ਇਸ ਵਾਰ ਵੋਟਾਂ ਪਵਾਉਣ ਦੇ ਨਾਲ –ਨਾਲ ਵਾਤਾਵਰਨ ਸੰਭਾਲ ਦਾ ਵੀ ਸੱਦਾ ਦਿੱਤਾ ਜਿਲ੍ਹਾ ਪ੍ਰਸਾਸ਼ਨ ਨੇ

ਇਸ ਵਾਰ ਵੋਟਾਂ ਪਵਾਉਣ ਦੇ ਨਾਲ –ਨਾਲ ਵਾਤਾਵਰਨ ਸੰਭਾਲ ਦਾ ਵੀ ਸੱਦਾ ਦਿੱਤਾ ਜਿਲ੍ਹਾ ਪ੍ਰਸਾਸ਼ਨ ਨੇ

ਅੰਮ੍ਰਿਤਸਰ , 1 ਜੂਨ 2024 ---

ਇਸ ਵਾਰ ਜਿਲ੍ਹਾ ਪ੍ਰਸਾਸ਼ਨ ਨੇ ਵੋਟਰਾਂ ਦੀਆਂ ਵੋਟ ਪਵਾਉਣ ਦੇ ਨਾਲ-ਨਾਲ ਜਿਲ੍ਹਾ ਵਾਸੀਆਂ ਨੂੰ ਵਾਤਾਵਰਨ ਸੰਭਾਲ ਦਾ ਸੱਦਾ ਦੇਣ ਲਈ ਵਿਸ਼ੇਸ਼ ਉਪਰਾਲੇ ਚੋਣ ਬੂਥਾਂ ਉੱਤੇ ਕੀਤੇ ਹਰੇਕ ਵਿਧਾਨਸਭਾ ਹਲਕੇ ਵਿੱਚ ਇੱਕ-ਇੱਕ ਬੂਥ ਨੂੰ ਗਰੀਨ ਬੂਥ ਐਲਾਨ ਕੇ ਉੱਥੇ ਵੋਟਰਾਂ ਨੂੰ ਘਰਾਂ ਅਤੇ ਖੇਤਾਂ ਵਿੱਚ ਲਗਾਉਣ ਲਈ ਬੂਟੇ ਵੰਡੇ ਗਏ ਇਸ ਤੋਂ ਇਲਾਵਾ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪਲਾਸਟਿਕ ਦੇ ਲਿਫਾਫਿਆਂ ਨੂੰ ਰੋਕਣ ਲਈ ਜਨਤਾ ਦਾ ਸਾਥ ਲੈਣ ਵਾਸਤੇ ਕਪੜੇ ਦੇ ਬਣੇ ਬੈਗ ਵੰਡੇ ਇਸ ਮੌਕੇ ਪਲਾਸਟਿਕ ਦੀ ਵਰਤੋਂ ਨੂੰ ਰੋਕਣ ਲਈ ਵੱਡੇ ਬੈਨਰ ਵੀ ਬੂਥਾਂ ਉੱਪਰ ਲਗਾਏ ਗਏ ਅਤੇ ਲੋਕਾਂ ਨੂੰ ਇਸ ਲਈ ਜਾਗਰੂਕ ਕਰਨ ਵਾਸਤੇ ਸਾਹਿਤ ਵੀ ਵੰਡਿਆ ਗਿਆ ਜਿਲ੍ਹਾਂ ਚੋਣ ਅਧਿਕਾਰੀ ਸ੍ਰੀ ਘਨਸ਼ਾਮ ਥੋਰੀ ਜਿਨ੍ਹਾਂ ਦੀ ਪ੍ਰੇਰਣਾ ਨਾਲ ਇਸ ਵਾਰ ਚੋਣ ਬੂਥਾਂ ਉੱਤੇ ਇਹ ਤਬਦੀਲੀ ਵੇਖਣ ਨੂੰ ਮਿਲੀ ਵਲੋਂ ਹਰੇਕ ਬੂਥ ਉੱਤੇ ਦਿਵਿਆਂਗ ਵੋਟਰਾਂ ਲਈ ਵੀਲ੍ਹ ਚੇਅਰ ਦੇ ਪ੍ਰਬੰਧ ਵੀ ਕੀਤੇ ਗਏ ਤਾਂ ਜੋ ਕਿਸੇ ਲੋੜਵੰਦ ਵੋਟਰ ਨੂੰ ਬੂਥ ਉੱਤੇ ਜਾਣ ਲਈ ਕੋਈ ਸਮੱਸਿਆ ਨਾ ਆਵੇ ਇਨਾਂ ਚੇਅਰਾਂ ਨੂੰ ਵਰਤਣ ਲਈ ਹਰੇਕ ਬੂਥ ਉੱਤੇ ਸਿਖਲਾਈ ਪ੍ਰਾਪਤ ਵਲੰਟੀਅਰ ਵੀ ਮੌਜੂਦ ਰਹੇਜੋ ਕਿ ਸਾਰਾ ਦਿਨ ਲੋੜਵੰਦਾਂ ਦੀ ਸਹਾਇਤਾ ਕਰਦੇ ਰਹੇ

ਸਥਾਨਕ ਐਸ ਐ ਭਵਨ ਸਕੂਲ ਵਿਚ ਬਣਾਇਆ ਗਿਆ ਸੁਪਰ ਮਾਲ ਸਕੂਲ ਵੋਟਰਾਂ ਲਈ ਖਿੱਚ ਦਾ ਕੇਂਦਰ ਰਿਹਾ ਇੱਥੇ ਵੋਟਰਾਂ ਦਾ ਸਵਾਗਤ ਲਈ ਢੋਲਰੰਗੋਲੀਚਾਹਪਾਣੀਲੱਸੀ ਤੋਂ ਇਲਾਵਾ ਗੋਲਗੱਪੇਟਿੱਕੀਚਾਟ ਵਰਗੇ ਪਕਵਾਨ ਪਰੋਸੇ ਗਏ। ਇਸ ਤੋਂ ਇਲਾਵਾ ਸ਼ਾਹੀ ਟੈਂਟ ਦੀ ਸਜਾਵਟਵਧੀਆ ਉਡੀਕ ਘਰਬੱਚਿਆਂ ਲਈ ਕਰੈਚਕਿਤਾਬਾਂ ਦੀ ਪ੍ਰਦਰਸ਼ਨੀਮਹਿਲਾ ਵੋਟਰਾਂ ਲਈ ਨੇਲ ਆਰਟ ਦਾ ਪ੍ਰਬੰਧ ਅਤੇ ਨੌਜਵਾਨ ਵੋਟਰਾਂ ਨੂੰ ਕਿੱਤਾ ਮੁਖੀ ਸਿੱਖਿਆ ਤੋਂ ਜਾਣੂੰ ਕਰਵਾਉਣ ਲਈ ਤਕਨੀਕੀ ਸਿੱਖਿਆ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਰਹੀ ਵੋਟਰਾਂ ਨੇ ਇਨਾਂ ਪਕਵਾਨਾਂ ਅਤੇ ਸੇਵਾਵਾਂ ਦਾ ਆਨੰਦ ਲੈਂਦੇ ਹੋਏ ਵੋਟਾਂ ਪਾਈਆਂ ਲੋਕਤੰਤਰ ਦੇ ਇਸ ਤਿਓਹਾਰ ਵਿੱਚ ਰਿਵਾਇਤ ਤੋਂ ਹਟ ਕੇ ਕੀਤੀ ਗਈ ਤਬਦੀਲੀ ਜਿਲ੍ਹਾਂ ਵਾਸੀਆਂ ਨੂੰ ਲੰਬੇ ਸਮੇਂ ਤੱਕ ਯਾਦ ਰਹੇਗੀ ਇਸ ਮੌਕੇ 18 ਸਾਲ ਪੂਰੇ ਹੋਣ ਉਪਰੰਤ ਪਹਿਲੀ ਵਾਰ ਵੋਟ ਪਾਉਣ ਆਉਣ ਵਾਲੇ ਨੌਜਵਾਨਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ

ਜਿਲ੍ਹਾ ਪ੍ਰਸਾਸ਼ਨ ਵਲੋਂ ਵੋਟ ਪਾਉਣ ਲਈ ਤਾਇਨਾਤ ਕੀਤੇ ਗਏ ਅਮਲੇਸੁਰੱਖਿਆਂ ਵਿੱਚ ਲੱਗੇ ਕਰਮਚਾਰੀਆਂ ਅਤੇ ਵਲੰਟੀਅਰਾਂ ਦਾ ਵਤੀਰਾ ਵੀ ਸਲਾਹੁਣਾ ਯੋਗ ਰਿਹਾ ਭੱਖਦੀ ਗਰਮੀ ਦੇ ਬਾਵਜੂਦ ਇਹ ਅਮਲਾ ਬੜੇ ਠਰੰਮੇ ਨਾਲ ਸੇਵਾਵਾਂ ਦਿੰਦਾ ਰਿਹਾ ਜਿਸ ਦੀ ਤਾਰੀਫ ਸੀਨੀਅਰ ਸੀਟੀਜਨ ਅਤੇ ਪੱਤਰਕਾਰਾਂ ਨੇ ਵੀ ਕੀਤੀ  ਬੀ.ਬੀ.ਸੀਦੇ ਰਿਪੋਰਟਰ ਰਵਿੰਦਰ ਸਿੰਘ ਰੋਬਿਨ ਜਿਨ੍ਹਾਂ ਦੀ ਤਬੀਅਤ ਨਾ ਸਾਜ ਹੋਣ ਦੇ ਬਾਵਜੂਦ ਉਹ ਕਵਰੇਜ ਲਈ ਗਏ ਨੇ ਆਪਣਾ ਤਜ਼ਰਬਾ ਸਾਂਝਾ ਕਰਦੇ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਸ਼ਨਾਖਤੀ ਕਾਰਡ ਵਿਖਾਉਣ ਅਤੇ ਆਪਣੇ ਸਿਹਤ ਬਾਰੇ ਦੱਸਣ ਤੇ ਉੱਥੇ ਤਾਇਨਾਤ ਅਮਲੇ ਨੇ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਪੀਣ ਲਈ ਸ਼ਰਬਤਵੀਲ ਚੇਅਰਛਾਂ ਅਤੇ ਪੱਖੇ ਦੀ ਹਵਾ ਨਾਲ ਵੋਟਾਂ ਪਾਉਣ ਵਾਲਿਆਂ ਦੇ ਨਾਲ ਨਾਲ ਕਵਰੇਜ ਕਰਦੇ ਪੱਤਰਕਾਰ ਵੀ ਬਿਨਾਂ ਕਿਸੇ ਤਕਲੀਫ ਤੋਂ ਆਪਣਾ ਕੰਮ ਪੂਰਾ ਕਰ ਸਕੇ ਅਟਾਰੀ ਤੋਂ ਬਜ਼ੁਰਗ ਵੋਟਰ ਮਨਜੀਤ ਕੌਰ ਅਤੇ ਸੁਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਨਾਂ ਨੇ ਆਪਣੀ ਸਰੀਰਿਕ ਅਸਮੱਰਥਾ ਤੋਂ ਬੀ.ਐਲ.ਨੂੰ ਜਾਣੂੰ ਕਰਵਾਇਆ ਤਾਂ ਉਨਾਂ ਗੱਡੀ ਭੇਜ ਕੇ ਸਾਡੀਆਂ ਵੋਟਾਂ ਭੁਗਤਾਈਆਂ

Tags:

Advertisement

Latest News

ਪ੍ਰਧਾਨ ਮੰਤਰੀ ਮੋਦੀ ਦੇ ‘X’ ‘ਤੇ 100 ਮਿਲੀਅਨ Followers ਹੋਣ ‘ਤੇ ਟੇਸਲਾ ਦੇ CEO ਐਲਨ ਮਸਕ ਨੇ ਦਿੱਤੀ ਵਧਾਈ ਪ੍ਰਧਾਨ ਮੰਤਰੀ ਮੋਦੀ ਦੇ ‘X’ ‘ਤੇ 100 ਮਿਲੀਅਨ Followers ਹੋਣ ‘ਤੇ ਟੇਸਲਾ ਦੇ CEO ਐਲਨ ਮਸਕ ਨੇ ਦਿੱਤੀ ਵਧਾਈ
New Delhi,21 July,2024,(Azad Soch News):-  ਟੇਸਲਾ ਦੇ CEO ਐਲਨ ਮਸਕ ਨੇ ਪ੍ਰਧਾਨ ਮੰਤਰੀ ਮੋਦੀ (Prime Minister Modi) ਨੂੰ ਸੋਸ਼ਲ ਮੀਡੀਆ...
ਪੰਜਾਬ ਯੂਨੀਵਰਸਿਟੀ ਦੇਸ਼ ਦੀਆਂ ਸਰਵੋਤਮ ਯੂਨੀਵਰਸਿਟੀਆਂ ਵਿੱਚੋਂ 10ਵੇਂ ਅਤੇ ਵਿਸ਼ਵ ਪੱਧਰ ’ਤੇ 737 ਯੂਨੀਵਰਸਿਟੀਆਂ ਵਿੱਚ ਸ਼ਾਮਲ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 21-07-2024 ਅੰਗ 729
ਦਿੱਲੀ-ਪੰਜਾਬ ਵਾਂਗ ਹਰਿਆਣੇ ਦੀ ਸੱਤਾ ਆਮ ਆਦਮੀ ਪਾਰਟੀ ਨੂੰ ਸੌਂਪ ਦਿਓ,ਇੱਥੇ ਵੀ ਚੋਰੀਆਂ ਰੁਕ ਜਾਣਗੀਆਂ-ਭਗਵੰਤ ਮਾਨ
ਪੰਜਾਬ ਪੁਲਿਸ ਨੇ ਅੰਤਰ-ਸਰਹੱਦੀ ਨਸ਼ਾ ਤਸਕਰੀ ਗਿਰੋਹ ਦਾ ਕੀਤਾ ਪਰਦਾਫਾਸ਼; ਤਿੰਨ ਨਸ਼ਾ ਤਸਕਰਾਂ ਸਮੇਤ ਇੱਕ ਵੱਡੀ ਮੱਛੀ ਗ੍ਰਿਫਤਾਰ
ਪੰਜਾਬ ਵਿੱਚ ਝੋਨੇ ਦੀ ਬਜਾਏ ਬਦਲਵੀਆਂ ਫ਼ਸਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਹੈਕਟੇਅਰ ਦਿੱਤੇ ਜਾਣਗੇ ਸਾਢੇ 17 ਹਜ਼ਾਰ ਰੁਪਏ
23 ਜੁਲਾਈ ਨੂੰ ਵੱਡੀ ਮੁਹਿੰਮ ਤਹਿਤ ਐਸ.ਏ.ਐਸ.ਨਗਰ ਪ੍ਰਸ਼ਾਸਨ ਇੱਕ ਦਿਨ ਵਿੱਚ 1.5 ਲੱਖ ਬੂਟੇ ਲਗਾਏਗਾ