ਵਾਤਾਵਰਣ ਦੀ ਸ਼ੁਧੱਤਾ ਲਈ ਪੌਦੇ ਲਗਾਉਣਾ ਹਰੇਕ ਦੀ ਨੈਤਿਕ ਜਿੰਮੇਵਾਰੀ- ਸਿਵਲ ਸਰਜਨ

ਵਾਤਾਵਰਣ ਦੀ ਸ਼ੁਧੱਤਾ ਲਈ ਪੌਦੇ ਲਗਾਉਣਾ ਹਰੇਕ ਦੀ ਨੈਤਿਕ ਜਿੰਮੇਵਾਰੀ- ਸਿਵਲ ਸਰਜਨ

ਮਾਲੇਰਕੋਟਲਾ 2 ਜੂਨ -  

                   ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਰਾਸ਼ਟਰੀ ਜਲਵਾਯੂ ਪਰਿਵਰਤਨ ਅਤੇ ਮਨੁੱਖੀ ਸਿਹਤ ਪ੍ਰੋਗਰਾਮ ਅਧੀਨ ਸਿਵਲ ਸਰਜਨ ਦਫਤਰ ਵਿਖੇ ਸੈਮੀਨਾਰ ਆਯੋਜਿਤ ਕੀਤਾ ਗਿਆ ਇਸ ਮੌਕੇ ਸਿਵਲ ਸਰਜਨ ਡਾ. ਸੰਜੇ ਗੋਇਲ ਵੱਲੋਂ ਪੌਦੇ ਲਗਾ ਕੇ ਵਾਤਾਵਰਣ ਦੀ ਸੰਭਾਲ ਦਾ ਸੱਦਾ ਦਿੰਦਿਆਂ ਪੰਛੀ ਪਿਆਰੇ ਮੁਹਿੰਮ ਤਹਿਤ ਸਿਹਤ ਕਰਮਚਾਰੀਆਂ ਅਤੇ ਮਰੀਜਾਂ ਨੂੰ ਪੌਦੇ ਵੰਡੇ ਗਏ | ਪੌਦੇ ਲਗਾਉਣ ਦੌਰਾਨ ਉਹਨਾਂ ਪੌਦੇ ਲਾਉਣ ਦੇ ਨਾਲ ਨਾਲ ਪੌਦੇ ਬਚਾਉਣ ਦਾ ਵੀ ਸੱਦਾ ਦਿੱਤਾ। ਅਤੇ ਕਿਹਾ ਕੇ ਜਲਵਾਯੂ ਪਰਿਵਰਤਨ ਇੱਕ ਗੰਭੀਰ ਸਮੱਸਿਆ ਹੈ ਜਿਸ ਨੂੰ ਪੌਦਿਆਂ ਦੀ ਸੰਭਾਲ, ਪਲਾਸਟਿਕ ਮੁਕਤ ਆਲਾ ਦੁਆਲਾ ਅਤੇ ਸਾਫ਼ ਤੇ ਸਾਦਾ ਜੀਵਨ ਜਾਂਚ ਅਪਣਾ ਕੇ ਹੀ ਹੱਲ ਕੀਤਾ ਜਾ ਸਕਦਾ ਹੈ| ਐਪੀਡੀਮਾਲੋਜਿਸਟ ਡਾ. ਰਮਨਦੀਪ ਕੌਰ ਨੇ ਕਿਹਾ ਕਿ ਜੇਕਰ ਹਰੇਕ ਨਾਗਰਿਕ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਅੱਗੇ ਆਵੇ ਤਾਂ ਹੀ ਜਲਵਾਯੂ ਪਰਿਵਰਤਨ ਨੂੰ ਕਾਫ਼ੀ ਹੱਦ ਤੱਕ ਰੋਕਿਆ ਜਾ ਸਕਦਾ ਹੈਇਸ ਲਈ ਸਾਨੂੰ ਸਾਰਿਆਂ ਨੂੰ ਆਪਣੀ ਨੈਤਿਕ ਜਿੰਮੇਵਾਰੀ ਸਮਝਣੀ ਪਵੇਗੀ।

                    ਸਹਾਇਕ ਸਿਵਲ ਸਰਜਨ ਡਾ. ਸਜ਼ੀਲਾ ਖਾਨ ਨੇ ਕਿਹਾ ਕਿ ਧਰਤੀ ਹੇਠਲੇ ਪਾਣੀ ਦੀ ਬੱਚਤ ਲਈ ਜ਼ੇਕਰ ਅਸੀਂ ਆਪਣੇ ਰੋਜ਼ਾਨਾਂ ਦੇ ਜੀਵਨ ਵਿੱਚ ਪਾਣੀ ਦੀ ਵਰਤੋਂ ਥੋੜੀ ਜਿਹੀ ਸਾਵਧਾਨੀ ਨਾਲ ਕਰੀਏ ਤਾਂ ਹੀ ਧਰਤੀ ਹੇਠਲਾ ਅਨਮੋਲ ਪਾਣੀ ਬਚਾਇਆ ਜਾ ਸਕਦਾ ਹੈ ਕਿਉਂਕਿ ਪਾਣੀ ਦੀ ਸੰਭਾਲ ਸਾਂਝੇ ਉਪਰਾਲੇ ਨਾਲ ਹੀ ਸੰਭਵ ਹੈ। ਉਹਨਾਂ ਪੌਦਿਆਂ ਨੂੰ ਲਗਾਉਣ ਤੇ ਉਹਨਾਂ ਦੀ ਸੰਭਾਲ ਬਾਰੇ ਵੀ ਦੱਸਿਆ |

                    ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰਿਸ਼ਮਾ ਭੌਰਾਐਪੀਡੀਮਾਲੋਜਿਸਟ ਡਾ. ਮੁਨੀਰ ਮੁਹੰਮਦ, ਮਾਸ ਮੀਡੀਆ ਅਫ਼ਸਰ ਰਣਵੀਰ ਸਿੰਘ ਢੰਡੇਪੰਛੀ ਪਿਆਰੇ ਮੁਹਿੰਮ ਦੇ ਸੰਚਾਲਕ ਰਾਜੇਸ਼ ਰਿਖੀਐਨ.ਵੀ.ਬੀ.ਡੀ.ਸੀ.ਪੀ ਸਹਾਇਕ ਮੁਹੰਮਦ ਰਾਸ਼ਿਦ ਅਤੇ ਵਿਕਰਮ ਸਿੰਘਜਿਲ੍ਹਾ ਲੇਖਾਕਾਰ ਅਨਵਰ ਮੁਹੰਮਦ ਸਮੇਤ ਸਮੂਹ ਕਰਮਚਾਰੀ ਹਾਜ਼ਰ ਸਨ । 

Tags:

Advertisement

Advertisement

Latest News

Samsung Galaxy A07 5G ਵਰਜਨ ਜਲਦੀ ਹੀ ਲਾਂਚ ਹੋ ਸਕਦਾ ਹੈ, ਬਲੂਟੁੱਥ SIG ਵੈੱਬਸਾਈਟ 'ਤੇ ਸੂਚੀਬੱਧ Samsung Galaxy A07 5G ਵਰਜਨ ਜਲਦੀ ਹੀ ਲਾਂਚ ਹੋ ਸਕਦਾ ਹੈ, ਬਲੂਟੁੱਥ SIG ਵੈੱਬਸਾਈਟ 'ਤੇ ਸੂਚੀਬੱਧ
New Delhi,13,DEC,2025,(Azad Soch News):-  Samsung Galaxy A07 5G ਵਰਜਨ ਬਲੂਟੂਥ SIG ਵੈੱਬਸਾਈਟ ਤੇ ਸੂਚੀਬੱਧ ਹੋ ਗਿਆ ਹੈ, ਜੋ ਇਸ ਦੇ...
ਰੋਜ਼ਾਨਾ ਕੇਲੇ ਖਾਣ ਨਾਲ ਸਰੀਰ ਨੂੰ ਬਹੁਤ ਸਾਰੇ ਪੌਸ਼ਟਿਕ ਫਾਇਦੇ ਮਿਲਦੇ ਹਨ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 13-12-2025 ਅੰਗ 600
ਜ਼ਿਲ੍ਹਾ ਫਰੀਦਕੋਟ ਵਿੱਚ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਚੋਣਾਂ ਲਈ ਪ੍ਰਬੰਧ ਮੁਕੰਮਲ-ਡੀ.ਸੀ
ਚੋਣਾਂ ਨੂੰ ਨਿਰਪੱਖ ਅਤੇ ਸੁਰੱਖਿਅਤ ਬਣਾਉਣ ਲਈ ਮਾਲੇਰਕੋਟਲਾ ਪੁਲਿਸ ਚੌਕਸ- ਐਸ.ਐਸ.ਪੀ
ਜਿਲ੍ਹਾ ਮੈਜਿਸਟਰੇਟ ਵੱਲੋਂ ਜਿਲ੍ਹੇ ਅੰਦਰ ਲਾਊਂਡ ਸਪੀਕਰ/ਮੈਗਾਫੋਨ ਵਜਾਉਣ ਤੇ ਮਨਾਹੀ ਦੇ ਹੁਕਮ ਜਾਰੀ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਨਪੁਰ ਖੂਹੀ ਦੇ ਵਿਦਿਆਰਥੀਆਂ ਵੱਲੋਂ ਨੁੱਕੜ ਨਾਟਕ ਦਾ ਕੀਤਾ ਗਿਆ ਆਯੋਜਨ