ਨਸ਼ਾ ਛੁਡਾਊ ਕੇਂਦਰ ’ਚ ਸੀ.ਐਮ. ਦੀ ਯੋਗਸ਼ਾਲਾ ਤਹਿਤ ਯੋਗਾ ਕਲਾਸਾਂ ਸ਼ੁਰੂ

ਨਸ਼ਾ ਛੁਡਾਊ ਕੇਂਦਰ ’ਚ ਸੀ.ਐਮ. ਦੀ ਯੋਗਸ਼ਾਲਾ ਤਹਿਤ ਯੋਗਾ ਕਲਾਸਾਂ ਸ਼ੁਰੂ

ਜਲੰਧਰ, 8 ਮਈ : ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਯੋਗ ਨੂੰ ਨਸ਼ਾ ਮੁਕਤੀ ਦਾ ਪ੍ਰਭਾਵਸ਼ਾਲੀ ਮਾਧਿਅਮ ਬਣਾਉਂਦਿਆਂ ਜ਼ਿਲ੍ਹੇ ਦੇ ਪਿੰਡ ਸ਼ੇਖੇ ਵਿਖੇ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰ ਵਿੱਚ ਸੀ.ਐਮ ਦੀ ਯੋਗਸ਼ਾਲਾ ਤਹਿਤ ਸ਼ਲਾਘਾਯੋਗ ਪਹਿਲ ਕੀਤੀ ਗਈ ਹੈ।

ਇੱਥੇ ਯੋਗ ਟ੍ਰੇਨਰ ਵਲੋਂ ਰੋਜ਼ਾਨਾ ਸਵੇਰੇ 7.45 ਤੋਂ 8.45 ਵਜੇ ਤੱਕ ਅਤੇ ਸ਼ਾਮ 5 ਤੋਂ ਸ਼ਾਮ 6 ਵਜੇ ਤੱਕ ਮੁਫ਼ਤ ਯੋਗ ਕਲਾਸਾਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਕਲਾਸਾਂ ਦਾ ਉਦੇਸ਼ ਨਸ਼ਾ ਛੱਡਣ ਦੀ ਪ੍ਰਕਿਰਿਆ ਵਿਚ ਨੌਜਵਾਨਾਂ ਅਤੇ ਭਾਗੀਦਾਰਾਂ ਨੂੰ ਮਾਨਸਿਕ, ਸਰੀਰਿਕ ਅਤੇ ਆਤਮਿਕ ਤੌਰ ’ਤੇ ਮਜ਼ਬੂਤ ਬਣਾਉਣਾ ਹੈ।

ਲਗਾਤਾਰ ਯੋਗ ਅਭਿਆਸ ਨਾਲ ਇਥੇ ਭਾਗੀਦਾਰਾਂ ਦੇ ਰੁਟੀਨ ਵਿੱਚ ਅਨੁਸ਼ਾਸਨ, ਮਾਨਸਿਕ ਸਥਿਰਤਾ ਅਤੇ ਆਤਮ-ਸੰਜਮ ਵਿੱਚ ਮਹੱਤਵਪੂਰਣ ਸੁਧਾਰ ਦੇਖਿਆ ਜਾ ਰਿਹਾ ਹੈ। ਯੋਗ ਦੇ ਨਿਯਮਿਤ ਅਭਿਆਸਾਂ ਨਾਲ ਭਾਗੀਦਾਰਾਂ ਦੇ ਵਿਹਵਾਰ ਵਿੱਚ ਵੀ ਸਕਾਰਾਤਮਕ ਤਬਦੀਲੀਆਂ ਆਈਆਂ ਹਨ।

ਇਸ ਉਪਰਾਲੇ ਨੂੰ ਜਲੰਧਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਵੀ ਭਰਪੂਰ ਸਹਿਯੋਗ ਮਿਲ ਰਿਹਾ ਹੈ। ਜਲੰਧਰ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ ਅਤੇ ਸਿਵਲ ਹਸਪਤਾਲ ਦੇ ਸੀਨੀਅਰ ਮਨੋਚਕਿਤਸਕ ਡਾ. ਅਭੈ ਰਾਜ ਸਿੰਘ ਇਸ ਮੁਹਿੰਮ ਵਿੱਚ ਸਰਗਰਮੀ ਨਾਲ ਭਾਗ ਲੈ ਰਹੇ ਹਨ ਅਤੇ ਇਸ ਨੂੰ ਸਫ਼ਲ ਬਣਾਉਣ ਲਈ ਮਾਰਗਦਰਸ਼ਨ ਅਤੇ ਸਹਿਯੋਗ ਪ੍ਰਦਾਨ ਕਰ ਰਹੇ ਹਨ।

ਇਹ ਉਪਰਾਲਾ ਨਸ਼ਾ ਪੀੜਤਾਂ ਦੇ ਮੁੜ ਵਸੇਬੇ ਦੀ ਦਿਸ਼ਾ ਵਿੱਚ ਸ਼ਲਾਘਾਯੋਗ ਉਦਾਹਰਣ ਪੇਸ਼ ਕਰਦਾ ਹੈ, ਜਿਥੇ ਪ੍ਰਸ਼ਾਸਨ, ਡਾਕਟਰੀ ਇਲਾਜ ਅਤੇ ਯੋਗ ਮਿਲ ਕੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਲਈ ਯਤਨਸ਼ੀਲ ਹਨ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਕੋਆਰਡੀਨੇਟਰ ਜਤਿਨ ਕੁਮਾਰ ਨੇ ਦੱਸਿਆ ਕਿ ਸੀ.ਐਮ. ਦੀ ਯੋਗਸ਼ਾਲਾ ਪ੍ਰੋਗਰਾਮ ਨਵੇਂ ਮੀਲ ਪੱਥਰ ਸਥਾਪਤ ਕਰ ਰਿਹਾ ਹੈ ਅਤੇ ਜ਼ਿਲ੍ਹੇ ਦੇ ਵੱਡੀ ਗਿਣਤੀ ਲੋਕ ਮੁਫ਼ਤ ਯੋਗ ਕੈਂਪਾਂ ਦਾ ਲਾਭ ਲੈ ਰਹੇ ਹਨ।

ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਜੇਕਰ ਕਿਸੇ ਗਲੀ ਜਾਂ ਮੁਹੱਲੇ ਵਿੱਚ ਘੱਟੋ ਘੱਟ 25 ਮੈਂਬਰ ਯੋਗ ਕਲਾਸ ਲਈ ਆਪਣੀ ਮਨਜ਼ੂਰੀ ਦਿੰਦੇ ਹਨ ਤਾਂ ਉਹ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਨੰਬਰ 76694-00500 ’ਤੇ ਮਿਸਡ ਕਾਲ ਮੁਫ਼ਤ ਯੋਗਾ ਟ੍ਰੇਨਰ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ ਚਾਹਵਾਨ ਉਮੀਦਵਾਰ cmdiyogshala.punjab.gov.in ਵੈਬਸਾਈਟ 'ਤੇ ਜਾ ਕੇ ਆਪਣੀ ਯੋਗ ਕਲਾਸ ਰਜਿਸਟਰ ਕਰ ਸਕਦੇ ਹਨ।

Tags:

Advertisement

Latest News

ਗਰਮੀ ‘ਚ ਪਿਆਸ ਬੁਝਾਉਣ ਲਈ Cold Drink ਪੀਣਾ ਏ ਖਤਰਨਾਕ ਗਰਮੀ ‘ਚ ਪਿਆਸ ਬੁਝਾਉਣ ਲਈ Cold Drink ਪੀਣਾ ਏ ਖਤਰਨਾਕ
ਪਟਿਆਲਾ, 28, ਅਪ੍ਰੈਲ, 2026, (ਆਜ਼ਾਦ ਸੋਚ ਨਿਊਜ਼):-   ਭਿਆਨਕ ਗਰਮੀ ਵਿੱਚ ਤਾਪਮਾਨ 40-46 ਡਿਗਰੀ ਤੱਕ ਪਹੁੰਚ ਜਾਂਦਾ ਹੈ, ਤਾਂ ਸਾਨੂੰ ਲੱਗਦਾ...
ਲੱਦਾਖ ‘ਚ 5 ਨਵੇਂ ਜ਼ਿਲ੍ਹਿਆਂ ਦਾ ਐਲਾਨ
ਆਈ.ਪੀ.ਐਲ. 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਪੰਜਾਬ ਕਿੰਗਜ਼ ਦੀ ਜਿੱਤ ਦੀ ਮੁਹਿੰਮ ਨੂੰ ਆਖਰਕਾਰ ਰਾਜਸਥਾਨ ਰਾਇਲਜ਼ ਨੇ ਬਰੇਕ ਲਗਾ ਦਿੱਤੀ ਹੈ
ਜਾਸੂਸੀ ਅਤੇ ਸੰਵੇਦਨਸ਼ੀਲ ਸੂਚਨਾਵਾਂ ਸਾਂਝੀਆਂ ਕਰਨ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਯੂਟਿਊਬਰ ਜਸਬੀਰ ਸਿੰਘ ਨੂੰ ਵੱਡੀ ਰਾਹਤ ਦਿੰਦਿਆਂ ਨਿਯਮਤ ਜ਼ਮਾਨਤ ਦੇ ਦਿੱਤੀ ਹੈ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 29-04-2026 ਅੰਗ 634
ਦੇਸ਼ ਦੇ ਕਈ ਹਿੱਸਿਆਂ ਵਿੱਚ ਚੱਲ ਰਹੀ ਭਿਆਨਕ ਗਰਮੀ ਅਤੇ ਹੀਟਵੇਅ ਦੇ ਵਿਚਕਾਰ ਅੱਜ, 29 ਅਪ੍ਰੈਲ 2026 ਨੂੰ ਰਾਹਤ ਦੀ ਖ਼ਬਰ ਆਈ ਹੈ
ਮਸ਼ਹੂਰ ਪਹਿਲਵਾਨ ਜੱਸਾ ਪੱਟੀ ਆਪਣੀ ਟੀਮ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ