ਪੰਜਾਬ ਵਿਚ ਮਹਿਲਾਵਾਂ ਨੂੰ ਛੇਤੀ ਹੀ 1100 ਰੁਪਏ ਮਹੀਨਾਂ ਮਿਲਣਗੇ,ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਦਾਅਵਾ ਕੀਤਾ
Chandigarh,27 OCT,2024,(Azad Soch News):- ਪੰਜਾਬ ਵਿਚ ਮਹਿਲਾਵਾਂ ਨੂੰ ਛੇਤੀ ਹੀ 1100 ਰੁਪਏ ਮਹੀਨਾਂ ਮਿਲਣਗੇ,ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਇਹ ਦਾਅਵਾ ਕੀਤਾ ਹੈ,ਉਨ੍ਹਾਂ ਆਖਿਆ ਕਿ ਅਗਲਾ ਮਿਸ਼ਨ 1100 ਰੁਪਏ ਦੇਣਾ ਹੈ,ਇਸ ਮੌਕੇ ਉਨ੍ਹਾਂ ਹੁਣ ਤੱਕ ਜਨਤਾ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਗਿਣਵਾਇਆ,ਮੁੱਖ ਮੰਤਰੀ ਭਗਵੰਤ ਮਾਨ ਐਤਵਾਰ ਨੂੰ ਵਿਧਾਨ ਸਭਾ ਹਲਕਾ ਚੱਬੇਵਾਲ (Assembly Constituency Chabewal) ਦੇ ਲੋਕਾਂ ਨੂੰ ਮਿਲਣ ਪੁੱਜੇ ਸਨ,ਪੰਜਾਬ ਦੀਆਂ ਚਾਰ ਸੀਟਾਂ ‘ਤੇ 13 ਨਵੰਬਰ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ (By-Election) ਲਈ ਈਸ਼ਾਂਕਚੱਬੇਵਾਲ ਤੋਂ ਆਮ ਆਦਮੀ ਪਾਰਟੀ ਨੇ ਈਸ਼ਾਂਕ ਚੱਬੇਵਾਲ (Ishank Chabewal) ਨੂੰ ਉਮੀਦਵਾਰ ਬਣਾਇਆ ਹੈ ਜਿਨ੍ਹਾਂ ਦੇ ਹੱਕ ਵਿਚ ਸੀਐੱਮ ਨੇ ਪ੍ਰਚਾਰ ਕੀਤਾ,ਉਨ੍ਹਾਂ ਇੱਥੋਂ ਦੀ ਜਨਤਾ ਨਾਲ ਬਕਾਇਆ ਪਈਆਂ ਗਾਰੰਟੀਆਂ ਨੂੰ ਪੂਰਾ ਕਰਨ ਦਾ ਵਾਅਦਾ ਕੀਤਾ,ਸਭ ਤੋਂ ਪਹਿਲਾਂ ਉਨ੍ਹਾਂ ਔਰਤਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਅਗਲਾ ਮਿਸ਼ਨ 1100 ਰੁਪਏ ਦੇਣਾ ਹੈ।