ਗਰਭਵਤੀ ਔਰਤਾਂ ਦੀ ਸੰਭਾਲ ਸੁਚਾਰੂ ਢੰਗ ਨਾਲ ਕਰਵਾਉਣ ਲਈ ਸਟਾਫ਼ ਨੂੰ ਦਿੱਤੀ ਗਈ ਸਿਖਲਾਈ

ਗਰਭਵਤੀ ਔਰਤਾਂ ਦੀ ਸੰਭਾਲ ਸੁਚਾਰੂ ਢੰਗ ਨਾਲ ਕਰਵਾਉਣ ਲਈ ਸਟਾਫ਼ ਨੂੰ ਦਿੱਤੀ ਗਈ ਸਿਖਲਾਈ

ਮਾਨਾਂਵਾਲਾਅਗਸਤ 9,2024---

ਸਿਵਲ ਸਰਜਨ ਅੰਮ੍ਰਿਤਸਰ ਡਾ ਸੁਮੀਤ ਸਿੰਘ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ.ਨੀਲਮ ਦੀ ਰਹਿਨੁਮਾਈ ਹੇਠ ਜਿਲਾ ਪੱਧਰੀ ਟੀਮ ਨੇ ਬਲਾਕ ਮਾਨਾਂਵਾਲਾ ਦੇ ਸਮੂਹ ਕਮਿਊਨਿਟੀ ਹੈਲਥ ਅਫਸਰਏ.ਐਨ.ਐਮ ਅਤੇ ਐਲ.ਐਚ.ਵੀ ਦੀ ਯੋਗ ਅਗਵਾਈ ਹੇਠ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਗਰਭਵਤੀ ਔਰਤਾਂ ਦੀ ਸੰਭਾਲ ਸੁਚਾਰੂ ਢੰਗ ਨਾਲ ਕਰਵਾਉਣ ਲਈ ਸਿਖਲਾਈ ਦਿੱਤੀ ਗਈ।

"ਹਰ  ਗਰਭਵਤੀ ਔਰਤ ਨੂੰ ਹੋਵੇ ਅਹਿਸਾਸ ਕਿ ਉਹ ਹੈ ਸਬ ਤੋਂ ਖਾਸ ਦੇ ਨਾਅਰੇ" ਨੂੰ ਸਾਰਥਕ ਕਰਨ ਦੇ ਮਨੋਰਥ ਨਾਲ ਦਿੱਤੀ ਇਸ ਸਿਖਲਾਈ ਵਿੱਚ ਬਲਾਕ ਦੇ ਸਮੂਹ ਕਮਿਊਨਿਟੀ ਹੈਲਥ ਅਫਸਰ,ਐਨ.ਐਮ ਅਤੇ ਐਲ.ਐਚ.ਵੀ ਨੇ ਭਾਗ ਲਿਆ।

ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ.ਨੀਲਮ ਨੇ ਸਮੂਹ ਫ਼ੀਲਡ ਸਟਾਫ ਨੂੰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ  ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਤਹਿਤ ਗਰਭਵਤੀ ਔਰਤਾਂ ਨੂੰ ਮਿਲਣ ਵਾਲੀਆਂ ਵਲੋਂ ਮੁਫ਼ਤ ਸੁਵਿਧਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਹਰ ਗਰਭਵਤੀ ਔਰਤ ਦੀ ਰਜਿਸਟਰੇਸ਼ਨ ਤੋਂ ਲੈਕੇ ਉਸਦੇ ਸਾਰੇ ਚੈੱਕਅਪ ਸਮੇਂ ਸਿਰ ਕਰਵਾਉਣ ਅਤੇ ਗਰਭਵਤੀ ਅਵਸਥਾ ਦੌਰਾਨ ਆਉਣ ਵਾਲੀਆਂ ਮੁਸ਼ਕਿਲਾਂ ਜਾਂ ਹਾਈ ਰਿਸ੍ਕ ਕਾਰਨਾਂ ਦੀ ਸਮੇਂ ਸਿਰ ਪਹਿਚਾਣ ਕਰਕੇਓਹਨਾ ਦਾ ਸਹੀ ਇਲਾਜ਼ ਕਰਵਾਉਣਾ ਯਕੀਨੀ ਬਣਾਉਣ ਲਈ ਕਿਹਾ। ਓਹਨਾ ਕਿਹਾ ਕਿ 9 ਮਹੀਨੇ ਦੀ ਗਰਭ ਅਵਸਥਾ ਦੌਰਾਨ ਪੀ.ਐਮ.ਐਸ.ਏ ਤਹਿਤ ਸਰਕਾਰੀ ਸਿਹਤ ਕੇੰਦਰ ਜਿਥੇ ਮੈਡੀਕਲ ਅਫਸਰ ਮੌਜੂਦ ਹਨ ਓਹਨਾ ਤੋਂ ਹਰ ਤਿਮਾਹੀ ਵਿੱਚ ਇਕ ਵਾਰ ਜਾਂਚ ਜਰੂਰ ਕਰਵਾਉਣੀ ਚਾਹੀਦੀ ਹੈ  ਅਤੇ ਸਾਰੀਆਂ ਲਾਗੂ ਹੋਣ ਵਾਲੀਆਂ ਡਾਇਗਨੌਸਟਿਕ ਸੇਵਾਵਾਂਕਲੀਨਿਕਲ ਸਥਿਤੀਆਂ ਲਈ ਸਕ੍ਰੀਨਿੰਗਤਾਂ ਜੋ ਸਮੇ ਸਿਰ ਅਨੀਮੀਆਗਰਭ ਅਵਸਥਾ ਤੋਂ ਪ੍ਰੇਰਿਤ ਹਾਈਪਰਟੈਨਸ਼ਨਗਰਭਕਾਲੀ ਸ਼ੂਗਰ ਆਦਿ ਜਿਹੇ ਕਾਰਨਾਂ ਦਾ ਸਮੇਂ ਰਹਿੰਦੇ ਢੁਕਵਾਂ ਪ੍ਰਬੰਧਨ ਕਰਕੇ ਸੁਰੱਖਿਅਤ ਮਾਤ੍ਰਤਵ ਪ੍ਰਦਾਨ ਕੀਤਾ ਜਾ ਸਕੇ । ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਨੀਲਮ ਵਲੋਂ ਹਸਪਤਾਲ ਦੇ ਲੇਬਰ ਰੂਮ ਅਤੇ ਡਿਲਿਵਰੀ ਦੌਰਾਨ ਮਿਲਣ ਵਾਲਿਆਂ ਸੇਵਾਵਾਂ ਦਾ ਜਾਇਜਾ ਲਿਆ।

ਇਸ ਮੌਕੇ ਜ਼ਿਲ੍ਹਾ ਡਿਪਟੀ ਮਾਸ ਮੀਡਿਆ ਅਫਸਰ ਕਮਲਦੀਪ ਭੱਲਾਐਲ.ਐਚ.ਵੀ ਤ੍ਰਿਪਤਾਐਨ.ਸੀ.ਡੀ ਸੈੱਲ ਤੋਂ ਗੁਲਸ਼ਨ ਕੁਮਾਰ ਵਲੋਂ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਅਤੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੀ ਸੇਵਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਲੋੜ ਹੈ। ਇਸ ਮੌਕੇ ਬੀ.ਈ.ਈ ਸੌਰਵ ਸ਼ਰਮਾਐਲ.ਐਚ.ਵੀ ਰਾਜਵਿੰਦਰਪਾਲ ਕੌਰਜਗਜੀਰ ਕੌਰਰੁਪਿੰਦਰ ਕੌਰ ਪ੍ਰਭਜਿੰਦਰ ਕੌਰਸਵਰਾਜ ਕੌਰਐਸ.ਐਮ.ਆਈ ਪ੍ਰਿਤਪਾਲ ਸਿੰਘਪ੍ਰਿੰਸ ਮੇਲ ਹੈਲਥ ਵਰਕਰ ਸਹਿਤ ਸਮੂਹ ਸਟਾਫ ਮੌਜੂਦ ਸੀ।

Tags:

Advertisement

Latest News

’ਯੁੱਧ ਨਸ਼ਿਆਂ ਵਿਰੁੱਧ’ ਦੇ 108 ਵੇਂ ਦਿਨ ਪੰਜਾਬ ਪੁਲਿਸ ਵੱਲੋਂ 128 ਨਸ਼ਾ ਤਸਕਰ ਗ੍ਰਿਫ਼ਤਾਰ; 10.8 ਕਿਲੋ ਹੈਰੋਇਨ ਅਤੇ 2.4 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ’ਯੁੱਧ ਨਸ਼ਿਆਂ ਵਿਰੁੱਧ’ ਦੇ 108 ਵੇਂ ਦਿਨ ਪੰਜਾਬ ਪੁਲਿਸ ਵੱਲੋਂ 128 ਨਸ਼ਾ ਤਸਕਰ ਗ੍ਰਿਫ਼ਤਾਰ; 10.8 ਕਿਲੋ ਹੈਰੋਇਨ ਅਤੇ 2.4 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ
ਚੰਡੀਗੜ੍ਹ, 17 ਜੂਨ:ਸੂਬੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੇਦਸ਼ਾਂ ‘ਤੇ ਵਿੱਢੇ ਗਏ “ਯੁੱਧ...
ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਨਾਇਬ ਤਹਿਸੀਲਦਾਰ ਗ੍ਰਿਫ਼ਤਾਰ
ਲੁਧਿਆਣਾ ਪੱਛਮੀ ਜ਼ਿਮਨੀ ਚੋਣ ਵਿੱਚ ਵੋਟਰਾਂ ਦੀ ਸੁਵਿਧਾ ਲਈ ਚੋਣ ਕਮਿਸ਼ਨ ਵੱਲੋਂ ਮੋਬਾਈਲ ਜਮ੍ਹਾਂ ਕਰਵਾਉਣ ਦੀ ਸਹੂਲਤ ਸ਼ੁਰੂ
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਵੱਲੋਂ ਬੇਰੋਜ਼ਗਾਰ ਨੌਜਵਾਨ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ 18 ਜੂਨ ਨੂੰ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ - ਡਿਪਟੀ ਕਮਿਸ਼ਨਰ
ਸਪੀਕਰ ਸੰਧਵਾਂ ਨੇ ਲੋਕ ਮਿਲਣੀ ਪ੍ਰੋਗਰਾਮ ਤਹਿਤ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ
ਜ਼ਿਲ੍ਹੇ ਵਿਚਲੇ ਵਿਕਾਸ ਕੰਮ ਤੈਅ ਸਮੇਂ ਵਿੱਚ ਮੁਕੰਮਲ ਕਰਨੇ ਯਕੀਨੀ ਬਣਾਏ ਜਾਣ: ਸੰਦੀਪ ਰਿਸ਼ੀ
ਗੁਰੂ ਗੋਬਿੰਦ ਸਿੰਘ ਪਾਰਕ ਵਿਖੇ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ- ਸਹਾਇਕ ਕਮਿਸ਼ਨਰ ਜਨਰਲ