"ਟਰਾਂਸਜੈਂਡਰਾਂ" (ਤੀਜਾ ਲਿੰਗ) ਦੀ ਮੱਦਦ ਨਾਲ ਵੋਟਰਾਂ ਨੂੰ ਕੀਤਾ ਜਾਵੇਗਾ ਜਾਗਰੂਕ: ਅਰੁਣ ਸ਼ਰਮਾ

ਫਿਰੋਜ਼ਪੁਰ, 3 ਅਪ੍ਰੈਲ 2024.

           ਲੋਕ ਸਭਾ ਚੋਣਾਂ 2024 ਵਿੱਚ ਵੋਟ ਪੋਲ ਪ੍ਰਤੀਸ਼ਤ ਵਧਾਉਣ ਲਈ ਸਵੀਪ ਮੁਹਿੰਮ ਤਹਿਤ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਫਿਰੋਜ਼ਪੁਰ ਸ੍ਰੀ ਰਜੇਸ਼ ਧੀਮਾਨ ਦੀ ਅਗਵਾਈ ਵਿੱਚ ਨਿਵੇਕਲਾ ਉਪਰਾਲਾ ਕਰਦਿਆਂਇਸ ਮੁਹਿਮ ਵਿੱਚ ਟਰਾਂਸਜੈਂਡਰਾਂ (ਤੀਸਰਾ ਲਿੰਗ) ਦੀ ਮੱਦਦ ਨਾਲ ਤੇਜ਼ ਕੀਤਾ ਗਿਆ

      ਸਵੀਪ ਨੋਡਲ ਅਫਸਰ ਸ੍ਰੀ ਅਰੁਣ ਸ਼ਰਮਾ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਵਿੱਚ ਆਯੋਜਿਤ ਸਮਾਗਮ ਦੌਰਾਨ ਟਰਾਂਸਜੈਂਡਰਾਂ ਦੀ ਟੀਮ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਦਿਆਂ ਦੱਸਿਆ ਕਿ ਇਹਨਾਂ ਵੱਲੋਂ ਘਰਾਂ ਵਿੱਚ ਹੁੰਦੇ ਸਮਾਜਿਕ ਸਮਾਗਮਾਂ ਮੌਕੇ, ਜਨਤਕ ਸਥਾਨਾਂ ਉੱਪਰ ਹੁੰਦੇ ਸਮਾਗਮਾਂ ਅਤੇ ਸਵੀਪ ਮੁਹਿੰਮ ਦੇ ਪ੍ਰੋਗਰਾਮਾਂ ਵਿੱਚ ਟਰਾਂਸਜੈਂਡਰਾਂ ਦੀ ਇਹ ਟੀਮ ਸਵੀਪ ਸਭਿਆਚਾਰਕ ਬੋਲੀਆਂ ਪਾ ਕੇ ਲੋਕਾਂ ਨੂੰ ਵੋਟ ਦੀ ਮਹੱਤਤਾ ਸਬੰਧੀ ਜਾਗਰੂਕ ਕਰਨ ਲਈ ਯਤਨ ਕਰਨਗੇ। ਉਨ੍ਹਾ ਕਿਹਾ ਕਿ ਸਵੀਪ ਟੀਮ ਵੱਲੋਂ ਇਹਨਾਂ ਲਈ ਵਿਸ਼ੇਸ਼ ਪੰਜਾਬੀ ਸੱਭਿਆਚਾਰਕ ਬੋਲੀਆਂ ਤਿਆਰ ਕਰਵਾਈਆਂ ਗਈਆਂ ਹਨ। ਉਨ੍ਹਾਂ ਨੇ ਇਸ ਮੌਕੇ ਟਰਾਂਸਜੈਂਡਰਾਂ ਦੇ ਮੁੱਖੀ ਮਹੰਤ ਬੋਬੀ ਦੇਵਾ ਨੂੰ ਸਵੀਪ ਆਈਕਨ ਵੀ ਨਿਯੁਕਤ ਕੀਤਾ। ਉਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਦਾ ਟੀਚਾ ਜਿੱਥੇ ਵੋਟ ਪੋਲ ਪ੍ਰਤੀਸ਼ਤ ਨੂੰ ਵਧਾਉਣਾ ਹੈਉੱਥੇ ਹਰ ਵਰਗ ਦੇ ਲੋਕਾਂ ਨੂੰ ਬਿਨਾਂ ਕਿਸੇ ਡਰ ,ਭੈਅ ਲਾਲਚ ,ਜਾਤ ਪਾਤ ਅਤੇ ਵਰਗ ਤੋਂ ਉੱਪਰ ਉੱਠ ਕੇ ਵੋਟ ਪਾਉਣ ਲਈ ਪ੍ਰੇਰਿਤ ਕਰਨਾ ਹੈ।

      ਮਹੰਤ ਬੋਬੀ ਦੇਵਾ ਨੇ ਕਿਹਾ ਕਿ ਉਹ ਜਿੱਥੇ ਜ਼ਿਲ੍ਹੇ ਦੇ ਸਮੂਹ ਟਰਾਂਸਜੈਂਡਰਾਂ ਦੀ ਵੋਟ ਪੋਲ ਕਰਨਾ ਯਕੀਨੀ ਬਣਾਉਣਗੇਉੱਥੇ ਸਮਾਜ ਦੇ ਲੋਕਾਂ ਨੂੰ ਹਰ ਸਮਾਗਮ ਵਿੱਚ ਪਹੁੰਚ ਕੇ ਪੰਜਾਬੀ ਬੋਲੀਆਂ ਰਾਹੀਂ ਵੋਟ ਪਾਉਣ ਲਈ ਪ੍ਰੇਰਿਤ ਵੀ ਕਰਨਗੇ।

    ਡਾ. ਸਤਿੰਦਰ ਸਿੰਘ ਜ਼ਿਲ੍ਹਾ ਸਵੀਪ ਕੋਆਰਡੀਨੇਟਰ ਨੇ ਟਰਾਂਸਜੈਂਡਰਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਸਵੀਪ ਮੁਹਿੰਮ ਤਹਿਤ ਕੀਤੇ ਜਾਣ ਵਾਲੇ ਕੰਮਾਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਵੀ ਦਿੱਤੀ।

    ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਚਾਂਦ ਪ੍ਰਕਾਸ਼ ਚੋਣ ਤਹਿਸੀਲਦਾਰਗਗਨਦੀਪ ਕੌਰ ਚੋਣ ਕਾਨੁੰਗੋਕਮਲ ਸ਼ਰਮਾ ਸਵੀਪ ਕੋਆਰਡੀਨੇਟਰ ਫਿਰੋਜ਼ਪੁਰ ਦਿਹਾਤੀਲਖਵਿੰਦਰ ਸਿੰਘ ਕੋਆਰਡੀਨੇਟਰ ਫਿਰੋਜ਼ਪੁਰ ਸ਼ਹਿਰਰਜਿੰਦਰ ਕੁਮਾਰ,  ਸਰਬਜੀਤ ਸਿੰਘ ਭਾਵੜਾ  ਸਵੀਪ ਟੀਮ ਮੈਂਬਰਸਰਬਜੀਤ ਸਿੰਘ ਸਟਾਫ ਜ਼ਿਲ੍ਹਾ ਪ੍ਰੀਸ਼ਦ ਅਤੇ ਕਵਲਜੀਤ ਸਿੰਘ ਪੰਜਾਬੀ ਲੋਕ ਗਾਇਕਰਵੀ ਇੰਦਰ ਸਿੰਘ ਸਟੇਟ ਅਵਾਰਡੀ ਅਤੇ ਬਲਕਾਰ ਸਿੰਘ  ਸਟੇਟ ਅਵਾਰਡੀ ਨੇ ਵਿਸ਼ੇਸ਼ ਯੋਗਦਾਨ ਪਾਇਆ।

 

Tags:

Advertisement

Latest News

ਧਰਮਕੋਟ ਵਾਸੀਆਂ ਨੂੰ ਰੈਲੀ ਜਰੀਏ ਮਤਦਾਨ ਵਿੱਚ ਹਿੱਸਾ ਲੈਣ ਦਾ ਦਿੱਤਾ ਸੰਦੇਸ਼ ਧਰਮਕੋਟ ਵਾਸੀਆਂ ਨੂੰ ਰੈਲੀ ਜਰੀਏ ਮਤਦਾਨ ਵਿੱਚ ਹਿੱਸਾ ਲੈਣ ਦਾ ਦਿੱਤਾ ਸੰਦੇਸ਼
ਧਰਮਕੋਟ, 15 ਅਪ੍ਰੈਲ:ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਮੋਗਾ ਸ੍ਰ. ਕੁਲਵੰਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਸਹਾਇਕ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਧਰਮਕੋਟ ਸ੍ਰ. ਜਸਪਾਲ...
ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵੋਟਰ ਦਾ ਜਾਗਰੂਕ ਹੋਣਾਂ ਜ਼ਰੂਰੀ-ਐਸ.ਡੀ.ਐਮ. ਗਗਨਦੀਪ ਸਿੰਘ
ਸਰਕਾਰੀ ਪ੍ਰਾਇਮਰੀ ਸਕੂਲ ਘੱਲ ਕਲਾਂ ਵਿਖੇ ਪਿੰਡ ਵਾਸੀਆਂ ਨੂੰ ਬਣ ਰਹੀਆਂ ਨਵੀਆਂ ਵੋਟਾਂ ਬਾਰੇ ਕੀਤਾ ਜਾਗਰੂਕ
ਸਿਵਲ ਸਰਜਨ ਨੇ ਸਮੂਹ ਸੀਨੀਅਰ ਮੈਡੀਕਲ ਅਫ਼ਸਰ ਅਤੇ ਪ੍ਰੋਗਰਾਮ ਅਫ਼ਸਰਾਂ ਨਾਲ ਸਿਹਤ ਸੇਵਾਵਾਂ ਸਬੰਧੀ ਸਮੀਖਿਆ ਮੀਟਿੰਗ ਕੀਤੀ
5,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ
ਦੇਵ ਸਮਾਜ ਕਾਲਜ ਆਫ ਐਜੂਕੇਸ਼ਨ ਵਿਖੇ ਸਵੀਪ ਵਿਸਾਖੀ ਮੇਲੇ ਦਾ ਆਯੋਜਨ
ਸੀ ਵਿਜਲ ਤੇ ਆਈਆਂ ਸ਼ਿਕਾਇਤਾਂ ਦਾ ਔਸਤ 25 ਮਿੰਟ ਵਿੱਚ ਕੀਤਾ ਨਿਪਟਾਰਾ