ICC ਪਲੇਅਰ ਆਫ ਦਿ ਮੰਥ ਲਈ ਨਾਮਜ਼ਦ ਹੋਏ ਜਸਪ੍ਰੀਤ ਬੁਮਰਾਹ
By Azad Soch
On
New Delhi,08 JAN,2025,(Azad Soch News):- ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) (ICC) ਨੇ ਦਸੰਬਰ 2024 ਲਈ ਆਈਸੀਸੀ ਪੁਰਸ਼ ਪਲੇਅਰ ਆਫ ਦਿ ਮੰਥ ਲਈ ਤਿੰਨ ਖਿਡਾਰੀਆਂ ਨੂੰ ਨਾਮਜ਼ਦ ਕੀਤਾ ਹੈ। ਇਨ੍ਹਾਂ ਤਿੰਨ ਖਿਡਾਰੀਆਂ 'ਚ ਆਸਟ੍ਰੇਲੀਆਈ ਕਪਤਾਨ ਪੈਟ ਕਮਿੰਸ, ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (Bowler Jasprit Bumrah) ਅਤੇ ਦੱਖਣੀ ਅਫਰੀਕਾ ਦੇ ਸਟਾਰ ਤੇਜ਼ ਗੇਂਦਬਾਜ਼ ਡੈਨ ਪੈਟਰਸਨ *Fast bowler Dan Patterson) ਦੇ ਨਾਂ ਸ਼ਾਮਲ ਹਨ,ਇਨ੍ਹਾਂ ਤਿੰਨਾਂ ਖਿਡਾਰੀਆਂ ਨੇ ਦਸੰਬਰ ਮਹੀਨੇ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ। ਪੈਟ ਕਮਿੰਸ ਨੇ ਭਾਰਤ ਦੇ ਖਿਲਾਫ ਗੇਂਦ ਅਤੇ ਬੱਲੇ ਦੋਵਾਂ ਨਾਲ ਪ੍ਰਭਾਵਿਤ ਕੀਤਾ, ਜਦਕਿ ਬੁਮਰਾਹ ਨੇ ਆਸਟ੍ਰੇਲੀਆ ਖਿਲਾਫ ਗੇਂਦ ਨਾਲ ਆਪਣਾ ਹੁਨਰ ਦਿਖਾਇਆ। ਪੈਟਰਸਨ ਨੇ ਸ਼੍ਰੀਲੰਕਾ ਅਤੇ ਫਿਰ ਪਾਕਿਸਤਾਨ ਦੇ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਆਈਸੀਸੀ ਪਲੇਅਰ ਆਫ ਦਿ ਮੰਥ ਲਈ ਆਪਣਾ ਦਾਅਵਾ ਜਤਾਇਆ ਹੈ।
Related Posts
Latest News
14 Dec 2025 09:13:34
New Delhi,14,DEC,2025,(Azad Soch News):- OnePlus 15R ਵਿੱਚ 32-ਮੈਗਾਪਿਕਸਲ ਦਾ ਸੈਲਫੀ ਕੈਮਰਾ ਹੋਵੇਗਾ ਜੋ ਆਟੋਫੋਕਸ ਨਾਲ ਆਉਂਦਾ ਹੈ ਅਤੇ 4K 30fps...


