ICC ਨੇ ਚੈਂਪੀਅਨਜ਼ ਟਰਾਫੀ ਲਈ ਰਿਕਾਰਡ ਇਨਾਮੀ ਰਾਸ਼ੀ ਦਾ ਕੀਤਾ ਐਲਾਨ
New Delhi,15 FEB,2025,(Azad Soch News):- ਵਿਸ਼ਵ ਵਿੱਚ ਚੋਟੀ ਦੀਆਂ 8 ਟੀਮਾਂ ਆਈਸੀਸੀ ਚੈਂਪੀਅਨਜ਼ ਟਰਾਫੀ 2025 (ICC Champions Trophy 2025) ਵਿੱਚ ਹਿੱਸਾ ਲੈਣ ਲਈ ਪੂਰੀ ਤਰ੍ਹਾਂ ਤਿਆਰ ਹਨ। ਇਹ ਅਗਾਮੀ ਆਈਸੀਸੀ ਟੂਰਨਾਮੈਂਟ (ICC Tournament) ਪਾਕਿਸਤਾਨ ਅਤੇ ਦੁਬਈ (Dubai) ਵਿੱਚ 19 ਫਰਵਰੀ ਤੋਂ 9 ਮਾਰਚ ਦਰਮਿਆਨ ਖੇਡਿਆ ਜਾਵੇਗਾ। ਮੈਗਾ ਈਵੈਂਟ (Mega Event) ਸ਼ੁਰੂ ਹੋਣ ਤੋਂ ਪਹਿਲਾਂ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) (International Cricket Council (ICC)) ਨੇ ਇਸ ਦੇ ਲਈ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੈ। ਇਸ ਟੂਰਨਾਮੈਂਟ 'ਚ ਸਿਰਫ ਚੈਂਪੀਅਨ ਹੀ ਨਹੀਂ ਬਲਕਿ ਸਾਰੀਆਂ 8 ਟੀਮਾਂ ਨੂੰ ਪੈਸੇ ਮਿਲਣ ਵਾਲੇ ਹਨ।ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਨੇ ਪਾਕਿਸਤਾਨ ਅਤੇ ਸੰਯੁਕਤ ਅਰਬ ਅਮੀਰਾਤ ਵਿੱਚ ਹੋਣ ਵਾਲੀ ਚੈਂਪੀਅਨਜ਼ ਟਰਾਫੀ (Champions Trophy) ਦੀ ਇਨਾਮੀ ਰਾਸ਼ੀ ਵਿੱਚ 53 ਪ੍ਰਤੀਸ਼ਤ ਦਾ ਵਾਧਾ ਕਰ ਦਿੱਤਾ ਹੈ ਅਤੇ ਹੁਣ ਜੇਤੂ ਟੀਮ ਨੂੰ 22 ਲੱਖ 40 ਹਜ਼ਾਰ ਡਾਲਰ (ਲਗਭਗ 20 ਕਰੋੜ ਰੁਪਏ) ਮਿਲਣਗੇ।