ਬਰਨਾਲਾ ਦੀ ਧੀ ਅਨੁਰੀਤ ਕੌਰ ਨੇ ਰਾਸ਼ਟਰੀ ਪੱਧਰ ਦੇ ਕਿੱਕ ਬਾਕਸਿੰਗ ਮੁਕਾਬਲਿਆਂ ਵਿੱਚ ਸੋਨ ਤਗਮਾ ਜਿੱਤਿਆ
Barnala,18 June,2024,(Azad Soch News):- ਬਰਨਾਲਾ ਦੀ ਧੀ ਅਨੁਰੀਤ ਕੌਰ ਨੇ ਰਾਸ਼ਟਰੀ ਪੱਧਰ ਦੇ ਕਿੱਕ ਬਾਕਸਿੰਗ ਮੁਕਾਬਲਿਆਂ (Kick Boxing Competitions) ਵਿੱਚ ਆਪਣਾ ਨਾਮ ਰੌਸ਼ਨ ਕੀਤਾ,ਪੱਛਮੀ ਬੰਗਾਲ ਵਿੱਚ ਹੋਏ ਰਾਸ਼ਟਰੀ ਮੁਕਾਬਲੇ ਵਿੱਚ ਲਗਾਤਾਰ ਦੂਜੀ ਵਾਰ ਸੋਨ ਤਗਮਾ ਜਿੱਤਿਆ,ਖਿਡਾਰਨ ਅਨੁਰੀਤ ਕੌਰ ਨੇ ਪ੍ਰਸ਼ਾਸਨ ਤੇ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਵੱਲੋਂ ਉਨ੍ਹਾਂ ਦਾ ਸਵਾਗਤ ਨਾ ਕੀਤੇ ਜਾਣ ’ਤੇ ਨਾਰਾਜ਼ਗੀ ਪ੍ਰਗਟਾਈ,ਪਿਤਾ ਨੇ ਕਿਹਾ ਕਿ ਅਨੁਰੀਤ ਕੌਰ ਵੀ ‘ਖੇਡਾ ਵਤਨ ਪੰਜਾਬ ਦੀਆ’ ਵਿੱਚ ਸੋਨ ਤਮਗਾ (Gold Medal) ਜੇਤੂ ਹੈ,ਸਰਕਾਰ ਨੇ ਹੁਣ ਤੱਕ ਕੋਈ ਮਦਦ ਨਹੀਂ ਕੀਤੀ।
ਉੱਥੇ ਅਨੁਰੀਤ ਕੌਰ ਨੇ ਕਿਹਾ ਕਿ ਉਹ ਆਪਣੇ ਦਮ 'ਤੇ ਇਸ ਮੁਕਾਮ 'ਤੇ ਪਹੁੰਚੀ ਹੈ,ਕਿਸੇ ਵੀ ਸਰਕਾਰ ਜਾਂ ਪ੍ਰਸ਼ਾਸਨ ਨੇ ਕੋਈ ਮਦਦ ਨਹੀਂ ਕੀਤੀ, ਉਸ ਨੇ ਕਿੱਕਬਾਕਸਿੰਗ ਖੇਡ ਦੇ ਮੈਦਾਨ ਲਈ ਕਈ ਵਾਰ ਸਰਕਾਰ ਨੂੰ ਕਿਹਾ ਪਰ ਕੋਈ ਮਦਦ ਨਹੀਂ ਮਿਲੀ,ਅਨੁਰੀਤ ਕੌਰ ਨੇ ਦੱਸਿਆ ਕਿ ਇਸ ਵਾਰ ਉਹ ਅੰਤਰਰਾਸ਼ਟਰੀ ਕਿੱਕਬਾਕਸਿੰਗ ਮੁਕਾਬਲਿਆਂ (International Kickboxing Competitions) 'ਚ ਵੀ ਹਿੱਸਾ ਲੈਣ ਜਾ ਰਹੀ ਹੈ, ਜਿਸ 'ਤੇ 300000 ਰੁਪਏ ਖਰਚ ਆਉਣਗੇ ਅਤੇ ਇਸ ਦਾ ਖਰਚਾ ਉਸ ਦੇ ਪਰਿਵਾਰ ਵੱਲੋਂ ਕੀਤਾ ਜਾਵੇਗਾ।
ਇਸ ਮੌਕੇ ਖਿਡਾਰਨ ਅਨੁਰੀਤ ਕੌਰ ਨੇ ਦੱਸਿਆ ਕਿ ਉਸ ਨੇ ਪੱਛਮੀ ਬੰਗਾਲ ਵਿੱਚ ਹੋਏ ਜੂਨੀਅਰ ਨੈਸ਼ਨਲ ਕਿੱਕਬਾਕਸਿੰਗ (Junior National Kickboxing )ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ ਹੈ,ਉਸਨੇ ਦੱਸਿਆ ਕਿ ਉਹ ਪਿਛਲੇ 3 ਸਾਲਾਂ ਤੋਂ ਇਸ ਖੇਡ ਦੇ ਮੁਕਾਬਲਿਆਂ ਵਿੱਚ ਭਾਗ ਲੈ ਰਹੀ ਹੈ,ਉਹ ਆਪਣੀ ਪ੍ਰਾਪਤੀ ਤੋਂ ਬਹੁਤ ਖੁਸ਼ ਹੈ,ਉਨ੍ਹਾਂ ਕਿਹਾ ਕਿ ਇਸ ਖੇਡ ਵਿੱਚ ਸਿਰਫ਼ ਮੇਰਾ ਪਰਿਵਾਰ ਹੀ ਯਤਨ ਕਰ ਰਿਹਾ ਹੈ,ਇਸ ਮੌਕੇ ਅਨੁਰੀਤ ਕੌਰ ਦੇ ਪਿਤਾ ਕੁਲਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੇ ਲਗਾਤਾਰ ਤੀਜੀ ਵਾਰ ਨੈਸ਼ਨਲ ਕਿੱਕਬਾਕਸਿੰਗ (National Kickboxing) ਵਿੱਚ ਮੈਡਲ ਜਿੱਤਿਆ ਹੈ,ਪਹਿਲੀ ਵਾਰ ਚਾਂਦੀ ਦਾ ਤਗਮਾ ਅਤੇ ਦੋ ਵਾਰ ਸੋਨ ਤਗਮਾ ਜਿੱਤਿਆ ਜਿਸ ਕਾਰਨ ਸਾਡਾ ਪਰਿਵਾਰ ਬਹੁਤ ਖੁਸ਼ ਹੈ,ਉੱਥੇ ਉਨ੍ਹਾਂ ਕਿਹਾ ਕਿ ਮੇਰੀ ਬੇਟੀ ਨੇ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਖੇਡਾਂ ਵਿੱਚ ਦੋਵੇਂ ਵਾਰ ਗੋਲਡ ਮੈਡਲ ਜਿੱਤਿਆ ਹੈ।