ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਵਧਾਉਣ ਲਈ ਕੱਢੀ ਗਈ ‘ਪ੍ਰਚਾਰ ਵੈਨ’ ਦਾ ਕੈਰੋਂ ਵਿਖੇ ਸਫ਼ਲਤਾਪੂਰਵਕ ਸਮਾਪਨ

ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਵਧਾਉਣ ਲਈ ਕੱਢੀ ਗਈ ‘ਪ੍ਰਚਾਰ ਵੈਨ’ ਦਾ ਕੈਰੋਂ ਵਿਖੇ ਸਫ਼ਲਤਾਪੂਰਵਕ ਸਮਾਪਨ

ਤਰਨ ਤਾਰਨ 31 ਜਨਵਰੀ (      )-
ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਅਤੇ ਸਿੱਖਿਆ ਮੰਤਰੀ ਸ੍ਰ ਹਰਜੋਤ ਸਿੰਘ ਬੈਂਸ ਦੀ ਅਣਥੱਕ ਮਿਹਨਤ ਸਦਕਾ ਚਲਾਈ ਗਈ ‘ਦਾਖ਼ਲਾ ਪ੍ਰਚਾਰ ਵੈਨ’ ਆਪਣੇ ਤੀਸਰੇ ਅਤੇ ਆਖਰੀ ਦਿਨ ਸੁਰ ਸਿੰਘ ਤੋਂ ਰਵਾਨਾ ਹੋ ਕੇ ਵੱਖ-ਵੱਖ ਪਿੰਡਾਂ ਵਿੱਚ ਜਾਗਰੂਕਤਾ ਫੈਲਾਉਣ ਤੋਂ ਬਾਅਦ ਕੈਰੋਂ ਵਿਖੇ ਸਮਾਪਤ ਹੋਈ। ਇਸ ਵੈਨ ਨੂੰ ਸ੍ਰ ਹਰਜੀਤ ਸਿੰਘ ਬੁਰਜ (ਪੀ.ਏ.) ਅਤੇ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਭਿੱਖੀਵਿੰਡ ਸ੍ਰ ਜਸਵਿੰਦਰ ਸਿੰਘ ਸੰਧੂ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰ./ਐਲੀ.) ਸ੍ਰ ਸਤਿਨਾਮ ਸਿੰਘ ਬਾਠ ਦੀ ਅਗਵਾਈ ਹੇਠ ਇਸ ਪ੍ਰਚਾਰ ਵੈਨ ਨੇ ਅੱਜ ਜ਼ਿਲ੍ਹੇ ਦੇ ਤਿੰਨ ਪ੍ਰਮੁੱਖ ਬਲਾਕਾਂ— ਭਿੱਖੀਵਿੰਡ, ਵਲਟੋਹਾ ਅਤੇ ਪੱਟੀ ਨੂੰ ਕਵਰ ਕੀਤਾ। ਇਹ ਵੈਨ ਸੁਰ ਸਿੰਘ ਤੋਂ ਸ਼ੁਰੂ ਹੋ ਕੇ ਭਿੱਖੀਵਿੰਡ, ਅਲਗੋ ਕੋਠੀ, ਅਮਰਕੋਟ, ਵਲਟੋਹਾ, ਬਹਾਦਰ ਨਗਰ, ਜੋਧ ਸਿੰਘ ਵਾਲਾ, ਭੰਗਾਲਾ, ਤੂਤ, ਕੋਟ ਬੁੱਢਾ, ਆਂਸਲ ਅਤੇ ਪੱਟੀ ਤੋਂ ਹੁੰਦੀ ਹੋਈ ਕੈਰੋਂ ਵਿਖੇ ਪਹੁੰਚੀ, ਜਿੱਥੇ ਇਸ ਦਾ ਰਸਮੀ ਸਮਾਪਨ ਕੀਤਾ ਗਿਆ। ਇਸ ਮੌਕੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ  ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਭਿੱਖੀਵਿੰਡ ਸ੍ਰ ਜਸਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦਾ ਕਾਇਆ-ਕਲਪ ਕੀਤਾ ਗਿਆ ਹੈ ਅਤੇ ਵਿਦਿਆਰਥੀਆਂ ਨੂੰ ਅਣਗਿਣਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦਾ ਦਾਖ਼ਲਾ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਕਰਵਾਉਣ ਤਾਂ ਜੋ ਉਹ ਮਿਆਰੀ ਸਿੱਖਿਆ ਦਾ ਲਾਭ ਲੈ ਸਕਣ। ਇਸ ਮੌਕੇ  ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਵਲਟੋਹਾ ਸ੍ਰੀ ਪਾਰਸ ਕੁਮਾਰ,  ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਪੱਟੀ ਸ੍ਰ ਮਨਜਿੰਦਰ ਸਿੰਘ ਢਿੱਲੋਂ ਤੋਂ ਇਲਾਵਾ  ਡੀ.ਆਰ.ਸੀ. ਅਨੂਪ ਸਿੰਘ ਮੈਣੀ,  ਪ੍ਰਿੰਸੀਪਲ ਰੀਟਾ ਮਹਾਜਨ, ਐਚ.ਟੀ. ਮਨਜੀਤ ਸਿੰਘ, ਸੀ.ਐਚ.ਟੀ. ਰਾਜੇਸ਼ ਕੁਮਾਰ, ਸੁਖਬੀਰ ਸਿੰਘ ਸੰਧੂ, ਗੁਰਭੇਜ ਸਿੰਘ, ਲਖਬੀਰ ਸਿੰਘ, ਦਰਸ਼ਨ ਸਿੰਘ ਬਲੇਰ ਅਤੇ ਕੰਵਲਜੀਤ ਕੌਰ, ਸਰਪੰਚ ਰਾਜਬੀਰ ਸਿੰਘ ਸੁਰ ਸਿੰਘ, ਸਰਪੰਚ ਦਿਲਬਾਗ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਵਿੰਦਰ ਸਿੰਘ ਮਾਣਾ ਅਤੇ ਹੋਰ ਸਥਾਨਕ ਆਗੂ ਤੇ ਅਧਿਆਪਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਅਧਿਆਪਕਾਂ ਨੇ ਪਿੰਡ-ਪਿੰਡ ਜਾ ਕੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਅਤੇ ਨਵੇਂ ਸੈਸ਼ਨ ਲਈ ਦਾਖ਼ਲੇ ਸਬੰਧੀ ਜਾਣਕਾਰੀ ਸਾਂਝੀ ਕੀਤੀ। 

Advertisement

Latest News

ਕੇਂਦਰ ਨੇ ਐਮਐਸਪੀ ਤੋਂ ਮੂੰਹ ਮੋੜਿਆ, ਮੰਡੀ ਅਤੇ ਖੇਤੀਬਾੜੀ ਬੁਨਿਆਦੀ ਢਾਂਚੇ ਦੀਆਂ ਜਰੂਰਤਾਂ ਨੂੰ ਕੀਤਾ ਨਜ਼ਰਅੰਦਾਜ਼: ਵਿੱਤ ਮੰਤਰੀ ਕੇਂਦਰ ਨੇ ਐਮਐਸਪੀ ਤੋਂ ਮੂੰਹ ਮੋੜਿਆ, ਮੰਡੀ ਅਤੇ ਖੇਤੀਬਾੜੀ ਬੁਨਿਆਦੀ ਢਾਂਚੇ ਦੀਆਂ ਜਰੂਰਤਾਂ ਨੂੰ ਕੀਤਾ ਨਜ਼ਰਅੰਦਾਜ਼: ਵਿੱਤ ਮੰਤਰੀ
*ਕੇਂਦਰੀ ਬਜਟ ਨੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨਾਲ ਫਿਰ ਕੀਤਾ ਧੋਖਾ: ਹਰਪਾਲ ਚੀਮਾ*   *ਕੇਂਦਰ ਨੇ ਐਮਐਸਪੀ ਤੋਂ ਮੂੰਹ ਮੋੜਿਆ,...
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਨੂੰ ਮੋਹਾਲੀ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਉਡਾਣਾਂ ਵਧਾਉਣ ਦੀ ਅਪੀਲ ਕੀਤੀ
ਕੇਂਦਰੀ ਬਜਟ ਨੇ ਪੰਜਾਬ ਨੂੰ ਫਿਰ ਕੀਤਾ ਨਿਰਾਸ਼: ਮੁੱਖ ਮੰਤਰੀ ਭਗਵੰਤ ਮਾਨ
ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਕੇਂਦਰੀ ਬਜਟ ’ਤੇ ਪ੍ਰਗਟਾਈ ਨਿਰਾਸ਼ਾ, ਪੰਜਾਬ ਅਤੇ ਕਿਸਾਨਾਂ ਨੂੰ ਅੱਖੋਂ ਪਰੋਖੇ ਕਰਨ ਦਾ ਦਿੱਤਾ ਹਵਾਲਾ
ਕੇਂਦਰੀ ਬਜਟ 'ਤੇ ਆਮ ਆਦਮੀ ਪਾਰਟੀ ਪੰਜਾਬ ਦੀ ਪ੍ਰਤੀਕਿਰਿਆ
ਕੇਂਦਰੀ ਬਜਟ ਨੇ ਪੰਜਾਬ ਨੂੰ ਫਿਰ ਕੀਤਾ ਨਿਰਾਸ਼: ਮੁੱਖ ਮੰਤਰੀ ਭਗਵੰਤ ਮਾਨ
ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਨੇ ਭਗਤੀ ਭਾਵ ਦੇ ਨਾਲ ਸਮਾਜ ਅੰਦਰ ਬਰਾਬਰਤਾ ਲਿਆਉਣ ਦਾ ਸੁਨੇਹਾ ਦਿੱਤਾ – ਵਿਧਾਇਕ ਰਜਿੰਦਰਪਾਲ ਕੌਰ ਛੀਨਾ