪਨਗਰ ਆਮ ਆਦਮੀ ਪਾਰਟੀ, ਪੱਮੂ ਢਿੱਲੋ ਬਲਾਕ ਪ੍ਰਧਾਨ, ਨਿਤਿਨ ਬਲਾਕ ਪ੍ਰਧਾਨ, ਗੁਰਬਖਸ਼ ਕੌਰ ਭਨਾਮ ਜ਼ਿਲ੍ਹਾ ਪਰਿਸ਼ਦ ਮੈਂਬਰ, ਰਾਕੇਸ਼ ਵਰਮਾ ਮੈਂਬਰ ਸਵਰਨਕਾਰ ਬੋਰਡ, ਸੀਮਾ ਦੇਵੀ ਬਲਾਕ ਸੰਮਤੀ ਮੈਂਬਰ, ਸੁੱਖਵਿੰਦਰ ਰਾਏਪੁਰ ਸਰਪੰਚ, ਜਸਵਿੰਦਰ ਭੰਗਲ ਬਲਾਕ ਪ੍ਰਧਾਨ, ਰਵੀ ਸਰਪੰਚ, ਮੈਡਮ ਪਿੰਕੀ ਸ਼ਰਮਾ,ਕਾਲਾ ਛੋਕਰ ਬਲਾਕ ਪ੍ਰਧਾਨ,ਮਨਿੰਦਰ ਕੈਫ, ਮਨਜੀਤ ਬਲਾਕ ਸੰਮਤੀ ਮੈਂਬਰ,ਰਣਜੀਤ ਬੱਗਾ ਬਲਾਕ ਪ੍ਰਧਾਨ ਐੱਸ.ਸੀ ਵਿੰਗ, ਨਰਿੰਦਰ ਨਿੰਦੀ,ਬਲਰਾਮ ਰਾਣਾ,ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ। 

Advertisement

Latest News

ਕੇਂਦਰ ਨੇ ਐਮਐਸਪੀ ਤੋਂ ਮੂੰਹ ਮੋੜਿਆ, ਮੰਡੀ ਅਤੇ ਖੇਤੀਬਾੜੀ ਬੁਨਿਆਦੀ ਢਾਂਚੇ ਦੀਆਂ ਜਰੂਰਤਾਂ ਨੂੰ ਕੀਤਾ ਨਜ਼ਰਅੰਦਾਜ਼: ਵਿੱਤ ਮੰਤਰੀ ਕੇਂਦਰ ਨੇ ਐਮਐਸਪੀ ਤੋਂ ਮੂੰਹ ਮੋੜਿਆ, ਮੰਡੀ ਅਤੇ ਖੇਤੀਬਾੜੀ ਬੁਨਿਆਦੀ ਢਾਂਚੇ ਦੀਆਂ ਜਰੂਰਤਾਂ ਨੂੰ ਕੀਤਾ ਨਜ਼ਰਅੰਦਾਜ਼: ਵਿੱਤ ਮੰਤਰੀ
*ਕੇਂਦਰੀ ਬਜਟ ਨੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨਾਲ ਫਿਰ ਕੀਤਾ ਧੋਖਾ: ਹਰਪਾਲ ਚੀਮਾ*   *ਕੇਂਦਰ ਨੇ ਐਮਐਸਪੀ ਤੋਂ ਮੂੰਹ ਮੋੜਿਆ,...
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਨੂੰ ਮੋਹਾਲੀ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਉਡਾਣਾਂ ਵਧਾਉਣ ਦੀ ਅਪੀਲ ਕੀਤੀ
ਕੇਂਦਰੀ ਬਜਟ ਨੇ ਪੰਜਾਬ ਨੂੰ ਫਿਰ ਕੀਤਾ ਨਿਰਾਸ਼: ਮੁੱਖ ਮੰਤਰੀ ਭਗਵੰਤ ਮਾਨ
ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਕੇਂਦਰੀ ਬਜਟ ’ਤੇ ਪ੍ਰਗਟਾਈ ਨਿਰਾਸ਼ਾ, ਪੰਜਾਬ ਅਤੇ ਕਿਸਾਨਾਂ ਨੂੰ ਅੱਖੋਂ ਪਰੋਖੇ ਕਰਨ ਦਾ ਦਿੱਤਾ ਹਵਾਲਾ
ਕੇਂਦਰੀ ਬਜਟ 'ਤੇ ਆਮ ਆਦਮੀ ਪਾਰਟੀ ਪੰਜਾਬ ਦੀ ਪ੍ਰਤੀਕਿਰਿਆ
ਕੇਂਦਰੀ ਬਜਟ ਨੇ ਪੰਜਾਬ ਨੂੰ ਫਿਰ ਕੀਤਾ ਨਿਰਾਸ਼: ਮੁੱਖ ਮੰਤਰੀ ਭਗਵੰਤ ਮਾਨ
ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਨੇ ਭਗਤੀ ਭਾਵ ਦੇ ਨਾਲ ਸਮਾਜ ਅੰਦਰ ਬਰਾਬਰਤਾ ਲਿਆਉਣ ਦਾ ਸੁਨੇਹਾ ਦਿੱਤਾ – ਵਿਧਾਇਕ ਰਜਿੰਦਰਪਾਲ ਕੌਰ ਛੀਨਾ