ਸਿਵਲ ਡਿਫੈਂਸ ਵਿਚ ਦਾਖਲੇ ਲਈ ਸਾਬਕਾ ਸੈਨਿਕਾ, ਹੋਮਗਾਰਡ, ਐਨ.ਸੀ.ਸੀ ਕੈਡਿਟਾਂ ਤੇ ਨੌਜਵਾਨਾਂ ਭਾਰੀ ਉਤਸ਼ਾਹ ਬੇਹੱਦ ਸ਼ਲਾਘਾਯੋਗ- ਹਰਜੋਤ ਬੈਂਸ
ਸ੍ਰੀ ਅਨੰਦਪੁਰ ਸਾਹਿਬ 12 ਮਈ ()
ਸਿਵਲ ਡਿਫੈਂਸ ਵਲੰਟੀਅਰ ਦਾਖਲਾ ਮੁਹਿੰਮ ਤਹਿਤ ਵਿਰਾਸਤ ਏ ਖਾਲਸਾ ਦੇ ਆਡੋਟੋਰੀਅਮ ਵਿੱਚ ਜਿਲ੍ਹਾ ਪ੍ਰਸਾਸ਼ਨ ਵੱਲੋਂ ਰੱਖੇ ਪਲੇਠੇ ਪ੍ਰੋਗਰਾਮ ਵਿੱਚ ਪਹੁੰਚੇ ਸਾਬਕਾ ਸੈਨਿਕਾਂ, ਐਨ.ਸੀ.ਸੀ ਕੈਡਿਟ, ਐਨ.ਐਸ.ਐਸ ਵਲੰਟੀਅਰ, ਨੋਜਵਾਨ, ਰਿਟ. ਕਰਮਚਾਰੀ, ਪੰਚ, ਸਰਪੰਚ ਤੇ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਤੋ ਇਹ ਪ੍ਰਤੀਤ ਹੋ ਰਿਹਾ ਹੈ ਕਿ ਸਾਡੀਆਂ ਸੁਰੱਖਿਆਂ ਫੋਰਸਾਂ ਦੀ ਸਹਾਇਤਾ ਲਈ ਦੂਜੀ ਕਤਾਰ ਵੀ ਤਿਆਰ ਬਰ ਤਿਆਰ ਹੈ। ਪੰਜਾਬ ਦੀ ਅਵਾਮ ਨੂੰ ਅਪੀਲ ਹੈ ਕਿ ਜੋ ਸੁਰੱਖਿਆ ਫੋਰਸਾਂ ਵੱਲੋ ਸੂਚਨਾ ਜਿਲ੍ਹਾਂ ਪ੍ਰਸਾਸ਼ਨ ਨੂੰ ਪਹੁੰਚਾਈ ਜਾਂਦੀ ਹੈ, ਉਸ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ , ਸਾਨੂੰ ਸਾਡੀਆਂ ਸੁਰੱਖਿਆ ਫੋਰਸਾਂ ਤੇ ਬਹੁਤ ਮਾਣ ਤੇ ਯਕੀਨ ਹੈ ਅਤੇ ਰਾਜ ਸਰਕਾਰ ਤੇ ਜਿਲ੍ਹਾਂ ਪ੍ਰਸਾਸ਼ਨ ਆਮ ਲੋਕਾਂ ਦੇ ਹਿੱਤ ਲਈ ਹੀ ਕੰਮ ਕਰ ਰਿਹਾ ਹੈ।
ਇਹ ਪ੍ਰਗਟਾਵਾ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ, ਭਾਸ਼ਾ ਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਅੱਜ਼ ਵਿਰਾਸਤ ਏ ਖਾਲਸਾ ਸ੍ਰੀ ਅਨੰਦਪੁਰ ਸਾਹਿਬ ਦੇ ਆਡੋਟੋਰੀਅਮ ਵਿਚ ਜਿਲ੍ਹਾਂ ਪ੍ਰਸਾਸ਼ਨ ਵੱਲੋਂ ਕਰਵਾਏ ਸਿਵਲ ਡਿਫੈਂਸ ਵਲੰਟੀਅਰ ਰਜਿਸਟ੍ਰੇਸ਼ਨ ਪ੍ਰੋਗਰਾਮ ਅਭਿਆਸ ਤਹਿਤ ਪਹੁੰਚੇ ਪੰਚਾ, ਸਰਪੰਚਾਂ, ਸਾਬਕਾ ਸੈਨਿਕਾਂ, ਹੋਮਗਾਰਡ, ਐਨ.ਸੀ.ਸੀ.ਕੈਡਿਟ, ਐਨ.ਐਸ.ਐਸ ਵਲੰਟੀਅਰ, ਨੌਜਵਾਨਾਂ, ਸਾਬਕਾ ਕਰਮਚਾਰੀਆਂ/ ਅਧਿਕਾਰੀਆਂ ਦੇ ਇੱਕ ਭਰਵੇ ਤੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਨੇ ਕਿਹਾ ਕਿ ਜਿਸ ਤਰਾਂ ਵੱਖ ਵੱਖ ਵਿਭਾਗਾ ਵੱਲੋਂ ਕਿਸੇ ਵੀ ਆਪਾਤ ਸਥਿਤੀ ਨਾਲ ਨਜਿੱਠਣ ਦੀ ਸਿਖਲਾਈ ਦਿੱਤੀ ਹੈ, ਉਸ ਤਰਾਂ ਦੇ ਪ੍ਰੋਗਰਾਮ ਭਲਕੇ ਨੰਗਲ ਵਿੱਚ ਅਤੇ ਇਸ ਉਪਰੰਤ ਰੂਪਨਗਰ, ਮੋਰਿੰਡਾ, ਚਮਕੌਰ ਸਾਹਿਬ ਵਿੱਚ ਵੀ ਰੱਖੇ ਗਏ ਹਨ, ਜ਼ਿਨ੍ਹਾਂ ਵਿੱਚ ਅੱਜ ਦੇ ਪ੍ਰੋਗਰਾਮ ਦੀ ਤਰਾਂ ਹੀ ਉਨ੍ਹਾਂ ਇਲਾਕਿਆਂ ਦੇ ਨਾਗਰਿਕ ਵੱਧ ਚੜ੍ਹ ਕੇ ਭਾਗ ਲੈਣ। ਉਨ੍ਹਾਂ ਨੇ ਕਿਹਾ ਕਿ ਜੰਗ ਵਰਗੇ ਹਾਲਾਤਾ ਵਿਚ ਕਿਸ ਤਰਾਂ ਸਵੈ ਰੱਖਿਆਂ ਅਤੇ ਹੋਰ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਕਰਨੀ ਹੈ ਅਤੇ ਲੋੜ ਪੈਣ ਤੇ ਸੁਰੱਖਿਆਂ ਫੋਰਸਾਂ ਦੀ ਦੂਜੀ ਕਤਾਰ ਬਣ ਕੇ ਉਨ੍ਹਾਂ ਨੂੰ ਸਹਿਯੋਗ ਕਰਨਾ ਹੈ, ਇਸ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਦਫਤਰ ਸੁਰੱਖਿਆ ਫੋਰਸਾਂ ਦੇ ਨਾਲ ਸਿੱਧੇ ਜੁੜੇ ਹੁੰਦੇ ਹਨ, ਜਦੋਂ ਵੀ ਕੋਈ ਸੂਚਨਾ ਜਿਲ੍ਹਾ ਪ੍ਰਸਾਸ਼ਨ ਕੋਲ ਪਹੁੰਚਦੀ ਹੈ ਤਾਂ ਉਹ ਲੋਕਾਂ ਤੱਕ ਪਹੁੰਚਾਈ ਜਾਂਦੀ ਹੈ, ਉਸ ਤੇ ਆਮ ਲੋਕ ਨੁਕਤਾਚੀਨੀ ਨਾ ਕਰਨ ਸਗੋਂ ਪ੍ਰਸਾਸ਼ਨ ਦੇ ਆਦੇਸ਼ਾ ਦੀ ਪਾਲਣਾ ਕਰਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਨੰਗਲ ਡੈਮ, ਐਨ.ਐਫ.ਐਲ ਅਤੇ ਹੋਰ ਬਹੁਤ ਸਾਰੇ ਧਾਰਮਿਕ, ਇਤਿਹਾਸਕ ਤੇ ਮਹੱਤਵਪੂਰਨ ਸਥਾਨ ਸਾਡੇ ਇਲਾਕੇ ਵਿਚ ਹੋਣ ਕਾਰਨ ਅਸੀ ਆਮ ਨਾਲੋ ਵਧੇਰੇ ਸੁਰੱਖਿਅਤ ਰਹਿਣਾ ਹੈ। ਪਿਛਲੇ ਤਿੰਨ ਚਾਰ ਦਿਨਾਂ ਵਿੱਚ ਜਿਹੜੇ ਹਾਲਾਤਾ ਵਿਚੋ ਪੰਜਾਬ ਦੇ ਲੋਕ ਲੰਘੇ ਹਨ, ਉਸ ਨੇ ਸੂਬੇ ਵਿਚ ਭਾਈਚਾਰਕ, ਇੱਕਜੁਟਤਾ ਦੀ ਮਿਸਾਲ ਕਾਇਮ ਕੀਤੀ ਹੈ, ਜਿਸ ਨੂੰ ਅਸੀ ਅੱਗੇ ਤੋਂ ਵੀ ਕਾਇਮ ਰੱਖਣਾ ਹੈ। ਉਨ੍ਹਾਂ ਨੇ ਕਿਹਾ ਕਿ ਬਹੁਤ ਜਲਦੀ ਇਸ ਇਲਾਕੇ ਵਿਚ ਮੈਗਾ ਖੂਨਦਾਨ ਕੈਂਪ ਲਗਾਇਆ ਜਾਵੇਗਾ ਅਤੇ ਵੱਡੀ ਮਾਤਰਾ ਵਿੱਚ ਖੂਨ ਇਕੱਠਾ ਕੀਤਾ ਜਾਵੇਗਾ ਤਾ ਜੋ ਕਿਸੇ ਵੀ ਸਥਿਤੀ ਵਿਚ ਲੋੜ ਪੈਣ ਤੇ ਹਸਪਤਾਲਾਂ ਵਿਚ ਖੂਨ ਦੀ ਕਮੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੇ ਕਿਹਾ ਕਿ ਭਾਰਤ ਪਾਕਿਸਤਾਨ ਜੰਗ ਦਰਮਿਆਨ ਅੱਜ ਜਦੋਂ ਜਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਸੇਵਾਵਾਂ ਲਈ ਨਾਗਰਿਕਾਂ ਨੂੰ ਸਿਵਲ ਡਿਫੈਂਸ ਵਿੱਚ ਸਾਥ ਦੇਣ ਲਈ ਸਹਿਯੋਗ ਮੰਗਿਆ ਗਿਆ ਤਾਂ ਪਹਿਲੇ ਹੀ ਦਿਨ ਭਾਰੀ ਗਿਣਤੀ ਵਿਚ ਨੌਜਵਾਨ ਅਤੇ ਹੋਰ ਨਾਗਰਿਕ ਆਪਣਾ ਯੋਗਦਾਨ ਦੇਣ ਲਈ ਅੱਗੇ ਆਏ।
ਇਸ ਮੌਕੇ ਜਸਪ੍ਰੀਤ ਸਿੰਘ ਐਸਡੀਐਮ ਸ੍ਰੀ ਅਨੰਦਪੁਰ ਸਾਹਿਬ,ਅਰਵਿੰਦਰ ਸਿੰਘ ਸੋਮਲ ਜੀ.ਏ ਟੂ ਡਿਪਟੀ ਕਮਿਸ਼ਨਰ, ਹਰਜੀਤ ਸਿੰਘ ਜੀਤਾ ਪ੍ਰਧਾਨ ਨਗਰ ਕੋਂਸਲ,ਜਸਪਾਲ ਸਿੰਘ ਢਾਹੇ ਸਰਪੰਚ, ਰਾਜਪਾਲ ਸਿੰਘ ਸਰਪੰਚ ਮੋਹੀਵਾਲ, ਪੱਮੂ ਢਿੱਲੋਂ, ਦਲਜੀਤ ਸਿੰਘ ਕੈਂਥ ਕੋਂਸਲਰ, ਦਵਿੰਦਰ ਕੋਸ਼ਲ ਕੋਂਸਲਰ, ਨਿਤਿਨ ਬਾਸੋਵਾਲ, ਸੱਮੀ ਬਰਾਰੀ ਯੂਥ ਪ੍ਰਧਾਨ, ਜੀਤ ਰਾਮ ਰਿੰਕੂ ਸਰਪੰਚ, ਗੁਰਸੋਹਣ ਸਿੰਘ ਸਕੱਤਰ ਰੈਡਕਰਾਸ, ਸੁਦਰਸ਼ਨ ਅਟਵਾਲ ਡਿਫੈਂਸ ਸਰਵਿਸ ਟ੍ਰੇਨਿੰਗ ਇੰਸਪੈਕਟਰ, ਸਰਬਜੀਤ ਸਿੰਘ ਸੈਨਿਕ ਭਲਾਈ ਬੋਰਡ, ਮੇਜਰ ਬਲਵੰਤ ਸਿੰਘ ਤੋ ਇਲਾਵਾ ਦਇਆ ਸਿੰਘ ਸਿੱਖਿਆ ਕੋਆਰਡੀਨੇਟਰ, ਪ੍ਰਿੰ.ਨੀਰਜ ਵਰਮਾ, ਓਕਾਰ ਸਿੰਘ, ਸਮਸ਼ੇਰ, ਦਿਲਬਾਗ ਸਿੰਘ ਯੂਥ ਸੈਕਟਰੀ, ਜਰਮਨ ਸਿੰਘ, ਦਲਜੀਤ ਸਿੰਘ ਕਾਕਾ, ਗੁਰਪ੍ਰੀਤ ਅਰੋੜਾ, ਕੁਲਵਿੰਦਰ ਸਿੰਘ, ਪਰਮਿੰਦਰ ਸਿੰਘ ਜਿੰਮੀ, ਅਭਿਜੀਤ ਅਲੈਕਸੀ, ਹੈਪੀ ਸਮਲਾਹ, ਚਮਨ ਬਲੋਲੀ, ਰਾਹੁਲ ਸੋਨੀ, ਸੁਮਿਤ ਭਾਰਤਵਾਜ ਸਰਪੰਚ ਜਿੰਦਵੜੀ, ਨਿਖਿਲ ਭਾਰਤਵਾਜ, ਸੁਖਵਿੰਦਰ ਸਿੰਘ ਸੇਖੋਂ, ਅੰਕੁਸ਼ ਪਾਠਕ, ਐਡਵੋਕੇਟ ਰਜਿਤ ਬੇਦੀ, ਦਿਲਬਾਗ ਰਾਏਪੁਰ, ਹਰਪਾਲ ਕੌਰ, ਰਣਜੀਤ ਕੌਰ, ਹਰਜੀਤ ਕੌਰ, ਇੰਦਰਜੀਤ ਕੌਰ, ਦਵਿੰਦਰ ਸਿੰਦੂ ਅਤੇ ਪੰਚ, ਸਰਪੰਚ, ਸਕੂਲ ਵਿਦਿਆਰਥੀ ਹਾਜ਼ਰ ਸਨ।ਤੀਸ਼ ਜਾਰੀ ਹੈ।