ਪੰਜਾਬ ਸਰਕਾਰ ਵੱਲੋਂ ਪੈਟ੍ਰੋਲ-ਸਡੀਜ਼ਲ ‘ਤੇ VAT ਵਧਾ ਦਿੱਤਾ ਗਿਆ
By Azad Soch
On
Chandigarh,06-September,2024,(Azad Soch News):- ਪੰਜਾਬ ਸਰਕਾਰ (Punjab Government) ਵੱਲੋਂ ਪੈਟ੍ਰੋਲ-ਸਡੀਜ਼ਲ ‘ਤੇ VAT ਵਧਾ ਦਿੱਤਾ ਗਿਆ ਹੈ,ਜਿਸ ਕਾਰਨ ਪੰਜਾਬ ਵਿੱਚ ਪੈਟ੍ਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਗਿਆ ਹੈ,ਵਾਈਟ ਵਿੱਚ ਵਾਧੇ ਮਗਰੋਂ ਪੰਜਾਬ ਵਿੱਚ ਪੈਟ੍ਰੋਲ 61 ਪੈਸੇ ਤੇ ਡੀਜ਼ਲ 92 ਪੈਸੇ ਮਹਿੰਗਾ ਹੋ ਗਿਆ ਹੈ, ਪੰਜਾਬ ਸਰਕਾਰ ਵੱਲੋਂ ਕੈਬਨਿਟ ਮੀਟਿੰਗ (Cabinet Meeting) ਵਿੱਚ VAT ਵਧਾਉਣ ਦਾ ਫੈਸਲਾ ਕੀਤਾ ਗਿਆ ਹੈ,ਇਸ ਬਾਰੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ,ਪੰਜਾਬੀਆਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਿਆ ਹੈ,ਪੰਜਾਬ ਸਰਕਾਰ (Punjab Government) ਵੱਲੋਂ ਬਿਜਲੀ ਦੀਆਂ ਦਰਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ,ਇਸ ਬਾਰੇ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ 7 ਕਿਲੋਵਾਟ ਤੱਕ 3 ਰੁਪਏ ਪ੍ਰਤੀ ਯੂਨਿਟ ਤੱਕ ਬਿਜਲੀ ਮਹਿੰਗੀ ਕੀਤੀ ਗਈ ਹੈ,ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦਿੱਤੀ ਜਾ ਰਹੀ 300 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਲੋਕਾਂ ਲਈ ਜਾਰੀ ਰਹੇਗੀ।
Latest News
ਤਾਰਕ ਮਹਿਤਾ ਦੇ ਗੁਰੂਚਰਨ ਸਿੰਘ ਰਿਐਲਿਟੀ ਸ਼ੋਅ ਬਿੱਗ ਬੌਸ 18 'ਚ ਆਉਣਗੇ ਨਜ਼ਰ!
04 Oct 2024 21:13:25
New Mumbai,04 OCT,2024,(Azad Soch News):- ਇਸ ਸਮੇਂ ਸਲਮਾਨ ਖਾਨ ਦੇ ਵਿਵਾਦਿਤ ਰਿਐਲਿਟੀ ਸ਼ੋਅ ਬਿੱਗ ਬੌਸ 18 (Reality Show Bigg Boss...