ਆਮ ਆਦਮੀ ਕਲੀਨਿਕਾਂ ‘ਚ ਨਵੀਆਂ ਸੇਵਾਵਾਂ ਚਾਲੂ ਕਰਨ ਲਈ ਲਗਾਇਆ ਗਿਆ ਸਿਖਲਾਈ ਸੈਮੀਨਾਰ

ਆਮ ਆਦਮੀ ਕਲੀਨਿਕਾਂ ‘ਚ ਨਵੀਆਂ ਸੇਵਾਵਾਂ ਚਾਲੂ ਕਰਨ ਲਈ ਲਗਾਇਆ ਗਿਆ ਸਿਖਲਾਈ ਸੈਮੀਨਾਰ

ਮਾਲੇਰਕੋਟਲਾ29 ਜੂਨ 

                    ਆਮ ਆਦਮੀ ਕਲੀਨਿਕਾਂ ਚ ਬੱਚਿਆਂ ਦੇ ਤੀਬਰ ਕੁਪੋਸ਼ਣਗੈਰ-ਸੰਕਰਾਮਕ ਬਿਮਾਰੀਆਂ ਅਤੇ ਕੁੱਤੇ ਦੇ ਕਟਣ ਸਬੰਧੀ ਸੇਵਾਵਾਂ ਚਾਲੂ ਕਰਵਾਉਣ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਦੀਆਂ ਹਦਾਇਤਾਂ ਅਨੁਸਾਰ ਜ਼ਿਲਾ ਪੱਧਰੀ ਸਿਖਲਾਈ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੌਰਾਨ ਸਿਵਲ ਸਰਜਨ ਡਾ. ਸੰਜੇ ਗੋਇਲ ਨੇ ਦੱਸਿਆ ਕਿ ਆਮ ਆਦਮੀ ਕਲੀਨਿਕਾਂ ਚ  ਹੁਣ ਬੱਚਿਆਂ ਦੇ ਤੀਬਰ ਕੁਪੋਸ਼ਣਗੈਰ-ਸੰਕਰਾਮਕ ਬਿਮਾਰੀਆਂ ਅਤੇ ਕੁੱਤੇ ਦੇ ਕੱਟਣ ਸਬੰਧੀ ਇਲਾਜ ਦੀਆਂ ਸੇਵਾਵਾਂ ਸ਼ੁਰੂ ਕੀਤੀਆਂ ਜਾਣੀਆਂ ਹਨ। ਉਨ੍ਹਾਂ ਬੱਚਿਆਂ ਚ ਤੀਬਰ ਕੁਪੋਸ਼ਣ ਨੂੰ ਵਰਗੀਕ੍ਰਿਤ ਕਰਦੇ ਹੋਏ ਕਿਹਾ ਕਿ ਗੰਭੀਰ ਤੀਬਰ ਕੁਪੋਸ਼ਣ ਸਭ ਤੋਂ ਖਤਰਨਾਕ ਰੂਪ ਹੈ ਜਿਸ ਦਾ ਇਲਾਜ ਹੁਣ ਆਪ ਆਦਮੀ ਕਲੀਨਿਕਾਂ ਵਿੱਚ ਮੁਹੱਇਆ ਕਰਵਾਇਆ ਜਾਵੇਗਾ। ਉਹਨਾਂ ਹੋਰ ਕਿਹਾ ਕਿ ਪਹਿਲਾਂ ਗੈਰ-ਸੰਕਰਾਮਕ ਬਿਮਾਰੀਆਂ ਅਤੇ ਕੁੱਤੇ ਦੇ ਕਟਣ ਤੇ ਆਪ ਆਦਮੀ ਕਲੀਨਿਕਾਂ ਵਿੱਚ ਇਹਨਾਂ ਦਾ ਇਲਾਜ ਨਾ ਹੋਣ ਕਾਰਨ ਲੋਕਾਂ ਨੂੰ ਦੂਰ ਜਾਣਾ ਪੈਂਦਾ ਸੀ। ਪਰੰਤੂ ਹੁਣ ਇਨ੍ਹਾਂ ਕਲੀਨਿਕਾਂ ਚ ਲੋਕਾਂ ਨੂੰ ਉਪਰੋਕਤ ਬਿਮਾਰੀਆਂ ਦਾ ਇਲਾਜ਼ ਘਰ ਦੇ ਨਜ਼ਦੀਕ ਹੀ ਪ੍ਰਾਪਤ ਹੋ ਸਕੇਗਾ ।

                    ਇਸ ਦੌਰਾਨ ਜਿਲ੍ਹਾ ਸਿਹਤ ਅਧਿਕਾਰੀ ਡਾ. ਪੁਨੀਤ ਸਿੱਧੂ ਡਾ. ਸ਼ਮਸ਼ੇਰ ਸਿੰਘਬਾਲ ਰੋਗਾਂ ਦੇ ਮਾਹਿਰ ਡਾ. ਠਾਕੁਰਵੀਰ ਸਿੰਘ ਅਤੇ ਜ਼ਿਲਾ ਮਹਾਮਾਰੀ ਮਾਹਰ ਡਾ. ਰਮਨਦੀਪ ਕੌਰ ਵੱਲੋਂ ਸਿਖਲਾਈ ਚ ਭਾਗ ਲੈਣ ਵਾਲੇ ਡਾਕਟਰ ਤੇ ਪੈਰਾ ਮੈਡੀਕਲ ਸਟਾਫ ਨੂੰ ਵਿਸਥਾਰਪੂਰਕ ਸਿਖਲਾਈ ਦਿੱਤੀ ਗਈ । ਇਸ ਤੋਂ ਇਲਾਵਾ ਸਹਾਇਕ ਸਿਵਲ ਸਰਜਨ ਡਾ. ਸਜੀਲਾ ਖਾਨ ਨੇ ਦੱਸਿਆ ਕਿ ਇਸ ਸਿਖਲਾਈ ਦਾ ਮਕਸਦ ਕਲੀਨਿਕਾਂ ਚ ਵਿਆਪਕ ਸਿਹਤ ਸੇਵਾਵਾਂ ਨੂੰ ਲਾਗੂ ਕਰਨਾ ਅਤੇ ਗੁਣਵੱਤਾ ਨੂੰ ਬਹਾਲ ਕਰਨਾ ਹੈਤਾਂ ਜੋ ਲੋੜਵੰਦਾਂ ਤੱਕ ਇਹ ਸੇਵਾਵਾਂ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚ ਸਕਣ।

                    ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਖਵਿੰਦਰ ਸਿੰਘਸੀਨੀਅਰ ਮੈਡੀਕਲ ਅਫਸਰ  ਡਾ. ਜੋਤੀ ਕਪੂਰ ਦੇ ਨਾਲ-ਨਾਲ ਮੂਹ ਸੀਨੀਅਰ ਮੈਡੀਕਲ ਅਫਸਰਆਮ ਆਦਮੀ ਕਲੀਨਿਕਾਂ  ਚ ਤਾਇਨਾਤ ਡਾਕਟਰ ਅਤੇ ਕਲੀਨਿਕਲ ਸਹਾਇਕ,ਮਾਸ ਮੀਡੀਆ ਅਫ਼ਸਰ ਰਣਬੀਰ ਸਿੰਘ ਢੰਡੇਮ.ਪ.ਹ.ਵ. ਮੁਹੰਮਦ ਰਸ਼ਿਦਮੁ.ਅਰਸ਼ਦਵਿਕਰਮਜੀਤ ਸਿੰਘ ਅਤੇ ਅਕਮਲ ਅਨਸ਼ਾਰੀ ਹਾਜ਼ਰ ਰਹੇ। 

Tags:

Advertisement

Advertisement

Latest News

ਮੋਹਾਲੀ ਦੀਆਂ ਦੋ ਕੁੜੀਆਂ ਨੇ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕੀਤਾ ਹੈ ਮੋਹਾਲੀ ਦੀਆਂ ਦੋ ਕੁੜੀਆਂ ਨੇ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕੀਤਾ ਹੈ
Chandigarh/Mohali,13,DEC,2025,(Azad Soch News):-   ਮੋਹਾਲੀ ਦੀਆਂ ਦੋ ਕੁੜੀਆਂ ਨੇ ਭਾਰਤੀ ਹਵਾਈ ਸੈਨਾ ਵਿੱਚ ਫਲਾਇੰਗ ਅਫਸਰ ਵਜੋਂ ਕਮਿਸ਼ਨ ਪ੍ਰਾਪਤ ਕੀਤਾ ਹੈ। ਇਹ...
ਰਣਵੀਰ ਸਿੰਘ ਦੀ ਫਿਲਮ 'ਧੁਰੰਧਰ' ਨੇ ਆਪਣੇ ਰਿਲੀਜ਼ ਦੇ ਅੱਠਵੇਂ ਦਿਨ ਬਾਕਸ ਆਫਿਸ ਤੇ ਵਧੀਆ ਪ੍ਰਦਰਸ਼ਨ ਕੀਤਾ
ਵਿਨੇਸ਼ ਫੋਗਾਟ ਨੇ ਸੰਨਿਆਸ ਲਿਆ ਵਾਪਸ, 2028 ਲਾਸ ਏਂਜਲਸ ਓਲੰਪਿਕ ਵਿੱਚ ਧਮਾਲ ਮਚਾਉਣ ਲਈ ਤਿਆਰ
ਮਾਨ ਸਰਕਾਰ ਨੇ ਪੰਜਾਬ ਦੇ ਸਿੱਖਿਆ ਖੇਤਰ ਨੂੰ ਦਿੱਤਾ ਇੱਕ ਨਵਾਂ ਮੋੜ , 'ਪੰਜਾਬ ਯੁਵਾ ਉਦਯੋਗ ਯੋਜਨਾ' ਤਹਿਤ "ਮਿਸ਼ਨ ਰੋਜ਼ਗਾਰ" ਨੂੰ ਕੀਤਾ ਮਜ਼ਬੂਤ
ਪੰਜਾਬ ਭਰ ਵਿੱਚ ਲਗਾਈ ਗਈ ਚੌਥੀ ਰਾਸ਼ਟਰੀ ਲੋਕ ਅਦਾਲਤ
‘ਯੁੱਧ ਨਸ਼ਿਆਂ ਵਿਰੁੱਧ’: 287ਵੇਂ ਦਿਨ, ਪੰਜਾਬ ਪੁਲਿਸ ਵੱਲੋਂ 725 ਗ੍ਰਾਮ ਹੈਰੋਇਨ ਸਮੇਤ 27 ਨਸ਼ਾ ਤਸਕਰ ਗ੍ਰਿਫ਼ਤਾਰ
ਮੋਹਾਲੀ ਦੀਆਂ ਦੋ ਲੜਕੀਆਂ ਫਲਾਇੰਗ ਅਫਸਰ ਵਜੋਂ ਭਾਰਤੀ ਹਵਾਈ ਸੈਨਾ ਵਿੱਚ ਸ਼ਾਮਲ