ਭਾਰਤ ਨੇ ਦੂਜੇ T-20 ਵਿੱਚ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾਇਆ

ਭਾਰਤ ਨੇ ਦੂਜੇ T-20 ਵਿੱਚ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾਇਆ

Sri Lanka,29 July,2024,(Azad Soch News):-  ਭਾਰਤ ਨੇ ਦੂਜੇ ਟੀ-20 (T-20) ਵਿੱਚ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾਇਆ,ਇਸ ਨਾਲ ਟੀਮ ਇੰਡੀਆ (Team India) ਨੇ 3 ਮੈਚਾਂ ਦੀ ਸੀਰੀਜ਼ ‘ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ,ਭਾਰਤ ਨੇ ਪਹਿਲਾ ਮੈਚ 43 ਦੌੜਾਂ ਨਾਲ ਜਿੱਤਿਆ ਸੀ,ਤੀਜਾ ਮੈਚ ਮੰਗਲਵਾਰ ਨੂੰ ਪੱਲੇਕੇਲੇ ‘ਚ ਹੀ ਖੇਡਿਆ ਜਾਵੇਗਾ,ਐਤਵਾਰ ਨੂੰ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ,ਸ਼੍ਰੀਲੰਕਾ ਨੇ 9 ਵਿਕਟਾਂ ਗੁਆ ਕੇ 161 ਦੌੜਾਂ ਬਣਾਈਆਂ,ਭਾਰਤ ਦੀ ਬੱਲੇਬਾਜ਼ੀ ਦੌਰਾਨ ਮੀਂਹ ਪਿਆ,ਜਿਸ ਕਾਰਨ ਟੀਮ ਨੂੰ 8 ਓਵਰਾਂ ਵਿੱਚ 78 ਦੌੜਾਂ ਦਾ ਟੀਚਾ ਮਿਲਿਆ,ਭਾਰਤ ਨੇ 6.3 ਓਵਰਾਂ ਵਿੱਚ ਸਿਰਫ਼ 3 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ,ਭਾਰਤ ਵੱਲੋਂ ਯਸ਼ਸਵੀ ਜੈਸਵਾਲ, ਸੂਰਿਆਕੁਮਾਰ ਯਾਦਵ ਅਤੇ ਹਾਰਦਿਕ ਪੰਡਯਾ ਨੇ 200 ਤੋਂ ਵੱਧ ਦੀ ਸਟ੍ਰਾਈਕ ਰੇਟ (Strike Rate) ਨਾਲ ਦੌੜਾਂ ਬਣਾਈਆਂ,ਗੇਂਦਬਾਜ਼ੀ ‘ਚ ਰਵੀ ਬਿਸ਼ਨੋਈ ਨੇ 3 ਵਿਕਟਾਂ ਲਈਆਂ,ਉਸ,ਅਕਸ਼ਰ ਅਤੇ ਹਾਰਦਿਕ ਦੀ ਗੇਂਦਬਾਜ਼ੀ ਕਾਰਨ ਸ਼੍ਰੀਲੰਕਾ ਨੇ 31 ਦੌੜਾਂ ਦੇ ਸਕੋਰ ‘ਤੇ ਆਖਰੀ 7 ਵਿਕਟਾਂ ਗੁਆ ਦਿੱਤੀਆਂ।

 

Advertisement

Latest News

ਪੈਰਿਸ ਉਲੰਪਿਕ ਵਿਚ ਇਤਿਹਾਸ ਰਚਣ ਵਾਲੀ ਖਿਡਾਰਨ ਮਨੂ ਭਾਕਰ ਅੱਜ ਸ੍ਰੀ ਹਰਿਮੰਦਰ ਸਾਹਿਬ ਜੀ ਨਤਮਸਤਕ ਹੋਈ ਪੈਰਿਸ ਉਲੰਪਿਕ ਵਿਚ ਇਤਿਹਾਸ ਰਚਣ ਵਾਲੀ ਖਿਡਾਰਨ ਮਨੂ ਭਾਕਰ ਅੱਜ ਸ੍ਰੀ ਹਰਿਮੰਦਰ ਸਾਹਿਬ ਜੀ ਨਤਮਸਤਕ ਹੋਈ
Amritsar Sahib,14 Sep,2024,(Azad Soch News):-  ਪੈਰਿਸ ਉਲੰਪਿਕ (Paris Olympics) ਵਿਚ ਇਤਿਹਾਸ ਰਚਣ ਵਾਲੀ ਖਿਡਾਰਨ ਮਨੂ ਭਾਕਰ ਅੱਜ ਸ੍ਰੀ ਹਰਿਮੰਦਰ ਸਾਹਿਬ...
ਛੱਤੀਸਗੜ੍ਹ ਦੇ ਮਹਾਸਮੁੰਦ ਜ਼ਿਲ੍ਹੇ ’ਚ ਦੁਰਗ-ਵਿਸ਼ਾਖਾਪਟਨਮ ਵੰਦੇ ਇੰਡੀਆ ਐਕਸਪ੍ਰੈਸ ਰੇਲ ਗੱਡੀ ’ਤੇ ਪੱਥਰਬਾਜ਼ੀ
ਚੇਅਰਪਰਸਨ, ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਮੈਂਟਲ ਹਸਪਤਾਲ ਅੰਮ੍ਰਿਤਸਰ ਦਾ ਕੀਤਾ ਦੌਰਾ
ਪੰਜਾਬ ਸਰਕਾਰ ਦੇ ਭਰੋਸੇ ਮਗਰੋਂ ਪੀ.ਸੀ.ਐਮ.ਐਸ.ਏ. ਦੇ ਡਾਕਟਰਾਂ ਨੇ ਹੜਤਾਲ ਵਾਪਸ ਲਈ
ਜਤਿੰਦਰ ਜੋਰਵਾਲ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਵਜੋਂ ਅਹੁੱਦਾ ਸੰਭਾਲਿਆ
ਆਗਰਾ 'ਚ ਭਾਰੀ ਬਾਰਿਸ਼ ਨੇ ਤਾਜ ਮਹਿਲ ਸਮੇਤ ਸ਼ਹਿਰ ਦੇ ਇਤਿਹਾਸਕ ਸਮਾਰਕਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ
ਬਰਸਾਤ ਦੇ ਮੌਸਮ ਕਾਰਨ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਗਤੀਵਿਧੀਆਂ ਜਾਰੀ