ਵਿਸ਼ਵ ਕੈਂਸਰ ਦਿਵਸ ਮੌਕੇ ਜਾਗਰੂਕਤਾ ਕੈਂਪ ਲਗਾਇਆ
By Azad Soch
On
ਫ਼ਿਰੋਜ਼ਪੁਰ, 4 ਫ਼ਰਵਰੀ ( ) ਸਿਵਲ ਸਰਜਨ ਫਿਰੋਜ਼ਪੁਰ ਡਾ ਰਾਜਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਪਿੰਡ ਝੋਕ ਹਰੀ ਹਰ ਵਿਖੇ ਵਿਸ਼ਵ ਕੈਂਸਰ ਦਿਵਸ ਮੌਕੇ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਸ ਮੌਕੇ ਜਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੈਂਸਰ ਦੀ ਬਿਮਾਰੀ ਦੀ ਜਾਂਚ ਜੇਕਰ ਸਮੇਂ ਸਿਰ ਹੋ ਜਾਵੇ ਤਾਂ ਉਸ ਦਾ ਇਲਾਜ਼ ਸਹੀ ਸਮੇਂ ਸਿਰ ਕੀਤਾ ਜਾ ਸਕਦਾ ਹੈ। ਜਿਆਦਾਤਰ ਔਰਤਾਂ ਵਿੱਚ ਕੈਂਸਰ ਦੀ ਬਿਮਾਰੀ ਦੇ ਲੱਛਣਾਂ ਚੋਂ ਛਾਤੀ ਵਿੱਚ ਗਿਲਟੀ, ਗੰਢ, ਨਿੱਪਲ ਦਾ ਅੰਦਰ ਧਸਣਾ, ਨਿੱਪਲ ਵਿੱਚੋਂ ਖੂਨ ਮਿਲਿਆ ਮਵਾਦ ਵਗਣਾ, ਸ਼ਰੀਰਿਕ ਸੰਬਧ ਤੋਂ ਬਾਅਦ ਖੂਨ ਵਗਣਾ, ਗੁਪਤ ਅੰਗ ਵਿੱਚੋਂ ਪੀਕ ਵਗਣਾ, ਮਾਹਵਾਰੀ ਦੌਰਾਨ ਬੇਹਦ ਖੂਨ ਪੈਣਾ, ਮਾਹਵਾਰੀ ਦੇ ਵਿੱਚ ਵਿਚਲੇ ਖੂਨ ਪੈਣਾ ਹੁੰਦੇ ਹਨ। ਮਰਦਾਂ ਅਤੇ ਔਰਤਾਂ ਵਿੱਚ ਮੂੰਹ, ਮਸੂੜੇ, ਤਲੂਏ ਜਾਂ ਜੀਭ ਤੇ ਨਾ ਠੀਕ ਹੋਣ ਵਾਲਾ ਜਖਮ, ਜੀਭ ਤੇ ਗੰਢ, ਭੋਜਨ ਨਿਗਲਣ ਵਿੱਚ ਮੁਸ਼ਕਿਲ, ਲਗਾਤਾਰ ਲੰਮੀ ਖਾਂਸੀ, ਬਲਗਮ ਵਿੱਚ ਖੂਨ, ਭੁੱਖ ਤੇ ਵਜਨ ਘਟਣ ਦੇ ਨਾਲ ਨਾਲ ਖਾਰਸ਼ ਅਤੇ ਨਾ ਠੀਕ ਹੋਣ ਵਾਲਾ ਪੀਲੀਆ, ਪਖਾਨੇ ਵਿੱਚ ਬਿਨਾਂ ਦਰਦ ਖੂਨ ਆਉਣਾ, ਬਿਨਾਂ ਵਜਾਹ ਤਿੰਨ ਮਹੀਨਿਆਂ ਤੋਂ ਵੱਧ ਬੁਖਾਰ, ਪਿਸ਼ਾਬ ਵਿੱਚ ਖੂਨ, ਪਿਸ਼ਾਬ ਵਿੱਚ ਰੁਕਾਵਟ ਆਦਿ ਹਨ।
ਇਸ ਮੌਕੇ ਤੇ ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ਨੇ ਕਿਹਾ ਕਿ ਸਮਾਜ ਵਿੱਚ ਕੈਂਸਰ ਵਧਣ ਦੇ ਮੁੱਖ ਕਾਰਨਾਂ ਵਿੱਚੋ ਮਾਂਵਾ ਵੱਲੋਂ ਬੱਚਿਆਂ ਨੂੰ ਆਪਣਾ ਦੁੱਧ ਨਾ ਚੁਘਾਉਣਾ, ਧੂੰਏ ਵਾਲੇ ਤੰਬਾਕੂ ਬੀੜੀ,ਸਿਗਰਟ, ਚਿਲਮ ਆਦਿ ਦਾ ਸੇਵਨ, ਧੂੰਆਂ ਰਹਿਤ ਤੰਬਾਕੂ, ਜਰਦਾ, ਗੁਟਕਾ,ਪਾਨ ਮਸਾਲਾ ਆਦਿ ਦਾ ਸੇਵਨ,ਪਲਾਸਟਿਕ ਕੱਪਾਂ ਜਾ ਭਾਂਡਿਆਂ ਵਿੱਚ ਗਰਮ ਖਾਣ ਵਾਲੀਆਂ ਚੀਜ਼ਾਂ ਦੀ ਵਰਤੋਂ, ਸ਼ਰਾਬ ਪੀਣਾ, ਪਰਿਵਾਰ ਵਿੱਚ ਕਿਸੇ ਜੀਅ ਨੂੰ ਕੈਂਸਰ ਹੋਣਾ ਅਤੇ ਗਰਭ ਰੋਕੂ ਗੋਲੀਆਂ 45 ਸਾਲ ਦੀ ਉਮਰ ਤੋਂ ਉਪਰ ਲਈ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੈਂਸਰ ਪੀੜਤ ਮਰੀਜਾਂ ਦੇ ਇਲਾਜ਼ ਲਈ ਮੁੱਖ ਮੰਤਰੀ ਕੈਂਸਰ ਰਾਹਤ ਕੌਸ਼ ਸਕੀਮ ਅਧੀਨ 1,50,000/- ਰੁਪਏ ਉਸ ਸਿਹਤ ਸੰਸਥਾਂ ਨੂੰ ਦਿੱਤੇ ਜਾਂਦੇ ਹਨ ਜਿਥੇ ਮਰੀਜ ਦਾ ਇਲਾਜ ਚੱਲ ਰਿਹਾ ਹੋਵੇ।
ਇਸ ਮੌਕੇ ਸੁਨੀਤਾ ਰਾਣੀ ਐਲ.ਐਚ.ਵੀ, ਅਮਨਦੀਪ ਕੌਰ ਏ.ਐਨ.ਐਮ, ਅਮਰਜੀਤ ਸਿੰਘ ਬਹੁਮੰਤਵੀ ਸਿਹਤ ਕਰਮਚਾਰੀ, ਆਸ਼ਾ ਵਰਕਰ, ਆਂਗਣਵਾੜੀ ਮੁਲਾਜ਼ਮ ਅਤੇ ਪਤਵੰਤੇ ਸੱਜਣ ਹਾਜਰ ਸਨ।
Tags:
Related Posts
Latest News
22 Jun 2025 09:00:37
Patiala,22,JUN,2025,(Azad Soch News):- ਅੱਜ ਪੰਜਾਬ ਵਿੱਚ ਮਾਨਸੂਨ ਦਾਖ਼ਲ ਹੋਵੇਗਾ,ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅੱਜ ਸੂਬੇ ਵਿੱਚ ਮੀਂਹ ਸਬੰਧੀ...