ਵੱਖ ਵੱਖ ਧਾਰਮਿਕ ਆਗੂਆਂ ਨੇ ਬਿਕਰਾਊਰ ਕਾਲਜ ਦਾ ਰੱਖਿਆ ਨੀਂਹ ਪੱਥਰ - ਧਾਲੀਵਾਲ

ਵੱਖ ਵੱਖ ਧਾਰਮਿਕ ਆਗੂਆਂ ਨੇ ਬਿਕਰਾਊਰ ਕਾਲਜ ਦਾ  ਰੱਖਿਆ ਨੀਂਹ ਪੱਥਰ - ਧਾਲੀਵਾਲ

ਅਜਨਾਲਾ, 1 ਫਰਵਰੀ

     ਮੁੱਖ ਮੰਤਰੀ ਪੰਜਾਬ ਨੇ 19  ਜਨਵਰੀ ਨੂੰ ਭਾਰਤ ਪਾਕਿਸਤਾਨ ਸਰਹੱਦ ਨਾਲ ਲੱਗਦੇ ਇਸ ਸਰਹੱਦੀ ਖੇਤਰ ਦੇ ਪਿੰਡ ਬਿਕਰਾਊਰ ਵਿਖੇ 15 ਕਰੋੜ ਰੁਪਏ ਦੀ ਲਾਗਤ ਨਾਲ਼ ਬ੍ਰਹਮ ਗਿਆਨ ਬਾਬਾ ਗਮ ਚੁੱਕ ਜੀ ਦੀ ਯਾਦ ਵਿੱਚ ਸਰਕਾਰੀ ਡਿਗਰੀ/ਵੋਕੇਸ਼ਨਲ ਟ੍ਰੇਨਿੰਗ ਕਾਲਜ ਬਿਕਰਾਊਰ ਦਾ ਨੀਂਹ ਪੱਥਰ ਵਰਚੁਲੀ ਤੌਰ ਤੇ ਰੱਖਿਆ ਗਿਆ ਸੀਅੱਜ ਉਸੇ ਹੀ ਕਾਲਜ ਦਾ  ਨੀਂਹ ਪੱਥਰ ਜਿਲੇ ਦੇ ਵੱਖ-ਵੱਖ ਧਾਰਮਿਕ ਆਗੂਆਂ ਵੱਲੋਂ ਜਮੀਨੀ ਤੌਰ ਤੇ ਰੱਖਿਆ ਗਿਆ। ਇਸ ਮੌਕੇ ਅੱਜ ਵੱਖ ਵੱਖ ਧਰਮਾਂ ਦੇ ਆਗੂ ਸਹਿਬਾਨ ਮੌਲਾਨਾ ਹਾਮਿਦ ਹੁਸੈਨਇਮਾਮ ਜਾਮਾ ਮਸਜਿਦ ਅੰਮ੍ਰਿਤਸਰਗੁਰਦੁਆਰਾ ਸਾਹਿਬ ਬਿਕਰਾਊਰ ਦੇ ਗ੍ਰੰਥੀ ਭਾਈ ਸੁਖਵੰਤ ਸਿੰਘ ਅਤੇ ਭਾਈ ਹਰਭਜਨ ਸਿੰਘਪੰਡਿਤ ਸਤਿਆ ਪ੍ਰਕਾਸ਼ ਜੀ ਅਜਨਾਲਾਫਾਦਰ ਅਨੀਸ਼ ਜੀ ਦੀ ਹਾਜ਼ਰੀ ਵਿੱਚ ਜਮੀਨੀ ਨੀਂਹ ਪੱਥਰ ਰੱਖਿਆ ਗਿਆ ਅਤੇ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਗਿਆ।

     ਵਿਧਾਇਕ ਸ ਕੁਲਦੀਪ ਸਿੰਘ ਧਾਲੀਵਾਲ ਕਿਹਾ ਕਿ ਅਜਨਾਲਾ ਅਤੇ ਅੰਮ੍ਰਿਤਸਰ ਤੋਂ ਦੂਰ ਇਸ ਇਲਾਕੇ ਦੇ ਵਿੱਚ ਰਹਿੰਦੀ ਰਾਅ ਸਿੱਖ ਬਰਾਦਰੀ ਜੋ ਕਿ ਬੜੇ ਕਿਰਤੀ ਲੋਕ ਹਨ ਦੇ ਬੱਚੇ ਇਸ ਕਾਲਜ ਦੇ ਬਣਨ ਨਾਲ ਪੜ ਕੇ ਦੁਨੀਆ ਦੇ ਨਾਲ ਰਲਣਗੇ।  ਉਹਨਾਂ ਦੱਸਿਆ ਕਿ 15 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਕਾਲਜ ਦਾ ਨਿਰਮਾਣ ਅੱਜ ਤੋਂ ਸ਼ੁਰੂ ਹੋ ਗਿਆ ਹੈ।

 ਉਹਨਾਂ ਕਿਹਾ ਕਿ ਮੈਂ ਬਿਕਰਾਉਰ ਪੰਚਾਇਤ ਦਾ ਖਾਸ ਤੌਰ ਤੇ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਕਾਲਜ ਬਣਾਉਣ ਲਈ 15 ਏਕੜ ਜਮੀਨ ਬਿਲਕੁਲ ਮੁਫਤ ਸਰਕਾਰ ਨੂੰ ਦਿੱਤੀ। ਉਹਨਾਂ ਕਿਹਾ ਕਿ ਇਹ ਕਾਲਜ ਖੁੱਲਣ ਦੇ ਨਾਲ ਇਸ ਇਲਾਕੇ ਦੇ ਬੱਚਿਆਂ ਦੀ ਤਕਦੀਰ ਬਦਲੇਗੀ ਅਤੇ ਚੰਗੇ ਭਵਿੱਖ ਦੇ ਰਾਹ ਸਾਡੇ ਬੱਚੇ ਪੈਣਗੇ।

ਇਸ ਮੌਕੇ  ਪਿੰਡ ਬਿਕਰਾਊਰ ਦੇ ਸਰਪੰਚ ਲਖਬੀਰ ਸਿੰਘ ਲੱਖਾ ਸਮੁੱਚੀ ਪੰਚਾਇਤ ਮੈਂਬਰਇਲਾਕੇ ਦੇ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਪੰਚ ਸਾਹਿਬਾਨ ਅਤੇ ਆਮ ਆਦਮੀ ਪਾਰਟੀ ਦੇ ਆਗੂ ਸਹਿਬਾਨ ਵੀ ਹਾਜ਼ਿਰ ਸਨ। 

Advertisement

Latest News

ਕੇਂਦਰ ਨੇ ਐਮਐਸਪੀ ਤੋਂ ਮੂੰਹ ਮੋੜਿਆ, ਮੰਡੀ ਅਤੇ ਖੇਤੀਬਾੜੀ ਬੁਨਿਆਦੀ ਢਾਂਚੇ ਦੀਆਂ ਜਰੂਰਤਾਂ ਨੂੰ ਕੀਤਾ ਨਜ਼ਰਅੰਦਾਜ਼: ਵਿੱਤ ਮੰਤਰੀ ਕੇਂਦਰ ਨੇ ਐਮਐਸਪੀ ਤੋਂ ਮੂੰਹ ਮੋੜਿਆ, ਮੰਡੀ ਅਤੇ ਖੇਤੀਬਾੜੀ ਬੁਨਿਆਦੀ ਢਾਂਚੇ ਦੀਆਂ ਜਰੂਰਤਾਂ ਨੂੰ ਕੀਤਾ ਨਜ਼ਰਅੰਦਾਜ਼: ਵਿੱਤ ਮੰਤਰੀ
*ਕੇਂਦਰੀ ਬਜਟ ਨੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨਾਲ ਫਿਰ ਕੀਤਾ ਧੋਖਾ: ਹਰਪਾਲ ਚੀਮਾ*   *ਕੇਂਦਰ ਨੇ ਐਮਐਸਪੀ ਤੋਂ ਮੂੰਹ ਮੋੜਿਆ,...
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਨੂੰ ਮੋਹਾਲੀ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਉਡਾਣਾਂ ਵਧਾਉਣ ਦੀ ਅਪੀਲ ਕੀਤੀ
ਕੇਂਦਰੀ ਬਜਟ ਨੇ ਪੰਜਾਬ ਨੂੰ ਫਿਰ ਕੀਤਾ ਨਿਰਾਸ਼: ਮੁੱਖ ਮੰਤਰੀ ਭਗਵੰਤ ਮਾਨ
ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਕੇਂਦਰੀ ਬਜਟ ’ਤੇ ਪ੍ਰਗਟਾਈ ਨਿਰਾਸ਼ਾ, ਪੰਜਾਬ ਅਤੇ ਕਿਸਾਨਾਂ ਨੂੰ ਅੱਖੋਂ ਪਰੋਖੇ ਕਰਨ ਦਾ ਦਿੱਤਾ ਹਵਾਲਾ
ਕੇਂਦਰੀ ਬਜਟ 'ਤੇ ਆਮ ਆਦਮੀ ਪਾਰਟੀ ਪੰਜਾਬ ਦੀ ਪ੍ਰਤੀਕਿਰਿਆ
ਕੇਂਦਰੀ ਬਜਟ ਨੇ ਪੰਜਾਬ ਨੂੰ ਫਿਰ ਕੀਤਾ ਨਿਰਾਸ਼: ਮੁੱਖ ਮੰਤਰੀ ਭਗਵੰਤ ਮਾਨ
ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਨੇ ਭਗਤੀ ਭਾਵ ਦੇ ਨਾਲ ਸਮਾਜ ਅੰਦਰ ਬਰਾਬਰਤਾ ਲਿਆਉਣ ਦਾ ਸੁਨੇਹਾ ਦਿੱਤਾ – ਵਿਧਾਇਕ ਰਜਿੰਦਰਪਾਲ ਕੌਰ ਛੀਨਾ